ਰੱਖਿਆ ਮੰਤਰਾਲਾ
azadi ka amrit mahotsav

ਦੁਵੱਲੀ ਸਮੁੰਦਰੀ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਨੇਵੀ ਪ੍ਰਮੁੱਖ ਮੌਰੀਸ਼ਸ ਦੀ ਯਾਤਰਾ ‘ਤੇ

Posted On: 10 AUG 2026 9:28AM by PIB Chandigarh

ਨੇਵੀ ਪ੍ਰਮੁੱਖ ਐਡਮਿਰਲ ਕ੍ਰਿਸ਼ਣ ਸਵਾਮੀਨਾਥਨ  10 ਤੋਂ 13 ਅਗਸਤ 2026 ਤੱਕ ਮੌਰੀਸ਼ਸ ਦੀ ਚਾਰ ਦਿਨਾਂ ਦੀ ਸਰਕਾਰੀ ਯਾਤਰਾ ‘ਤੇ ਹਨ। ਇਹ ਯਾਤਰਾ ਭਾਰਤ ਦੇ ਦੁਵੱਲੀ ਸਮੁੰਦਰੀ ਸਹਿਯੋਗ ਨੂੰ ਮਜ਼ਬੂਤੀ ਦੇਣ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਮਹੱਤਵਪੂਰਨ ਭਾਗੀਦਾਰ ਮੌਰੀਸ਼ਸ ਨਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ।

ਇਸ ਯਾਤਰਾ ਦੌਰਾਨ, ਨੇਵੀ ਪ੍ਰਮੁੱਖ ਮੌਰੀਸ਼ਸ ਦੇ ਸੀਨੀਅਰ ਲੀਡਰਸ਼ੀਪ ਨਾਲ ਗੱਲਬਾਤ ਕਰਨਗੇ ਅਤੇ ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਸਮਰੱਥਾ ਨਿਰਮਾਣ ਅਤੇ ਫੌਜ਼ੀ ਸਹਿਯੋਗ ਵਰਗੇ ਸਾਂਝੇ ਹਿਤਾਂ ਦੇ ਮੁੱਦਿਆਂ ‘ਤੇ ਚਰਚਾ ਕਰਨਗੇ। 

ਇਨ੍ਹਾਂ ਸੰਵਾਦਾਂ ਦਾ ਉਦੇਸ਼ ਸਮੁੰਦਰੀ ਖੇਤਰ ਵਿੱਚ ਭਾਰਤ ਅਤੇ ਮੌਰੀਸ਼ਸ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ, ਚਾਲਨ ਪੱਧਰ ‘ਤੇ ਸਬੰਧਾਂ ਨੂੰ ਹੁਲਾਰਾ ਅਤੇ ਆਪਸੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਹੈ। 

ਭਾਰਤ ਅਤੇ ਮੌਰੀਸ਼ਸ ਵਿਚਕਾਰ ਲੰਬੇ ਸਮੇਂ ਤੋਂ ਮਜ਼ਬੂਤ ਸਮੁੰਦਰੀ ਸਾਂਝੇਦਾਰੀ ਰਹੀ ਹੈ। ਇੰਡੀਅਨ ਨੇਵੀ ਸਿਖਲਾਈ ਅਦਾਨ-ਪ੍ਰਦਾਨ, ਸੰਯੁਕਤ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੇਡ) ਨਿਗਰਾਨੀ ਸਮੇਤ ਚਾਲਨ ਸਬੰਧੀ ਸਹਿਯੋਗ, ਬੰਦਰਗਾਹ ਦਾ ਦੌਰਾ ਅਤੇ ਜਲ ਸਰਵੇਖਣ ਰਾਹੀਂ ਮੌਰੀਸ਼ਸ ਦੇ ਰਾਸ਼ਟਰੀ ਤੱਟ ਰੱਖਿਅਕ ਨਾਲ ਨਿਯਮਿਤ ਤੌਰ ਨਾਲ ਜੁੜੀ ਰਹਿੰਦੀ ਹੈ। ਦੋਵੇਂ ਦੇਸ਼ ਬਹੁ-ਪੱਖੀ ਫੋਰਮਾਂ ਅਤੇ ਸਹਿਯੋਗੀ ਪਹਿਲਕਦਮੀਆਂ ਵਿੱਚ ਵੀ ਹਿੱਸਾ ਲੈਂਦੇ ਹਨ ਅਤੇ ਇੱਕ-ਦੂਜੇ ਦਾ ਸਹਿਯੋਗ ਕਰਦੇ ਹਨ। ਮੌਰੀਸ਼ਸ ਇੰਡੀਅਨ ਨੇਵੀ ਦੀ ਪ੍ਰਮੁੱਖ ਪਹਿਲਕਦਮੀਆਂ ਜਿਵੇਂ ਕਿ ਹਿੰਦ ਮਹਾਸਾਗਰ ਜਲ ਸੈਨਾ ਸਿੰਪੋਜ਼ੀਅਮ (IONS), ਮਿਲਾਨ, ਅੰਤਰਰਾਸ਼ਟਰੀ ਫਲੀਟ ਸਮੀਖਿਆ, ਗੋਆ ਮੈਰੀਟਾਈਮ ਕਨਕਲੇਵ, ਆਈਓਐੱਸ ਸਾਗਰ ਅਤੇ ਏਕੇਈਐੱਮਈ ਅਭਿਆਸ ਵਿੱਚ ਨਿਯਮਿਤ ਤੌਰ 'ਤੇ ਭਾਗ ਲੈਂਦਾ ਰਿਹਾ ਹੈ। ਜੋ ਉਨ੍ਹਾਂ ਦੇ ‘ਮਹਾਸਾਗਰ’ ਵਿਜ਼ਨ (ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੁੱਚੀ ਉੱਨਤੀ) ਨੂੰ ਬਖੂਬੀ ਦਰਸਾਉਂਦਾ ਹੈ।

ਨੇਵੀ ਪ੍ਰਮੁੱਖ ਬਣਨ ਤੋਂ ਬਾਅਦ ਐਡਮਿਰਲ ਕ੍ਰਿਸ਼ਣ ਸਵਾਮੀਨਾਥਨ ਦੀ ਮੌਰੀਸ਼ਸ ਯਾਤਰਾ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਭਾਰਤ ਮੌਰੀਸ਼ਸ ਨਾਲ ਆਪਣੀ ਦੋਸਤੀ ਨੂੰ ਕਿੰਨਾ ਮਹੱਤਵ ਦਿੰਦਾ ਹੈ। ਇਹ ਸਬੰਧ ਆਪਸੀ ਸਨਮਾਨ, ਭਰੋਸਾ ਅਤੇ ਸਮੁੰਦਰੀ ਸੁਰੱਖਿਆ, ਖੇਤਰੀ ਸਹਿਯੋਗ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸਥਿਰਤਾ ਲਈ ਸਾਂਝੀ ਵਚਨਬੱਧਤਾ ‘ਤੇ ਅਧਾਰਿਤ ਹੈ। 

  

************

ਵੀਐੱਮ/ਏਐੱਸ/ਬਲਜੀਤ ਸਿੰਘ


(Release ID: 2297136) ਵਿਜ਼ੀਟਰ ਕਾਊਂਟਰ : 71