ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਵੇਸਟ ਟੂ ਵੁੱਡਸ: ਰਾਏਚੁਰ ਨੇ ਮੀਆਵਾਕੀ ਟ੍ਰਾਂਸਫੋਰਮੇਸ਼ਨ ਰਾਹੀਂ 22 ਏਕੜ ਜ਼ਮੀਨ ਦੀ ਮੁੜ ਸੁਰਜੀਤੀ ਕੀਤੀ

प्रविष्टि तिथि: 18 AUG 2026 2:40PM by PIB Chandigarh

ਕਰਨਾਟਕ ਦੇ ਰਾਏਚੁਰ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 (ਐੱਸਬੀਐੱਮ-ਯੂ 2.0) ਦੇ ਤਹਿਤ ਵਿਗਿਆਨਕ ਤਰੀਕੇ ਨਾਲ ਪੁਰਾਣੇ ਰਹਿੰਦ-ਖੂੰਹਦ ਦੇ ਨਿਪਟਾਰੇ ਰਾਹੀਂ 35 ਏਕੜ ਵਿੱਚ ਫੈਲੇ ਯਾਕਲਾਸਪੁਰਾ ਡੰਪਸਾਈਟ ਨੂੰ ਹਰਿਤ ਸੰਪੱਤੀ ਵਿੱਚ ਬਦਲ ਦਿੱਤਾ ਹੈ। ਹੁਣ ਤੱਕ ਲਗਭਗ 62,252 ਮੀਟ੍ਰਿਕ ਟਨ ਵੇਸਟ ਦੀ ਪ੍ਰੋਸੈੱਸਿੰਗ ਕੀਤੀ ਜਾ ਚੁੱਕੀ ਹੈ ਅਤੇ ਲਗਭਗ 22 ਏਕੜ ਕੀਮਤੀ ਸ਼ਹਿਰੀ ਜ਼ਮੀਨ ਦੀ ਮੁੜ ਸੁਰਜੀਤੀ ਕੀਤੀ ਗਈ ਹੈ। ਬਹਾਲ ਕੀਤੀ ਗਈ ਇਹ ਜ਼ਮੀਨ ਹੁਣ ਟਿਕਾਊ ਭੂ-ਉਪਯੋਗ ਨੂੰ ਹੁਲਾਰਾ ਦੇ ਰਹੀ ਹੈ। ਇਸ ਵਿੱਚ ਇੱਕ ਜੀਵੰਤ ਮੀਆਵਾਕੀ ਜੰਗਲ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਪੁਰਾਣੇ ਡੰਪਸਾਈਟ ਨੂੰ ਕਿਸ ਤਰ੍ਹਾਂ ਸਮ੍ਰਿੱਧ ਈਕੋਲੌਜੀਕਲ ਸਪੇਸ ਵਿੱਚ ਬਦਲਿਆ ਜਾ ਸਕਦਾ ਹੈ।

ਐੱਸਬੀਐੱਮ-ਯੂ 2.0 ਦੇ ਤਹਿਤ ਦੇਸ਼ ਭਰ ਦੇ ਸ਼ਹਿਰ ਪੁਰਾਣੀਆਂ ਡੰਪਸਾਈਟਾਂ ਨੂੰ ਉਤਪਾਦਕ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਟਿਕਾਊ ਸਥਾਨਾਂ ਵਿੱਚ ਬਦਲਣ ਦਾ ਕੰਮ ਕਰ ਰਹੇ ਹਨ। ਕਰਨਾਟਕ ਦੇ ਰਾਏਚੁਰ ਵਿੱਚ ਯਾਕਲਾਸਪੁਰਾ ਡੰਪ ਸਾਈਟ ਦੀ ਸਫਲ ਬਹਾਲੀ ਇਸੇ ਵਿਜ਼ਨ ਦੀ ਉਦਾਹਰਣ ਹੈ। ਕਦੇ ਵਾਤਾਵਰਣ ਦੇ ਪਤਨ ਦਾ ਪ੍ਰਤੀਕ ਰਿਹਾ ਇਹ ਸਥਾਨ ਹੁਣ ਵਾਤਾਵਰਣਿਕ ਮੁੜ ਸਥਾਪਨਾ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਇੱਕ ਮਾਡਲ ਦੇ ਰੂਪ ਵਿੱਚ ਉਭਰ ਰਿਹਾ ਹੈ।

35 ਏਕੜ ਵਿੱਚ ਫੈਲੇ ਯਾਕਲਾਸਪੁਰਾ ਸਾਈਟ ‘ਤੇ ਦਹਾਕਿਆਂ ਤੋਂ ਨਗਰ ਨਿਗਮ ਦਾ ਸੋਲਿਡ ਵੇਸਟ ਜਮ੍ਹਾਂ ਸੀ, ਜਿਸ ਨਾਲ ਆਲੇ-ਦੁਆਲੇ ਦੇ ਭਾਈਚਾਰਾਂ ਲਈ ਗੰਭੀਰ ਵਾਤਾਵਰਣਿਕ ਅਤੇ ਜਨਤਕ ਸਿਹਤ ਸਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਸਨ। ਵੇਸਟ ਦਾ ਵਧਦਾ ਪਹਾੜ ਨਾ ਸਿਰਫ਼ ਕੀਮਤੀ ਸ਼ਹਿਰੀ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ, ਸਗੋਂ ਦੂਸ਼ਿਤ ਪਾਣੀ ਦਾ ਨਿਰਮਾਣ, ਬਦਬੂ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੋ ਜੋਖਮ ਵੀ ਪੈਦਾ ਕਰ ਰਿਹਾ ਸੀ। ਦਖਲਅੰਦਾਜ਼ੀ ਦੀ ਤੁਰੰਤ ਜ਼ਰੂਰਤ ਨੂੰ ਦੇਖਦੇ ਹੋਏ ਰਾਏਚੁਰ ਨਗਰ ਨਿਗਮ ਨੇ ਪੁਰਾਣੇ ਵੇਸਟ ਦੇ ਵਿਗਿਆਨਕ ਨਿਰਪੱਖਤਾ ਦਾ ਪ੍ਰੋਜੈਕਟ ਸ਼ੁਰੂ ਕੀਤਾ।

ਇਸ ਦਖਲਅੰਦਾਜ਼ੀ ਦੇ ਨਤੀਜੇ ਵਜੋਂ 62,252 ਮੀਟ੍ਰਿਕ ਟਨ ਪੁਰਾਣੇ ਵੇਸਟ ਦੀ ਵਿਗਿਆਨਕ ਤਰੀਕੇ ਨਾਲ ਪ੍ਰੋਸੈੱਸਿੰਗ ਅਤੇ ਸੁਧਾਰ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਲਗਭਗ 22 ਏਕੜ ਕੀਮਤੀ ਸ਼ਹਿਰੀ ਜ਼ਮੀਨ ਦੀ ਬਹਾਲੀ ਹੋਈ ਹੈ, ਜਿਸ ਨਾਲ ਵਾਤਾਵਰਣਿਕ ਜੋਖਮਾਂ ਵਿੱਚ ਜ਼ਿਕਰਯੋਗ ਕਮੀ ਆਈਆਂ ਹਨ ਅਤੇ ਆਲੇ-ਦੁਆਲੇ ਦੇ ਲੈਂਡਸਕੇਪ ਵਿੱਚ ਸੁਧਾਰ ਹੋਇਆ ਹੈ। ਡੰਪਸਾਈਟ ਦੀ ਸਫ਼ਲ ਸਫਾਈ ਰਾਏਚੁਰ ਦੇ ਸ਼ਹਿਰੀ ਸਵੱਛਤਾ ਅਤੇ ਵਾਤਾਵਰਣਿਕ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਮੁੜ-ਸੁਰਜੀਤ ਕੀਤੀ ਗਈ ਜ਼ਮੀਨ ‘ਤੇ ਸੁਧਾਰ ਸਬੰਧੀ ਕਾਰਜ ਪੂਰੇ ਕੀਤੇ ਜਾ ਚੁੱਕੇ ਹਨ ਅਤੇ 5 ਜੂਨ, 2026 ਤੋਂ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਰਾਏਚੁਰ ਨਗਰ ਨਿਗਮ ਨੇ ਮੁੜ ਸੁਰਜੀਤ ਕੀਤੀ ਗਈ ਜ਼ਮੀਨ ਦੇ ਉਪਯੋਗ ਲਈ ਇੱਕ ਨਵੀਨਤਾਕਾਰੀ ਦ੍ਰਿਸ਼ਟੀਕੋਣ ਅਪਣਾਇਆ ਹੈ। “ਜ਼ਹਿਰੀਲੇ ਰਹਿੰਦ-ਖੂੰਹਦ ਤੋਂ ਵਾਤਾਵਰਣਿਕ ਸੰਬਧਾਂ” ਦੀ ਧਾਰਨਾ ਦੇ ਅਨੁਸਾਰ ਸ਼ਹਿਰ ਵਿੱਚ ਸਿਕਓਰਿਟੀ ਪ੍ਰਿਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਐੱਸਪੀਐੱਮਸੀਆਈਐੱਲ) ਅਤੇ ਨਿਊ ਇੰਡੀਆ ਸਪੇਸ ਲਿਮਿਟੇਡ ਦੇ ਸਹਿਯੋਗ ਨਾਲ ਸੁਧਾਰੀ ਗਈ ਜਗ੍ਹਾ ਦੇ ਲਗਭਗ 5-7 ਏਕੜ ਖੇਤਰ ਵਿੱਚ ਮੀਆਵਾਕੀ ਜੰਗਲ ਵਿਕਸਿਤ ਕੀਤੇ ਜਾ ਰਹੇ ਹਨ।

ਕੁੱਲ 60,000 ਪੌਦੇ ਲਗਾਏ ਗਏ ਹਨ। ਉਮੀਦ ਹੈ ਕਿ ਇੱਕ ਸਾਲ ਦੇ ਅੰਦਰ ਇਹ ਖੇਤਰ ਸਫ਼ਲਤਾਪੂਰਵਕ ਜੰਗਲ ਹੋ ਜਾਵੇਗਾ ਅਤੇ ਬਹਾਲ ਕੀਤੀ ਗਈ ਜ਼ਮੀਨ ‘ਤੇ ਗ੍ਰੀਨ ਕਵਰ ਵਿਕਸਿਤ ਹੋ ਜਾਵੇਗਾ। ਪੌਦੇ ਲਗਾਉਣ ਵਿੱਚ ਬਾਂਸ ਅਤੇ ਹੋਰ ਸਥਾਨਕ ਪ੍ਰਜਾਤੀਆਂ ਦੇ ਪੌਦੇ ਸ਼ਾਮਲ ਹਨ, ਜੋ ਮਿੱਟੀ ਦੀ ਬਹਾਲੀ, ਕਾਰਬਨ ਜ਼ਬਤ ਕਰਨਾ, ਜੈਵ ਵਿਭਿੰਨਤਾ ਪ੍ਰਮੋਸ਼ਨ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾਉਂਦੀ ਹੈ।

ਇਸ ਟ੍ਰਾਂਸਫੋਰਮ ਸਾਈਟ ਦਾ ਉਦਘਾਟਨ ਵਿਸ਼ਵ ਵਾਤਾਵਰਣ ਦਿਵਸ (5 ਜੂਨ, 2026) ਦੇ ਮੌਕੇ ‘ਤੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੀਤਾ। ਇਹ ਪਹਿਲ ਵਾਤਾਵਰਣਿਕ ਸਥਿਰਤਾ ਨੂੰ ਅੱਗੇ ਵਧਾਉਣ ਵਿੱਚ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।

ਯਾਕਲਾਸਪੁਰਾ ਦਾ ਇਹ ਕਾਇਆਪਲਟ ਸਿਰਫ਼ ਵੇਸਟ ਦੇ ਸੁਧਾਰ ਪ੍ਰੋਜੈਕਟ ਨਹੀਂ ਹੈ: ਇਹ ਪ੍ਰਭਾਵਸ਼ਾਲੀ ਸ਼ਹਿਰੀ ਗਵਰਨੈਂਸ, ਰਣਨੀਤਕ ਨਿਵੇਸ਼ ਅਤੇ ਸਵੱਛਤਾ ਦੇ ਪ੍ਰਤੀ ਨਿਰੰਤਰ ਵਚਨਬੱਧਤਾ ਦੇ ਪ੍ਰਭਾਵ ਦਾ ਪ੍ਰਮਾਣ ਹੈ। ਲੰਬੇ ਸਮੇਂ ਤੋਂ ਚਲੀ ਆ ਰਹੀ ਵਾਤਾਵਰਣਿਕ ਚੁਣੌਤੀ ਨੂੰ ਇੱਕ ਸਮ੍ਰਿੱਧ ਈਕੋਲੌਜੀਕਲ ਸਪੇਸ ਵਿੱਚ ਬਦਲ ਕੇ, ਰਾਏਚੁਰ ਨਗਰ ਨਿਗਮ ਨੇ ਦੇਸ਼ ਭਰ ਦੇ ਉਨ੍ਹਾਂ ਸ਼ਹਿਰਾਂ ਲਈ ਇੱਕ ਬੇਮਿਸਾਲ ਮਾਡਲ ਪੇਸ਼ ਕੀਤਾ ਹੈ, ਜੋ ਵੇਸਟ-ਮੁਕਤ ਅਤੇ ਟਿਕਾਊ ਸ਼ਹਿਰੀ ਭਵਿੱਖ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

 

************

ਐੱਸਕੇ/ਏਕੇ


(रिलीज़ आईडी: 2301218) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil , Telugu , Kannada