ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੋ-ਦਿਨਾਂ ਆਈਸੀਐੱਮਆਰ-ਸ਼ਾਈਨ 2026 ਸੰਪੰਨ ਹੋਇਆ; ਇਸ ਪ੍ਰੋਗਰਾਮ ਨੇ ਹਜ਼ਾਰਾਂ ਨੌਜਵਾਨਾਂ ਵਿੱਚ ਵਿਗਿਆਨਕ ਉਤਸੁਕਤਾ ਜਗਾਈ


ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੈ ਕੇ ਗ੍ਰਾਮੀਣ ਖੇਤਰਾਂ ਤੱਕ, ਆਈਸੀਐੱਮਆਰ-ਸ਼ਾਈਨ 31 ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ 83 ਸਥਾਨਾਂ ‘ਤੇ ਨੌਜਵਾਨਾਂ ਨੂੰ ਬਾਇਓ ਮੈਡੀਕਲ ਰਿਸਰਚ ਨਾਲ ਜੋੜ ਰਿਹਾ ਹੈ ਅਤੇ ਇੱਕ ਸਿਹਤਮੰਦ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਰਿਹਾ ਹੈ

ਵਿਦਿਆਰਥੀਆਂ ਨੂੰ ਨਾਗਪੁਰ ਅਤੇ ਗੋਰਖਪੁਰ ਵਿੱਚ ਮੋਬਾਈਲ ਬੀਐੱਸਐੱਲ-3 ਲੈਬਸ, ਲਾਈਵ ਵਿਗਿਆਨਕ ਪ੍ਰਦਰਸ਼ਨਾਂ ਅਤੇ ਦੇਸ਼ ਭਰ ਵਿੱਚ ਹੋਣ ਵਾਲੀਆਂ ਵਿਵਹਾਰਿਕ ਗਤੀਵਿਧੀਆਂ ਦਾ ਪ੍ਰਤੱਖ ਅਨੁਭਵ ਮਿਲਿਆ

ਦਿੱਲੀ ਵਿੱਚ ਅਟਲ ਟਿੰਕਰਿੰਗ ਲੈਬਸ ਦੇ ਜ਼ਰੀਏ ਯੁਵਾ ਇਨੋਵੇਟਰਸ ਨੇ ਜਨਤਕ ਸਿਹਤ ਨਾਲ ਜੁੜੇ ਸਮਾਧਾਨ ਪ੍ਰਦਰਸ਼ਿਤ ਕੀਤੇ

ਆਈਸੀਐੱਮਆਰ ਨੇ ਸ਼ਾਈਨ ਵੈੱਬਸਾਈਟ ਲਾਂਚ ਕੀਤੀ ਅਤੇ ਅਸਲ ਦੁਨੀਆ ਦੀ ਜਨਤਕ ਸਿਹਤ ਨਾਲ ਜੁੜੀਆਂ ਚੁਣੌਤੀਆਂ ‘ਤੇ ਅਧਾਰਿਤ ਦੇਸ਼ ਵਿਆਪੀ ਸਕੂਲ ਮੁਕਾਬਲੇ ਦਾ ਐਲਾਨ ਕੀਤਾ, ਜਿਸ ਲਈ ਅਰਜ਼ੀਆਂ 11 ਸਤੰਬਰ 2026 ਤੱਕ ਖੁੱਲ੍ਹੀਆਂ ਰਹਿਣਗੀਆਂ

ਸਕੂਲਾਂ ਅਤੇ ਅਧਿਆਪਕਾਂ ਨੇ ਖੋਜ ਨਾਲ ਜੁੜੇ ਅਨੁਭਵਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਦੇ ਨਾਲ ਹੋਰ ਵਧੇਰੇ ਜੁੜਾਅ ਦੀ ਮੰਗ ਕੀਤੀ

प्रविष्टि तिथि: 13 AUG 2026 5:21PM by PIB Chandigarh

ਸਿਹਤ ਖੋਜ ਵਿਭਾਗ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਡੀਐੱਚਆਰ-ਆਈਸੀਐੱਮਆਰ) ਨੇ 11-12 ਅਗਸਤ 2026 ਨੂੰ ਆਈਸੀਐੱਮਆਰ-ਸ਼ਾਈਨ (ਸਾਇੰਸ  ਐਂਡ ਹੈਲਥ ਇਨੋਵੇਸ਼ਨ ਫਾਰ ਦਾ ਨੈਕਸਟਜੇਨ ਐਕਸਪਲੋਰਰਜ਼) ਦੇ ਦੂਜੇ ਐਡੀਸ਼ਨ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਪ੍ਰੋਗਰਾਮ ਨੇ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਨੂੰ ਬਾਇਓ ਮੈਡੀਕਲ ਅਤੇ ਪਬਲਿਕ ਹੈਲਥ ਨਾਲ ਸਬੰਧਿਤ ਖੋਜ ਦੀ ਦੁਨੀਆ ਨਾਲ ਜੋੜਿਆ।

ਪ੍ਰਧਾਨ ਮੰਤਰੀ ਦੇ “ਇੱਕ ਦਿਨ ਵਿਗਿਆਨਕ ਤੌਰ ‘ਤੇ ਬਿਤਾਉਣ’ ਦੇ ਸੱਦੇ ਨੂੰ ਅੱਗੇ ਵਧਾਉਂਦੇ ਹੋਏ, ਇਸ ਦੇਸ਼ ਵਿਆਪੀ ਸੰਕਲਪ ਪ੍ਰੋਗਰਾਮ ਨੇ ਕਲਾਸ 9 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਆਈਸੀਐੱਮਆਰ ਦੇ ਲੈਬਸ ਦੇ ਦਰਵਾਜ਼ੇ ਖੋਲ੍ਹੇ, ਜਿਸ ਨਾਲ ਉਨ੍ਹਾਂ ਨੂੰ ਜਨਤਕ ਸਿਹਤ ਨਾਲ ਜੁੜੇ ਵਿਗਿਆਨ ਨੂੰ ਦੇਖਣ, ਅਨੁਭਵ ਕਰਨ ਅਤੇ ਸਿੱਧੇ ਗੱਲਬਾਤ ਕਰਨ ਦਾ ਮੌਕਾ ਮਿਲਿਆ।

ਇਹ ਪਹਿਲ 31 ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੇ 83 ਵੱਖ-ਵੱਖ ਸਥਾਨਾਂ ‘ਤੇ ਚਲਾਈ ਗਈ। ਇਹ ਵੱਡੇ ਸ਼ਹਿਰਾਂ ਤੋਂ ਅੱਗੇ ਵਧ ਕੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਅੰਡੇਮਾਨ ਅਤੇ ਝਾਰਖੰਡ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਦੀਆਂ ਸ਼ਾਂਤ ਘਾਟੀਆਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚੀ। ਜਿਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੇ ਪਹਿਲਾਂ ਕਦੇ ਖੋਜ ਦਾ ਮਾਹੌਲ ਨਹੀਂ ਦੇਖਿਆ ਸੀ, ਉਨ੍ਹਾਂ ਲਈ ਆਈਸੀਐੱਮਆਰ-ਸ਼ਾਈਨ ਨੇ ਬਾਇਓ ਮੈਡੀਕਲ ਨਾਲ ਸਬੰਧਿਤ ਰਿਸਰਚ ਦੀ ਦੁਨੀਆ ਵਿੱਚ ਕਦਮ ਰੱਖਣ ਦਾ ਇੱਕ ਵਧੀਆ ਮੌਕਾ ਦਿੱਤਾ। ਇੰਟਰਐਕਟਿਵ ਵੀਡੀਓ, ਪੋਸਟਰ ਅਤੇ ਕਟ-ਆਊਟਸ ਵਿੱਚ ਦਿਖਣ ਵਾਲੇ ਦੋਸਤਾਨਾ ਔਫੀਸ਼ਅਲ ਮਾਸਕੌਟ, ਡਾ. ਕਿਊਰੀਓ ਦੇ ਮਾਰਗਦਰਸ਼ਨ ਵਿੱਚ, ਇਸ ਮਾਹੌਲ ਨੂੰ ਅਜਿਹਾ ਬਣਾਇਆ ਗਿਆ ਕਿ ਗੁੰਝਲਦਾਰ ਵਿਗਿਆਨ ਵੀ ਆਕਰਸ਼ਕ, ਅਸਾਨ ਅਤੇ ਮਜ਼ੇਦਾਰ ਲਗੇ।

ਨਾਗਪੁਰ ਅਤੇ ਗੋਰਖਪੁਰ ਵਿੱਚ, ਵਿਦਿਆਰਥੀ ਪਹੀਏ ‘ਤੇ ਬਣੀ ਅਤਿਆਧੁਨਿਕ ਮੋਬਾਈਲ ਬੀਐੱਸਐੱਲ-3 ਲੈਬਸ ਦਾ ਨੇੜੇ ਤੋਂ ਉਦਘਾਟਨ ਕੀਤਾ ਅਤੇ ਇਹ ਦੇਖਿਆ ਕਿ ਕਿਵੇਂ ਹਾਈ-ਕੰਟੇਨਮੈਂਟ ਰਿਸਰਚ ਸਿੱਧੇ ਜ਼ਮੀਨੀ ਪੱਧਰ ਤੱਕ ਪਹੁੰਚਦੀ ਹੈ। ਦੂਜੇ ਕੇਂਦਰਾਂ ਵਿੱਚ, ਯੁਵਾ ਵਿਜ਼ਿਟਰਾਂ ਨੇ ਪੋਸਟਕ ਵਾਕ, ਲਾਈਵ ਵਿਗਿਆਨਕ ਪ੍ਰਦਰਸ਼ਨਾਂ ਅਤੇ ਬਾਡੀ ਮਾਸ ਇੰਡੈਕਸ ਦੀ ਗਣਨਾ ਅਤੇ ਲੈਬ ਵਿੱਚ ਸਵੱਛਤਾ ਜਿਹੀਆਂ ਵਿਵਹਾਰਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਿੱਖਿਆ ਕਿ ਰੋਜ਼ਾਨਾ ਸਿਹਤ ਨਾਲ ਜੁੜੇ ਫੈਸਲੇ ਕਿਸ ਤਰ੍ਹਾਂ ਰਾਸ਼ਟਰੀ ਜਨਤਕ ਸਿਹਤ ਦੀ ਵੱਡੀ ਤਸਵੀਰ ਨਾਲ ਜੁੜੇ ਹੁੰਦੇ ਹਨ। ਦਿੱਲੀ ਵਿੱਚ, ਨੌਜਵਾਨਾਂ ਵਿੱਚ ਨਵੀਨਤਾ ਦਾ ਉਤਸ਼ਾਹ ਸਾਫ ਦਿਖਿਆ। ਉੱਥੇ ਵਿਦਿਆਰਥੀਆਂ ਨੇ ਨੀਤੀ ਆਯੋਗ ਦੇ ਤਹਿਤ ਅਟਲ ਟਿੰਕਰਿੰਗ ਲੈਬਸ ਵਿੱਚ ਤਿਆਰ ਕੀਤੇ ਗਏ ਰਚਨਾਤਮਕ ਸਮਾਧਾਨਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਨਾਲ ਸਾਬਤ ਹੋਇਆ ਕਿ ਬਿਹਤਰੀਨ ਵਿਗਿਆਨਕ ਵਿਚਾਰਾਂ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ।

ਇਸ ਪਹਿਲ ਦੇ ਇੱਕ ਹਿੱਸੇ ਵਜੋਂ, ਆਈਸੀਐੱਮਆਰ ਨੇ ਅਧਿਕਾਰਤ ਸ਼ਾਈਨ ਵੈੱਬਸਾਈਟ  (https://shine.icmr.org.in/)  ਲਾਂਚ ਕੀਤੀ ਹੈ, ਜੋ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਖੋਜ ਨਾਲ ਜੁੜੇ ਸਰੋਤਾਂ, ਪ੍ਰੋਗਰਾਮ ਅਪਡੇਟ ਅਤੇ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਆਈਸੀਐੱਮਆਰ ਨੇ ਇੱਕ ਦੇਸ਼ ਵਿਆਪੀ ਸ਼ਾਈਨ ਸਕੂਲ ਮੁਕਾਬਲੇ ਦਾ ਐਲਾਨ ਵੀ ਕੀਤਾ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਅਸਲ ਦੁਨੀਆ ਦੀ ਜਨਤਕ ਸਿਹਤ ਸਬੰਧੀ ਚੁਣੌਤੀਆਂ ਦੀ ਪਛਾਣ ਕਰਨ, ਖੋਜ ਨਾਲ ਜੁੜੇ ਸਵਾਲ ਤਿਆਰ ਕਰਨ ਅਤੇ ਸੰਭਾਵਿਤ ਸਮਾਧਾਨ ਸੁਲਝਾਉਣ ਲਈ ਸੱਦਾ ਦਿੱਤਾ ਗਿਆ ਹੈ। ਇਹ ਮੁਕਾਬਲਾ “ਇੱਕ ਦਿਨ ਵਿਗਿਆਨਕ ਤੌਰ ‘ਤੇ ਬਿਤਾਉਣ” ਦੇ ਵਿਚਾਰ ਨੂੰ ਇੱਕ ਕਦਮ ਅੱਗੇ ਲੈ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਜਾਂਚ ਅਤੇ ਨਵੀਨਤਾ ਦੇ ਦ੍ਰਿਸ਼ਟੀਕੋਣ ਨਾਲ ਆਪਣੇ ਆਲੇ-ਦੁਆਲੇ ਦੀ ਸਿਹਤ ਸਬੰਧੀ ਚੁਣੌਤੀਆਂ ਨੂੰ ਦੇਖਣ ਲਈ ਪ੍ਰੋਤਸਾਹਿਤ ਕਰੇਗੀ। ਇਸ ਦੇ ਲਈ ਅਰਜ਼ੀਆਂ 11 ਸਤੰਬਰ 2026 ਤੱਕ ਖੁੱਲ੍ਹੀਆਂ ਹਨ ਅਤੇ ਇਨ੍ਹਾਂ ਨੂੰ ਸ਼ਾਈਨ ਪੋਰਟਲ ‘ਤੇ ਜਮ੍ਹਾਂ ਕੀਤਾ ਜਾ ਸਕਦਾ ਹੈ।

ਇਸ ਪਹਿਲ ਨੂੰ ਦੇਸ਼ ਭਰ ਦੇ ਸਕੂਲਾਂ ਤੋਂ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ। ਅਧਿਆਪਕਾਂ ਨੇ ਇਸ ਪ੍ਰੋਗਰਾਮ ਦਾ ਸੁਆਗਤ ਕੀਤਾ ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਕਲਾਸਾਂ ਤੋਂ ਬਾਹਰ ਵਿਗਿਆਨਕ ਖੋਜ ਅਤੇ ਲੈਬ ਦੇ ਕੰਮਾਂ ਦਾ ਕੀਮਤੀ ਅਨੁਭਵ ਮਿਲਿਆ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਨੂੰ ਥੋੜ੍ਹੇ-ਥੋੜ੍ਹੇ ਅੰਤਰਾਲ ‘ਤੇ ਅਕਸਰ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ। ਸਕੂਲ ਮੁਕਾਬਲੇ ਨੂੰ ਲੈ ਕੇ ਵੀ ਬਹੁਤ ਉਤਸ਼ਾਹ ਦਿਖਿਆ। ਇੱਕ ਸਕੂਲ ਨੇ ਤਾਂ ਐਲਾਨ ਕੀਤਾ ਕਿ ਉਸ ਦੇ ਸਾਰੇ ਵਿਦਿਆਰਥੀ ਇਸ ਵਿੱਚ ਹਿੱਸਾ ਲੈਣਗੇ ਅਤੇ ਉਨ੍ਹਾਂ ਦੇ ਪੇਸ਼ਕਾਰੀਆਂ ਨੂੰ ਸਕੂਲ ਦੀਆਂ ਪ੍ਰੀਖਿਆਵਾਂ ਦੌਰਾਨ ਉਨ੍ਹਾਂ ਦੇ ਇੰਟਰਨਲ ਪ੍ਰੋਜੈਕਟ ਅਸੈਸਮੈਂਟ ਵਿੱਚ ਸ਼ਾਮਲ ਕੀਤਾ ਜਾਵੇਗਾ।

ਆਈਸੀਐੱਮਆਰ-ਸ਼ਾਈਨ ਦੇ ਜ਼ਰੀਏ, ਹਜ਼ਾਰਾਂ ਵਿਦਿਆਰਥੀ ਵਿਗਿਆਨ ਬਾਰੇ ਸਿਰਫ਼ ਪੜ੍ਹਨ-ਲਿਖਣ ਤੋਂ ਅੱਗੇ ਵਧ ਕੇ ਉਸ ਨੂੰ ਦੇਖਣ, ਅਨੁਭਵ ਕਰਨ ਅਤੇ ਉਸ ਨਾਲ ਜੁੜੇ ਸਵਾਲ ਪੁੱਛਣ ਲਗੇ ਹਨ। ਖੋਜ ਦੇ ਅਨੁਭਵਾਂ ਨੂੰ ਰਵਾਇਤੀ ਕੇਂਦਰਾਂ ਤੋਂ ਕੱਢ ਕੇ ਦੇਸ਼ ਭਰ ਦੇ ਸਕੂਲਾਂ ਅਤੇ ਵੱਖ-ਵੱਖ ਸਥਾਨਾਂ ਤੱਕ ਪਹੁੰਚਾ ਕੇ, ਇਹ ਪ੍ਰੋਗਰਾਮ ਨੌਜਵਾਨਾਂ ਲਈ ਵਿਗਿਆਨ ਨੂੰ ਸਿੱਧੇ ਤੌਰ ‘ਤੇ ਜਾਣਨ-ਸਮਝਣ ਦੇ ਮੌਕੇ ਪੈਦਾ ਕਰ ਰਿਹਾ ਹੈ। ਆਈਸੀਐੱਮਆਰ .ਯੁਵਾ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨ ਵਿੱਚ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਗਿਆਨ ਨੂੰ ਸਮਝਣ, ਨਵੀਨਤਾ ਕਰਨ ਅਤੇ ਇੱਕ ਸਿਹਤਮੰਦ ਅਤੇ ਵਿਕਸਿਤ ਭਾਰਤ ਬਣਾਉਣ ਵਿੱਚ ਯੋਗਦਾਨ ਦੇਣ ਲਈ ਪ੍ਰੋਤਸਾਹਿਤ ਕਰ ਰਿਹਾ ਹੈ।

************

ਐੱਸਆਰ/ਜੀਐੱਸ/ਏਕੇ


(रिलीज़ आईडी: 2300321) आगंतुक पटल : 10
इस विज्ञप्ति को इन भाषाओं में पढ़ें: English , Urdu , हिन्दी , Telugu , Kannada