Posted On:
06 AUG 2026 4:46PM by PIB Chandigarh
ਪ੍ਰਿੰਸੀਪਲ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ (Pr.CCA) ਦੇ ਦਿੱਲੀ ਦਫਤਰ ਨੇ 6 ਅਗਸਤ, 2026 ਨੂੰ ਸ਼੍ਰੀਮਤੀ ਆਸ਼ਾ ਰਾਣੀ ਰੂੰਗਟਾ, ਪ੍ਰਿੰਸੀਪਲ ਕੰਟਰੋਲਰ ਆਫ ਕਮਿਊਨੀਕੇਸ਼ਨ ਅਕਾਉਂਟਸ (Pr.CCA), ਦਿੱਲੀ ਦੀ ਪ੍ਰਧਾਨਗੀ ਹੇਠ ਅਤੇ ਸ਼੍ਰੀ ਉਦੈ ਭਾਨ ਤਿਵਾਰੀ, ਸੀਸੀਏ, ਦਿੱਲੀ ਸ਼੍ਰੀਮਤੀ ਸੁਸ਼ਮਾ ਨੇਗੀ, ਸੰਯੁਕਤ ਸੀਸੀਏ ਅਤੇ ਸ਼੍ਰੀ ਰਜਤ ਤ੍ਰਿਪਾਠੀ, ਸੰਯੁਕਤ ਸੀਸੀਏ ਦੀ ਮੌਜੂਦਗੀ ਵਿੱਚ ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ ਲਈ ਪੈਨਸ਼ਨ ਅਦਾਲਤ ਦਾ ਸਫਲਤਾਪੂਰਵਕ ਆਯੋਜਨ ਕੀਤਾ। BSNL, MTNL ਅਤੇ DoT ਦੇ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਦਾ ਹੱਲ ਕੀਤਾ ਗਿਆ, ਜਿਸ ਵਿੱਚ ਪੈਨਸ਼ਨ ਪੇਮੈਂਟ, ਕਮਿਊਨੀਕੇਸ਼ਨ ਅਤੇ ਹੋਰ ਲਾਭਾਂ ਨਾਲ ਸਬੰਧਿਤ ਮੁੱਦੇ ਸ਼ਾਮਲ ਸਨ।

ਪੈਨਸ਼ਨ ਅਦਾਲਤ ਨੇ ਪੈਨਸ਼ਨਰਜ਼ ਅਤੇ ਪਰਿਵਾਰਕ ਪੈਨਸ਼ਨਰਜ਼ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਪ੍ਰਦਾਨ ਕੀਤਾ। ਪੈਨਸ਼ਨ ਅਥਾਰਿਟੀ, ਸੋਧ, ਪਰਿਵਾਰਕ ਪੈਨਸ਼ਨ ਅਤੇ ਪੈਨਸ਼ਨ ਸਬੰਧੀ ਮਾਮਲਿਆਂ ਨਾਲ ਜੁੜੇ ਮੁੱਦਿਆਂ ਦੀ ਜਾਂਚ ਕੀਤੀ ਗਈ ਅਤੇ ਕਾਰਵਾਈ ਦੌਰਾਨ ਕਈ ਮਾਮਲਿਆਂ ਦਾ ਹੱਲ ਕੀਤਾ ਗਿਆ।

ਇਹ ਪਹਿਲਕਦਮੀ ਸਮੇਂ ਸਿਰ ਸ਼ਿਕਾਇਤ ਨਿਵਾਰਣ ਨੂੰ ਯਕੀਨੀ ਬਣਾਉਣ ਅਤੇ ਨਾਗਰਿਕ-ਕੇਂਦ੍ਰਿਤ ਪੈਨਸ਼ਨ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਪ੍ਰਿੰਸੀਪਲ ਸੀਸੀਏ, ਦਿੱਲੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
*****
ਐੱਨਜੇ/ਏਆਰ/ਏਕੇ