ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੀਟੀਟੀਸੀ ਭੁਵਨੇਸ਼ਵਰ ਨੇ ਸਮਰ ਇੰਟਰਨਸ਼ਿਪ ਪ੍ਰੋਗਰਾਮ 2026 ਰਾਹੀਂ 8,000 ਤੋਂ ਵੱਧ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ


ਉਦਯੋਗ-ਮਿਆਰੀ ਇੰਟਰਨਸ਼ਿਪ ਸਿਖਲਾਈ ਭਵਿੱਖ ਦੇ ਇੰਜੀਨੀਅਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ

Posted On: 28 AUG 2026 11:27AM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਅਧੀਨ ਭੁਵਨੇਸ਼ਵਰ ਸਥਿਤ ਸੈਂਟਰਲ ਟੂਲ ਰੂਮ ਅਤੇ ਸਿਖਲਾਈ ਕੇਂਦਰ (ਸੀਟੀਟੀਸੀ) ਨੇ ਮਈ ਅਤੇ ਜੂਨ 2026 ਦੌਰਾਨ ਚਾਰ ਹਫ਼ਤਿਆਂ ਦਾ ਸਮਰ ਇੰਟਰਨਸ਼ਿਪ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿੱਚ ਸੁਡਾਨ ਅਤੇ ਯਮਨ ਦੇ 26 ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਦੇਸ਼ ਭਰ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 8,083 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਉਦਯੋਗ-ਮੁਖੀ, ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਗਈ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਹ ਪ੍ਰੋਗਰਾਮ ਦੇਸ਼ ਦੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਅਤੇ ਤਕਨੀਕੀ ਕੁਸ਼ਲਤਾ ਨੂੰ ਵਧਾਉਣ ਲਈ ਇੱਕ ਢਾਂਚਾਗਤ ਅਤੇ ਉਦਯੋਗ-ਮੁਖੀ ਸਿਖਲਾਈ ਪ੍ਰਦਾਨ ਕਰਨ ਵਾਲੇ ਇੱਕ ਮੁੱਖ ਅਦਾਰੇ ਵਜੋਂ ਸੀ.ਟੀ.ਟੀ.ਸੀ. ਭੁਵਨੇਸ਼ਵਰ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ।

WhatsApp Image 2026-07-28 at 12.47.01.jpegWhatsApp Image 2026-07-28 at 12.47.02 (1).jpeg

ਮੌਕਿਆਂ ਤੱਕ ਪਹੁੰਚ

  • ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਸਿਵਲ ਅਤੇ ਕੰਪਿਊਟਰ ਸਾਇੰਸ ਵਰਗੇ ਵਿਭਿੰਨ ਵਿਸ਼ਿਆਂ ਨੂੰ ਸ਼ਾਮਲ ਕਰਦਿਆਂ , ਇਸ ਪ੍ਰੋਗਰਾਮ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਅਤੇ ਐਡਿਟਿਵ ਮੈਨੂਫੈਕਚਰਿੰਗ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ’ਤੇ ਵੀ ਕੇਂਦਰਿਤ ਕੀਤਾ ਗਿਆ। ਹਰੇਕ ਹਫ਼ਤਿਆਂ ਦੇ ਕੋਰਸ ਨੂੰ ਡੂੰਘੀ ਅਮਲੀ ਸਿਖਲਾਈ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨਾਲ ਜਮਾਤ  ਵਿੱਚ ਸਿੱਖਣ ਅਤੇ ਉਦਯੋਗਿਕ ਅਭਿਆਸ ਵਿਚਕਾਰ ਅੰਤਰ ਨੂੰ ਘਟਾਇਆ ਜਾ ਸਕੇ।

  • ਸਿਖਲਾਈ ਪ੍ਰੋਗਰਾਮ ਦੌਰਾਨ ਸਿਖਲਾਈ ਪ੍ਰਾਪਤ 8,083 ਵਿਦਿਆਰਥੀਆਂ ਵਿੱਚੋਂ, ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ 3,193 ਵਿਦਿਆਰਥੀਆਂ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ, ਇਸ ਤੋਂ ਬਾਅਦ ਇਲੈਕਟ੍ਰੋਨਿਕਸ ਵਿੱਚ 2,209, ਆਈ.ਟੀ. ਅਤੇ ਸੌਫ਼ਟਵੇਅਰ ਵਿੱਚ 1,948, ਸਿਵਲ ਇੰਜੀਨੀਅਰਿੰਗ ਵਿੱਚ 388 ਅਤੇ ਹੋਰ ਉੱਭਰਦੇ ਖੇਤਰਾਂ ਵਿੱਚ 345 ਵਿਦਿਆਰਥੀ ਸ਼ਾਮਲ ਸਨ। ਇਹ ਵਿਭਿੰਨਤਾ ਕੋਰ ਇੰਜੀਨੀਅਰਿੰਗ ਅਤੇ ਨਵੀਂਆਂ ਤਕਨਾਲੋਜੀਆਂ ਵੱਲ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ।ਪ੍ਰੋਗਰਾਮ ਨੇ 39 ਇੰਜੀਨੀਅਰਿੰਗ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਸਿਖਲਾਈ ਪ੍ਰਦਾਨ ਕੀਤੀ, ਜਿਸ ਵਿੱਚ ਏ.ਆਈ. (1,748 ਵਿਦਿਆਰਥੀ), ਪੀ.ਐੱਲ.ਸੀ. ਪ੍ਰੋਗਰਾਮਿੰਗ (1,000), ਆਟੋਕੈਡ (991), ਪਾਈਥਨ ਪ੍ਰੋਗਰਾਮਿੰਗ (413) ਅਤੇ ਡਾਟਾ ਵਿਸ਼ਲੇਸ਼ਣ (392) ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।

  • ਇਸ ਇੰਟਰਨਸ਼ਿਪ ਪ੍ਰੋਗਰਾਮ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀਅ), ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ), ਵੱਖ-ਵੱਖ ਡੀਮਡ ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜਾਂ ਅਤੇ ਪੌਲੀਟੈਕਨਿਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੀ ਆਕਰਸ਼ਿਤ ਕੀਤਾ।

WhatsApp Image 2026-07-30 at 17.57.47.jpegWhatsApp Image 2026-07-30 at 17.56.13.jpeg

ਸੀਟੀਟੀਸੀ, ਭੁਵਨੇਸ਼ਵਰ ਬਾਰੇ:

  • ਭੁਵਨੇਸ਼ਵਰ ਵਿੱਚ ਕੇਂਦਰੀ ਟੂਲ ਰੂਮ ਅਤੇ ਸਿਖਲਾਈ ਕੇਂਦਰ  ਦੀ ਸਥਾਪਨਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੀ ਟੂਲ ਡਿਜ਼ਾਈਨ ਅਤੇ ਨਿਰਮਾਣ ਦੇ ਖੇਤਰ ਵਿੱਚ ਟੂਲਿੰਗ ਅਤੇ ਸਿਖਲਾਈ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਤਕਨੀਕੀ ਕਰਮਚਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਕੀਤੀ ਗਈ ਹੈ।

  • ਇਹ ਕੇਂਦਰ ਆਟੋ ਪਾਰਟਸ, ਉੱਚ ਸ਼ੁੱਧਤਾ ਵਾਲੇ ਪਾਰਟਸ, ਅਤੇ ਆਮ ਇੰਜੀਨੀਅਰਿੰਗ ਖੇਤਰਾਂ ਵਿੱਚ ਗੁਣਵੱਤਾ ਵਾਲੇ ਪ੍ਰੈੱਸ ਟੂਲਸ, ਮੋਲਡਸ ਅਤੇ ਡਾਈਜ਼, ਗੇਜ, ਜਿਗਸ ਅਤੇ ਫਿਕਸਚਰ ਆਦਿ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਰਾਹੀਂ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਟੂਲ ਅਤੇ ਡਾਈ ਤਕਨਾਲੋਜੀ, ਉਤਪਾਦ ਡਿਜ਼ਾਈਨ, ਮੇਕਾਟ੍ਰੌਨਿਕਸ, ਉੱਨਤ ਮਸ਼ੀਨ ਰੱਖ-ਰਖਾਅ, ਸੀਏਡੀ/ਸੀਏਐੱਮ/ਸੀਏਈ, ਸੀਐੱਨਸੀ ਮਸ਼ੀਨਿੰਗ, ਅਤੇ ਪ੍ਰੋਗਰਾਮਿੰਗ ਵਿੱਚ ਸਿਖਲਾਈ/ਪ੍ਰੋਗਰਾਮ ਵੀ ਪ੍ਰਦਾਨ ਕਰਦਾ ਹੈ।

  • ਭੁਵਨੇਸ਼ਵਰ ਦੇ ਸੈਂਟਰਲ ਟੂਲ ਰੂਮ ਅਤੇ ਟ੍ਰੇਨਿੰਗ ਸੈਂਟਰ ਨੇ 14 ਜੁਲਾਈ, 2023 ਨੂੰ ਲਾਂਚ ਕੀਤੇ ਗਏ ਚੰਦਰਯਾਨ-3 ਮਿਸ਼ਨ ਲਈ ਭਾਰਤੀ ਪੁਲਾੜ ਖੋਜ ਸੰਗਠਨ (ਆਈਐੱਸਆਰਓ) ਨੂੰ 437 ਤਰ੍ਹਾਂ ਦੇ  54,000 ਸਹੀ ਪੁਰਜ਼ਿਆਂ ਦਾ ਨਿਰਮਾਣ ਕਰਕੇ ਸਪਲਾਈ ਕੀਤੇ ਹਨ।

  • ਇਸ ਕੇਂਦਰ ਨੇ ਸਤੰਬਰ, 2023 ਵਿੱਚ ਸ਼ੁਰੂ ਕੀਤੇ ਗਏ ਆਦਿੱਤਿਆ-ਐਲ1 ਮਿਸ਼ਨ (ਭਾਰਤੀ ਸੂਰਜੀ ਮਿਸ਼ਨ) ਲਈ ਆਈਐੱਸਆਰਓ ਨੂੰ ਰੈਗੂਲੇਟਰ, ਫਲੋ (ਪ੍ਰਵਾਹ) ਕੰਟਰੋਲ ਵਾਲਵ, ਜਾਇਰੋਸਕੋਪ, ਤਾਪਮਾਨ ਸੈਂਸਰ ਅਤੇ ਨੈਵੀਗੇਸ਼ਨ ਪੁਰਜ਼ਿਆਂ ਵਰਗੇ ਕਈ ਤਰ੍ਹਾਂ ਦੇ ਸਹੀ  ਪੁਰਜ਼ਿਆਂ ਦਾ ਨਿਰਮਾਣ ਅਤੇ ਸਪਲਾਈ ਵੀ ਕੀਤੀ ਹੈ।

  • ਇਸ ਕੇਂਦਰ ਨੇ ਮੂਲ ਉਪਕਰਣ ਨਿਰਮਾਤਾਵਾਂ (ਓਈਐੱਮ) ਲਈ ਉੱਚ ਸ਼ੁੱਧਤਾ ਵਾਲੇ ਪੁਰਜ਼ਿਆਂ ਦਾ ਨਿਰਮਾਣ ਕਰਕੇ ਏਅਰੋਸਪੇਸ ਅਤੇ ਰੱਖਿਆ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਵਿੱਚ ਹਲਕੇ ਲੜਾਕੂ ਜਹਾਜ਼ (ਐੱਲਸੀਏ) ਪ੍ਰੋਗਰਾਮ ਲਈ ਪੁਰਜ਼ੇ ਸ਼ਾਮਲ ਹਨ, ਜਿਸ ਨਾਲ ਦੇਸੀ ਨਿਰਮਾਣ ਸਮਰੱਥਾਵਾਂ ਨੂੰ ਹੁੰਗਾਰਾ ਮਿਲਿਆ ਹੈ।

ਈਮੇਲ: hipessi[at]gmail[dot]com

*****

ਸੁਨੀਲ ਕੁਮਾਰ ਤਿਵਾੜੀ


(Release ID: 2304841) ਵਿਜ਼ੀਟਰ ਕਾਊਂਟਰ : 7