ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਸਮੂਹਿਕ ਗਾਇਨ ਨਾਲ ‘ਹਰ ਘਰ ਤਿਰੰਗਾ 2026’ ਅਭਿਆਨ ਮਨਾਇਆ
Posted On:
14 AUG 2026 7:49PM by PIB Chandigarh
‘ਹਰ ਘਰ ਤਿਰੰਗਾ’ ਅਭਿਆਨ ਅਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਜ ਨਵੀਂ ਦਿੱਲੀ ਸਥਿਤ ਇੰਦਿਰਾ ਪਰਿਯਾਵਰਣ ਭਵਨ (ਆਈਪੀਬੀ) ਵਿੱਚ ਸਕੱਤਰ ਸ਼੍ਰੀ ਤਨਮਯ ਕੁਮਾਰ ਦੀ ਅਗਵਾਈ ਵਿੱਚ ਸਮੂਹਿਕ ਤੌਰ ‘ਤੇ ਰਾਸ਼ਟਰੀ ਗੀਤ ਗਾਇਆ।

ਸਮੂਹਿਕ ਗਾਇਨ ਤੋਂ ਬਾਅਦ, ਸਕੱਤਰ ਸ਼੍ਰੀ ਤਨਮਯ ਕੁਮਾਰ ਦੀ ਅਗਵਾਈ ਵਿੱਚ ਪੌਦੇ ਲਗਾਉਣ ਦਾ ਪ੍ਰੋਗਰਾਮ ਹੋਇਆ, ਜਿਸ ਨਾਲ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਮੁੜ ਤੋਂ ਦਰਸਾਇਆ ਗਿਆ। ਦੇਸ਼ ਭਰ ਵਿੱਚ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਵਾਲੇ ਦਫਤਰ ‘ਹਰ ਘਰ ਤਿਰੰਗਾ 2026’ ਅਭਿਆਨ ਅਤੇ ਰਾਸ਼ਟਰ-ਗੀਤ ਦੇ ਸਮੂਹਿਕ ਗਾਇਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ, ਨਾਲ ਹੀ ਪੌਦੇ ਲਗਾਓ ਅਭਿਆਨ ਵੀ ਚਲਾ ਰਹੇ ਹਨ। ਇਸ ਤੋਂ ਇਲਾਵਾ, ਮੰਤਰਾਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ‘ਹਰ ਘਰ ਤਿਰੰਗਾ’ ਪੋਰਟਲ (www.harghartiranga.com) ‘ਤੇ ‘ਤਿਰੰਗੇ ਦੇ ਨਾਲ ਸੈਲਫੀ’ ਅਪਲੋਡ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।
ਭਾਰਤ ਸਰਕਾਰ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ, 9 ਤੋਂ 17 ਅਗਸਤ 2026 ਤੱਕ ਪੂਰੇ ਦੇਸ਼ ਵਿੱਚ ‘ਹਰ ਘਰ ਤਿਰੰਗਾ 2026’ ਮਨਾਉਣ ਦਾ ਫੈਸਲਾ ਕੀਤਾ ਹੈ।
*****
ਵੀਐੱਮ/ਜੀਐੱਸ/ਐੱਸਕੇ/ਏਕੇ
(Release ID: 2300490)
ਵਿਜ਼ੀਟਰ ਕਾਊਂਟਰ : 75