ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲੇ ਨੇ ਵੰਦੇ ਮਾਤਰਮ ਗੀਤ ਦੇ 150 ਵਰ੍ਹੇ ਪੂਰੇ ਹੋਣ ਦੇ ਮੌਕੇ ਭਾਰਤ ਮੰਡਪਮ ਵਿੱਚ ਆਯੋਜਿਤ ਤਿਰੰਗਾ ਕੌਨਸਰਟ ਦੇ ਨਾਲ ਹਰ ਘਰ ਤਿਰੰਗਾ 2026 ਅਭਿਆਨ ਦੀ ਸਮਾਪਤੀ ਕੀਤੀ

Posted On: 18 AUG 2026 10:27PM by PIB Chandigarh

ਸੱਭਿਆਚਾਰ ਮੰਤਰਾਲੇ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਪ੍ਰਸਿੱਧ ਗਾਇਕ ਬੀ ਪ੍ਰਾਕ ਦੇ ਨਾਲ ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ ਦੇ ਮੌਕੇ ਇੱਕ ਖਾਸ ਹਰ ਘਰ ਤਿਰੰਗਾ ਕੌਨਸਰਟ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ, ਜਿਸ ਨਾਲ ਹਰ ਘਰ ਤਿਰੰਗਾ 2026 ਦੀ ਦੇਸ਼ ਵਿਆਪੀ ਅਭਿਆਨ ਦੀ ਸ਼ਾਨਦਾਰ ਢੰਗ ਨਾਲ ਸਮਾਪਤੀ ਹੋਈ।

ਪ੍ਰਸਿੱਧ ਗਾਇਕ ਬੀ ਪ੍ਰਾਕ ਨੇ ਰਾਸ਼ਟਰੀ ਝੰਡਾ ਅਤੇ ਭਾਰਤ ਦੀ ਅਟੁੱਟ ਭਾਵਨਾ ਦੇ ਜੀਵੰਤ ਉਤਸਵ ਵਿੱਚ ਲੋਕਾਂ ਨੂੰ ਇਕੱਠੇ ਲਿਆ ਕੇ ਸੰਗੀਤ ਰਾਹੀਂ ਦੇਸ਼ਭਗਤੀ ਦਾ ਜੋਸ਼ ਜਗਾਇਆ। ਸੱਭਿਆਚਾਰ ਮੰਤਰਾਲੇ ਦੁਆਰਾ ਹਰ ਘਰ ਤਿਰੰਗਾ 2026 ਅਭਿਆਨ ਦੇ ਤਹਿਤ ਆਯੋਜਿਤ ਇਸ ਕੌਨਸਰਟ ਨੇ ਇਸ ਸਾਲ ਦੇ ਸਮਾਰੋਹਾਂ ਵਿੱਚ ਸੰਗੀਤ ਦਾ ਇੱਕ ਜ਼ਬਰਦਸਤ ਰੰਗ ਭਰ ਦਿੱਤਾ; ਇਹ ਉਤਸਵ ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ ਦੇ ਮੌਕੇ ਮਨਾਇਆ ਜਾ ਰਿਹਾ ਹੈ। ਸੰਗੀਤ ਰਾਹੀਂ ਇਸ ਪ੍ਰੋਗਰਾਮ ਨੇ ਵੱਖ-ਵੱਖ ਉਮਰ ਦੇ ਲੋਕਾਂ ਨੂੰ ਮਾਤ੍ਰਭੂਮੀ ਦੇ ਪ੍ਰਤੀ ਪ੍ਰੇਮ, ਤਿਆਗ ਅਤੇ ਰਾਸ਼ਟਰੀ ਮਾਣ ਦੀਆਂ ਭਾਵਨਾਵਾਂ ਨਾਲ ਭਰ ਦਿੱਤਾ।

ਆਪਣੀ ਖਾਸ ਆਵਾਜ਼ ਅਤੇ ਸ਼ਾਨਦਾਰ ਮਿਊਜ਼ੀਕਲ ਪਰਫੌਰਮੈਂਸ ਲਈ ਮਸ਼ਹੂਰ ਬੀ ਪ੍ਰਾਕ ਨੇ ਕਈ ਪ੍ਰਸਿੱਧ ਗਾਣੇ ਗਾਏ, ਜਿਨ੍ਹਾਂ ਵਿੱਚ ਉਨ੍ਹਾਂ ਦਾ ਬੇਹੱਦ ਪਸੰਦ ਕੀਤਾ ਗਿਆ ਦੇਸ਼ਭਗਤੀ ਗੀਤ ‘ਤੇਰੀ ਮਿੱਟੀ’ ਵੀ ਸ਼ਾਮਲ ਸੀ। ਦੇਸ਼ ਭਰ ਦੇ ਸਰੋਤਿਆਂ ਦੇ ਦਿਲਾਂ ਵਿੱਚ ਡੂੰਘਾਈ ਨਾਲ ਜੁੜੇ ਇਸ ਗਾਣੇ ਨੇ ਭਾਰਤ ਦੇ ਹਥਿਆਰਬੰਦ ਬਲਾਂ ਦੇ ਸਾਹਸ ਅਤੇ ਬਲੀਦਾਨ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਯੁਵਾ ਗਾਇਕਾ ਮਾਨਯਾ ਤ੍ਰਿਪਾਠੀ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਈ, ਜਿਸ ਨੇ ਤਿਰੰਗੇ ਅਤੇ ਦੇਸ਼ਭਗਤੀ ਦੀ ਭਾਵਨਾ ਦੇ ਜੀਵੰਤ ਉਤਸਵ ਦਾ ਮਾਹੌਲ ਬਣਾ ਦਿੱਤਾ।

ਇਸ ਕੌਨਸਰਟ ਵਿੱਚ ਪੂਰੀ ਦਿੱਲੀ ਤੋਂ 1,000 ਤੋਂ ਵੱਧ ਸਕੂਲੀ ਵਿਦਿਆਰਥੀ ਅਤੇ 7,000 ਤੋਂ ਵੱਧ ਅਜਿਹੇ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਪਹਿਲੇ ਹੀ ਔਨਲਾਈਨ ਰਜਿਸਟ੍ਰੇਸ਼ਨ ਕਰਵਾਇਆ ਸੀ। ਵੱਖ-ਵੱਖ ਖੇਤਰਾਂ ਦੇ ਲੋਕ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦੀ ਭਾਵਨਾ, ਦੇਸ਼ਭਗਤੀ ਅਤੇ ਏਕਤਾ ਦਾ ਉਤਸਵ ਮਨਾਉਣ ਲਈ ਇਕਜੁੱਟ ਹੋਏ।

 

ਇਹ ਕੌਨਸਰਟ 9 ਤੋਂ 17 ਅਗਸਤ ਤੱਕ ਆਯੋਜਿਤ ਹਰ ਘਰ ਤਿਰੰਗਾ 2026 ਅਭਿਆਨ ਦੀ ਸਮਾਪਤੀ ਸੀ। ਇਸ ਅਭਿਆਨ ਦੇ ਤਹਿਤ ਦੇਸ਼ ਭਰ ਦੇ ਲੋਕਾਂ ਨੇ ਹਰ ਘਰ ਤਿਰੰਗਾ ਅਭਿਆਨ ਨਾਲ ਜੁੜੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਇੱਕ ਵਾਰ ਫਿਰ ਵਧ-ਚੜ੍ਹ ਕੇ ਹਿੱਸਾ ਲਿਆ। ਪਿਛਲੇ 5 ਵਰ੍ਹਿਆਂ ਵਿੱਚ ਹਰ ਘਰ ਤਿਰੰਗਾ ਅਭਿਆਨ ਇੱਕ ਦੇਸ਼ਵਿਆਪੀ ਜਨ-ਅੰਦੋਲਨ ਬਣ ਗਿਆ। ਇਸ ਵਿੱਚ ਝੰਡਾ ਲਹਿਰਾਉਣ ਦੇ ਇਲਾਵਾ ਤਿਰੰਗਾ ਯਾਤਰਾ, ਸੱਭਿਆਚਾਰਕ ਪ੍ਰੋਗਰਾਮ, ਪ੍ਰਦਰਸ਼ਨੀ, ਭਾਈਚਾਰਕ ਆਯੋਜਨ ਅਤੇ ਡਿਜੀਟਲ ਪਹਿਲ ਜਿਹੀਆਂ ਗਤੀਵਿਧੀਆਂ ਵੀ ਸ਼ਾਮਲ ਰਹੀਆਂ।

ਇਸ ਸਾਲ ਲੋਕਾਂ ਦੀ ਭਾਗੀਦਾਰੀ ਦਾ ਇੱਕ ਅਹਿਮ ਸੰਕੇਤ ਸੈਲਫੀ ਵਿਦ ਤਿੰਰਗਾ ਕੈਂਪੇਨ ਨੂੰ ਮਿਲਿਆ ਰਿਸਪੌਂਸ ਸੀ। ਹਰ ਘਰ ਤਿਰੰਗਾ ਪੋਰਟਲ ‘ਤੇ 8.27 ਕਰੋੜ ਤੋਂ ਵੱਧ ਸੈਲਫੀ ਅਪਲੋਡ ਕੀਤੀਆਂ ਗਈਆਂ, ਜਿਸ ਨੇ ਪਿਛਲੇ ਸਾਲ ਦੇ 7.5 ਕਰੋੜ ਸੈਲਫੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਰਿਕਾਰਡ ਭਾਗੀਦਾਰੀ ਇਸ ਅਭਿਆਨ ਵਿੱਚ ਲੋਕਾਂ ਦੀ ਵਧਦੀ ਹਿੱਸੇਦਾਰੀ ਅਤੇ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦੇ ਨਾਲ ਆਪਣੇ ਜੁੜਾਅ ਨੂੰ ਭੌਤਿਕ ਅਤੇ ਡਿਜੀਟਲ ਦੋਵਾਂ ਤਰ੍ਹਾਂ ਨਾਲ ਪ੍ਰਗਟ ਕਰਨ ਦੀ ਲੋਕਾਂ ਦੀ ਇੱਛਾ ਨੂੰ ਦਰਸਾਉਂਦੀ ਹੈ।

ਤਿਰੰਗਾ ਕੌਨਸਰਟ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਤਿਰੰਗਾ ਦੇਸ਼ ਦੀ ਸਮੂਹਿਕ ਉਮੀਦਾਂ, ਬਲੀਦਾਨਾਂ ਅਤੇ ਉਪਲਬਧੀਆਂ ਦਾ ਪ੍ਰਤੀਕ ਹੈ ਅਤੇ ਇਹ ਪੀੜ੍ਹੀਆਂ ਤੋਂ ਭਾਰਤੀਆਂ ਨੂੰ ਇਕਜੁੱਟ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਦੇ ਸਮਾਰੋਹਾਂ ਦੇ ਖਾਸ ਮਹੱਤਵ ਨੂੰ ਉਜਾਗਰ ਕੀਤਾ ਜੋ ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਰਾਸ਼ਟਰੀ ਗੀਤ ਨੂੰ ਮਾਤ੍ਰਭੂਮੀ ਦੇ ਪ੍ਰਤੀ ਪ੍ਰੇਮ ਦਾ ਇੱਕ ਅਜਿਹਾ ਸਦੀਵੀ ਪ੍ਰਗਟਾਵਾ ਦੱਸਿਆ, ਜਿਸ ਨੇ ਭਾਰਤੀਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਇਸ ਕੌਨਸਰਟ ਵਿੱਚ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।

ਹਰ ਘਰ ਤਿਰੰਗਾ 2026 ਅਭਿਆਨ ਵਿੱਚ ਪੂਰੇ ਦੇਸ਼ ਦੇ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਮਨਾਇਆ ਗਿਆ। ਇਸ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ, ਸਥਾਨਕ ਸੰਸਥਾਵਾਂ, ਵਿਦਿਅਕ ਸੰਸਥਾਨਾਂ, ਹਥਿਆਰਬੰਦ ਬਲਾਂ, ਜਨਤਕ ਖੇਤਰ ਦੇ ਸੰਗਠਨਾਂ, ਸਿਵਿਲ ਸੋਸਾਇਟੀ ਗਰੁੱਪ ਅਤੇ ਆਮ ਲੋਕਾਂ ਨੇ ਹਿੱਸਾ ਲਿਆ। ਤਿਰੰਗਾ ਯਾਤਰਾਵਾਂ, ਸੱਭਿਆਚਾਰਕ ਪ੍ਰੋਗਰਾਮਾਂ, ਪ੍ਰਦਰਸ਼ਨੀਆਂ, ਵੱਡੇ ਪੈਮਾਨੇ ‘ਤੇ ਭਾਗੀਦਾਰੀ ਵਾਲੀਆਂ ਗਤੀਵਿਧੀਆਂ ਅਤੇ ਭਾਈਚਾਰਕ ਪ੍ਰੋਗਰਾਮਾਂ ਰਾਹੀਂ ਇਹ ਅਭਿਆਨ ਦੇਸ਼ ਭਰ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਕ ਪਹੁੰਚਿਆ।

ਭਾਰਤ ਮੰਡਪਮ ਵਿੱਚ ਆਯੋਜਿਤ ਹਰ ਘਰ ਤਿਰੰਗਾ ਕੌਨਸਰਟ ਨੇ ਇਸ ਅਭਿਆਨ ਦੀ ਸ਼ਾਨਦਾਰ ਸਮਾਪਤੀ ਕੀਤੀ। ਬੀ ਪ੍ਰਾਕ ਦੀ ਪਰਫੌਰਮੈਂਸ ਨੇ ਸੰਗੀਤ ਅਤੇ ਸਮੂਹਿਕ ਭਾਗੀਦਾਰੀ ਵਾਲੇ ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਯੁਵਾ ਵਿਦਿਆਰਥੀਆਂ ਅਤੇ ਲੋਕਾਂ ਨੂੰ ਇਕੱਠੇ ਜੋੜਿਆ। ਕੌਨਸਰਟ ਅਤੇ ਤਿਰੰਗੇ ਦੇ ਨਾਲ ਲਈ ਗਈ ਰਿਕਾਰਡ ਗਿਣਤੀ ਵਿੱਚ ਸੈਲਫੀ ਇਹ ਦਿਖਾਉਂਦੀ ਹੈ ਕਿ ਹਰ ਘਰ ਤਿਰੰਗਾ ਅਭਿਆਨ ਕਿਸ ਤਰ੍ਹਾਂ ਲੋਕਾਂ ਦੁਆਰਾ ਸੰਚਾਲਿਤ ਅਤੇ ਦੇਸ਼ ਭਰ ਦੇ ਲੋਕਾਂ ਦੀ ਭਾਗੀਦਾਰੀ ਤੋਂ ਅੱਗੇ ਵਧਣ ਵਾਲਾ ਸਭ ਤੋਂ ਵੱਡਾ ਜਨ-ਅੰਦੋਲਨ ਬਣ ਗਿਆ।

 ************

ਐੱਮ ਅੰਨਾਦੁਰਾਈ/ਏਕੇ


(Release ID: 2301238) ਵਿਜ਼ੀਟਰ ਕਾਊਂਟਰ : 63