ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼ਾਸਤਰੀ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼ ਦਾ ਦੌਰਾ ਕੀਤਾ

Posted On: 30 AUG 2026 7:29PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਤਾਸ਼ਕੰਦ ਸਥਿਤ ਸ਼ਾਸਤਰੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਾਲ 1965 ਵਿੱਚ ਤਾਸ਼ਕੰਦ ਵਿਖੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦੀ 60ਵੀਂ ਵਰ੍ਹੇਗੰਢ ਹੈ। ਇਹ ਸਮਾਰਕ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਨਾਮ ’ਤੇ ਇੱਕ ਸੜਕ ’ਤੇ ਸਥਿਤ ਹੈ। ਤਾਸ਼ਕੰਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਜੀਵਨ ਅਤੇ ਵਿਰਾਸਤ ਨੂੰ ਪਿਆਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਸਮਾਰਕ ਅਤੇ ਸੜਕ ਤੋਂ ਇਲਾਵਾ, ਤਾਸ਼ਕੰਦ ਵਿੱਚ ਇੱਕ ਸਥਾਨਕ ਸਕੂਲ ਅਤੇ ਭਾਰਤੀ ਸਭਿਆਚਾਰਕ ਕੇਂਦਰ ਵੀ ਉਨ੍ਹਾਂ ਦੇ ਨਾਮ ’ਤੇ ਹਨ।

ਸ਼ਾਸਤਰੀ ਸਮਾਰਕ ’ਤੇ ਸਤਿਕਾਰ ਭੇਟ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼ ਦਾ ਦੌਰਾ ਕੀਤਾ। ਯੂਨੀਵਰਸਿਟੀ ਵਿਖੇ ਪ੍ਰਧਾਨ ਮੰਤਰੀ ਮੋਦੀ ਦਾ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਰੈਕਟਰ ਨੇ ਸਵਾਗਤ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਮਹਾਤਮਾ ਗਾਂਧੀ ਕੇਂਦਰ ਵਿੱਚ ਅਕਾਦਮਿਕ ਰੁਚੀਆਂ ਨਾਲ ਅਧਿਐਨ ਕਰ ਰਹੇ ਇੰਡੋਲੋਜਿਸਟਾਂ ਅਤੇ ਵਿਦਵਾਨਾਂ ਨਾਲ ਗੱਲਬਾਤ ਕੀਤੀ। ਯੂਨੀਵਰਸਿਟੀ ਦਾ ਹਿੰਦੀ ਭਾਸ਼ਾ ਅਤੇ ਹੋਰ ਭਾਰਤੀ ਵਿਸ਼ਿਆਂ ਦੀ ਸਿੱਖਿਆ ਦੇਣ ਦਾ ਸ਼ਾਨਦਾਰ ਰਿਕਾਰਡ ਹੈ। ਆਪਣੀ ਸਰਕਾਰੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਉਜ਼ਬੇਕ ਵਿਦਿਆਰਥੀਆਂ ਲਈ ਹਿੰਦੀ ਭਾਸ਼ਾ ਵਾਸਤੇ ਲਾਲ ਬਹਾਦੁਰ ਸ਼ਾਸਤਰੀ ਸਕਾਲਰਸ਼ਿਪ ਦਾ ਐਲਾਨ ਕੀਤਾ। ਇਸ ਸਾਲ ਯੂਨੀਵਰਸਿਟੀ ਵਿੱਚ ਹਿੰਦੀ ਦੀ ਸਿੱਖਿਆ ਦੇ 80 ਸਾਲ ਪੂਰੇ ਹੋ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਨਜ਼ਦੀਕੀ ਸਭਿਆਚਾਰਕ ਸਾਂਝ ਦੇ ਮੱਦੇਨਜ਼ਰ, ਉਜ਼ਬੇਕ ਵਿਦਿਆਰਥੀਆਂ ਵਿੱਚ ਹਿੰਦੀ ਸਿੱਖਣ ਲਈ ਸ਼ਲਾਘਾਯੋਗ ਦਿਲਚਸਪੀ ਹੈ। ਉਜ਼ਬੇਕ ਅਤੇ ਹਿੰਦੀ ਭਾਸ਼ਾਵਾਂ ਵਿੱਚ 3000 ਤੋਂ ਵੱਧ ਸਾਂਝੇ ਸ਼ਬਦ ਹਨ।

*************

ਐਮਜੇਪੀਐਸ/ਐਸਐਸ/ਵੀਜੇ 


(Release ID: 2304836) ਵਿਜ਼ੀਟਰ ਕਾਊਂਟਰ : 5