ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਗੁਜਰਾਤ ਵਿਦਿਆਪੀਠ ਦੀ 72ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਭਾਰਤੀ ਜੀਵਨ-ਵਿਧੀ, ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਹੀ ਗਾਂਧੀ ਜੀ ਦੇ ਸੰਦੇਸ਼ ਦੀਆਂ
ਮੂਲ ਨੀਂਹ ਹਨ, ਇਸ ਲਈ ਉਨ੍ਹਾਂ ਦੇ ਸੰਦੇਸ਼ ਕਦੇ ਵੀ ਪੁਰਾਣੇ ਨਹੀਂ ਹੋਣਗੇ
18 ਅਕਤੂਬਰ 1920 ਨੂੰ ਸਥਾਪਿਤ 'ਗੁਜਰਾਤ ਵਿਦਿਆਪੀਠ' ਲਗਾਤਾਰ ਪ੍ਰਯੋਗਾਂ ਰਾਹੀਂ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਇੱਕ ਪ੍ਰਯੋਗਸ਼ਾਲਾ ਬਣ ਗਈ
ਮੇਰੀ ਮਾਂ ਨੇ ਮੇਰੇ ਦੁਆਰਾ ਜੀਵਨ ਭਰ ਖਾਦੀ ਪਹਿਨਣ ਦਾ ਪ੍ਰਣ ਲਿਆ: ਗ੍ਰਹਿ ਮੰਤਰੀ ਅਮਿਤ ਸ਼ਾਹ
2013-14 ਵਿੱਚ ਖਾਦੀ ਗ੍ਰਾਮ ਉਦਯੋਗਾਂ ਦਾ ਕਾਰੋਬਾਰ 31 ਹਜ਼ਾਰ ਕਰੋੜ ਰੁਪਏ ਸੀ, ਜੋ 2025-26 ਵਿੱਚ ਵਧ ਕੇ 1 ਲੱਖ 87 ਹਜ਼ਾਰ ਕਰੋੜ ਰੁਪਏ ਹੋ ਗਿਆ
ਸਿੱਖਿਆ ਉਹ ਹੈ ਜੋ ਹੱਥਾਂ ਨੂੰ ਹੁਨਰ, ਦਿਲ ਨੂੰ ਦਇਆ ਅਤੇ ਮਨ ਨੂੰ ਸੂਝ-ਬੂਝ ਦੇ ਨਾਲ-ਨਾਲ ਗਿਆਨ ਦਿੰਦੀ ਹੈ
ਗਾਂਧੀ ਜੀ ਨੇ ਧਰਮ ਪਰਿਵਰਤਨ ਨੂੰ ਪਾਪ ਕਿਹਾ ਅਤੇ ਹਰ ਵਿਅਕਤੀ ਨੂੰ ਆਪਣੇ ਧਰਮ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ
ਗਾਂਧੀ ਜੀ ਨੇ 'ਨਵ-ਨਿਰਮਾਣ' ਨਹੀਂ, ਸਗੋਂ 'ਪੁਨਰ-ਨਿਰਮਾਣ' ਦੀ ਗੱਲ ਕੀਤੀ, ਇਸ ਭਾਵਨਾ ਨਾਲ ਮੋਦੀ ਸਰਕਾਰ ਵਿੱਚ ਸੱਭਿਆਚਾਰ, ਖੁਸ਼ਹਾਲੀ, ਸੁਰੱਖਿਆ, ਆਤਮ-ਨਿਰਭਰਤਾ ਅਤੇ ਅਗਵਾਈ ਵਿੱਚ ਨੈਤਿਕਤਾ ਨੂੰ ਅਧਾਰ ਬਣਾ ਕੇ ਦੇਸ਼ ਨੂੰ ਅੱਗੇ ਲੈ ਜਾ ਰਹੀ ਹੈ
ਗਾਂਧੀ ਜੀ ਦਾ ਮੰਨਣਾ ਸੀ ਕਿ ਆਜ਼ਾਦੀ ਉਦੋਂ ਤੱਕ ਅਧੂਰੀ ਰਹੇਗੀ ਜਦੋਂ ਤੱਕ ਸਾਡੀ ਭਾਸ਼ਾ, ਸੱਭਿਆਚਾਰ ਅਤੇ ਕਿਰਤ ਰਾਸ਼ਟਰੀ ਨਹੀਂ ਹੋ, ਆਪਣੀ ਭਾਸ਼ਾ ਤੋਂ ਬਿਨਾ ਸਵਰਾਜ ਪ੍ਰਾਪਤ ਨਹੀਂ ਮਿਲ ਸਕਦਾ
ਨੌਜਵਾਨਾਂ ਨੂੰ ਬੇਨਤੀ-ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਦੇਸ਼, ਸਮਾਜ ਅਤੇ ਗ਼ਰੀਬਾਂ ਲਈ ਟੀਚੇ ਰੱਖੋ, ਫਿਰ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ, ਨਿਰਾਸ਼ਾ ਕਦੇ ਨਹੀਂ ਆਵੇਗੀ
"ਜੇਕਰ ਮੈਂ ਆਪਣੀ ਭਾਸ਼ਾ ਵਿੱਚ ਬੋਲਾਂਗਾ, ਤਾਂ ਮੈਂ ਛੋਟਾ ਹੋ ਜਾਵਾਂਗਾ" - ਇਸ ਭਾਵਨਾ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ, ਭਾਸ਼ਾ ਹੀ ਸਾਨੂੰ ਦੇਸ਼ ਦੇ ਸੱਭਿਆਚਾਰ, ਇਤਿਹਾਸ ਅਤੇ ਸਾਡੀਆਂ ਜੜ੍ਹਾਂ ਨਾਲ ਜੋੜਦੀ ਹੈ
ਗਾਂਧੀ ਜੀ ਨੇ ਗ੍ਰਾਮ ਸਵਰਾਜ, ਗ੍ਰਾਮ ਸਮ੍ਰਿੱਧੀ ਅਤੇ ਸਹਿਕਾਰਤਾ 'ਤੇ ਜ਼ੋਰ ਦਿੱਤਾ ਸੀ, ਮੋਦੀ ਸਰਕਾਰ ਇਨ੍ਹਾਂ ਤਿੰਨੋਂ ਦਿਸ਼ਾਵਾਂ ਵਿੱਚ ਬਹੁਤ ਸਾਰੇ ਨਵੇਂ ਕੰਮ ਕਰ ਰਹੀ ਹੈ
Posted On:
27 AUG 2026 8:59PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਵਿਦਿਆਪੀਠ ਦੀ 72ਵੇਂ ਕਨਵੋਕੇਸ਼ਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।

ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 900 ਵਿਦਿਆਰਥੀ ਗੁਜਰਾਤ ਯੂਨੀਵਰਸਿਟੀ ਤੋਂ ਦੀਕਸ਼ਾ ਲੈ ਰਹੇ ਹਨ ਅਤੇ ਸਮਾਜਿਕ ਜੀਵਨ ਵਿੱਚ ਪ੍ਰਵੇਸ਼ ਕਰ ਰਹੇ ਹਨ ਅਤੇ ਇਹ ਇਨ੍ਹਾਂ ਵਿਦਿਆਰਥੀਆਂ ਦੇ ਜੀਵਨ ਦਾ ਇੱਕ ਅਨਮੋਲ ਪਲ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਮਹਾਤਮਾ ਗਾਂਧੀ ਦੇ ਪ੍ਰਸ਼ੰਸਕ ਰਹੇ ਹਨ। ਉਨ੍ਹਾਂ ਦੇ ਮਾਤਾ ਜੀ ਵੀ ਮਹਾਤਮਾ ਗਾਂਧੀ ਦੇ ਪੱਕੇ ਪੈਰੋਕਾਰ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਹੀ ਖਾਦੀ ਬੁਣੀ ਅਤੇ ਸੂਤ ਵੀ ਕੱਤਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਤੋਂ ਜ਼ਿੰਦਗੀ ਭਰ ਖਾਦੀ ਪਹਿਨਣ ਦਾ ਪ੍ਰਣ ਲਿਆ ਸੀ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਦਿਆਪੀਠ ਉਹ ਜਗ੍ਹਾ ਸੀ ਜਿੱਥੇ ਆਜ਼ਾਦੀ ਸੰਗ੍ਰਾਮ ਦੌਰਾਨ ਦੇਸ਼ ਦੀ ਆਜ਼ਾਦੀ ਲਈ ਰਣਨੀਤੀਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਜਿੱਥੇ ਆਚਾਰਿਆ ਜੇ.ਬੀ. ਕ੍ਰਿਪਲਾਨੀ ਅਤੇ ਕਾਕਾ ਸਾਹੇਬ ਕਾਲੇਲਕਰ ਵਰਗੇ ਮਹਾਂਪੁਰਖਾਂ ਨੇ ਜਨਤਾ ਨੂੰ ਭਾਰਤੀਅਤਾ ਅਤੇ ਆਪਣੀ ਭਾਸ਼ਾ ਪ੍ਰਤੀ ਜਾਗਰੂਕ ਕਰਨ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮਹਾਤਮਾ ਗਾਂਧੀ ਨੇ ਗੁਜਰਾਤ ਵਿਦਿਆਪੀਠ ਦੀ ਨੀਂਹ ਰੱਖੀ, ਤਾਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ, ਗੁਜਰਾਤ ਵਿਦਿਆਪੀਠ ਭਾਰਤੀ ਸਿੱਖਿਆ ਪ੍ਰਣਾਲੀ ਦਾ ਮਾਡਲ ਬਣੇਗਾ।

ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਕੈਂਪਸ ਛੱਡਣ ਤੋਂ ਪਹਿਲਾਂ ਆਪਣੇ ਜੀਵਨ ਦੇ ਟੀਚੇ ਨਿਰਧਾਰਿਤ ਕਰਨ। ਟੀਚੇ ਨਿਰਧਾਰਿਤ ਕਰਦੇ ਸਮੇਂ, ਕਿਸੇ ਨੂੰ ਇਸ ਸੋਚ ਦਾ ਬੋਝ ਨਹੀਂ ਪਾਉਣਾ ਚਾਹੀਦਾ ਕਿ ਉਹ ਪ੍ਰਾਪਤ ਹੋਣਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਦੇ ਵੀ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਕੰਮ ਪੂਰਾ ਹੋਵੇਗਾ ਜਾਂ ਨਹੀਂ, ਸਗੋਂ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਟੀਚੇ ਕਦੇ ਵੀ ਆਪਣੇ ਲਈ ਨਹੀਂ, ਸਗੋਂ ਦੇਸ਼, ਸਮਾਜ, ਲੋਕਾਂ ਅਤੇ ਖਾਸ ਕਰਕੇ ਗ਼ਰੀਬਾਂ ਲਈ ਰੱਖਣੇ ਚਾਹੀਦੇ ਹਨ। ਜੇਕਰ ਟੀਚੇ ਸਮਾਜ ਅਤੇ ਦੇਸ਼ ਲਈ ਰੱਖੇ ਜਾਂਦੇ ਹਨ, ਤਾਂ ਜਿੱਤ ਜਾਂ ਹਾਰ ਦਾ ਭਾਰ ਤੁਹਾਡੇ 'ਤੇ ਨਹੀਂ ਹੋਵੇਗਾ। ਜ਼ਿੰਦਗੀ ਕਿੰਨੀਆਂ ਵੀ ਮੁਸ਼ਕਲਾਂ ਪੇਸ਼ ਕਰੇ, ਨਿਰਾਸ਼ਾ ਕਦੇ ਨਹੀਂ ਆਵੇਗੀ। ਜੇਕਰ ਟੀਚੇ ਆਪਣੇ ਅਤੇ ਆਪਣੇ ਪਰਿਵਾਰ ਲਈ ਰੱਖੇ ਜਾਂਦੇ ਹਨ, ਤਾਂ ਮੁਸ਼ਕਲਾਂ ਨਿਰਾਸ਼ਾ ਵੀ ਲਿਆਉਂਦੀਆਂ ਹਨ ਅਤੇ ਤੁਸੀਂ ਆਪਣੇ ਰਸਤੇ ਤੋਂ ਭਟਕ ਵੀ ਸਕਦੇ ਹੋ। ਆਪਣੀ ਉਦਾਹਰਣ ਦਿੰਦੇ ਹੋਏ, ਸ਼੍ਰੀ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਪਰ ਕਦੇ ਵੀ ਨਿਰਾਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਹ ਇਸ ਲਈ ਸੀ ਕਿਉਂਕਿ ਉਨ੍ਹਾਂ ਨੇ ਜੋ ਟੀਚੇ ਰੱਖੇ ਸਨ ਉਹ ਉਨ੍ਹਾਂ ਦੇ ਆਪਣੇ ਜਾਂ ਆਪਣੇ ਪਰਿਵਾਰ ਲਈ ਨਹੀਂ ਸਨ। ਇਹੀ ਕਾਰਨ ਹੈ ਕਿ ਕੰਮ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਹਮੇਸ਼ਾ ਬਣਿਆ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਰਾਸ਼ ਕਰਨ ਦੀਆਂ ਅਣਗਿਣਤ ਕੋਸ਼ਿਸ਼ਾਂ ਦੇ ਬਾਵਜੂਦ, ਉਹ ਕਦੇ ਵੀ ਨਿਰਾਸ਼ ਨਹੀਂ ਹੋਏ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਮਹਾਂਪੁਰਖਾਂ ਦੇ ਵਿਚਾਰਾਂ ਨੂੰ ਪੜ੍ਹਿਆ, ਸਮਝਿਆ ਅਤੇ ਉਨ੍ਹਾਂ ਨੂੰ ਗ੍ਰਹਿਣ ਕੀਤਾ ਹੈ। ਹਾਲਾਂਕਿ, ਮਹਾਤਮਾ ਗਾਂਧੀ ਦਾ ਸੰਦੇਸ਼ ਉਸ ਸਮੇਂ ਵੀ ਪ੍ਰਾਸੰਗਿਕ ਸੀ, ਅੱਜ ਵੀ ਪ੍ਰਾਸੰਗਿਕ ਹੈ ਅਤੇ ਅਗਲੇ 100 ਵਰ੍ਹਿਆਂ ਤੱਕ ਵੀ ਪ੍ਰਾਸੰਗਿਕ ਰਹੇਗਾ। ਉਨ੍ਹਾਂ ਕਿਹਾ ਕਿ ਗਾਂਧੀ ਦਾ ਸੰਦੇਸ਼ ਪੂਰੀ ਦੁਨੀਆ ਦੀ ਭਲਾਈ ਦਾ ਰਸਤਾ ਦਿਖਾਉਂਦਾ ਹੈ। ਭਾਰਤੀ ਜੀਵਨ-ਪ੍ਰਣਾਲੀ, ਭਾਰਤੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਗਾਂਧੀ ਦੇ ਸੰਦੇਸ਼ ਦੀ ਨੀਂਹ ਹਨ ਅਤੇ ਇਸ ਲਈ, ਇਹ ਕਦੇ ਵੀ ਅਪ੍ਰਾਸੰਗਿਕ ਨਹੀਂ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਗੁਜਰਾਤ ਵਿਦਿਆਪੀਠ ਤੋਂ 900 ਵਿਦਿਆਰਥੀ ਡਿਗਰੀਆਂ ਅਤੇ 11 ਸੋਨੇ ਦੇ ਤਗਮਿਆਂ ਨਾਲ ਗ੍ਰੈਜੂਏਟ ਹੋ ਰਹੇ ਹਨ। ਭਵਿੱਖ ਵਿੱਚ ਉਨ੍ਹਾਂ ਨੂੰ ਬਹੁਤ ਸਾਰੀਆਂ ਪਰਿਵਾਰਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ , ਪਰ ਰੋਜ਼ਾਨਾ ਅਭਿਆਸ ਅਤੇ ਸਵੈ-ਅਧਿਐਨ ਹੱਲ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਗੁਜਰਾਤ ਵਿਦਿਆਪੀਠ ਗਾਂਧੀ ਦੇ ਬੁਨਿਆਦੀ ਸਿੱਖਿਆ ਸਿਧਾਂਤਾਂ 'ਤੇ ਅਧਾਰਿਤ ਹੈ- ਗ੍ਰਾਮ -ਕੇਂਦ੍ਰਿਤ ਵਿਕਾਸ ਅਤੇ ‘ਸਵੈ’ ਤੋਂ ‘ਪਰ’ ਦੀ ਸੋਚ ਭਾਵ ਖੁਦ ਦੀ ਥਾਂ ਸਾਰਿਆਂ ਦੇ ਸੋਚਣ ਦੀ ਸਿੱਖਿਆ ‘ਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਪਸ ਆਉਣ ਤੋਂ ਬਾਅਦ, ਮਹਾਤਮਾ ਗਾਂਧੀ ਨੇ ਗੋਪਾਲ ਕ੍ਰਿਸ਼ਨ ਗੋਖਲੇ ਦੀ ਸਲਾਹ 'ਤੇ ਚੱਲਦੇ ਹੋਏ, ਪੂਰੇ ਦੇਸ਼ ਦਾ ਦੌਰਾ ਕੀਤਾ। ਇੰਨੀਆਂ ਵੱਖ-ਵੱਖ ਭਾਸ਼ਾਵਾਂ, ਉਪਭਾਸ਼ਾਵਾਂ, ਪਹਿਰਾਵੇ, ਖਾਣ-ਪੀਣ ਦੀਆਂ ਆਦਤਾਂ ਅਤੇ ਧਰਮਾਂ ਦੇ ਬਾਵਜੂਦ, ਜਦੋਂ ਉਹ ਵਾਪਸ ਆਏ, ਤਾਂ ਉਨ੍ਹਾਂ ਨੇ ਚੰਪਾਰਣ ਵਿੱਚ ਡਾ. ਰਾਜੇਂਦਰ ਪ੍ਰਸਾਦ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਸ਼ ਵਿੱਚ ਇੱਕ ਸ਼ਾਨਦਾਰ ਏਕਤਾ ਦੇਖੀ ਹੈ। ਉਨ੍ਹਾਂ ਨੇ ਕਈ ਪ੍ਰਯੋਗਾਂ ਰਾਹੀਂ ਇਸ ਏਕਤਾ ਨੂੰ ਜੀਵਨ ਵਿੱਚ ਲਿਆਉਣ ਲਈ ਕੰਮ ਕੀਤਾ ਅਤੇ ਗੁਜਰਾਤ ਵਿਦਿਆਪੀਠ ਇਸ ਦੀ ਪ੍ਰਯੋਗਸ਼ਾਲਾ ਬਣ ਗਈ। ਸ਼੍ਰੀ ਸ਼ਾਹ ਨੇ ਕਿਹਾ ਕਿ ਗੁਜਰਾਤ ਵਿਦਿਆਪੀਠ ਦੀ ਸਥਾਪਨਾ 18 ਅਕਤੂਬਰ, 1920 ਨੂੰ ਗਾਂਧੀ ਜੀ ਦੇ ਵਿਚਾਰਾਂ ਅਤੇ ਮਾਰਗਦਰਸ਼ਨ ਦੇ ਅਨੁਸਾਰ ਕੀਤੀ ਗਈ ਸੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗਾਂਧੀ ਜੀ ਦਾ ਮੰਨਣਾ ਸੀ ਕਿ ਆਜ਼ਾਦੀ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਸਾਡੀ ਭਾਸ਼ਾ, ਸੱਭਿਆਚਾਰ, ਕਿਰਤ ਅਤੇ ਉਦੇਸ਼ ਰਾਸ਼ਟਰੀ ਹਿਤ ਨਾਲ ਨਹੀਂ ਜੁੜੇ ਹੁੰਦੇ। ਉਨ੍ਹਾਂ ਦਾ ਮੰਨਣਾ ਸੀ ਕਿ ਮਾਤ ਭਾਸ਼ਾ ਤੋਂ ਬਿਨਾ ਸਵਰਾਜ ਕਦੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇਕਰ ਅਸੀਂ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਨਹੀਂ ਜੁੜੇ ਹੋਏ ਹਾਂ ਤਾਂ ਆਜ਼ਾਦੀ ਦਾ ਕੋਈ ਅਰਥ ਨਹੀਂ ਹੈ। ਜੇਕਰ ਸਾਡੀ ਮਿਹਨਤ ਅਤੇ ਸਾਡਾ ਉਦੇਸ਼ ਸਾਡੇ ਦੇਸ਼ ਨਾਲ ਨਹੀਂ ਜੁੜੇ ਹੋਏ ਹਨ , ਤਾਂ ਆਜ਼ਾਦੀ ਤੋਂ ਬਾਅਦ ਵੀ, ਅਸੀਂ ਇਸਦੀ ਰੱਖਿਆ ਨਹੀਂ ਕਰ ਸਕਾਂਗੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਸਿੱਖਿਆ ਦਾ ਟੀਚਾ ਹੱਥਾਂ, ਦਿਲ ਅਤੇ ਦਿਮਾਗ ਦੇ ਤਾਲਮੇਲ ਰਾਹੀਂ ਰਾਸ਼ਟਰ ਦਾ ਪੁਨਰ-ਨਿਰਮਾਣ ਕਰਨਾ ਹੋਣਾ ਚਾਹੀਦਾ ਹੈ। ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਹੱਥਾਂ ਨੂੰ ਹੁਨਰ ਪ੍ਰਦਾਨ ਕਰੇ, ਦਿਲ ਵਿੱਚ ਸੰਵੇਦਨਸ਼ੀਲਤਾ ਜਗਾਏ ਅਤੇ ਦਿਮਾਗ ਨੂੰ ਬੁੱਧੀ ਅਤੇ ਵਿਵੇਕ ਨੂੰ ਅਪਣਾਉਣ ਲਈ ਖੋਲ੍ਹੇ। ਗਿਆਨ ਨਾਲ ਭਰਿਆ ਮਨ ਹੀ ਹੰਕਾਰ ਨੂੰ ਜਨਮ ਦਿੰਦਾ ਹੈ ਪਰ ਬੁੱਧੀ ਅਤੇ ਵਿਵੇਕ ਨਾਲ ਲੈਸ ਮਨ ਨਿਮਰਤਾ ਅਤੇ ਵਿਦਵਤਾ ਪੈਦਾ ਕਰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਪੰਜ ਥੰਮ੍ਹਾਂ 'ਤੇ ਟਿਕੀ ਹੋਈ ਹੈ: ਮਾਤ ਭਾਸ਼ਾ, ਹੁਨਰ, ਬਹੁ-ਅਨੁਸ਼ਾਸਨੀ ਅਧਿਐਨ, ਭਾਰਤੀ ਗਿਆਨ ਪਰੰਪਰਾ, ਅਤੇ ਸੰਪੂਰਨ ਸ਼ਖਸੀਅਤ ਵਿਕਾਸ। ਇਹ ਇੱਕ ਤਰ੍ਹਾਂ ਨਾਲ ਉਹੀ ਸਿੱਖਿਆ ਪ੍ਰਣਾਲੀ ਹੈ ਜੋ ਭਾਰਤ ਨੇ ਸਦੀਆਂ ਤੋਂ ਦੁਨੀਆ ਨੂੰ ਪ੍ਰਦਾਨ ਕੀਤੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਨੂੰ ਸਾਡੇ ਨੌਜਵਾਨਾਂ ਲਈ ਵਾਪਸ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਬੁਨਿਆਦੀ ਸਿਧਾਂਤਾਂ ਨੂੰ ਬਦਲੇ ਬਿਨਾ, ਦੁਨੀਆ ਭਰ ਦੀ ਆਧੁਨਿਕਤਾ ਨੂੰ ਨਵੀਂ ਸਿੱਖਿਆ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗਾਂਧੀ ਜੀ ਨੇ ਸੱਤ ਸਮਾਜਿਕ ਪਾਪ ਦੱਸੇ ਸਨ। ਜੇਕਰ ਅਸੀਂ ਇਨ੍ਹਾਂ ਸੱਤ ਸਮਾਜਿਕ ਪਾਪਾਂ ਤੋਂ ਬਚੀਏ, ਤਾਂ ਸਮਾਜ ਦੀਆਂ 90% ਬੁਰਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਸਿਧਾਂਤਾਂ ਤੋਂ ਬਿਨਾ ਰਾਜਨੀਤੀ, ਨੈਤਿਕਤਾ ਤੋਂ ਬਿਨਾ ਕਾਰੋਬਾਰ, ਕਿਰਤ ਤੋਂ ਬਿਨਾਂ ਦੌਲਤ, ਜ਼ਮੀਰ ਤੋਂ ਬਿਨਾਂ ਭੋਗ, ਚਰਿੱਤਰ ਤੋਂ ਬਿਨਾਂ ਗਿਆਨ, ਮਨੁੱਖਤਾ ਤੋਂ ਬਿਨਾ ਵਿਗਿਆਨ ਅਤੇ ਕੁਰਬਾਨੀ ਤੋਂ ਬਿਨਾ ਪੂਜਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਾਰੇ ਨੌਜਵਾਨਾਂ ਨੂੰ ਇਨ੍ਹਾਂ ਸੱਤ ਸਮਾਜਿਕ ਪਾਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਾਨ ਮਨੁੱਖ ਨਹੀਂ ਹਾਂ ਜੋ ਇਨ੍ਹਾਂ ਵਿੱਚੋਂ ਕੋਈ ਵੀ ਪਾਪ ਕਦੇ ਨਾ ਕਰਨ। ਪਰ ਜੇਕਰ ਅਸੀਂ ਇਨ੍ਹਾਂ ਤੋਂ ਜਾਣੂ ਹਾਂ, ਤਾਂ ਅਸੀਂ ਇਨ੍ਹਾਂ ਨੂੰ ਕਰਨ ਤੋਂ ਪਹਿਲਾਂ ਝਿਜਕਾਂਗੇ ਅਤੇ ਰੁਕਾਂਗੇ; ਅਤੇ ਜੇਕਰ ਸਾਨੂੰ ਕਦੇ ਅਜਿਹਾ ਕਰਨਾ ਪਿਆ, ਤਾਂ ਅਸੀਂ ਇਨ੍ਹਾਂ ਦਾ ਪ੍ਰਚਾਰ ਕਰਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਾਨੂੰ 11 ਸਿਧਾਂਤਾਂ ਦਾ ਪ੍ਰਣ ਲੈਣ ਲਈ ਕਿਹਾ ਸੀ, ਜਿਸ ਵਿੱਚ ਅਹਿੰਸਾ, ਚੋਰੀ ਨਾ ਕਰਨਾ, ਬ੍ਰਹਮਚਾਰੀ, ਮਾਲਕੀ ਨਾ ਰੱਖਣਾ, ਸਰੀਰਕ ਮਿਹਨਤ, ਸੁਆਦ ਨਾ ਰੱਖਣਾ, ਨਿਡਰਤਾ, ਸਾਰੇ ਧਰਮਾਂ ਦੀ ਸਮਾਨਤਾ, ਸਵਦੇਸ਼ੀ ਅਤੇ ਛੂਤਛਾਤ ਦਾ ਖਾਤਮਾ ਸ਼ਾਮਲ ਸਨ। ਇਹ 11 ਸਿਧਾਂਤ ਅੱਜ ਵੀ ਪ੍ਰਾਸੰਗਿਕ ਹਨ, ਅਤੇ ਸਾਨੂੰ ਇਨ੍ਹਾਂ ਦੀ ਪਾਲਣਾ ਕਰਕੇ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਧਰਮ ਪਰਿਵਰਤਨ ਨੂੰ ਪਾਪ ਕਿਹਾ ਸੀ। ਅੱਜ ਵਿਦਿਆਰਥੀਆਂ ਨੇ ਵੀ ਆਪਣੇ ਧਰਮ ਅਨੁਸਾਰ ਜੀਵਨ ਬਤੀਤ ਕਰਨ ਦਾ ਪ੍ਰਣ ਲਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਖਾਦੀ ਸਿਰਫ਼ ਇੱਕ ਕੱਪੜਾ ਜਾਂ ਇੱਕ ਆਰਥਿਕ ਗਤੀਵਿਧੀ ਨਹੀਂ ਹੈ, ਸਗੋਂ ਇਹ ਇੱਕ ਵਿਚਾਰ ਹੈ ਕਿ ਮੈਂ ਆਪਣੇ ਜੀਵਨ ਦੀ ਹਰ ਗਤੀਵਿਧੀ ਵਿੱਚ ਸਵਦੇਸ਼ੀ ਦੀ ਚਿੰਤਾ ਕਰਾਂਗਾ। ਉਨ੍ਹਾਂ ਕਿਹਾ ਕਿ ਖਾਦੀ ਗ੍ਰਾਮ ਉਦਯੋਗਾਂ ਦਾ ਕਾਰੋਬਾਰ 2013-14 ਵਿੱਚ 31 ਹਜ਼ਾਰ ਕਰੋੜ ਰੁਪਏ ਸੀ, ਜੋ ਕਿ 2025-26 ਵਿੱਚ ਵਧ ਕੇ 1 ਲੱਖ 87 ਹਜ਼ਾਰ ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਸਫਾਈ 'ਤੇ ਜ਼ੋਰ ਦਿੱਤਾ ਸੀ ਅਤੇ ਅੱਜ ਦੇਸ਼ ਵਿੱਚ ਇੱਕ ਵੀ ਘਰ ਅਜਿਹਾ ਨਹੀਂ ਹੈ ਜਿੱਥੇ ਟੌਇਲਟ ਨਾ ਹੋਵੇ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਨਵੀਂ ਪੀੜ੍ਹੀ ਵਿੱਚ ਸਫਾਈ ਦੇ ਸੱਭਿਆਚਾਰ ਨੂੰ ਸਿੱਖਿਆ ਨਾਲ ਜੋੜਨ ਦਾ ਕੰਮ ਕੀਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਭਾਸ਼ਾ ਸਿੱਖਣ 'ਤੇ ਕੋਈ ਇਤਰਾਜ਼ ਨਹੀਂ ਹੈ। ਪਰ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ ਕਿ ਇਹ ਸੋਚਣਾ ਕਿ ਆਪਣੀ ਭਾਸ਼ਾ ਬੋਲਣ ਨਾਲ ਕੋਈ ਵਿਅਕਤੀ ਘਟੀਆ ਮਹਿਸੂਸ ਕਰੇਗਾ। ਭਾਸ਼ਾ ਸਾਨੂੰ ਸਾਡੇ ਦੇਸ਼ ਦੇ ਸੱਭਿਆਚਾਰ, ਇਤਿਹਾਸ ਅਤੇ ਜੜ੍ਹਾਂ ਨਾਲ ਜੋੜਦੀ ਹੈ। ਇਸੇ ਲਈ ਗਾਂਧੀ ਜੀ ਨੇ ਆਪਣੀ ਭਾਸ਼ਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਿੰਡ ਦੇ ਸਵੈ-ਸ਼ਾਸਨ, ਪਿੰਡ ਦੀ ਖੁਸ਼ਹਾਲੀ ਅਤੇ ਸਹਿਕਾਰਤਾ 'ਤੇ ਵੀ ਜ਼ੋਰ ਦਿੱਤਾ। ਮੋਦੀ ਸਰਕਾਰ ਇਨ੍ਹਾਂ ਤਿੰਨਾਂ ਪਹਿਲਕਦਮੀਆਂ 'ਤੇ ਨਵੇਂ ਸਿਰ੍ਹੇ ਤੋਂ ਕੰਮ ਕਰ ਰਹੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਗੁਲਾਮੀ ਦੇ ਦੌਰ ਦੌਰਾਨ ਦੇਸ਼ ਦੇ ਟੁਕੜੇ ਹੋਣ ਦੇ ਬਾਵਜੂਦ, ਗਾਂਧੀ ਜੀ ਹਮੇਸ਼ਾ ਦੇਸ਼ ਦੇ "ਪੁਨਰ ਨਿਰਮਾਣ" ਸ਼ਬਦ ਦੀ ਵਰਤੋਂ ਕਰਦੇ ਸਨ, ਨਾ ਕਿ "ਨਵ ਨਿਰਮਾਣ"। ਗਾਂਧੀ ਜੀ ਦਾ ਮੰਨਣਾ ਸੀ ਕਿ ਹਜ਼ਾਰਾਂ ਵਰ੍ਹਿਆਂ ਤੋਂ ਅਪਣਾਏ ਗਏ ਸਿਧਾਂਤ ਓਹੀ ਰਹਿਣਗੇ; ਪਰ ਅਸੀਂ ਆਧੁਨਿਕ ਬਣਾਂਗੇ ਅਤੇ ਮੁੜ ਨਿਰਮਾਣ ਕਰਾਂਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ, ਦੇਸ਼ ਪੁਨਰ ਨਿਰਮਾਣ ਦੇ ਰਾਹ 'ਤੇ ਚੱਲ ਪਿਆ ਹੈ। ਮੋਦੀ ਜੀ ਦੀ ਸਰਕਾਰ ਨੇ ਦੇਸ਼ ਦੀ ਤਾਕਤ, ਖੁਸ਼ਹਾਲੀ, ਸੁਰੱਖਿਆ, ਆਤਮ-ਨਿਰਭਰਤਾ ਅਤੇ ਨੈਤਿਕ ਲੀਡਰਸ਼ਿਪ ਨੂੰ ਇਨ੍ਹਾਂ ਸਿਧਾਂਤਾਂ ਦਾ ਕੇਂਦਰ ਬਣਾ ਕੇ 2014 ਤੋਂ 2026 ਤੱਕ ਅੱਗੇ ਵਧਣ ਦਾ ਸਫਲ ਯਤਨ ਕੀਤਾ ਹੈ। ਜਦੋਂ ਆਜ਼ਾਦੀ ਦੇ 75 ਸਾਲ ਮਨਾਏ ਗਏ, ਤਾਂ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ 2047 ਵਿੱਚ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਤੱਕ, ਭਾਰਤ ਹਰ ਖੇਤਰ ਵਿੱਚ ਦੁਨੀਆ ਦਾ ਪਹਿਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਹਿਲੇ ਹਾਂ, ਤਾਂ ਅਸੀਂ ਸਿਰਫ਼ ਆਪਣੀ ਹੀ ਦੇਖਭਾਲ ਨਹੀਂ ਕਰਾਂਗੇ, ਸਗੋਂ ਪੂਰੇ ਬ੍ਰਹਿਮੰਡ ਦੀ ਦੇਖਭਾਲ ਕਰਾਂਗੇ। ਅਸੀਂ ਸ਼ਕਤੀਸ਼ਾਲੀ ਹੋਵਾਂਗੇ, ਪਰ ਸਾਡੀ ਸ਼ਕਤੀ ਦੀ ਵਰਤੋਂ ਵਿਵੇਕ ਨਾਲ ਕੀਤੀ ਜਾਵੇਗੀ। ਅਸੀਂ ਖੁਸ਼ਹਾਲ ਹੋਵਾਂਗੇ, ਪਰ ਉਹ ਖੁਸ਼ਹਾਲੀ ਦੇਸ਼ ਦੇ ਹਰ ਨਾਗਰਿਕ ਅਤੇ ਦੁਨੀਆ ਭਰ ਦੇ ਹਰ ਦੁਖੀ ਵਿਅਕਤੀ ਲਈ ਹੋਵੇਗੀ। ਇਸ ਦ੍ਰਿਸ਼ਟੀਕੋਣ ਨਾਲ, ਮੋਦੀ ਜੀ ਨੇ ਅੱਜ ਦੇ ਨੌਜਵਾਨਾਂ ਸਾਹਮਣੇ 2047 ਦੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ।
************
ਆਰਕੇ/ਆਰਆਰ/ਪੀਆਰ/ਪੀਐੱਸ /ਏਕੇ
(Release ID: 2304286)
ਵਿਜ਼ੀਟਰ ਕਾਊਂਟਰ : 2