ਵਿੱਤ ਮੰਤਰਾਲਾ
azadi ka amrit mahotsav

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਡਰੱਗ ਰਿਕਵਰੀ ਏਜੰਸੀ (ਡੀਆਰਆਈ) ਨੇ ਗੈਰ-ਕਾਨੂੰਨੀ ਡਰੱਗ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ; ਦੋ ਗ੍ਰਿਫਤਾਰ


ਜਾਂਚ ਵਿੱਚ ਲਗਭਗ 1 ਕਿਲੋਗ੍ਰਾਮ ਤਿਆਰ ਅਲਪਰਾਜ਼ੋਲਮ, ਮੱਧਵਰਤੀ ਰੂਪ ਵਿੱਚ 15 ਕਿਲੋਗ੍ਰਾਮ ਤੋਂ ਵੱਧ ਅਲਪਰਾਜ਼ੋਲਮ ਅਤੇ ਲਗਭਗ 3.75 ਕਿਲੋਗ੍ਰਾਮ ਡਾਇਜ਼ੇਪਾਮ ਪ੍ਰਾਪਤ ਹੋਇਆ: ਇਸ ਤੋਂ ਇਲਾਵਾ ਲਗਭਗ 400 ਲੀਟਰ ਵੱਖ-ਵੱਖ ਕੱਚੇ ਮਾਲ ਅਤੇ ਪ੍ਰਤੀਕਿਰਿਆ ਮਿਸ਼ਰਣ ਵੀ ਬਰਾਮਦ ਕੀਤੀ ਗਏ

Posted On: 05 AUG 2026 4:54PM by PIB Chandigarh

ਗੈਰ-ਕਾਨੂੰਨੀ ਪਦਾਰਥਾਂ ਦੇ ਨਿਰਮਾਣ ਅਤੇ ਤਸਕਰੀ ‘ਤੇ ਆਪਣੀ ਨਿਰੰਤਰ ਕਾਰਵਾਈ ਜਾਰੀ ਰੱਖਦੇ ਹੋਏ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਮਨੋਰੋਗੀ ਪਦਾਰਥਾਂ ਦੇ ਗੈਰ-ਕਾਨੂੰਨੀ ਉਤਪਾਦਨ ਵਿੱਚ ਲੱਗੀ ਹੋਈ ਇੱਕ ਗੁਪਤ ਨਿਰਮਾਣ ਸੁਵਿਧਾ ਦਾ ਪਰਦਾਫਾਸ਼ ਕੀਤਾ। ਇਸ ਅਭਿਆਨ ਦੇ ਨਤੀਜੇ ਵਜੋਂ ਦੋ ਮਨੋਰੋਗੀ ਪਦਾਰਥ ਤਿਆਰ ਅਤੇ ਮੱਧਵਰਤੀ ਰੂਪਾਂ ਵਿੱਚ ਜ਼ਬਤ ਕੀਤੇ ਗਏ, ਨਾਲ ਹੀ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲਾ ਲਗਭਗ 400 ਲੀਟਰ ਕੱਚਾ ਮਾਲ ਵੀ ਬਰਾਮਦ ਕੀਤਾ ਗਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

01.08.26 ਨੂੰ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਚਲਾਏ ਗਏ ਇੱਕ ਅਭਿਆਨ ਵਿੱਚ, ਡੀਆਰਆਈ ਦੇ ਅਧਿਕਾਰੀਆਂ ਨੇ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਇੱਕ ਗੈਰ-ਕਾਨੂੰਨੀ ਨਿਰਮਾਣ ਸੁਵਿਧਾ ਦਾ ਪਰਦਾਫਾਸ਼ ਕੀਤਾ, ਜਿੱਥੇ ਅਲਪਰਾਜ਼ੋਲਮ ਅਤੇ ਡਿਆਜ਼ੇਪਾਮ, ਦੋਵੇਂ ਹੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ 1985 ਦੇ ਤਹਿਤ ਮਨੋਰੋਗ ਪਦਾਰਥਾਂ ਦੇ ਰੂਪ ਵਿੱਚ ਸੂਚੀਬੱਧ ਹਨ, ਦਾ ਗੈਰ-ਕਾਨੂੰਨੀ ਤਸਕਰੀ ਲਈ ਗੁਪਤ ਤੌਰ ‘ਤੇ ਨਿਰਮਾਣ ਕੀਤਾ ਜਾ ਰਿਹਾ ਹੈ। ਨਿਰਮਾਤਾ ਨੂੰ ਵੀ ਪਰਿਸਰ ਤੋਂ ਗ੍ਰਿਫਤਾਰ ਕੀਤਾ ਗਿਆ।

ਪਰਿਸਰ ਦੀ ਤਲਾਸ਼ੀ ਵਿੱਚ ਲਗਭਘ 1 ਕਿਲੋਗ੍ਰਾਮ ਤਿਆਰ ਅਲਪਰਾਜ਼ੋਲਮ, 15 ਕਿਲੋਗ੍ਰਾਮ ਤੋਂ ਵੱਧ ਵਿਚੋਲੇ ਦੇ ਰੂਪ ਵਿੱਚ ਅਲਪਰਾਜ਼ੋਲਮ ਅਤੇ ਲਗਭਗ 3.75 ਕਿਲੋਗ੍ਰਾਮ ਡਿਆਜ਼ੇਪਾਮ ਬਰਾਮਦ ਹੋਇਆ। ਅਧਿਕਾਰੀਆਂ ਨੇ ਇਨ੍ਹਾਂ ਦੇ ਗੈਰ-ਕਾਨੂੰਨੀ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਕੱਚੇ ਮਾਲ ਅਤੇ ਪ੍ਰਤੀਕਿਰਿਆ ਮਿਸ਼ਰਣਾਂ ਦੇ ਲਗਭਗ 400 ਲੀਟਰ ਵੀ ਬਰਾਬਦ ਕੀਤੇ। ਗੈਰ-ਕਾਨੂੰਨੀ ਸਾਮਾਨ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਜ਼ਬਤ ਕੀਤਾ ਗਿਆ।

ਤੁਰੰਤ ਕਾਰਵਾਈ ਕਰਦੇ ਹੋਏ, ਡੀਆਰਆਈ ਅਧਿਕਾਰੀਆਂ ਨੇ ਪੁਣੇ ਤੋਂ ਸੰਭਾਵਿਤ ਖਰੀਦਾਰ ਨੂੰ ਗ੍ਰਿਫਤਾਰ ਕੀਤਾ ਅਤੇ ਅਜਿਹੇ ਸਬੂਤ ਜੁਟਾਏ ਜੋ ਮਨੋਰੋਗੀ ਪਦਾਰਥਾਂ ਦੀ ਅੱਗੇ ਤਸਕਰੀ ਲਈ ਪ੍ਰਸਤਾਵਿਤ ਗੈਰ-ਕਾਨੂੰਨੀ ਲੈਣ-ਦੇਣ ਦਾ ਸੰਕੇਤ ਦਿੰਦੇ ਹਨ।

ਅਲਪਰਾਜ਼ੋਲਮ ਅਤੇ ਡਿਆਜ਼ੇਪਾਮ, ਬੈਂਜੋਡਾਇਆਜ਼ੇਪੀਨ, ਵਰਗ ਦੀ ਮਨੋਰੋਗ ਦਵਾਈਆਂ ਹਨ, ਜੋ ਡਾਕਟਰ ਦੇ ਪਰਚੇ ‘ਤੇ ਮਿਲਦੀਆਂ ਹਨ ਅਤੇ ਆਮ ਤੌਰ ‘ਤੇ ਚਿੰਤਾ ਵਿਕਾਰ, ਪੈਨਿਕ ਅਟੈਕ, ਇਨਸੋਮਨੀਆ, ਦੌਰੇ ਅਤੇ ਕੁਝ ਹੋਰ ਤੰਤ੍ਰਿਕਾ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਡਾਕਟਰੀ ਨਿਗਰਾਨੀ ਵਿੱਚ ਉਪਯੋਗ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੇ ਸੈਡੇਟਿਵ ਅਤੇ ਲਤ ਪੈਦਾ ਕਰਨ ਵਾਲੇ ਗੁਣਾਂ ਦੇ ਕਾਰਨ, ਇਹ ਪਦਾਰਥ ਐੱਨਡੀਪੀਐੱਸ ਐਕਟ, 1985 ਦੇ ਤਹਿਤ ਨਿਯੰਤ੍ਰਿਤ ਹਨ। ਇਨ੍ਹਾਂ ਦਾ ਗੈਰ-ਕਾਨੂੰਨੀ ਨਿਰਮਾਣ, ਹੇਰਾਫੇਰੀ ਅਤੇ ਤਸਕਰੀ ਜਨਤਕ ਸਿਹਤ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਨ੍ਹਾਂ ਪਦਾਰਥਾਂ ਦੀ ਦੁਰਵਰਤੋਂ ਨਾਲ ਲਤ, ਬੋਧਾਤਮਕ ਕਾਰਜਾਂ ਵਿੱਚ ਕਮੀ ਅਤੇ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਸ਼ੁਰੂਆਤੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਦੋਸ਼ੀ ਪਹਿਲਾਂ ਵੀ ਗੈਰ-ਕਾਨੂੰਨੀ ਤੌਰ ‘ਤੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਤਸਕਰੀ ਵਿੱਚ ਸ਼ਾਮਲ ਸਨ। ਦੋਵਾਂ ਦੋਸ਼ੀਆਂ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

****

ਐੱਸਆਰ/ਕੇਐੱਮਐੱਨ/ਬਲਜੀਤ


(Release ID: 2295562) ਵਿਜ਼ੀਟਰ ਕਾਊਂਟਰ : 58