ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਡਿਜੀਟਲ ਸ਼ਾਸਨ 'ਤੇ ਖਾਸ ਜ਼ੋਰ ਦੇ ਨਾਲ 7ਵੀਂ ਬ੍ਰਿਕਸ ਆਈਸੀਟੀ ਵਰਕਿੰਗ ਗਰੁੱਪ ਦੀ ਮੀਟਿੰਗ ਪੁਣੇ ਵਿੱਚ ਜਾਰੀ


ਡਿਜੀਟਲ ਬ੍ਰਿਕਸ ਟਾਸਕ ਫੋਰਸ ਨੇ ਡਿਜੀਟਲ ਐਪਲੀਕੇਸ਼ਨਾਂ ਅਤੇ ਸ਼ਾਸਨ 'ਤੇ ਮਾਹਿਰ ਸਮੂਹਾਂ ਲਈ ਰੂਪਰੇਖਾ ਤਿਆਰ ਕੀਤੀ

Posted On: 18 AUG 2026 7:14PM by PIB Chandigarh

ਆਈਸੀਟੀ ਸੈਕਟਰ ਵਿੱਚ ਸਹਿਯੋਗ ਲਈ ਗਠਿਤ ਬ੍ਰਿਕਸ ਵਰਕਿੰਗ ਗਰੁੱਪ ਦੀ 7ਵੀਂ ਮੀਟਿੰਗ ਦੇ ਨਿਰੰਤਰ ਸੈਸ਼ਨਾਂ ਦੇ ਨਾਲ_ਨਾਲ, ਬ੍ਰਿਕਸ ਆਈਸੀਟੀ ਟਰੈਕ ਦੀਆਂ ਲਾਈਵ ਮੀਟਿੰਗਾਂ ਦੇ ਦੂਜੇ ਦਿਨ ਅੱਜ ਪੁਣੇ ਵਿੱਚ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ) 'ਤੇ ਫੋਕਸ ਗਰੁੱਪ ਅਤੇ ਡਿਜੀਟਲ ਬ੍ਰਿਕਸ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ ਗਈ। 

ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) 'ਤੇ ਗਠਿਤ ਫੋਕਸ ਗਰੁੱਪ,  ਜਿਸਦੇ ਕੰਮ ਕਰਨ ਦੇ ਨਿਯਮ (ਕਾਰਜ-ਖੇਤਰ) 2025 ਵਿੱਚ ਅਪਣਾਏ ਗਏ ਸਨ, ਨੂੰ ਚੇਅਰ ਦੁਆਰਾ ਇੱਕ ਅਪਡੇਟ ਪ੍ਰਦਾਨ ਕੀਤਾ ਗਿਆ । ਇਸ ਦੇ ਨਾਲ ਹੀ ਭਾਰਤ ਅਤੇ ਹੋਰ ਮੈਂਬਰ ਰਾਜਾਂ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ 'ਤੇ ਆਪਣੇ ਰਾਸ਼ਟਰੀ ਦ੍ਰਿਸ਼ਟੀਕੋਣ ਪੇਸ਼ ਕੀਤੇ। ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਕਿਫਾਇਤੀ, ਸਮਾਵੇਸ਼ੀ, ਭਰੋਸੇਮੰਦ, ਸੁਰੱਖਿਅਤ, ਟਿਕਾਊ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਮਾਧਿਅਮ ਦੇ ਰੂਪ ਵਿੱਚ ਉਭਰਿਆ ਹੈ। ਇਹ ਘਰੇਲੂ ਕਾਨੂੰਨਾਂ ਅਤੇ ਨਿਯਮਾਂ, ਸਾਈਬਰ ਸੁਰੱਖਿਆ, ਮਜ਼ਬੂਤੀ, ਗੋਪਨੀਯਤਾ ਅਤੇ ਵਿਸ਼ਵਾਸ ਦੇ ਨਾਲ-ਨਾਲ ਖੁੱਲ੍ਹੇਪਨ, ਅੰਤਰ-ਕਾਰਜਸ਼ੀਲਤਾ, ਡਿਜੀਟਲ ਪ੍ਰਭੂਸੱਤਾ ਅਤੇ ਰਾਸ਼ਟਰੀ ਮਾਲਕੀ ਦੇ ਸਿਧਾਂਤਾਂ ਦੁਆਰਾ ਸੰਚਾਲਿਤ ਹੁੰਦਾ ਹੈ।

ਭਾਰਤ ਨੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ) 'ਤੇ ਗਠਿਤ ਫੋਕਸ ਗਰੁੱਪ ਦੀ ਚਰਚਾ ਨੂੰ ਅੱਗੇ ਵਧਾਇਆ ਅਤੇ ਬ੍ਰਿਕਸ ਦੇਸ਼ਾਂ ਨੂੰ ਭਾਰਤ ਦਾ ਡੀਪੀਆਈ ਪੇਸ਼ ਕੀਤਾ। ਇਸ ਦੇ ਨਾਲ ਹੀ, ਭਾਰਤ ਨੇ ਬ੍ਰਿਕਸ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀਪੀਆਈ) ਫੰਡ' ਅਤੇ 'ਬ੍ਰਿਕਸ ਪਾਇਲਟ ਪ੍ਰੋਜੈਕਟਸ ਆਫ ਡੀਪੀਆਈ ਸਲਿਊਸ਼ਨਜ਼' 'ਤੇ ਸੰਕਲਪ ਪੱਤਰ ਪੇਸ਼ ਕੀਤਾ।

ਵਰਕਿੰਗ ਗਰੁੱਪ ਨੂੰ ਸਾਲ ਦੌਰਾਨ ਆਯੋਜਿਤ ਵੈਬਿਨਾਰਾਂ ਬਾਰੇ ਰਿਪੋਰਟਾਂ ਪ੍ਰਾਪਤ ਹੋਈਆਂ, ਜੋ ਸੁਰੱਖਿਅਤ, ਸਮਾਵੇਸ਼ੀ ਅਤੇ ਟਿਕਾਊ ਡਿਜੀਟਲ ਦੂਰਸੰਚਾਰ ਬੁਨਿਆਦੀ ਢਾਂਚੇ ਲਈ ਸਮਰੱਥਾ ਨਿਰਮਾਣ, ਬ੍ਰਿਕਸ ਪਣਡੁੱਬੀ ਕੇਬਲ ਨੈੱਟਵਰਕ ਸਹਿਯੋਗ ਅਤੇ ਵਿਕਾਸ, ਅਤੇ ਬ੍ਰਿਕਸ ਡਿਜੀਟਲ ਈਕੋਸਿਸਟਮ ਸਹਿਯੋਗ 'ਤੇ ਕੇਂਦ੍ਰਿਤ ਸਨ।

 

 

 

ਡਿਜੀਟਲ ਬ੍ਰਿਕਸ ਟਾਸਕ ਫੋਰਸ ਨੇ ਆਪਣੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਡਿਜੀਟਲ ਬ੍ਰਿਕਸ ਫੋਰਮ 2026 ਲਈ ਰੋਡਮੈਪ ਪੇਸ਼ ਕੀਤਾ। ਡਿਜੀਟਲ ਐਪਲੀਕੇਸ਼ਨ ਐਕਸਪਰਟ ਗਰੁੱਪ ਅਤੇ ਡਿਜੀਟਲ ਗਵਰਨੈਂਸ ਐਕਸਪਰਟ ਗਰੁੱਪ ਲਈ 'ਵਿਚਾਰਨ ਯੋਗ ਵਿਸ਼ੇ' ਦੇ ਖਰੜੇ 'ਤੇ ਚਰਚਾ ਕੀਤੀ ਗਈ ।

 

ਵਰਕਿੰਗ ਗਰੁੱਪ ਦੀ ਕਾਰਵਾਈ ਕੱਲ੍ਹ ਸਮਾਪਤ ਹੋਵੇਗੀ, ਜਿਸ ਤੋਂ ਬਾਅਦ 20 ਅਗਸਤ ਨੂੰ ਡਿਜੀਟਲ ਬ੍ਰਿਕਸ ਫੋਰਮ ਅਤੇ ਐਕਸਪੋ ਅਤੇ 21 ਅਗਸਤ ਨੂੰ 12ਵੀਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ।

ਹੋਰ ਜਾਣਕਾਰੀ ਲਈ ਡੀਓਟੀ ਹੈਂਡਲਜ਼ ਨੂੰ ਫਾਲੋ ਕਰੋ:

X - https://x.com/DoT_India

Insta-  https://www.instagram.com/department_of_telecom?igsh=MXUxbHFjd3llZTU0YQ==

Fb - https://www.facebook.com/DoTIndia

Youtube: https://youtube.com/@departmentoftelecom?si=DALnhYkt89U5jAaa

************

ਐੱਨਜੇ/ਏਆਰਜੇ /ਬਲਜੀਤ


(Release ID: 2301586) ਵਿਜ਼ੀਟਰ ਕਾਊਂਟਰ : 31