ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਮੱਧ ਪ੍ਰਦੇਸ਼ ਵਿੱਚ ਇਟਾਰਸੀ-ਮਦਨ ਮਹਿਲ ਦਰਮਿਆਨ ਰੋਜ਼ਾਨਾ ਪੈਸੇਂਜਰ ਸੇਵਾ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ


ਇਟਾਰਸੀ-ਜਬਲਪੁਰ ਖੇਤਰ ਦੇ ਯਾਤਰੀਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਰੋਜ਼ਾਨਾ ਸੇਵਾ

Posted On: 08 AUG 2026 4:48PM by PIB Chandigarh

ਭਾਰਤੀ ਰੇਲਵੇ ਨੇ ਰੋਜ਼ਾਨਾ ਟ੍ਰੇਨ ਸੰਖਿਆ 51673/51674 ਇਟਾਰਸੀ-ਮਦਨ ਮਹਿਲ ਪੈਸੇਂਜਰ ਦੀ ਸ਼ੁਰੂਆਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮੱਧ ਮੱਧ ਪ੍ਰਦੇਸ਼ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਨਵੀਂ ਯਾਤਰੀ ਸੇਵਾ ਇਟਾਰਸੀ ਅਤੇ ਜਬਲਪੁਰ (ਮਦਨ ਮਹਿਲ) ਦਰਮਿਆਨ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ ਅਤੇ ਮੁੱਖ ਵਿਚਕਾਰਲੇ ਸਟੇਸ਼ਨਾਂ 'ਤੇ ਯਾਤਰੀਆਂ ਲਈ ਯਾਤਰਾ ਦੇ ਬਿਹਤਰ ਵਿਕਲਪ ਵੀ ਉਪਲਬਧ ਕਰਵਾਏਗੀ।

ਟ੍ਰੇਨ ਸੰਖਿਆ 51673 ਇਟਾਰਸੀ-ਮਦਨ ਮਹਿਲ ਪੈਸੇਂਜਰ ਇਟਾਰਸੀ ਜੰਕਸ਼ਨ ਤੋਂ 11:40 ਵਜੇ ਚੱਲੇਗੀ ਅਤੇ 16:45 ਵਜੇ ਮਦਨ ਮਹਿਲ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਸੰਖਿਆ 51674 ਮਦਨ ਮਹਿਲ-ਇਟਾਰਸੀ ਪੈਸੇਂਜਰ ਮਦਨ ਮਹਿਲ ਤੋਂ 17:50 ਵਜੇ ਚੱਲੇਗੀ ਅਤੇ 22:55 ਵਜੇ ਇਟਾਰਸੀ ਜੰਕਸ਼ਨ ਪਹੁੰਚੇਗੀ।

ਇਹ ਰੋਜ਼ਾਨਾ ਪੈਸੇਂਜਰ ਸੇਵਾ ਲਗਭਗ 5 ਘੰਟੇ 5 ਮਿੰਟ ਵਿੱਚ 242 ਕਿੱਲੋਮੀਟਰ ਦੀ ਦੂਰੀ ਤੈਅ ਕਰੇਗੀ। ਟ੍ਰੇਨ ਬਾਗਰਾ ਤਵਾ, ਸੋਹਾਗਪੁਰ, ਪਿਪਰੀਆ, ਬਨਖੇੜੀ, ਸਾਲੀਚੌਕਾ ਰੋਡ, ਗਾਡਰਵਾਰਾ, ਕਰੇਲੀ, ਨਰਸਿੰਘਪੁਰ ਅਤੇ ਸ਼੍ਰੀਧਾਮ ਵਿੱਚ ਵਪਾਰਕ ਠਹਿਰਾਅ ਕਰੇਗੀ, ਜਿਸ ਨਾਲ ਇਹਨਾਂ ਸਟੇਸ਼ਨਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਮਿਲੇਗੀ।

ਟ੍ਰੇਨ ਸੰਖਿਆ 51673 ਇਟਾਰਸੀ-ਮਦਨ ਮਹਿਲ ਪੈਸੇਂਜਰ ਇਟਾਰਸੀ ਜੰਕਸ਼ਨ ਤੋਂ 11:40 ਵਜੇ ਚੱਲੇਗੀ ਅਤੇ 16:45 ਵਜੇ ਮਦਨ ਮਹਿਲ ਪਹੁੰਚੇਗੀ। ਵਾਪਸੀ ਵਿੱਚ, ਟ੍ਰੇਨ ਸੰਖਿਆ 51674 ਮਦਨ ਮਹਿਲ-ਇਟਾਰਸੀ ਪੈਸੇਂਜਰ ਮਦਨ ਮਹਿਲ ਤੋਂ 17:50 ਵਜੇ ਚੱਲੇਗੀ ਅਤੇ 22:55 ਵਜੇ ਇਟਾਰਸੀ ਜੰਕਸ਼ਨ ਪਹੁੰਚੇਗੀ।

ਇਹ ਰੋਜ਼ਾਨਾ ਪੈਸੇਂਜਰ ਸੇਵਾ ਲਗਭਗ 5 ਘੰਟੇ 5 ਮਿੰਟ ਵਿੱਚ 242 ਕਿੱਲੋਮੀਟਰ ਦੀ ਦੂਰੀ ਤੈਅ ਕਰੇਗੀ। ਟ੍ਰੇਨ ਬਾਗਰਾ ਤਵਾ, ਸੋਹਾਗਪੁਰ, ਪਿਪਰੀਆ, ਬਨਖੇੜੀ, ਸਾਲੀਚੌਕਾ ਰੋਡ, ਗਾਡਰਵਾਰਾ, ਕਰੇਲੀ, ਨਰਸਿੰਘਪੁਰ ਅਤੇ ਸ਼੍ਰੀਧਾਮ ਵਿੱਚ ਵਪਾਰਕ ਠਹਿਰਾਅ ਕਰੇਗੀ, ਜਿਸ ਨਾਲ ਇਹਨਾਂ ਸਟੇਸ਼ਨਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਮਿਲੇਗੀ।



 

ਇਟਾਰਸੀ-ਮਦਨ ਮਹਿਲ ਪੈਸੇਂਜਰ ਸੇਵਾ ਸਿਰਫ਼ ਇੱਕ ਥਾਂ ਤੋਂ ਦੂਜੀ ਥਾਂ ਨੂੰ ਜੋੜਨ ਦੀ ਬਜਾਏ ਖੇਤਰੀ ਸੰਪਰਕ (ਕਨੈਕਟੀਵਿਟੀ) ਦੇ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ। ਇਹ ਸੇਵਾ ਜਬਲਪੁਰ ਅਤੇ ਇਟਾਰਸੀ ਦੇ ਦੋ ਮੁੱਖ ਰੇਲਵੇ ਨੋਡਾਂ ਨੂੰ ਜੋੜਨ ਦੇ ਨਾਲ-ਨਾਲ, ਜਬਲਪੁਰ-ਨਰਮਦਾਪੁਰਮ ਬੈਲਟ ਦੇ ਦਰਮਿਆਨ ਪੈਂਦੇ ਕਸਬਿਆਂ ਅਤੇ ਛੋਟੇ ਸਟੇਸ਼ਨਾਂ ਤੱਕ ਰੋਜ਼ਾਨਾ ਦੇ ਆਧਾਰ 'ਤੇ ਕਿਫਾਇਤੀ ਯਾਤਰਾ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਸੇਵਾ ਵਿਸ਼ੇਸ਼ ਤੌਰ 'ਤੇ ਮੱਧਮ-ਵਰਗ, ਜਨਰਲ ਅਤੇ ਘੱਟ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ। ਇਸ ਤਰ੍ਹਾਂ ਦੀ ਸੇਵਾ ਇੱਕ ਮਹੱਤਵਪੂਰਨ ਫੀਡਰ/ਡਿਸਟ੍ਰੀਬਿਊਸ਼ਨ ਦਾ ਕੰਮ ਵੀ ਕਰਦੀ ਹੈ, ਜਿਸ ਨਾਲ ਰੋਜ਼ਗਾਰ, ਸਿੱਖਿਆ, ਡਾਕਟਰੀ ਇਲਾਜ, ਵਪਾਰ ਅਤੇ ਤੀਰਥ ਅਸਥਾਨਾਂ ਤੱਕ ਪਹੁੰਚ ਆਸਾਨ ਹੋ ਜਾਂਦੀ ਹੈ ਅਤੇ ਇਟਾਰਸੀ ਤੋਂ ਭਾਰਤ ਦੇ ਹੋਰ ਹਿੱਸਿਆਂ ਦੇ ਮੁੱਖ ਮੰਜ਼ਿਲਾਂ ਲਈ ਅੱਗੇ ਦੀ ਯਾਤਰਾ ਦੀ ਸਹੂਲਤ ਵੀ ਮਿਲਦੀ ਹੈ।

ਨਵੀਂ ਰੋਜ਼ਾਨਾ ਪੈਸੇਂਜਰ ਟ੍ਰੇਨ ਸੇਵਾ ਦੀ ਸ਼ੁਰੂਆਤ ਨਾਲ ਮੱਧ ਪ੍ਰਦੇਸ਼ ਵਿੱਚ ਰੇਲ ਆਵਾਜਾਈ ਨੈੱਟਵਰਕ ਦੇ ਹੋਰ ਮਜ਼ਬੂਤ ਹੋਣ ਦੇ ਨਾਲ-ਨਾਲ ਖੇਤਰੀ ਸੰਪਰਕ ਨੂੰ ਉਤਸ਼ਾਹ ਮਿਲੇਗਾ ਅਤੇ ਯਾਤਰੀਆਂ ਨੂੰ ਕਿਫਾਇਤੀ ਤੇ ਸੁਖਾਲੀ ਯਾਤਰਾ ਕਰਨ ਦੀ ਸਹੂਲਤ ਮਿਲੇਗੀ।

************

ਧਰਮਿੰਦਰ ਤਿਵਾੜੀ/ਮਾਨਿਕ ਸ਼ਰਮਾ/ਵਿਕਾਸ ਝਾਅ


(Release ID: 2296938) ਵਿਜ਼ੀਟਰ ਕਾਊਂਟਰ : 45