ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੰਡੀਗੜ੍ਹ ਵਿੱਚ CBDC-ਅਧਾਰਿਤ DBT ਦੀ ਕੀਤੀ ਸ਼ੁਰੂਆਤ; PDS ਵਿੱਚ ਪਾਰਦਰਸ਼ਿਤਾ ਦੀ ਨਵੀਂ ਕ੍ਰਾਂਤੀ
ਫਾਈਲਾਂ ਤੋਂ ਲੈ ਕੇ ਲੋਕਾਂ ਦੇ ਜੀਵਨ ਤੱਕ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੰਡੀਗੜ੍ਹ ਵਿੱਚ ਸੀਬੀਡੀਸੀ ਅਧਾਰਿਤ ਡੀਬੀਟੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ
ਪਾਰਦਰਸ਼ੀ ਅਨਾਜ ਵੰਡ ਦਾ ਇੱਕ ਨਵਾਂ ਯੁੱਗ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੰਡੀਗੜ੍ਹ ਵਿੱਚ ਸੀਬੀਡੀਸੀ ਅਧਾਰਿਤ ਡੀਬੀਟੀ ਦੀ ਸ਼ੁਰੂਆਤ ਕੀਤੀ
ਤਕਨਾਲੋਜੀ ਅਤੇ ਖੁਰਾਕ ਸੁਰੱਖਿਆ ਦਾ ਸੰਗਮ: ਚੰਡੀਗੜ੍ਹ ਨੇ ਪਾਰਦਰਸ਼ੀ ਪੀਡੀਐੱਸ ਵੰਡ ਲਈ ਸੀਬੀਡੀਸੀ ਅਧਾਰਿਤ ਡੀਬੀਟੀ ਮਾਡਲ ਦੀ ਸ਼ੁਰੂਆਤ ਕੀਤੀ
ਕਿਸਾਨਾਂ ਦੇ ਹਿਤਾਂ ‘ਤੇ ਕੋਈ ਸਮਝੌਤਾ ਨਹੀਂ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਪਾਰ ਸਮਝੌਤਿਆਂ ਵਿੱਚ ਕਿਸਾਨਾਂ ਦੀ ਭਲਾਈ ਸਭ ਤੋਂ ਉੱਪਰ ਹੈ
प्रविष्टि तिथि:
14 AUG 2026 3:53PM by PIB Chandigarh
ਚੰਡੀਗੜ੍ਹ ਦੇ ਟੈਗੋਰ ਥਿਏਟਰ ਵਿੱਚ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਅਧਾਰਿਤ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਵਿਵਸਥਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਕੇਂਦਰੀ ਸਿੱਖਿਆ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਰਾਜ ਮੰਤਰੀ (ਖੁਰਾਕ ਅਤੇ ਜਨਤਕ ਵੰਡ) ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬੰਭਣੀਆ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਪਹਿਲ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਵਿੱਚ ਪਾਰਦਸ਼ਿਤਾ, ਸੁਰੱਖਿਆ ਅਤੇ ਸਮਾਂਬੱਧਤਾ ਲਿਆਉਣ ਦਾ ਅਹਿਮ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕਿਸਾਨਾਂ ਅਤੇ ਗ਼ਰੀਬਾਂ ਦੇ ਹਿਤ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।

ਪਾਰਦਰਸ਼ਿਤਾ ਅਤੇ ਭਰੋਸੇ ਦਾ ਨਵਾਂ ਸਿਸਟਮ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਸੀਬੀਡੀਸੀ-ਅਧਾਰਿਤ ਡੀਬੀਟੀ ਦੇ ਜ਼ਰੀਏ ਰਾਸ਼ਨ ਅਤੇ ਅਨਾਜ ਦਾ ਭੁਗਤਾਨ ਸਿੱਧੇ, ਸੁਰੱਖਿਅਤ ਅਤੇ ਪਾਰਦਰਸ਼ੀ ਤਰੀਕੇ ਨਾਲ ਲਾਭਾਰਥੀਆਂ ਤੱਕ ਪਹੁੰਚੇਗਾ। ਚੰਡੀਗੜ੍ਹ ਵਿੱਚ ਸ਼ੁਰੂ ਇਹ ਪ੍ਰਯੋਗ ਦੇਸ਼ ਵਿਆਪੀ ਮਾਡਲ ਵਜੋਂ ਅਪਣਾਇਆ ਜਾਵੇਗਾ। ਨਵੀਂ ਵਿਵਸਥਾ ਵਿੱਚ ਤਕਨੀਕੀ ਪਾਬੰਦੀਆਂ ਇਸ ਤਰ੍ਹਾਂ ਲਗਾਈਆਂ ਗਈਆਂ ਹਨ ਕਿ ਲਾਭਾਰਥੀ ਸਿਰਫ਼ ਅਨਾਜ ਅਤੇ ਹੋਰ ਜ਼ਰੂਰੀ ਖੁਰਾਕ ਵਸਤੂਆਂ ਦੀ ਖਰੀਦ ‘ਤੇ ਹੀ ਲੈਣ-ਦੇਣ ਕਰ ਸਕਣ ਤਾਂ ਜੋ ਪੈਸਾ ਗਲਤ ਜਗ੍ਹਾ ਖਰਚ ਨਾ ਹੋਵੇ। ਨਾਲ ਹੀ, ਲਾਭਾਰਥੀਆਂ ਨੂੰ ਚੁਆਈਸ ਦੀ ਸੁਵਿਧਾ ਵੀ ਮਿਲੇਗੀ। ਉਹ ਕਣਕ-ਚੌਲ ਤੋਂ ਇਲਾਵਾ ਦਾਲ ਅਤੇ ਹੋਰ ਜ਼ਰੂਰੀ ਖੁਰਾਕ ਪਦਾਰਥ ਚੁਣ ਸਕਣਗੇ। ਸ਼੍ਰੀ ਚੌਹਾਨ ਨੇ ਵਿਭਾਗੀ ਟੀਮ ਅਤੇ ਅਧਿਕਾਰੀਆਂ ਦੀ ਤਾਰੀਫ ਕਰਦੇ ਹੋਏ ਇਸ ਨੂੰ ਵੱਡਾ ਇਨੋਵੇਸ਼ਨ ਦੱਸਿਆ।

ਕਿਸਾਨਾਂ ਦੇ ਹਿੱਤਾਂ ਪ੍ਰਤੀ ਵਚਨਬੱਧਤਾ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਖੇਤੀਬਾੜੀ ਨੀਤੀਆਂ ਅਤੇ ਖੁਰਾਕ ਸੁਰੱਖਿਆ ਦੇ ਮਾਮਲੇ ਵਿੱਚ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਿਸਾਨਾਂ ਲਈ ਜਿੰਨੇ ਵੀ ਸਮਝੌਤੇ ਦੁਨੀਆ ਭਰ ਦੇ ਦੇਸ਼ਾਂ ਨਾਲ ਹੋਏ ਉਹ ਰਾਸ਼ਟਰ ਹਿੱਤ, ਕਿਸਾਨ ਹਿੱਤ ਅਤੇ ਜਨਤਾ ਹਿੱਤ ਸਭ ਤੋਂ ਉੱਪਰ ਦੀ ਧਾਰਨਾ ਨੂੰ ਲੈਕੇ ਹੋਏ। ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਰੋਧੀ ਨੂੰ ਇਸ ਵਿੱਚ ਵੀ ਤਕਲੀਫ ਹੈ। ਉਨ੍ਹਾਂ ਨੇ ਦੇਸ਼ ਦੇ ਕਣਕ-ਝੋਨੇ ਦੇ ਮਜ਼ਬੂਤ ਭੰਡਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਭਾਰਤ ਆਪਣੀਆਂ ਜ਼ਰੂਰਤਾਂ ਪੂਰੀ ਕਰ ਰਿਹਾ ਹੈ ਅਤੇ ਜ਼ਰੂਰਤ ਪੈਣ ‘ਤੇ ਨਿਰਯਾਤ ਵੀ ਕਰਦਾ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕਿਸਾਨ ਸਨਮਾਨ ਨਿਧੀ ਅਤੇ ਹੋਰ ਲਾਭਾਂ ਦੀ ਪਾਰਦਰਸ਼ੀ ਡਿਲੀਵਰੀ ਜਾਰੀ ਰਹੇਗੀ ਅਤੇ ਕਿਸਾਨਾਂ ਦੀ ਸੁਰੱਖਿਆ ਸਰਬਉੱਚ ਤਰਜੀਹ ਬਣੀ ਰਹੇਗੀ।

ਸੰਸਦ ਵਿੱਚ ਵਿਘਨਾਂ ‘ਤੇ ਸਖ਼ਤ ਟਿੱਪਣੀਆਂ
ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਸੰਸਦ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਵਿਰੋਧੀ ਦੇ ਵਿਵਹਾਰ ‘ਤੇ ਤਿੱਖਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਲੋਕਤੰਤਰ ਦੀ ਗਰਿਮਾ ਬਣਾਏ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਘਨ ਸੰਵਿਧਾਨ ਅਤੇ ਲੋਕਤੰਤਰੀ ਪ੍ਰਕਿਰਿਆ ਦਾ ਅਪਮਾਨ ਹਨ ਅਤੇ ਦੇਸ਼ ਹਿੱਤ ਵਿੱਚ ਜ਼ਰੂਰੀ ਫੈਸਲੇ ਲਏ ਜਾਣਗੇ। ਸ਼੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਵਿੱਚ ਬਹਿਸ ਜ਼ਰੂਰੀ ਹੈ, ਪਰ ਵਿਘਨ ਅਸਵੀਕਾਰਯੋਗ ਹੈ।
ਗ਼ਰੀਬ ਕਲਿਆਣ ਅੰਨ ਯੋਜਨਾ ਅਤੇ ਸਮਾਜਿਕ ਸੁਰੱਖਿਆ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾਉਣਾ ਦੇਸ਼ ਦੀ ਵੱਡੀ ਸਮਾਜਿਕ ਸੁਰੱਖਿਆ ਹੈ। ਸ਼੍ਰੀ ਚੌਹਾਨ ਨੇ ਦੱਸਿਆ ਕਿ ਇਹ ਯੋਜਨਾ ਸਿਰਫ਼ ਪੇਟ ਭਰਨ ਤੱਕ ਸੀਮਿਤ ਨਹੀਂ ਹੈ, ਇਸ ਨਾਲ ਪਰਿਵਾਰਾਂ ਦੀ ਆਰਥਿਕ ਮਜ਼ਬੂਤੀ ਆਵੇਗੀ ਅਤੇ ਖਰਚ ਘੱਟ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰਤਾਂ ‘ਤੇ ਲਗਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਗ਼ਰੀਬ ਭੁੱਖਾ ਨਾ ਰਹੇ ਅਤੇ ਹਰ ਥਾਲੀ ਵਿੱਚ ਭੋਜਨ ਦੀ ਕਮੀ ਨਾ ਹੋਵੇ।
ਡੀਬੀਟੀ ਦੇ ਫਾਇਦੇ ਅਤੇ ਨਵੇਂ ਉਪਾਅ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਡੀਬੀਟੀ ਨਾਲ ਲਾਭ ਸਿੱਧੇ ਖਾਤਾਧਾਰਕ ਦੇ ਕੋਲ ਪਹੁੰਚਦੇ ਹਨ ਜਿਸ ਨਾਲ ਵਿਚੌਲਗੀ ਅਤੇ ਘਪਲਾ ਘੱਟ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਨਕਦ ਮਿਲਣ ਤੋਂ ਬਾਅਦ ਗਲਤ ਉਪਯੋਗ ਦਾ ਜੋਖਮ ਰਹਿੰਦਾ ਹੈ ਇਸ ਲਈ ਸੀਬੀਡੀਸੀ- ਅਧਾਰਿਤ ਵਿਵਸਥਾ ਵਿੱਚ ਤਕਨੀਕ ਅਜਿਹੀ ਰੱਖੀ ਗਈ ਹੈ ਕਿ ਲਾਭਾਰਥੀ ਦਾ ਭੁਗਤਾਨ ਸਿੱਧੇ ਰਾਸ਼ਨ/ਖੁਰਾਕ ਪਦਾਰਥ ‘ਤੇ ਖਰਚ ਹੋਵੇ ਅਤੇ ਗਲਤ ਇਸਤੇਮਾਲ ਰੋਕਿਆ ਜਾ ਸਕੇ। ਇਸ ਤਕਨੀਕੀ ਨਵੀਨਤਾ ਲਈ ਉਨ੍ਹਾਂ ਨੇ ਵਿਭਾਗ ਦੀ ਪ੍ਰਸ਼ੰਸਾ ਕੀਤੀ।
ਚੰਡੀਗੜ੍ਹ ਨੂੰ ਮਾਡਲ ਸ਼ਹਿਰ ਦੱਸਿਆ; ਵਿਸਤਾਰ ਦੀ ਮੰਗ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਚੰਡੀਗੜ੍ਹ ਦੀ ਵਿਸ਼ੇਸ਼ਤਾ ਅਤੇ ਨਾਗਰਿਕ ਚੇਤਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸ਼ਹਿਰ ਵਿੱਚ ਸ਼ੁਰੂ ਇਹ ਪ੍ਰਯੋਗ ਸਫ਼ਲ ਹੋਣ ‘ਤੇ ਹੌਲੀ-ਹੌਲੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਥਾਨਕ ਰੁਕਾਵਟਾਂ ਨੂੰ ਦੂਰ ਕਰਕੇ ਵਿਵਸਥਾ ਦਾ ਵਿਸਤਾਰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਹਰ ਪਰਿਵਾਰ ਤੱਕ ਸੁਵਿਧਾਵਾਂ ਪਹੁੰਚਣ। ਸ਼੍ਰੀ ਚੌਹਾਨ ਨੇ ਚੰਡੀਗੜ੍ਹ ਦੀ ਪ੍ਰਸ਼ੰਸਾ ਵਿੱਚ ਕਿਹਾ ਕਿ ਇੱਥੇ ਅਨੁਸ਼ਾਸਨ, ਸਫਾਈ ਅਤੇ ਸ਼ਹਿਰੀ ਜ਼ਿੰਮੇਵਾਰੀ ਦਾ ਭਾਵ ਹੈ।
ਭਾਵਨਾਤਮਕ ਅਪੀਲ
ਸੁਤੰਤਰਤਾ ਸੈਨਾਨੀਆਂ ਨੂੰ ਨਮਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਸਾਨੂੰ ਦੇਸ਼ ਲਈ ਜੀਉਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਨਾਗਰਿਕ ਕਰਤੱਵਾਂ ਦੀ ਈਮਾਨਦਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ “ਹਰ ਘਰ ਤਿਰੰਗਾ” ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸਭ ਤੋਂ ਬਿਹਤਰ ਤਰੀਕਾ ਹੈ ਕਿ ਅਸੀਂ ਈਮਾਨਦਾਰੀ ਨਾਲ ਕੰਮ ਕਰੀਏ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਈਏ। ਸ਼੍ਰੀ ਚੌਹਾਨ ਨੇ ਨਾਗਰਿਕਾਂ ਨੂੰ ਵਾਤਾਵਰਣ-ਹਿੱਤ ਦਾ ਕੰਮ (ਜਿਵੇ ਪੌਦਾ ਲਗਾਉਣਾ) ਕਰਨ ਦੀ ਵੀ ਅਪੀਲ ਕੀਤੀ।
ਸਰਕਾਰ ਜਨਤਾ ਦੀ ਜ਼ਿੰਦਗੀ ਵਿੱਚ ਦਿਖਾਈ ਦੇਵੇ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇਸ ਸੰਕਲਪ ਨੂੰ ਦੁਹਰਾਇਆ ਕਿ “ਸਰਕਾਰ ਫਾਈਲ ਵਿੱਚ ਨਹੀਂ, ਜਨਤਾ ਦੀ ਲਾਈਫ ਵਿੱਚ ਵਿਖਾਈ ਦੇਣੀ ਚਾਹੀਦੀ ਹੈ” ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸੇ ਸੋਚ ਦਾ ਨਤੀਜਾ ਹੈ, ਜਿੱਥੇ ਤਕਨੀਕ ਅਤੇ ਨੀਤੀਆਂ ਆਮ ਆਦਮੀ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੁਧਾਰ ਲਿਆ ਰਹੀਆਂ ਹਨ। ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਸਰਕਾਰ ਜਨਤਾ ਦੀ ਸੇਵਾ ਵਿੱਚ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਟੀਚੇ ਹਾਸਲ ਕੀਤੇ ਜਾਣਗੇ ਜਿਨ੍ਹਾਂ ਵਿੱਚ “ਲਖਪਤੀ ਦੀਦੀ” ਦਾ ਟੀਚਾ ਵੀ ਸ਼ਾਮਲ ਹੈ ਜਿਸ ਦੇ ਤਹਿਤ 2029 ਤੱਕ 6 ਕਰੋੜ ਗ੍ਰਾਮੀਣ ਮਹਿਲਾਵਾਂ ਨੂੰ ਲਖਪਤੀ ਬਣਾਉਣ ਦਾ ਸੰਕਲਪ ਹੈ।
************
ਆਰਸੀ/ਐੱਮਐੱਸ/ਏਕੇ
(रिलीज़ आईडी: 2299477)
आगंतुक पटल : 8