ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

“ਕਾਸ਼ੀ ਤੋਂ ਨਸ਼ਾ ਮੁਕਤੀ ਦਾ ਸੰਦੇਸ਼ ਜਲਗਾਓਂ ਦੇ ਹਰ ਪਿੰਡ ਤੱਕ ਪਹੁੰਚਣਾ ਚਾਹੀਦਾ ਹੈ” — ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ


‘ਨਸ਼ਾ ਮੁਕਤ ਯੁਵਾ – ਵਿਕਸਤ ਭਾਰਤ’ ਮੁਹਿੰਮ ਨੂੰ ਲੋਕ ਅੰਦੋਲਨ ਬਣਾਉਣ ਦੀ ਅਪੀਲ; ਅਧਿਆਤਮਕ ਸੰਸਥਾਵਾਂ, ਸੰਤਾਂ, ਪ੍ਰਸ਼ਾਸਨ ਅਤੇ ਨੌਜਵਾਨਾਂ ਦੇ ਸਾਂਝੇ ਯਤਨਾਂ 'ਤੇ ਜ਼ੋਰ

Posted On: 09 AUG 2026 6:25PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸੱਦੇ 'ਤੇ ਸ਼ੁਰੂ ਕੀਤੀ ਗਈ ਦੇਸ਼-ਵਿਆਪੀ ‘ਨਸ਼ਾ ਮੁਕਤ ਯੁਵਾ – ਵਿਕਸਤ ਭਾਰਤ’ ਮੁਹਿੰਮ ਨੂੰ ਇੱਕ ਵਿਆਪਕ ਲੋਕ ਅੰਦੋਲਨ ਦਾ ਰੂਪ ਦੇਣ ਦੇ ਮਕਸਦ ਨਾਲ ਅੱਜ ਜਲਗਾਓਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਸਥਿਤ ਜ਼ਿਲ੍ਹਾ ਯੋਜਨਾਬੰਦੀ ਭਵਨ ਵਿੱਚ ਅਧਿਆਤਮਕ ਸੰਸਥਾਵਾਂ ਦੇ ਨੁਮਾਇੰਦਿਆਂ, ਸੰਤਾਂ-ਮਹਾਤਮਾਵਾਂ, ਲੋਕ-ਨੁਮਾਇੰਦਿਆਂ, ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਸਥਾਵਾਂ ਦੀ ਇੱਕ ਵਿਸ਼ੇਸ਼ ਬੈਠਕ ਕਰਵਾਈ ਗਈ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਨੂੰ ਸੰਬੋਧਨ ਕੀਤਾ ਅਤੇ ਮਾਰਗਦਰਸ਼ਨ ਦਿੱਤਾ।

ਇਸ ਮੌਕੇ ਮੰਤਰੀ ਸ੍ਰੀ ਸੰਜੇ ਸਾਵਕਾਰੇ, ਵਿਧਾਇਕ ਸ੍ਰੀ ਰਾਜੂ ਭੋਲੇ, ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰੋਹਨ ਘੁਗੇ, ਪੁਲਿਸ ਸੁਪਰਡੈਂਟ ਸ੍ਰੀ ਸ਼੍ਰੀਕਾਂਤ ਧਿਵਾਰੇ, ਜ਼ਿਲ੍ਹਾ ਪਰਿਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਮਤੀ ਕਰਿਸ਼ਮਾ ਨਾਇਰ, ਮਾਈ ਭਾਰਤ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀ ਅਭਿਸ਼ੇਕ ਛਾਵੜੇ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

ਮਹਾਮੰਡਲੇਸ਼ਵਰ ਸਵਾਮੀ ਜਨਾਰਦਨ ਹਰੀ ਜੀ ਮਹਾਰਾਜ ਨੇ ਆਪਣੀ ਵਕਾਰੀ ਹਾਜ਼ਰੀ ਨਾਲ ਬੈਠਕ ਦੀ ਸ਼ੋਭਾ ਵਧਾਈ। ਵੱਖ-ਵੱਖ ਅਧਿਆਤਮਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਸੰਤਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਖੇਤਰ ਨਾਲ ਜੁੜੇ ਨੁਮਾਇੰਦਿਆਂ ਨੇ ਵੀ ਬੈਠਕ ਵਿੱਚ ਹਿੱਸਾ ਲਿਆ।

“ਕਾਸ਼ੀ ਤੋਂ ਨਸ਼ਾ ਮੁਕਤੀ ਦਾ ਸੰਦੇਸ਼ ਜਲਗਾਓਂ ਦੇ ਹਰ ਪਿੰਡ ਤੱਕ ਪਹੁੰਚਣਾ ਚਾਹੀਦਾ ਹੈ”

ਬੈਠਕ ਦਾ ਮਾਰਗਦਰਸ਼ਨ ਕਰਦਿਆਂ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖੜਸੇ ਨੇ ਜਲਗਾਓਂ ਜ਼ਿਲ੍ਹੇ ਵਿੱਚ ਨਸ਼ਾ ਮੁਕਤੀ ਮੁਹਿੰਮ ਵਿੱਚ ਹਰੇਕ ਵਿਅਕਤੀ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ, “ਕਾਸ਼ੀ ਤੋਂ ਸ਼ੁਰੂ ਹੋਇਆ ਨਸ਼ਾ ਮੁਕਤੀ ਦਾ ਸੰਦੇਸ਼ ਜਲਗਾਓਂ ਦੇ ਹਰ ਪਿੰਡ ਤੱਕ ਪਹੁੰਚਣਾ ਚਾਹੀਦਾ ਹੈ। ਸਾਡੇ ਨੌਜਵਾਨਾਂ ਦੀ ਊਰਜਾ ਦੀ ਵਰਤੋਂ ਨਸ਼ੇ ਵਿੱਚ ਨਹੀਂ, ਸਗੋਂ ਦੇਸ਼ ਦੇ ਨਿਰਮਾਣ ਵਿੱਚ ਹੋਣੀ ਚਾਹੀਦੀ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਜਲਗਾਓਂ ਤੋਂ ਸ਼ੁਰੂ ਹੋਏ ਇਸ ਸੰਕਲਪ ਨੂੰ ਹਰ ਪਰਿਵਾਰ ਅਤੇ ਹਰ ਨੌਜਵਾਨ ਤੱਕ ਪਹੁੰਚਾ ਕੇ ਇਸ ਨੂੰ ਇੱਕ ਵਿਆਪਕ ਲੋਕ ਅੰਦੋਲਨ ਦਾ ਰੂਪ ਦਿੱਤਾ ਜਾਵੇ। ਸਿਹਤਮੰਦ, ਸਮਰੱਥ ਅਤੇ ਨਸ਼ਾ-ਮੁਕਤ ਨੌਜਵਾਨ ਪੀੜ੍ਹੀ ਹੀ ਵਿਕਸਤ ਭਾਰਤ ਦੀ ਅਸਲ ਤਾਕਤ ਹੈ। ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਦੇ ਨਾਲ-ਨਾਲ ਸੰਤ, ਅਧਿਆਤਮਕ ਸੰਸਥਾਵਾਂ, ਸਮਾਜਿਕ ਸੰਗਠਨ, ਵਿਦਿਅਕ ਅਦਾਰੇ ਅਤੇ ਨੌਜਵਾਨ ਮਿਲ ਕੇ ਅੱਗੇ ਆਉਣ।”

ਅਧਿਆਤਮਕ ਸੰਸਥਾਵਾਂ ਅਤੇ ਸੰਤਾਂ ਦੀ ਨਿਰਣਾਇਕ ਭੂਮਿਕਾ

ਬੈਠਕ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਕਿ ਜਲਗਾਓਂ ਜ਼ਿਲ੍ਹੇ ਦੇ ਸਮਾਜ ਦੇ ਸਾਰੇ ਵਰਗਾਂ ਤੱਕ ਅਧਿਆਤਮਕ ਸੰਸਥਾਵਾਂ ਅਤੇ ਸੰਤਾਂ ਦੀ ਵਿਆਪਕ ਪਹੁੰਚ ਨੂੰ ਦੇਖਦੇ ਹੋਏ, ਨਸ਼ਾ ਮੁਕਤੀ ਦਾ ਸੰਦੇਸ਼ ਹਰੇਕ ਪਿੰਡ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੈ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਸ਼ੈਲੀ, ਆਤਮ-ਅਨੁਸ਼ਾਸਨ, ਹਾਂ ਪੱਖੀ ਸੋਚ ਅਤੇ ਸਿਹਤਮੰਦ ਜੀਵਨ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ।

ਮਹਾਮੰਡਲੇਸ਼ਵਰ ਸਵਾਮੀ ਜਨਾਰਦਨ ਹਰੀ ਜੀ ਮਹਾਰਾਜ ਨੇ ਕਿਹਾ ਕਿ ਨੌਜਵਾਨਾਂ ਦੇ ਚਰਿੱਤਰ ਨਿਰਮਾਣ ਵਿੱਚ ਪਰਿਵਾਰ, ਸਮਾਜ ਅਤੇ ਅਧਿਆਤਮਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ, “ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਸੰਸਕਾਰ ਅਤੇ ਜੀਵਨ ਪ੍ਰਤੀ ਹਾਂ ਪੱਖੀ ਸੋਚ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਇਸ ਜਾਗਰੂਕਤਾ ਮੁਹਿੰਮ ਵਿੱਚ ਅਧਿਆਤਮਕ ਸੰਸਥਾਵਾਂ ਅਤੇ ਸੰਤ ਸਰਗਰਮੀ ਨਾਲ ਹਿੱਸਾ ਲੈਣਗੇ।”

ਨੌਜਵਾਨਾਂ ਦੀ ਊਰਜਾ ਨੂੰ ਹਾਂ ਪੱਖੀ ਦਿਸ਼ਾ ਵਿੱਚ ਲਗਾਉਣ 'ਤੇ ਧਿਆਨ

ਇਹ ਵੀ ਕਿਹਾ ਗਿਆ ਕਿ ਨਸ਼ਾ ਮੁਕਤੀ ਦੇ ਯਤਨਾਂ ਵਿੱਚ ਸਿਰਫ਼ ਜਾਗਰੂਕਤਾ ਹੀ ਕਾਫ਼ੀ ਨਹੀਂ ਹੈ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਸਵੈ-ਇੱਛੁਕ ਸੇਵਾ ਅਤੇ ਦੇਸ਼ ਨਿਰਮਾਣ ਦੇ ਖੇਤਰਾਂ ਵਿੱਚ ਹਾਂ ਪੱਖੀ ਮੌਕਿਆਂ ਨਾਲ ਜੋੜਨਾ ਜ਼ਰੂਰੀ ਹੈ। ਨੌਜਵਾਨਾਂ ਦੀ ਊਰਜਾ ਨੂੰ ਰਚਨਾਤਮਕ ਅਤੇ ਸਕਾਰਾਤਮਕ ਕੰਮਾਂ ਵੱਲ ਲਗਾਉਣ ਲਈ MY (ਮਾਈ) ਭਾਰਤ, ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਯੂਥ ਕਲੱਬਾਂ, ਵਿਦਿਅਕ ਅਦਾਰਿਆਂ ਅਤੇ ਸਮਾਜਿਕ ਸੰਗਠਨਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਪ੍ਰਗਟਾਈ ਗਈ।

ਲੋਕ-ਨੁਮਾਇੰਦਿਆਂ ਦੀ ਸਰਗਰਮ ਭਾਗੀਦਾਰੀ

ਇਸ ਮੌਕੇ 'ਤੇ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਸ੍ਰੀ ਸੰਜੇ ਸਾਵਕਾਰੇ ਨੇ ਨਸ਼ਾ ਮੁਕਤੀ ਮੁਹਿੰਮ ਵਿੱਚ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਰਕਾਰ ਨਾਲ ਸਰਗਰਮੀ ਨਾਲ ਭਾਗੀਦਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, “ਨੌਜਵਾਨ ਦੇਸ਼ ਦਾ ਭਵਿੱਖ ਹਨ। ਜਾਗਰੂਕਤਾ ਦੇ ਨਾਲ-ਨਾਲ, ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਾਂ ਪੱਖੀ ਅਤੇ ਰਚਨਾਤਮਕ ਪਹਿਲਕਦਮੀਆਂ ਨਾਲ ਜੋੜਨਾ ਜ਼ਰੂਰੀ ਹੈ। ਜੇਕਰ ਇਸ ਮੁਹਿੰਮ ਨੂੰ ਜਨ-ਭਾਗੀਦਾਰੀ ਮਿਲਦੀ ਹੈ, ਤਾਂ ਇਸ ਦਾ ਅਸਰ ਨਿਸ਼ਚਿਤ ਤੌਰ 'ਤੇ ਵਿਆਪਕ ਹੋਵੇਗਾ।”

ਵਿਧਾਇਕ ਸ੍ਰੀ ਰਾਜੂ ਭੋਲੇ ਨੇ ਜਲਗਾਓਂ ਸ਼ਹਿਰ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦੇ ਨੌਜਵਾਨਾਂ ਤੱਕ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਉਣ ਲਈ ਲਗਾਤਾਰ ਸਥਾਨਕ ਪੱਧਰ 'ਤੇ ਪਹਿਲਕਦਮੀਆਂ ਚਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, “ਨਸ਼ਾ-ਮੁਕਤ ਸਮਾਜ ਲਈ ਹਰੇਕ ਪਰਿਵਾਰ ਅਤੇ ਹਰੇਕ ਨਾਗਰਿਕ ਦਾ ਇਸ ਯਤਨ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਹਾਪੱਖੀ ਮੌਕੇ ਪ੍ਰਦਾਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”

ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਦੇ ਤਾਲਮੇਲ ਨਾਲ ਕਾਰਵਾਈ

ਮੁਹਿੰਮ ਦੇ ਅਸਰਦਾਰ ਲਾਗੂਕਰਨ ਲਈ MY (ਮਾਈ) ਭਾਰਤ, ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਯੂਥ ਕਲੱਬਾਂ, ਵਿਦਿਅਕ ਅਦਾਰਿਆਂ, ਗੈਰ-ਸਰਕਾਰੀ ਸੰਗਠਨਾਂ, ਖੇਡ ਸੰਸਥਾਵਾਂ, ਅਧਿਆਤਮਕ ਸੰਸਥਾਵਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਤਾਲਮੇਲ ਨਾਲ ਲਗਾਤਾਰ ਗਤੀਵਿਧੀਆਂ ਚਲਾਉਣ 'ਤੇ ਬੈਠਕ ਵਿੱਚ ਚਰਚਾ ਕੀਤੀ ਗਈ।

ਵੱਖ-ਵੱਖ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ-ਆਪਣੇ ਮੰਚਾਂ ਰਾਹੀਂ ਸਰਗਰਮੀ ਨਾਲ ਭਾਗੀਦਾਰੀ ਕਰਦੇ ਹੋਏ ਜਲਗਾਓਂ ਜ਼ਿਲ੍ਹੇ ਦੇ ਹਰੇਕ ਪਿੰਡ ਤੱਕ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਉਣ, ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਹਾਂ ਪੱਖੀ ਮਾਹੌਲ ਤਿਆਰ ਕਰਨ।

ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 'ਨਸ਼ਾ ਮੁਕਤ ਯੁਵਾ - ਵਿਕਸਤ ਭਾਰਤ' ਮੁਹਿੰਮ ਨੂੰ ਜਲਗਾਓਂ ਜ਼ਿਲ੍ਹੇ ਵਿੱਚ ਇੱਕ ਵਿਆਪਕ ਜਨ ਅੰਦੋਲਨ ਦਾ ਰੂਪ ਦੇਣ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਹਰ ਪਿੰਡ, ਹਰ ਪਰਿਵਾਰ ਅਤੇ ਹਰ ਨੌਜਵਾਨ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਗਿਆ।

 

*************

ਆਯੁਸ਼ਮਾਨ ਕੁਮਾਰ


(Release ID: 2297144) ਵਿਜ਼ੀਟਰ ਕਾਊਂਟਰ : 60