ਵਿੱਤ ਮੰਤਰਾਲਾ
azadi ka amrit mahotsav

ਡੀਐੱਫਐੱਸ ਦੇ ਇਨਸ਼ੋਰੈਂਸ ਡਿਵੀਜ਼ਨ ਨੂੰ ਜੂਨ 2026 ਦੇ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) ਦੇ ਸਮੂਹ ਏ ਸ਼੍ਰੇਣੀ ਵਿੱਚ ਤੀਜਾ ਸਥਾਨ


ਡੀਐੱਫਐੱਸ ਦਾ ਬੈਂਕਿੰਗ ਡਿਵੀਜ਼ਨ ਛੇਵੇਂ ਸਥਾਨ ‘ਤੇ, ਡੀਐੱਫਐੱਸ ਨਵੰਬਰ 2025 ਤੋਂ ਟੌਪ 10 ਮੰਤਰਾਲਿਆਂ/ਵਿਭਾਗਾਂ ਵਿੱਚ ਸ਼ਾਮਲ

प्रविष्टि तिथि: 06 AUG 2026 3:49PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਜੂਨ 2026 ਲਈ ਕੇਂਦ੍ਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਮੌਨੀਟਰਿੰਗ ਪ੍ਰਣਾਲੀ (ਸੀਪੀਜੀਆਰਐੱਮਐੱਸ) ਦੀ ਮਾਸਿਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਪ੍ਰਕਿਰਿਤੀ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ।

ਰਿਪੋਰਟ ਦੇ ਅਨੁਸਾਰ, ਵਿੱਤੀ ਸੇਵਾ ਵਿਭਾਗ (ਇਨਸ਼ੋਰੈਂਸ ਡਿਵੀਜ਼ਨ) ਤੀਜੇ ਸਥਾਨ ‘ਤੇ ਅਤੇ ਵਿੱਤੀ ਸੇਵਾ ਵਿਭਾਗ (ਬੈਂਕਿੰਗ ਡਿਵੀਜ਼ਨ) ਛੇਵੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ, ਨਵੰਬਰ 2025 ਤੋਂ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ ਦੇ ਦਰਮਿਆਨ ਜੀਆਰਏਆਈ ਰੈਂਕਿੰਗ ਵਿੱਚ ਡੀਐੱਫਐੱਸ ਲਗਾਤਾਰ ਟੌਪ 10 ਵਿੱਚ ਸ਼ਾਮਲ ਰਿਹਾ ਹੈ।

ਜੂਨ 2026 ਦੇ ਮਹੀਨੇ ਦੌਰਾਨ, ਵਿੱਤੀ ਸੇਵਾ ਵਿਭਾਗ ਨੇ ਤੀਹ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਨਾਲ ਹੀ, ਵਿੱਤੀ ਸੇਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਨਿਯਮਿਤ ਤੌਰ ‘ਤੇ ਰੈਂਡਮ ਤੌਰ ‘ਤੇ ਚੁਣੀਆਂ ਗਈਆਂ ਸ਼ਿਕਾਇਤਾਂ ਦੀ ਨਿਜੀ ਸਮੀਖਿਆ ਕਰ ਰਹੇ ਹਨ। “ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਵਿਧੀ” ‘ਤੇ ਵਰਕਸ਼ੌਪਸ ਵੀ ਨਿਯਮਿਤ ਤੌਰ ‘ਤੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਇਸ ਤਰ੍ਹਾਂ ਦੀਆਂ ਵਰਕਸ਼ੌਪਸ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇ ਕੇ ਸ਼ਿਕਾਇਤ ਨਿਵਾਰਣ ਵਿਧੀ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਹਿਤਧਾਰਕਾਂ ਦਰਮਿਆਨ ਤਾਲਮੇਲ ਵਿੱਚ ਸੁਧਾਰ ਕਰਦੀਆਂ ਹਨ, ਤਕਨਾਲੋਜੀਆਂ ਦਾ ਲਾਭ ਉਠਾਦੀਆਂ ਹਨ ਅਤੇ ਗ੍ਰਾਹਕ-ਕੇਂਦ੍ਰਿਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀਆਂ ਹਨ।

ਵਿਭਾਗ ਨੇ ਜਨਤਾ ਦੀਆਂ ਸ਼ਿਕਾਇਤਾਂ ਦੇ ਸਮੇਂ ਸਿਰ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਸਮਾਧਾਨ ਦੇ ਪ੍ਰਤੀ ਨਿਰੰਤਰ ਵਚਨਬੱਧਤਾ ਪ੍ਰਦਰਸ਼ਿਤ ਕੀਤੀ ਹੈ, ਜੋ ਜਵਾਬਦੇਹੀ ਅਤੇ ਜਵਾਬਦੇਹ ਜਨਤਕ ਸੇਵਾ ਵੰਡ ‘ਤੇ ਇਸ ਦੇ ਫੋਕਸ ਨੂੰ ਦਰਸਾਉਂਦੀ ਹੈ।

ਇਹ ਉਪਲਬਧੀ ਮਜ਼ਬੂਤ ਨਿਗਰਾਨੀ ਵਿਧੀ, ਨਿਯਮਿਤ ਸਮੀਖਿਆਵਾਂ ਅਤੇ ਬੀਐੱਫਐੱਸਆਈ ਖੇਤਰ ਦੇ ਨਾਲ ਗਹਿਰੇ ਤਾਲਮੇਲ ਰਾਹੀਂ ਸ਼ਿਕਾਇਤ ਨਿਵਾਰਣ ਦੀ ਗੁਣਵੱਤਾ ਵਿੱਚ ਸੁਧਾਰ ਲਈ ਡੀਐੱਫਐੱਸ ਦੇ ਨਿਰੰਤਰ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ।

******

 

ਐੱਸਆਰ/ਏਡੀ/ਬਲਜੀਤ


(रिलीज़ आईडी: 2296009) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati