ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਡਾ. ਜੀ.ਐੱਸ ਢਿੱਲੋਂ ਦੀ ਜਨਮ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ
प्रविष्टि तिथि:
06 AUG 2026 4:25PM by PIB Chandigarh
ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਸਾਬਕਾ ਲੋਕ ਸਭਾ ਸਪੀਕਰ, ਡਾ. ਜੀ.ਐੱਸ. ਢਿੱਲੋਂ ਦੀ ਜਨਮ ਵਰ੍ਹੇਗੰਢ ਦੇ ਮੌਕੇ ‘ਤੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਉਨ੍ਹਾਂ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਭੇਟ ਕੀਤੀ।
ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼, ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ, ਲੋਕ ਸਭਾ ਦੇ ਜਨਰਲ ਸੈਕਟਰੀ ਸ਼੍ਰੀ ਉਤਪਲ ਕੁਮਾਰ ਸਿੰਘ ਅਤੇ ਹੋਰ ਪਤਵੰਤਿਆਂ ਨੇ ਵੀ ਡਾ. ਢਿੱਲੋਂ ਨੂੰ ਪੁਸ਼ਪਾਂਜਲੀ ਭੇਟ ਕੀਤੀ।
ਡਾ. ਢਿੱਲੋਂ ਇੱਕ ਪ੍ਰਤਿਸ਼ਠਿਤ ਸੰਸਦ ਮੈਂਬਰ, ਆਜ਼ਾਦੀ ਘੁਲਾਟੀਏ ਅਤੇ ਪੱਤਰਕਾਰ ਸਨ। ਉਨ੍ਹਾਂ ਦਾ ਜਨਮ 6 ਅਗਸਤ 1915 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਸੁਤੰਤਰਤਾ ਪ੍ਰਾਪਤੀ ਤੋਂ ਪਹਿਲਾਂ ਉਨ੍ਹਾਂ ਨੇ ਸੁਤੰਤਰਤਾ ਸੰਗ੍ਰਾਮ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸੁਤੰਤਰਤਾ ਤੋਂ ਬਾਅਦ ਪੱਤਰਕਾਰੀ ਦੇ ਖੇਤਰ ਵਿੱਚ ਯੋਗਦਾਨ ਦਿੱਤਾ। ਉਰਦੂ ਰੋਜ਼ਾਨਾ ‘ਸ਼ੇਰ-ਏ-ਭਾਰਤ’ ਦੇ ਚੀਫ ਐਡੀਟਰ ਅਤੇ ਨੈਸ਼ਨਲ ਸਿੱਖ ਨਿਊਜ਼ਪੇਪਰਸ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਉਨ੍ਹਾਂ ਨੇ ਫਿਰਕੂ ਸਦਭਾਵਨਾ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਲ 1967 ਵਿੱਚ ਉਹ ਤਰਨਤਾਰਨ ਸੰਸਦੀ ਚੋਣ ਖੇਤਰ ਤੋਂ ਚੌਥੀ ਲੋਕ ਸਭਾ ਲਈ ਚੁਣੇ ਗਏ। 8 ਅਗਸਤ 1969 ਨੂੰ ਉਨ੍ਹਾਂ ਨੂੰ ਸਰਵ-ਸਹਿਮਤੀ ਨਾਲ ਚੌਥੀ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ ਅਤੇ 22 ਮਾਰਚ 1971 ਨੂੰ ਉਹ ਮੁੜ ਤੋਂ ਪੰਜਵੀਂ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਚੁਣੇ ਗਏ। ਉਨ੍ਹਾਂ ਨੇ 1 ਦਸੰਬਰ 1975 ਤੱਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਕੁਸ਼ਲਤਾ ਨਾਲ ਨਿਭਾਇਆ।
ਡਾ. ਢਿੱਲੋਂ ਦੀ ਪ੍ਰਤਿਮਾ ਦਾ ਉਦਘਾਟਨ, ਭਾਰਤ ਦੇ ਤਤਕਾਲੀ ਰਾਸ਼ਟਰਪਤੀ, ਸ਼੍ਰੀ ਪ੍ਰਣਬ ਮੁਖਰਜੀ ਨੇ 10 ਫਰਵਰੀ 2014 ਨੂੰ ਕੀਤਾ ਸੀ। ਇਸ ਪ੍ਰਤਿਮਾ ਨੂੰ ਸ਼੍ਰੀ ਸਮੀਰ ਦਾਸ ਨੇ ਬਣਾਇਆ ਸੀ ਅਤੇ ਇਸ ਨੂੰ ਸੰਵਿਧਾਨ ਸਦਨ ਦੀ ਬਾਹਰਲੀ ਲੌਬੀ ਵਿੱਚ ਲਗਾਇਆ ਗਿਆ ਹੈ।
***********
ਏਐੱਮ/ਏਕੇ
(रिलीज़ आईडी: 2296080)
आगंतुक पटल : 4