ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮਹਾਵਾਰੀ ਸਬੰਧੀ ਸਿਹਤ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਕਦਮ


ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ਦੇ ਪ੍ਰਸਤਾਵਾਂ ਦੇ ਅਧਾਰ ‘ਤੇ ਮਹਾਵਾਰੀ ਸਵੱਛਤਾ ਯੋਜਨਾਵਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ

ਕੇਂਦਰੀ ਸਿਹਤ ਮੰਤਰਾਲਾ ਕਿਸ਼ੋਰ ਲੜਕੀਆਂ ਵਿੱਚ ਮਾਹਵਾਰੀ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਮਹਾਵਾਰੀ ਸਵੱਛਤਾ ਯੋਜਨਾ ਨੂੰ ਲਾਗੂ ਕਰਦਾ ਹੈ

ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਨਿਗਰਾਨੀ ਇੱਕ ਮਜ਼ਬੂਤ, ਬਹੁ-ਪੱਧਰੀ ਫਾਰਮੈਟ ਰਾਹੀਂ ਕੀਤੀ ਜਾਂਦੀ ਹੈ, ਜਿਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਰਾਸ਼ਟਰੀ ਸਿਹਤ ਪਰਿਸ਼ਦ (ਐੱਨਪੀਸੀਸੀ) ਦੀਆਂ ਮੀਟਿੰਗਾਂ ਦੌਰਾਨ ਪ੍ਰਵਾਨਿਤ ਟੀਚਿਆਂ ਦੇ ਵਿਰੁੱਧ ਰਾਜਵਾਰ ਪ੍ਰਮੁੱਖ ਉਪਲਬਧੀਆਂ ਦੀ ਸਮੀਖਿਆ ਸ਼ਾਮਲ

ਸਕੂਲੀ ਵਿਦਿਆਰਥੀਆਂ ਲਈ ਮਹਾਵਾਰੀ ਸਵੱਛਤਾ ਨੀਤੀ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਦੁਆਰਾ ਤਾਲਮੇਲ ਵਾਲੀ ਕਾਰਵਾਈ ਰਾਹੀਂ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਸਕੂਲਾਂ ਵਿੱਚ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਮਹਾਵਾਰੀ ਸਵੱਛਤਾ ਉਪਾਵਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ

प्रविष्टि तिथि: 11 AUG 2026 1:35PM by PIB Chandigarh

ਮਹਾਵਾਰੀ ਸਿਹਤ ਅਤੇ ਸਵੱਛਤਾ ਪ੍ਰਬੰਧਨ (ਐੱਮਐੱਚਐੱਮ) ਇੱਕ ਬਹੁ-ਆਯਾਮੀ ਅਤੇ ਅੰਤਰ-ਮੰਤਰਾਲੀ ਵਿਸ਼ਾ ਹੈ, ਜਿਸ ਲਈ ਸਬੰਧਿਤ ਕਾਨੂੰਨੀ ਜ਼ਿੰਮੇਵਾਰੀਆਂ ਦੇ ਅਨੁਸਾਰ ਵੱਖ-ਵੱਖ ਹਿਤਧਾਰਕ ਮੰਤਰਾਲਿਆਂ/ਵਿਭਾਗਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਤਾਲਮੇਲ ਵਾਲੀ ਕਾਰਵਾਈ ਦੀ ਜ਼ਰੂਰਤ ਹੈ। ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾਵਾਂ (ਪੀਆਈਪੀ) ਵਿੱਚ ਰੈਗੂਲੇਟਰੀ ਮਿਆਰਾਂ ਦੇ ਅਨੁਸਾਰ ਦਿੱਤੇ ਗਏ ਪ੍ਰਸਤਾਵਾਂ ਦੇ ਅਧਾਰ ‘ਤੇ ਮਹਾਵਾਰੀ ਸਵੱਛਤਾ ਯੋਜਨਾਵਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕਿਸ਼ੋਰ ਲੜਕੀਆਂ ਵਿੱਚ ਮਹਾਵਾਰੀ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਮਹਾਵਾਰੀ ਸਵੱਛਤਾ ਯੋਜਨਾ (ਐੱਮਐੱਚਐੱਮ) ਲਾਗੂ ਕਰਦਾ ਹੈ। ਇਹ ਯੋਜਨਾ ਜਾਗਰੂਕਤਾ ਪੈਦਾ ਕਰਨ, ਗੁਣਵੱਤਾਪੂਰਨ ਅਤੇ ਕਿਫਾਇਤੀ ਸੈਨੀਟਰੀ ਨੈਪਕਿਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਸੁਰੱਖਿਅਤ ਅਤੇ ਵਾਤਾਵਰਣ ਦੇ ਅਨੁਕੂਲ ਨਿਪਟਾਰੇ ਅਤੇ ਸੁਰੱਖਿਅਤ ਮਹਾਵਾਰੀ ਸਬੰਧੀ ਪ੍ਰਕਿਰਿਆਵਾਂ ‘ਤੇ ਸਲਾਹ-ਮਸ਼ਵਰਾ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ।

ਆਪਣੇ ਜਨਤਕ ਸਿਹਤ ਆਦੇਸ਼ ਨੂੰ ਅੱਗੇ ਵਧਾਉਣ ਲਈ, ਮੰਤਰਾਲਾ ਸਿਹਤ ਸੁਵਿਧਾਵਾਂ, ਭਾਈਚਾਰਕ ਪਲੈਟਫਾਰਮਾਂ, ਫਰੰਟਲਾਈਨ ਦੇ ਹੈਲਥ ਵਰਕਰਸ, ਡਿਜੀਟਲ ਪ੍ਰਸਾਰ ਵਿਧੀ ਅਤੇ ਕਿਸ਼ੋਰ-ਕੇਂਦ੍ਰਿਤ ਪ੍ਰੋਗਰਾਮ ਪਲੈਟਫਾਰਮਾਂ ਰਾਹੀਂ ਨਿਰੰਤਰ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ, ਜਾਗਰੂਕਤਾ ਸਿਰਜਣ ਅਤੇ ਸੰਵੇਦਨਸ਼ੀਲਤਾ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ।

ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਨਿਗਰਾਨੀ ਇੱਕ ਮਜ਼ਬੂਤ, ਬਹੁ-ਪੱਧਰੀ ਢਾਂਚੇ ਰਾਹੀਂ ਕੀਤੀ ਜਾਂਦੀ ਹੈ, ਜਿਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਐੱਨਪੀਸੀਸੀ ਦੀਆਂ ਮੀਟਿੰਗਾਂ ਦੌਰਾਨ ਪ੍ਰਵਾਨਿਤ ਟੀਚਾਂ ਦੇ ਵਿਰੁੱਧ ਰਾਜਵਾਰ ਪ੍ਰਮੁੱਖ ਉਪਲਬਧੀਆਂ ਦੀ ਸਮੀਖਿਆ ਸ਼ਾਮਲ ਹੈ। ਇਸ ਤੋਂ ਇਲਾਵਾ, ਸਲਾਨਾ ਸਾਂਝਾ ਸਮੀਖਿਆ  ਮਿਸ਼ਨ (ਸੀਆਰਐੱਮ) ਪ੍ਰੋਗਰਾਮ ਲਾਗੂਕਰਨ, ਸਿਹਤ ਪ੍ਰਣਾਲੀ ਮਜ਼ਬੂਤੀਕਰਣ ਅਤੇ ਪ੍ਰਮੁੱਖ ਸੰਕੇਤਕਾਂ ‘ਤੇ ਤਰੱਕੀ ਦਾ ਸੁਤੰਤਰ, ਜ਼ਮੀਨੀ ਮੁਲਾਂਕਣ ਪ੍ਰਦਾਨ ਕਰਦੇ ਹਨ।

ਸਬੰਧਿਤ ਮੰਤਰਾਲਿਆਂ ਦੇ ਸਹਿਯੋਗ ਨਾਲ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੇ-ਆਪਣੇ ਵਿਭਾਗਾਂ ਰਾਹੀਂ ਸਕੂਲਾਂ ਵਿੱਚ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਕਿਫਾਇਤੀ ਮਹਾਵਾਰੀ ਸਵੱਛਤਾ ਉਪਾਵਾਂ ਤੱਕ ਪਹੁੰਚ ਨੂੰ ਉਤਸ਼ਾਰਿਤ ਕਰਨ ਲਈ ਤਾਲਮੇਲ ਵਾਲੀ ਕਾਰਵਾਈ ਰਾਹੀਂ ਸਕੂਲੀ ਵਿਦਿਆਰਥੀਆਂ ਲਈ ਮਹਾਵਾਰੀ ਸਵੱਛਤਾ ਨੀਤੀ ਨੂੰ ਲਾਗੂ ਕੀਤਾ ਜਾਂਦਾ ਹੈ।

 

 ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਸਆਰ/ਬਲਜੀਤ


(रिलीज़ आईडी: 2298021) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Tamil