ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਟ੍ਰੋਇਕਾ ਫਾਰਮਾਸਿਊਟੀਕਲਜ਼ ਦੁਆਰਾ ਆਯੋਜਿਤ ਫਾਰਮਾਇਨੋਵਾ ਐਵਾਰਡ ਸੈਰੇਮਨੀ -2026 ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ
ਪ੍ਰਧਾਨ ਮੰਤਰੀ ਜੀ ਨੇ ਟੀਚਾ ਰੱਖਿਆ ਹੈ ਕਿ 2047 ਵਿੱਚ ਭਾਰਤ ਹਰ ਖੇਤਰ ਵਿੱਚ ਨੰਬਰ ਵੰਨ ਹੋਵੇ- ਸੁਰੱਖਿਅਤ, ਸਿਖਿਅਤ, ਆਪਣੇ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਨਾਲ ਵਿਕਾਸ ਕਰਨ ਵਾਲਾ ਅਤੇ ਵਿਸ਼ਵ ਦੀ ਟੌਪ ਦੀ ਅਰਥਵਿਵਸਥਾ
ਇੰਡੀਅਨ ਫਾਰਮਾ ਸੈਕਟਰ ਭਾਰਤ ਦੀ ਰਾਸ਼ਟਰੀ ਰਣਨੀਤਕ ਸੰਪਤੀ ਹੈ, ਇਹ ਡਾਇਲਯੂਟ ਨਾ ਹੋਵੇ, ਇਸ ਲਈ ਮੋਦੀ ਸਰਕਾਰ ਫਾਰਮਾ-ਮੈਡਟੈੱਕ ਵਿੱਚ PRIP ਯੋਜਨਾ ਨਾਲ ਖੋਜ ਅਤੇ ਨਵੀਨਤਾ ਨੂੰ ਵਧਾ ਰਹੀ ਹੈ
ਦਵਾਈਆਂ ਦੇ ਖੇਤਰ ਵਿੱਚ ਭਾਰਤ ਨੂੰ ਸਿਰਫ ਆਤਮਨਿਰਭਰ ਹੀ ਨਹੀਂ ਬਣਾਉਣਾ ਹੈ ਸਗੋਂ ਪੂਰੀ ਦੁਨੀਆ ਵਿੱਚ ਮੇਡ ਇਨ ਇੰਡੀਆ ਦਵਾਈਆਂ ਵੀ ਪਹੁੰਚਾਉਣੀਆਂ ਹਨ
ਮੋਦੀ ਸਰਕਾਰ ਦੀ ਬਲਕ ਡਰੱਗ ਪਾਰਕ ਅਤੇ ਮੈਡੀਕਲ ਡਿਵਾਈਸ ਪਾਰਕ ਯੋਜਨਾਵਾਂ ਨਾਲ ਵਿਸ਼ਵਪੱਧਰੀ ਮੈਨੂਫੈਕਚਰਿੰਗ ਈਕੋਸਿਸਟਮ ਖੜ੍ਹਾ ਹੋਇਆ ਅਤੇ ਭਾਰਤ ਫਾਰਮਾ ਦੇ ਖੇਤਰ ਵਿੱਚ ਵਰਲਡ ਮੈਪ ‘ਤੇ ਸਥਾਪਿਤ ਹੋਇਆ
ਹਰ ਕੰਪਨੀ ਰਿਸਰਚ ਨੂੰ ਅੱਗੇ ਵਧਾਏ ਅਤੇ ਖੋਜ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਉਤਸ਼ਾਹਿਤ ਕਰੇ, ਜਦੋਂ ਤੱਕ ਅਸੀਂ ਖੋਜ ਨੂੰ ਹੁਲਾਰਾ ਨਹੀਂ ਦਿਆਂਗੇ, ਅੱਗੇ ਨਹੀਂ ਵਧ ਸਕਦੇ
ਭਾਰਤ ਅੱਜ ਵੈਂਟੀਲੇਟਰ ਬਣਾ ਰਿਹਾ ਹੈ ਅਤੇ 2028 ਤੋਂ ਪਹਿਲਾਂ ਪੱਟੀ ਤੋਂ ਲੈ ਕੇ MRI ਮਸ਼ੀਨ ਤੱਕ ਹਰ ਉਪਕਰਣ ਭਾਰਤ ਵਿੱਚ ਹੀ ਬਣਾਉਣ ਦੀ ਵਿਵਸਥਾ ਮੋਦੀ ਸਰਕਾਰ ਕਰ ਰਹੀ ਹੈ
ਸਾਡੇ ਨੌਜਵਾਨਾਂ ਨੇ ਅਮਰੀਕਾ ਦੀ ਤੁਲਨਾ ਵਿੱਚ 22 ਗੁਣਾ ਘੱਟ ਲਾਗਤ ਵਿੱਚ ਨਿਜੀ ਸੈਟੇਲਾਈਟ ਬਣਾ ਕੇ ਪੁਲਾੜ ਵਿੱਚ ਸਥਾਪਿਤ ਕੀਤਾ, ਅੱਜ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਟਾਰਟਅੱਪ ਖੜ੍ਹੇ ਹੋ ਰਹੇ ਹਨ
ਸਫ਼ਲਤਾ ਦਾ ਅਰਥ ਹੈ –ਕਈ ਅਸਫਲਤਾਵਾਂ ਦੇ ਬਾਵਜੂਦ ਨਿਡਰ ਹੋ ਕੇ ਅੱਗੇ ਵਧਣ ਦਾ ਸਾਹਸ: ਗ੍ਰਹਿ ਮੰਤਰੀ ਅਮਿਤ ਸ਼ਾਹ
2014 ਵਿੱਚ ਜਿਸ ਭਾਰਤ ਨੂੰ ‘ਫ੍ਰੈਜਾਇਲ ਫਾਈਵ’ ਅਤੇ ‘ਪੌਲਿਸੀ ਪੈਰਾਲਿਸਿਸ’ ਦਾ ਸ਼ਿਕਾਰ ਦੱਸਿਆ, ਨਾਲ ਹੀ ਅੱਜ ਮੋਦੀ ਜੀ ਦੀ ਅਗਵਾਈ ਵਿੱਚ ਦੁਨੀਆ ਦੀਆਂ ਸ਼ਿਖਰਲੀਆਂ ਅਰਥਵਿਵਸਥਾਵਾਂ ਵਿੱਚ ਇੱਕ ਹੋਰ ਸਭ ਤੋਂ ਵੱਡਾ ਉਭਰ ਰਿਹਾ ਕੇਂਦਰ ਹੈ
ਸਿਹਤ ਖੇਤਰ ਵਿੱਚ ਅਸੀਂ ਸੰਪੂਰਨ ਸਿਹਤ ਸੰਭਾਲ ਦ੍ਰਿਸ਼ਟੀਕੋਣ ਨੂੰ ਅਪਣਾਇਆ ਅਤੇ ਪੇਸ਼ੈਂਟ ਕੇਅਰ, ਹੈਲਥ ਇਨਫ੍ਰਾਸਟ੍ਰਕਚਰ ਮੈਡੀਸਨ, ਰਿਸਰਚ ਐਂਡ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ-ਸਭ ‘ਤੇ ਇਕਜੁੱਟ ਹੋ ਕੇ ਕੰਮ ਕੀਤਾ
ਸਵੱਛਤਾ ਬਿਮਾਰੀ ਨੂੰ ਰੋਕਣ ਦਾ ਸਭ ਤੋਂ ਵਧੀਆ ਜ਼ਰੀਆ ਹੈ, ਮੋਦੀ ਸਰਕਾਰ ਦੀ ਘਰ-ਘਰ ਵਿੱਚ ਪਖਾਨਾ, ਹਰ ਘਰ ਤੱਕ ਸਾਫ ਪੀਣ ਯੋਗ ਪਾਣੀ, ਯੋਗ, ਫਿਟ ਇੰਡੀਆ ਅਤੇ ਆਯੁਸ਼ਮਾਨ ਭਾਰਤ ਪਹਿਲਕਦਮੀਆਂ ਇਸ ਦਿਸ਼ਾ ਵਿੱਚ ਅਹਿਮ ਸਿੱਧ
Posted On:
27 AUG 2026 9:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਟ੍ਰੋਇਕਾ ਫਾਰਮਾਸਿਊਟੀਕਲਸ ਦੁਆਰਾ ਆਯੋਜਿਤ ਫਾਰਮਾਇਨੋਵਾ ਐਵਾਰਡ- ਸੈਰੇਮਨੀ 2026 ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਰਿਆਂ ਦੇ ਸਾਹਮਣੇ ਇੱਕ ਟੀਚਾ ਰੱਖਿਆ ਹੈ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਹੋਵੇਗੀ ਤਾਂ ਭਾਰਤ ਹਰ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੋਣਾ ਚਾਹੀਦਾ ਹੈ। ਭਾਰਤ ਸੁਰੱਖਿਅਤ, ਸਿਖਿਅਤ, ਆਪਣੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲ ਕੇ ਵਿਕਾਸ ਕਰਨ ਵਾਲਾ ਅਤੇ ਦੁਨੀਆ ਦੀਆਂ ਅਰਥਵਿਵਸਥਾਵਾਂ ਵਿੱਚ ਮੋਹਰੀ ਸਥਾਨ ਹਾਸਲ ਕਰਨਾ ਚਾਹੀਦਾ ਹੈ। ਭਾਰਤ ਵਿੱਚ ਇਹ ਸਭ ਕੁਝ ਕਰਨ ਦੀ ਤਾਕਤ ਹੈ ਅਤੇ ਸਾਨੂੰ ਇਸ ਨੂੰ ਚੈਨਲਾਈਜ਼ ਕਰਨ, ਇਸ ਦੇ ਅਨੁਸਾਰ ਨੀਤੀਆਂ ਦਾ ਨਿਰਮਾਣ ਕਰਨ ਅਤੇ ਪੌਲਿਸੀ ਫ੍ਰੇਮਵਰਕ ਨੂੰ ਇੰਪਲੀਮੈਂਟੇਸ਼ਨ ਦੀ ਦ੍ਰਿਸ਼ਟੀ ਨਾਲ ਹੇਠਲੇ ਪੱਧਰ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਜਦੋਂ 2014 ਵਿੱਚ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਭਾਰਤ ਦੁਨੀਆ ਦੀ 11ਵੇਂ ਨੰਬਰ ਦੀ ਅਰਥਵਿਵਸਥਾ ਸੀ ਅਤੇ ਪਿਛਲੇ ਸਿਰਫ਼ 12 ਵਰ੍ਹਿਆਂ ਵਿੱਚ ਅਸੀਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਇਹ ਸਿੱਧ ਹੋ ਗਿਆ ਕਿ ਅਸੀਂ ਵਿਸ਼ਵ ਵਿੱਚ ਸਭ ਤੋਂ ਵਧੀਆ ਢੰਗ ਨਾਲ ਇਸ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਦੁਨੀਆ ਭਰ ਵਿੱਚ ਸਰਕਾਰਾਂ ਕੋਰੋਨਾ ਦੇ ਵਿਰੁੱਧ ਲੜੀਆਂ, ਭਾਰਤ ਵਿੱਚ ਜਨਤਾ, ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਮਿਲ ਕੇ ਲੜੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਅਮਰੀਕਾ ਦੀ ਤੁਲਨਾ ਵਿੱਚ 22 ਗੁਣਾ ਘੱਟ ਲਾਗਤ ਵਿੱਚ ਨਿਜੀ ਸੈਟੇਲਾਈਟ ਬਣਾ ਕੇ ਪੁਲਾੜ ਵਿੱਚ ਸਥਾਪਿਤ ਕੀਤਾ, ਅੱਜ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਟਾਰਟਅੱਪਸ ਖੜ੍ਹੇ ਹੋ ਰਹੇ ਹਨ। ਕੋਰੋਨਾ ਵਿੱਚ ਭਾਰਤ ਸਭ ਤੋਂ ਪਹਿਲਾਂ ਵੈਕਸੀਨ ਬਣਾਉਣ ਵਾਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਸੀ ਅਤੇ ਅਸੀਂ ਨਾ ਸਿਰਫ਼ ਭਾਰਤ, ਸਗੋਂ ਦੁਨੀਆ ਦੇ 70 ਦੇਸ਼ਾਂ ਵਿੱਚ ਵੈਕਸੀਨ ਭੇਜ ਕੇ ਉੱਥੋਂ ਦੇ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ। ਲੋੜ ਹੈ ਭਾਰਤ ਵਿੱਚ ਹੀਣ-ਭਾਵਨਾ ਤੋਂ ਬਾਹਰ ਆਉਣ ਦੀ, ਸਾਡੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕਰਨ ਦੀ, ਨੌਜਵਾਨਾਂ ਨੂੰ ਉਤਸ਼ਾਹ ਦੇਣ ਦੀ ਕਿ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਕਰਕੇ ਦਿਖਾਇਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ ਭਾਰਤ ਨੂੰ ‘ਫ੍ਰੇਜਾਇਲ ਫਾਈਵ’ ਵਿੱਚ ਗਿਣਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਦੇਸ਼ ਵਿੱਚ ਪੌਲਿਸੀ ਪੈਰਾਲਿਸਿਸ ਹੋ ਗਿਆ ਹੈ। ਨਾਲ ਹੀ ਭਾਰਤ ਅੱਜ ਦੁਨੀਆ ਦਾ ਸਭ ਤੋਂ ਆਕਰਸ਼ਣ ਉਤਪਾਦਨ ਦਾ ਕੇਂਦਰ ਬਣ ਕੇ ਵਿਸ਼ਵ ਵਿੱਚ ਮਨਜ਼ੂਰੀ ਪ੍ਰਾਪਤ ਕਰ ਚੁੱਕਾ ਹੈ। ਅਸੀਂ ਨਿਯਮਾਂ ਨੂੰ ਵੀ ਬਦਲਿਆ, ਮਾਨਸਿਕਤਾ ਨੂੰ ਵੀ ਬਦਲਿਆ, ਵਿਧੀਆਂ ਨੂੰ ਵੀ ਬਦਲਿਆ ਅਤੇ ਨਿਯਮਾਂ ਨੂੰ ਵੀ ਬਦਲਿਆ ਹੈ। 2014 ਵਿੱਚ ਇਸ ਦੇਸ਼ ਵਿੱਚ ਸਿਰਫ਼ 1 ਕਰੋੜ 80 ਲੱਖ ਘਰਾਂ ਵਿੱਚ ਪਖਾਨੇ ਸੀ, ਜਦਕਿ ਅੱਜ 13 ਕਰੋੜ ਘਰਾਂ ਵਿੱਚ ਪਖਾਨੇ ਹਨ। ਵਿਅਕਤੀ ਦੀ ਬਿਮਾਰੀ ਅਤੇ ਘਰ ਵਿੱਚ ਪਖਾਨਾ ਹੋਣਾ ਇਨ੍ਹਾਂ ਦੋਨਾਂ ਦਾ ਬਹੁਤ ਵੱਡਾ ਸਬੰਧ ਹੈ ਕਿਉਂਕਿ ਸਵੱਛਤਾ ਨਾਲ ਹੀ ਬਿਮਾਰੀਆਂ ਨੂੰ ਰੋਕਣ ਦਾ ਕੰਮ ਹੁੰਦਾ ਹੈ। ਇਸੇ ਤਰ੍ਹਾਂ, ਅੱਜ 16 ਕਰੋੜ ਘਰਾਂ ਵਿੱਚ ਪੀਣ ਦਾ ਸ਼ੁੱਧ ਪਾਣੀ ਨਲ ਤੋਂ ਆਉਂਦਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਹੇਠਲੇ ਤਬਕੇ ਦੇ ਗ਼ਰੀਬ ਲੋਕਾਂ ਲਈ ਮੋਦੀ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਲੈ ਕੇ ਆਈ ਜਿਸ ਦੇ ਤਹਿਤ 5 ਲੱਖ ਰੁਪਏ ਤੱਕ ਦਾ ਪੂਰਾ ਇਲਾਜ ਦਾ ਖਰਚ ਭਾਰਤ ਸਰਕਾਰ ਚੁੱਕਦੀ ਹੈ। ਦੇਸ਼ ਵਿੱਚ ਅਜਿਹੇ 70 ਕਰੋੜ ਲੋਕ ਹਨ ਜਿਨ੍ਹਾਂ ਦੇ ਇਲਾਜ ਦਾ ਖਰਚ ਚੁੱਕਣ ਦੀ ਸ਼ੁਰੂਆਤ ਹੋਈ। ਸਿਹਤ ਖੇਤਰ ਵਿੱਚ ਅਸੀਂ ਸੰਪੂਰਨ ਸਿਹਤ ਸੰਭਾਲ ਦ੍ਰਿਸ਼ਟੀਕੋਣ ਨੂੰ ਅਪਣਾਇਆ ਅਤੇ ਪੇਸ਼ੈਂਟ ਕੇਅਰ, ਹੈਲਥ ਇਨਫ੍ਰਾਸਟ੍ਰਕਚਰ, ਮੈਡੀਸਨ, ਰਿਸਰਚ ਐਂਡ ਡਿਵੈਲਪਮੈਂਟ ਅਤੇ ਮੈਨੂਫੈਕਚਰਿੰਗ-ਸਾਰਿਆਂ ‘ਤੇ ਇਕੱਠੇ ਮਿਲ ਕੇ ਕੰਮ ਕੀਤਾ। ਇਸ ਤੋਂ ਬਾਅਦ ਪੇਂਡੂ ਸਿਹਤ ਬੁਨਿਆਦੀ ਢਾਂਚੇ ਲਈ 1 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਅਤੇ ਫਿਰ ਹਸਪਤਾਲਾਂ ਦੀ ਚੇਨ ਬਣੀ, ਪੇਂਡੂ ਖੇਤਰ ਵਿੱਚ ਹਸਪਤਾਲ ਟ੍ਰਾਂਸਫਰ ਹੋਏ। ਹੁਣ ਵਾਰੀ ਫਾਰਮਾ ਉਦਯੋਗ ਦੀ ਹੈ, ਦਵਾਈਆਂ ਦੇ ਖੇਤਰ ਵਿੱਚ ਨਾ ਸਿਰਫ਼ ਆਤਮ-ਨਿਰਭਰ ਬਣਨਾ ਹੈ ਸਗੋਂ ਦੁਨੀਆ ਨੂੰ ਦਵਾਈਆਂ ਪਹੁੰਚਾਉਣ ਦਾ ਕੰਮ ਭਾਰਤ ਨੂੰ ਕਰਨਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਤਮਨਿਰਭਰ ਭਾਰਤ ਦੇ ਤਹਿਤ ਇਸ ਖੇਤਰ ਵਿੱਚ ਵੀ ਪੀਐੱਲਆਈ ਸਕੀਮ ਨੂੰ ਲਾਗੂ ਕੀਤਾ। ਕ੍ਰਿਟੀਕਲ APIs, Key Starting Materials ਅਤੇ ਮੈਡੀਕਲ ਡਿਵਾਈਸਿਜ਼ ਨੂੰ ਭਾਰਤ ਵਿੱਚ ਬਣਾਉਣ ਲਈ ਸਾਨੂੰ ਪ੍ਰੋਤਸਾਹਨ ਦਿੱਤਾ। ਬਲਕ ਡਰੱਗਸ ਅਤੇ ਮੈਡੀਕਲ ਡਿਵਾਈਸ ਪਾਰਸ ਪੌਲਿਸੀ ਰਾਹੀਂ ਵਿਸ਼ਵ ਭਰ ਵਿੱਚ ਵਿਸ਼ਵਪੱਧਰੀ ਮੈਨੂਫੈਕਚਰਿੰਗ ਈਕੋਸਿਸਟਮ ਅੱਜ ਭਾਰਤ ਵਿੱਚ ਨਿਰਮਾਣ ਹੋ ਰਿਹਾ ਹੈ। ਕੋਰੋਨਾ ਕਾਲ ਦੌਰਾਨ ਹੀ ਇੰਨੀ ਭਿਆਨਕ ਸਥਿਤੀ ਸਮੇਂ 140 ਕਰੋੜ ਲੋਕਾਂ ਨੂੰ ਦੇਣ ਤੋਂ ਬਾਅਦ ਅਸੀਂ PPE ਕਿੱਟਾਂ ਅਤੇ N-95 ਮਾਸਕ ਦੇ ਨੈੱਟ ਨਿਰਯਾਤਕ ਬਣੇ। 13 ਮਹੀਨਿਆਂ ਵਿੱਚ Covaxin ਅਤੇ Covishield ਸਾਡੀਆਂ ਦੋਵੇਂ ਵੈਕਸੀਨਾਂ ਬਣੀਆਂ। ਇਹ bulk drug parks ਅਤੇ PLI scheme ਜੋ pharmaceutical ਲਈ ਬਣੀ ਹੈ ਅਤੇ China ਦੇ ਦਬਦਬੇ ਨੂੰ ਤੋੜਣ ਲਈ ਦੋਨੋਂ scheme ਆਉਣ ਵਾਲੇ ਦਿਨਾਂ ਵਿੱਚ ਬਹੁਤ ਕਾਰਗਰ ਸਿੱਧ ਹੋਣ ਵਾਲੀਆਂ ਹਨ। ਹੁਣ ਤੱਕ ਇਨ੍ਹਾਂ ਵਿੱਚ 42,700 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ ਅਤੇ 3,64,000 ਕਰੋੜ ਤੋਂ ਵੱਧ ਦੀਆਂ ਦਵਾਈਆਂ ਅਸੀਂ ਐਕਸਪੋਰਟ ਕੀਤੀਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਹਰ ਕੰਪਨੀ ਨੂੰ ਖੋਜ ‘ਤੇ ਧਿਆਨ ਦੇਣਾ ਪਵੇਗਾ ਅਤੇ ਖੋਜ ਕਰਨ ਵਾਲੇ ਵਿਦਿਆਰਥੀਆਂ, ਹੋਣਹਾਰ ਵਿਦਿਆਰਥੀ ਅਤੇ ਪੇਸ਼ੇਵਰਾਂ ਨੂੰ ਪ੍ਰੋਤਸਾਹਿਤ ਕਰਨਾ ਪਵੇਗਾ। ਖੋਜ ਲਈ ਵੀ ਭਾਰਤ ਸਰਕਾਰ ਨੇ ਤਿੰਨ ਵਧੀਆ ਯੋਜਨਾਵਾਂ ਬਣਾਈਆਂ ਹਨ। ਜਦੋਂ ਤੱਕ ਅਸੀਂ ਖੋਜ ਨੂੰ ਹੁਲਾਰਾ ਨਹੀਂ ਦਿੰਦੇ, ਅਸੀਂ ਅੱਗੇ ਨਹੀਂ ਵਧ ਸਕਦੇ। ਫਾਰਮਾ ਅਤੇ ਮੇਡਟੈੱਕ ਸੈਕਟਰ ਵਿੱਚ ਖੋਜ ਅਤੇ ਨਵੀਨਤਾ ਲਈ ਅਸੀਂ ਇੱਕ ਰਾਸ਼ਟਰੀ ਨੀਤੀ ਵੀ ਬਣਾਈ ਹੈ। PRIP ਯੋਜਨਾ ਕਈ ਹਜ਼ਾਰ ਕਰੋੜ ਰੁਪਏ ਦੀ ਯੋਜਨਾ ਹੈ ਜਿਸ ਨਾਲ ਸਰਕਾਰ ਤੁਹਾਨੂੰ ਸਹਿਯੋਗ ਦੇ ਸਕਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਵੈਂਟੀਲੇਟਰ ਵੀ ਬਣਾ ਰਹੇ ਹਾਂ ਅਤੇ ਸਾਰੇ ਮੈਡੀਕਲ ਉਪਕਰਣ ਵੀ 2028 ਤੋਂ ਪਹਿਲਾਂ ਭਾਰਤ ਵਿੱਚ ਬਣਨ ਲਗਣਗੇ, ਇਸ ਤਰ੍ਹਾਂ ਦੀ ਵਿਵਸਥਾ ਦਾ ਨਿਰਮਾਣ ਹੋ ਰਿਹਾ ਹੈ।
****
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2304266)
ਵਿਜ਼ੀਟਰ ਕਾਊਂਟਰ : 2