ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਅਮਰੇਲੀ ਵਿੱਚ ‘ਗੁਜਰਾਤ ਗੌਰਵ ਸਰੋਵਰ’ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੇਂਦਰ ਵਿੱਚ ਜਲ ਸ਼ਕਤੀ ਮੰਤਰਾਲੇ ਦੀ ਸਥਾਪਨਾ ਕੀਤੀ, ਉਨ੍ਹਾਂ ਦੇ ਯਤਨਾਂ ਨਾਲ ਦੇਸ਼ ਭਰ ਵਿੱਚ ਡੈਮਾਂ ਦੀ ਸਿੰਚਾਈ ਸਮਰੱਥਾ ਵਿੱਚ 160% ਤੱਕ ਵਾਧਾ ਹੋਇਆ
21 ਏਕੜ ਵਿੱਚ ਫੈਲਿਆ 40 ਕਰੋੜ ਲੀਟਰ ਸਮਰੱਥਾ ਵਾਲਾ ਗੁਜਰਾਤ ਗੌਰਵ ਸਰੋਵਰ ਖੇਤੀਬਾੜੀ-ਪੇਅਜਲ ਉਪਲਬਧਤਾ ਅਤੇ ਭੂਜਲ ਸੰਭਾਲ ਵਿੱਚ ਸਹਾਇਕ ਬਣੇਗਾ
ਮੋਦੀ ਜੀ ਦੀ ਅਗਵਾਈ ਹੇਠ ਡ੍ਰਿਪ ਇਰੀਗੇਸ਼ਨ ਸਿਸਟਮ, ਸਪ੍ਰਿੰਕਲਰ, ਇਰੀਗੇਸ਼ਨ ਸਿਸਟਮ ਅਤੇ ‘ਕੈਚ ਦ ਰੇਨ’ ਅਭਿਆਨ ਚਲਾਇਆ ਗਿਆ, ਤਾਂ ਜੋ ਬੂੰਦ-ਬੂੰਦ ਪਾਣੀ ਜ਼ਮੀਨ ਵਿੱਚ ਵਾਪਸ ਜਾਵੇ
ਉੱਤਰ ਅਤੇ ਮੱਧ ਗੁਜਰਾਤ ਦੇ ਲਗਭਗ 10 ਹਜ਼ਾਰ ਸਰੋਵਰਾਂ ਵਿੱਚ ਨਰਮਦਾ ਨਦੀ ਦਾ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ
ਸਰੋਵਰ ਅਤੇ ਚੈੱਕ ਡੈਮ ਵਧੇ ਹਨ ਅਤੇ ਖੇਤੀਬਾੜੀ ਵਧੀਆ ਹੋ ਰਹੀ ਹੈ, ਹਰਿਆਲੀ ਵੀ ਵਧੀ ਹੈ
ਜੇਕਰ ਅਸੀਂ ਬਰਸਾਤ ਦੀ ਇੱਕ-ਇੱਕ ਬੂੰਦ ਨੂੰ ਬਚਾਈਏ ਅਤੇ ਭੂ ਜਲ ਪੱਧਰ ਨੂੰ ਵਧਾਈਏ ਤਾਂ ਦੇਸ਼ ਵਿੱਚ ਕਦੇ ਅਕਾਲ ਨਹੀਂ ਪਵੇਗਾ
ਮੋਦੀ ਜੀ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਵਿੱਚ 2026 ਤੱਕ ਕੋਈ ਵੱਡਾ ਅਕਾਲ ਨਹੀਂ ਪਿਆ ਹੈ
Posted On:
27 AUG 2026 5:29PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਮਰੇਲੀ ਵਿਖੇ ‘ਗੁਜਰਾਤ ਗੌਰਵ ਸਰੋਵਰ’ ਦਾ ਉਦਘਾਟਨ ਕੀਤਾ। ਹਰਿਕ੍ਰਿਸ਼ਣ ਗਰੁੱਪ ਅਤੇ ਢੋਲਕੀਆ ਫਾਉਂਡੇਸ਼ਨ ਦੁਆਰਾ ‘ਗੁਜਰਾਤ ਗੌਰਵ ਸਰੋਵਰ’ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ‘ਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਤਸਯ ਪੁਰਾਣ ਦੇ ਅਨੁਸਾਰ, ਖੂਹਾਂ, ਬਾਵੜੀਆਂ ਅਤੇ ਤਲਾਬ ਬਣਾਉਣ ਵਾਲਿਆਂ ਨੂੰ ਬਹੁਤ ਪੁੰਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਘੱਟ ਬਾਰਿਸ਼ ਦੇ ਮੱਦੇਨਜ਼ਰ ਜੇਕਰ ਅਸੀਂ ਬਰਸਾਤ ਦੀ ਇੱਕ-ਇੱਕ ਬੂੰਦ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਭੂਜਲ ਦਾ ਪੱਧਰ ਵਧਾਈਏ ਤਾਂ ਦੇਸ਼-ਪ੍ਰਦੇਸ਼ ਵਿੱਚ ਕਦੇ ਅਕਾਲ ਦੀ ਸ਼ੰਕਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 21 ਏਕੜ ਵਿੱਚ ਫੈਲਿਆ 40 ਕਰੋੜ ਲੀਟਰ ਸਮਰੱਥਾ ਵਾਲਾ ‘ਗੁਜਰਾਤ ਗੌਰਵ ਸਰੋਵਰ’ ਖੇਤੀਬਾੜੀ-ਪੇਅਜਲ ਉਪਲਬਧਤਾ ਅਤੇ ਭੂਜਲ ਦੀ ਸੰਭਾਲ ਵਿੱਚ ਸਹਾਇਕ ਬਣੇਗਾ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਵੀ ਕਲਾਪੀ ਨੇ ਇੱਕ ਬਹੁਤ ਸੋਹਣੀ ਕਵਿਤਾ ਵਿੱਚ ਲਿਖਿਆ ਹੈ ਕਿ ‘ਰਾਜਾ ਜਿਹੋ ਜਿਹਾ ਹੁੰਦਾ ਹੈ, ਉਹੋ ਜਿਹੀ ਹੀ ਪਰਜਾ ਦੀ ਕਿਸਮਤ ਹੁੰਦੀ ਹੈ।’ ਸ਼੍ਰੀ ਸ਼ਾਹ ਨੇ ਕਿਹਾ ਕਿ ਸਾਲ 2001 ਵਿੱਚ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣੇ, ਤਾਂ ਦੇਖਦਿਆਂ ਹੀ ਦੇਖਦਿਆਂ ਪੂਰੇ ਸੌਰਾਸ਼ਟਰ ਅਤੇ ਉੱਤਰ ਗੁਜਰਾਤ ਵਿੱਚ ਪਾਣੀ ਦੀ ਕਿੱਲਤ ਦੂਰ ਹੋ ਗਈ ਅਤੇ ਅਕਾਲ ਭੂਤਕਾਲ ਬਣ ਗਿਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਵਿੱਚ 2026 ਤੱਕ ਕੋਈ ਵੱਡਾ ਅਕਾਲ ਨਹੀਂ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਸਾਰੇ ਕਹਿ ਰਹੇ ਸਨ ਕਿ ਅਲ-ਨੀਨੋ ਦੇ ਅਸਰ ਨਾਲ ਅਕਾਲ ਪਵੇਗਾ। ਕੁਝ ਛੋਟ-ਛੋਟੇ ਪਿੰਡਾਂ ਵਿੱਚ ਥੋੜ੍ਹੀ–ਬਹੁਤ ਬਰਸਾਤ ਹੋਈ, ਪਰ ਪਹਿਲਾਂ ਵਾਂਗ ਅਜਿਹੀ ਸਥਿਤੀ ਨਹੀਂ ਆਈ ਕਿ ਪਸ਼ੂ-ਪੰਛੀਆਂ ਨੂੰ ਲੈ ਕੇ ਵਾਲਸਾਡ ਜਾਣਾ ਪਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ 2003 ਤੱਕ ਡੇਢ ਲੱਖ ਚੈੱਕ ਡੈਮ ਬਣਵਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਨਰਮਦਾ ਯੋਜਨਾ, ਜਿਸ ਦੀ ਨੀਂਹ 1961 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਰੱਖੀ ਸੀ, ਦੇ ਦਰਵਾਜ਼ੇ ਉਦੋਂ ਖੁੱਲ੍ਹੇ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਕਾਰਨ ਨਰਮਦਾ ਦਾ ਪਾਣੀ ਪੂਰੇ ਸੌਰਾਸ਼ਟਰ, ਕੱਛ ਅਤੇ ਖਾਵੜ੍ਹਾ ਤੱਕ ਪਹੁਚਿਆ ਅਤੇ ਜਦੋਂ ਪਾਣੀ ਦੀ ਬੱਚਤ ਹੋਣ ਲੱਗੀ ਤਾਂ ‘ਸੌਨੀ’ ਯੋਜਨਾ ਬਣਾਈ ਗਈ। ਬਚੇ ਹੋਏ ਪਾਣੀ ਨੂੰ ‘ਸੌਨੀ’ ਯੋਜਨਾ ਰਾਹੀਂ ਸੌਰਾਸ਼ਟਰ ਦੇ ਡੈਮਾਂ ਅਤੇ ਨਦੀਆਂ ਵਿੱਚ ਪਾਇਆ ਗਿਆ। ਉੱਤਰ ਅਤੇ ਮੱਧ ਗੁਜਰਾਤ ਦੇ ਲਗਭਗ 10 ਹਜ਼ਾਰ ਸਰੋਵਰਾਂ ਵਿੱਚ ਨਰਮਦਾ ਨਦੀ ਦਾ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਕਈ ਲੋਕਾਂ ਨੇ ਅਣਗਿਣਤ ਤਲਾਬ ਬਣਾਵਾਉਣ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਜੀ ਨੇ ਜਲ ਸ਼ਕਤੀ ਮੰਤਰਾਲੇ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਸੰਤ ਸਦੀਆਂ ਤੋਂ ਕਹਿੰਦੇ ਆਏ ਹਨ ਕਿ ‘ਜਲ ਹੀ ਜੀਵਨ ਹੈ’ ਪਰ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਜਲ ਸ਼ਕਤੀ ਮੰਤਰਾਲੇ ਦੀ ਸਥਾਪਨਾ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਇੱਕ ਰੁਪਏ ਦਾ ਵਾਧੂ ਖਰਚ ਕੀਤੇ ਬਗੈਰ ਦੇਸ਼ ਭਰ ਦੇ ਸਾਰੇ ਡੈਮਾਂ ਤੋਂ ਗੰਦਗੀ ਕੱਢ ਕੇ ਸਿੰਚਾਈ ਦੀ ਸਮਰੱਥਾ 160 ਪ੍ਰਤੀਸ਼ਤ ਤੱਕ ਵਧਾਈ। ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਡ੍ਰਿਪ ਇਰੀਗੇਸ਼ਨ ਸਿਸਟਮਸ ਸਪ੍ਰਿੰਕਲਰ ਇਰੀਗੇਸ਼ਨ ਸਿਸਟਮ ਅਤੇ ਕੈਚ ਦ ਰੇਨ ਅਭਿਆਨ ਚਲਾਏ ਗਏ, ਤਾਂ ਜੋ ਬੂੰਦ-ਬੂੰਦ ਪਾਣੀ ਜਮੀਨ ਵਿੱਚ ਵਾਪਸ ਜਾਵੇ। ਉਨ੍ਹਾਂ ਨੇ ਕਿਹਾ ਕਿ ਅੱਜ ਗੁਜਰਾਤ ਨੂੰ ਸੋਕੇ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਮੁਕਤੀ ਮਿਲੀ ਹੈ। ਰਾਜ ਵਿੱਚ ਸਰੋਵਰਾਂ ਅਤੇ ਡੈਮਾਂ ਦੀ ਗਿਣਤੀ ਵਧੀ ਹੈ, ਜਿਸ ਦੇ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਵੀ ਵਾਧਾ ਹੋਇਆ ਹੈ। ਅੱਜ ਨਦੀਆਂ ਦੀ ਪੁਨਰ ਸੁਰਜੀਤੀ ਕਰਨ ਅਤੇ ਤਲਾਬ ਬਣਾਉਣ ਨਾਲ ਕਈ ਇਲਾਕਿਆਂ ਵਿੱਚ ਭੂਜਲ ਪੱਧਰ ਕਾਫੀ ਉੱਪਰ ਆ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪੂਰੇ ਸੌਰਾਸ਼ਟਰ ਵਿੱਚ ਜਲ ਦੀ ਸੰਭਾਲ ਦਾ ਸੰਸਕਾਰ ਹੁਣ ਨਵੀਂ ਪੀੜ੍ਹੀ ਤੱਕ ਪਹੁੰਚ ਚੁੱਕਿਆ ਹੈ। ਹਜ਼ਾਰਾਂ ਸੰਤਾਂ ਅਤੇ ਲੋਕ ਕਲਾਕਾਰਾਂ ਨੇ ਪਾਣੀ ਦੀ ਲੋੜ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ 2001 ਵਿੱਚ ਗੁਜਰਾਤ ਦੇ ਵਿਪਰੀਤ ਹਾਲਾਤ ਸਨ। ਲਗਭਗ 80 ਪ੍ਰਤੀਸ਼ਤ ਪਾਣੀ ਭਰੂਚ ਤੱਕ ਦੇ ਖੇਤਰ ਵਿੱਚ ਸੀ, ਜਦਕਿ ਉੱਥੋਂ ਦੀ ਆਬਾਦੀ ਸਿਰਫ 16 ਪ੍ਰਤੀਸ਼ਤ ਸੀ। ਜਿੱਥੇ 85 ਪ੍ਰਤੀਸ਼ਤ ਆਬਾਦੀਸ ਉੱਥੇ ਪਾਣੀ ਸਿਰਫ 14 ਪ੍ਰਤੀਸ਼ਤ ਸੀ। ਇੰਨੇ ਵੱਡੇ ਪਾੜੇ ਨੂੰ ਮੋਦੀ ਜੀ ਦੀ ਮਨੁੱਖੀ ਤਾਕਤ, ਜਨਤਕ ਜਾਗੂਰਕਤਾ ਅਤੇ ਜਨਤਕ ਅੰਦੋਲਨ ਨੂੰ ਖਤਮ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ‘ਸੌਨੀ’ ਯੋਜਨਾ ਨਾਲ ਸੌਰਾਸ਼ਟਰ ਵਿੱਚ ਨਰਮਦਾ ਦਾ ਪਾਣੀ ਪਹੁੰਚਾਇਆ ਗਿਆ ਅਤੇ ਉੱਤਰ ਗੁਜਰਾਤ ਵਿੱਚ ‘ਗੁਜਲਾਮ ਸੁਫਲਾਮ’ ਯੋਜਨਾ ਨਾਲ ਪਿੰਡ-ਪਿੰਡ ਵਿੱਚ ਜਲ ਪੱਧਰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਗੁਜਰਾਤ ਸੱਚਮੁੱਚ ਹੀ ਅਕਾਲ ਮੁਕਤ ਬਣਿਆ ਹੈ। ਸਰੋਵਰ ਅਤੇ ਚੈੱਕ ਡੈਮ ਵਧੇ ਹਨ ਅਤੇ ਖੇਤੀਬਾੜੀ ਵਧੀਆ ਹੋ ਰਹੀ ਹੈ, ਹਰਿਆਲੀ ਵਧੀ ਹੈ ਅਤੇ ਬਰਸਾਤ ਵੀ ਚੰਗੀ ਹੁੰਦੀ ਹੈ। 2001 ਤੋਂ 2026 ਤੱਕ ਕਿਤੇ ਅਕਾਲ ਦੇਖਣ ਨੂੰ ਨਹੀਂ ਮਿਲਿਆ, ਇਹ ਮੋਦੀ ਜੀ ਦੀਆਂ ਯੋਜਨਾਵਾਂ ਦਾ ਨਤੀਜਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਕ੍ਰਿਸ਼ਣ ਗਰੁੱਪ ਦੇ ਸੰਸਥਾਪਕ ਸ਼੍ਰੀ ਸਵਜੀ ਢੋਲਕੀਆ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਪਦਮਸ਼੍ਰੀ ਸਨਮਾਨ ਲਈ ਸਰਕਾਰ ਨੂੰ ਕੋਈ ਬੇਨਤੀ ਨਹੀਂ ਕੀਤੀ ਸੀ, ਫਿਰ ਵੀ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਪਦਮਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਭਾਰਤ ਰਤਨ-ਇਹ ਸਨਮਾਨ ਪਰਿਵਾਰ ਵਾਲਿਆਂ ਅਤੇ ਪਛਾਣ ਵਾਲਿਆਂ ਦੇ ਨਹੀਂ ਹਨ, ਇਹ ਉਨ੍ਹਾਂ ਦੇ ਲਈ ਹਨ ਜੋ ਸ਼ਲਾਘਾ ਦੀ ਇੱਛਾ ਰੱਖੇ ਬਿਨਾ ਪੂਰਾ ਜੀਵਨ ਭਾਰਤ ਮਾਤਾ ਲਈ ਸਮਰਪਿਤ ਕਰ ਦਿੰਦੇ ਹਨ।
***************
ਆਰਕੇ/ਆਰਆਰ/ਪੀਆਰ/ਪੀਐੱਸ /ਏਕੇ
(Release ID: 2304242)
ਵਿਜ਼ੀਟਰ ਕਾਊਂਟਰ : 19