ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪਿਆਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਬਜ਼ਾਰ ਵਿੱਚ ਯੋਜਨਾਬੱਧ ਯਤਨ


ਦਿੱਲੀ-ਐੱਨਸੀਆਰ ਵਿੱਚ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਪਿਆਜ ਦੀ ਵਿਕਰੀ, ਸਪਲਾਈ ਢੁਕਵੀਂ ਬਣੀ ਹੋਈ ਹੈ

ਕਾਂਦਾ ਐਕਸਪ੍ਰੈੱਸ ਨੇ ਪਿਆਜ ਦੀ ਸਪਲਾਈ ਵਧਾਈ, ਬਫਰ ਸਟੌਕ ਕੀਮਤਾਂ ਨੂੰ ਸਥਿਰ ਰੱਖਣ ਵਿੱਚ ਸਹਾਇਕ

Posted On: 27 AUG 2026 7:37PM by PIB Chandigarh

ਸਰਕਾਰ ਨੇ ਕਿਫਾਇਤੀ ਦਰਾਂ ‘ਤੇ ਪਿਆਜ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ। ਇਸ ਪਹਿਲ ਦੇ ਤਹਿਤ, ਦਿੱਲੀ ਐੱਨਸੀਆਰ ਵਿੱਚ ਪ੍ਰਚੂਨ ਦੁਕਾਨਾਂ ਅਤੇ ਮੋਬਾਈਲ ਵੰਡ ਕੇਂਦਰਾਂ ਰਾਹੀਂ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਬਫਰ ਸਟੌਕ ਦਾ ਪਿਆਜ ਉਪਲਬਧ ਕਰਵਾਇਆ ਜਾ ਰਿਹਾ ਹੈ। ਇਹ ਕਦਮ ਬਜ਼ਾਰ ਦੀਆਂ ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ, ਜਿਸ ਦਾ ਉਦੇਸ਼ ਖਪਤਕਾਰਾਂ ਤੱਕ ਪਿਆਜ ਦੀ ਪਹੁੰਚ ਨੂੰ ਬਿਹਤਰ ਬਣਾਉਣਾ, ਕੀਮਤਾਂ ਦੇ ਦਬਾਅ ਨੂੰ ਘਟਾਉਣਾ ਅਤੇ ਬਜ਼ਾਰ ਵਿੱਚ ਪਿਆਜ ਦੀ ਉਚਿਤ ਮਾਤਰਾ ਬਣਾਈ ਰੱਖਣ ਨੂੰ ਯਕੀਨੀ ਬਣਾਉਣਾ ਹੈ।

  

 ‘ਕਾਂਦਾ ਐਕਸਪ੍ਰੈੱਸ’ ਪਹਿਲ ਨੇ ਪਿਆਜ ਉਤਪਾਦਨ ਵਾਲੇ ਇਲਾਕਿਆਂ ਤੋਂ ਮੁੱਖ ਖਪਤ ਕੇਂਦਰਾਂ ਤੱਕ ਬਫਰ ਪਿਆਜ ਦੀ ਆਵਾਜਾਈ ਨੂੰ ਅਸਾਨ ਬਣਾ ਕੇ ਸਰਕਾਰ ਦੀ ਲੌਜਿਸਟਿਕਸ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ। ਸਾਲ 2024-25 ਦੌਰਾਨ, 14 ਰੇਲਵੇ ਰੈਕ ਦੇ ਜ਼ਰੀਏ ਲਗਭਗ 12,000 ਮੀਟ੍ਰਿਕ ਟਨ ਬਫਰ ਪਿਆਜ 5 ਸ਼ਹਿਰਾਂ ਵਿੱਚ ਪਹੁੰਚਾਇਆ ਗਿਆ ਸੀ। ਸਾਲ 2025-26 ਵਿੱਚ ਇਸ ਪਹਿਲ ਦਾ ਵਿਆਪਕ ਵਿਸਥਾਰ ਹੋਇਆ, ਜਿਸ ਦੇ ਤਹਿਤ ਦੇਸ਼ ਭਰ ਦੇ 16 ਸ਼ਹਿਰਾਂ ਵਿੱਚ 86 ਰੇਲਵੇ ਰੈਕ ਜ਼ਰੀਏ ਲਗਭਗ 88,000 ਮੀਟ੍ਰਿਕ ਟਨ ਪਿਆਜ ਪਹੁੰਚਾਇਆ ਗਿਆ।

ਮੌਜੂਦਾ ਸਮੇਂ ਜਾਰੀ ਇਸ ਪਹਿਲ ਦੇ ਤਹਿਤ, ਪਿਆਜ ਦੀ ਆਵਾਜਾਈ ਰੇਲ ਅਤੇ ਸੜਕ ਦੋਨੋਂ ਨੈੱਟਵਰਕਾਂ ਰਾਹੀਂ ਕੀਤੀ ਜਾ ਰਹੀ ਹੈ। ਬਫਰ ਪਿਆਜ ਦੇ ਵਿਗਿਆਨਕ ਤਰੀਕਿਆਂ ਨਾਲ ਸੁਰੱਖਿਅਤ ਰੱਖ-ਰਖਾਅ ਅਤੇ ਕੁਸ਼ਲ ਵੰਡ ਵਿੱਚ ਸਹਾਇਤਾ ਲਈ ਕੇਂਦਰੀ ਭੰਡਾਰਣ ਨਿਗਮ (ਸੀਡਬਲਿਊਸੀ) ਨੂੰ ਵੀ ਇਸ ਵਿਵਸਥਾ ਵਿੱਚ ਸ਼ਾਮਲ ਕੀਤਾ ਗਿਆ ਹੈ।

 

***************

ਆਰਟੀ/ਐੱਸਬੀ/ਏਆਰਸੀ/ਏਕੇ


(Release ID: 2304383) ਵਿਜ਼ੀਟਰ ਕਾਊਂਟਰ : 13