ਸਹਿਕਾਰਤਾ ਮੰਤਰਾਲਾ
azadi ka amrit mahotsav

ਭਾਰਤ ਟੈਕਸੀ

प्रविष्टि तिथि: 04 AUG 2026 5:07PM by PIB Chandigarh

ਸਹਿਕਾਰ ਟੈਕ‍ਸੀ ਕੋਆਪ੍ਰੇਟਿਵ ਲਿਮਿਟੇਡ (STCL)  ਦੁਆਰਾ ਸਹਿਕਾਰਤਾ ਦੀ ਅਗਵਾਈ ਹੇਠ ਪ੍ਰਸਿੱਧ ਦੇਸ਼ ਦੀ ਪਹਿਲੀ ਰਾਈਡ ਹੇਲਿੰਗ ਪ‍ਲੈਟਫਾਰਮ ਭਾਰਤ ਟੈਕ‍ਸੀ ਲਾਂਚ ਕੀਤੀ ਗਈ ਹੈ। ਭਾਰਤ ਟੈਕ‍ਸੀ ਦਾ ਉਦੇਸ਼ ਕਿਸੇ ਐਪ-ਅਧਾਰਿਤ ਨਿਜੀ ਟੈਕ‍ਸੀ ਐਗਰੀਗੇਟਰਾਂ ਦੀ ਸਥਾਪਨਾ ਕਰਨਾ ਨਹੀਂ ਸਗੋਂ ਇਸ ਦਾ ਟੀਚਾ ਸਹਿਕਾਰੀ ਮਾਡਲ ‘ਤੇ ਚਾਲਕ - ਕੇਂਦ੍ਰਿਤ ਅਤੇ ਜਨ-ਕੇਂਦ੍ਰਿਤ ਵਿਕਲਪਿਕ ਮੋਬੀਲਿਟੀ ਪ‍ਲੈਟਫਾਰਮ ਪ੍ਰਦਾਨ ਕਰਨਾ ਹੈ ਜਿਸ ਵਿੱਚ ਚਾਲਕ, ਉਪਭੋਗਤਾਵਾਂ ਨੂੰ ਸੁਰੱਖਿਅਤ, ਵਿਸ਼ਵਾਸਯੋਗ ਅਤੇ ਕਿਫਾਇਤੀ ਟ੍ਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਦੇ ਹੋਏ ਆਪਣੀ ਆਰਥਿਕ ਅਤੇ ਸਮਾਜਿਕ ਭਲਾਈ ਨੂੰ ਹੁਲਾਰਾ ਦੇਣ ਲਈ ਮੈਂਬਰ ਅਤੇ ਹਿਤਧਾਰਕ  ਦੇ ਰੂਪ ਵਿੱਚ ਜੁੜੇ ਹੁੰਦੇ ਹਨ।

ਭਾਰਤ ਟੈਕ‍ਸੀ ਦਾ ਮੁੱਖ ਉਦੇਸ਼ ਵਿਸ਼ਵਾਸਯੋਗ,  ਕਿਫਾਇਤੀ ਅਤੇ ਪਾਰਦਰਸ਼ੀ ਮੋਬੀਲਿਟੀ ਪ੍ਰਦਾਨ ਕਰਨਾ ਰੁਜ਼ਗਾਰ ਨੂੰ ਹੁਲਾਰਾ ਦੇਣਾ ਅਤੇ ਸਾਰਥੀਆਂ (ਚਾਲਕਾਂ)  ਨੂੰ ਸ‍ਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ,  ਉਨ੍ਹਾਂ  ਦੀ ਆਰਥਿਕ ਭਲਾਈ ਨੂੰ ਸਸ਼ਕ‍ਤ ਕਰਨਾ ਅਤੇ ਸਹਿਕਾਰਤਾ ਦੇ ਸਿਧਾਂਤਾਂ  ਦੇ ਅਧਾਰ ‘ਤੇ ਟੈਕਨੋਲੋਜੀ - ਚਾਲਿਤ ਮੋਬੀਲਿਟੀ ਈਕੋਸਿਸ‍ਟਮ ਦਾ ਵਿਕਾਸ ਕਰਨਾ ਹੈ।

ਭਾਰਤ ਟੈਕ‍ਸੀ ਦਾ ਪ੍ਰਚਾਲਨ ਸਹਿਕਾਰ ਟੈਕ‍ਸੀ ਕੋਆਪ੍ਰੇਟਿਵ ਲਿਮਿਟੇਡ ( STCL) ਦੁਆਰਾ ਕੀਤਾ ਜਾਂਦਾ ਹੈ ਜੋ ਕਿ ਬਹੁਰਾਜ ਸਹਿਕਾਰੀ ਸੋਸਾਇਟੀ ਐਕਟ, 2002  ਦੇ ਅਧੀਨ ਰਜਿਸਟਰਡ ਇੱਕ ਬਹੁਰਾਜ ਸਹਿਕਾਰੀ ਕਮੇਟੀ ਹੈ।  ਇਸ ਕਮੇਟੀ ਦਾ ਰਜਿਸਟਰਡ ਹੈੱਡਕੁਆਰਟਰ ਨਵੀਂ ਦਿੱਲੀ ਵਿਖੇ ਸਥਿਤ ਹੈ। ਕਮੇਟੀ  ਦੇ ਸ਼ਾਸਨ ਅਤੇ ਪ੍ਰਬੰਧਨ ਵਿੱਚ ਚੇਅਰਮੈਨ, ਵਾਈਸ-ਚੇਅਰਮੈਨ,  ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਮੁੱਖ ਸੰਚਾਲਨ ਅਧਿਕਾਰੀ (ਸੀਓਓ), ਵਿਭਾਗਾਂ  ਦੇ ਪ੍ਰਧਾਨ,  ਖੇਤਰੀ ਦਫਤਰਾਂ ਅਤੇ ਨਗਰ-ਪੱਧਰੀ ਸੰਚਾਲਨ ਟੀਮਾਂ ਸ਼ਾਮਲ ਹਨ ਜੋ ਸਮੂਹਿਕ ਤੌਰ ‘ਤੇ ਪ‍ਲੈਟਫਾਰਮ ਵਿੱਚ ਨੀਤੀ ਲਾਗੂਕਰਨ, ਪ੍ਰਚਾਲਨਾਤ‍ਮਕ ਪ੍ਰਬੰਧਨ ਅਤੇ ਸੇਵਾ ਸਪਲਾਈ ਦਾ ਨਿਰੀਖਣ ਕਰਦੀਆਂ ਹਨ।

ਕਮੇਟੀ ਦਾ ਸ਼ਾਸਨ ਬਹੁ-ਰਾਜ ਸਹਿਕਾਰੀ ਸੋਸਾਇਟੀ ਐਕਟ, 2002 ਅਤੇ ਉਸ ਦੇ ਅਧੀਨ ਰਜਿਸਟਰਡ ਬਾਈ-ਲਾਜ਼ ਦੇ ਉਪਬੰਧਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਇਹ ਪ‍ਲੈਟਫਾਰਮ ਅੱਠ ਮੋਹਰੀ ਰਾਸ਼ਟਰੀ ਸਹਿਕਾਰੀ ਸੰਸ‍ਥਾਨਾਂ, ਅਰਥਾਤ ਐੱਨਸੀਡੀਸੀ, ਇਫਕੋ, ਅਮੂਲ (ਜੀਸੀਐੱਮਐੱਮਐੱਫ),  ਕ੍ਰਿਭਕੋ,  ਨੇਫੇਡ,  ਨਾਬਾਰਡ, ਐੱਨਡੀਡੀਬੀ ਅਤੇ ਐੱਨਸੀਈਐੱਲ ਦੁਆਰਾ ਸਮਰਥਿਤ ਹੈ। ਇਹ ਸੰਸ‍ਥਾਨ ਸੰਸ‍ਥਾਗਤ ਸਹਿਕਾਰਤਾ, ਆਊਟਰੀਚ ਅਤੇ ਮੈਂਬਰਸ਼ਿਪ ਦੇ ਜੁੜਾਅ ਰਾਹੀਂ ਸਹਿਕਾਰਤਾ ਮਾਡਲ ਦਾ ਸਮਰਥਨ ਕਰਦੇ ਹਨ।

 

ਮਿਤੀ 28. 07.2026  ਦੇ ਅਨੁਸਾਰ , ਕੁੱਲ 8.27 ਲੱਖ ਸਾਰਥੀਆਂ  (ਚਾਲਕਾਂ)  ਨੂੰ ਪ‍ਲੈਟਫਾਰਮ  ‘ਤੇ ਰਜਿਸਟ੍ਰੇਡ ਕੀਤਾ ਗਿਆ ਹੈ ।  ਸਮਰੱਥਾਵਾਨ ਚਾਲਕਾਂ ਦਾ ਵੇਰਵਾ ਹੇਠਾਂ ਲਿਖਿਆ ਹੈ:

 

ਰਾਜ

ਕੈਬ

ਆਟੋ

ਬਾਈਕ

ਕੁੱਲ ਸਾਰਥੀ

ਦਿਲੀ- NCR

1,35,554

37,850

87,641

2,61,045

ਗੁਜਰਾਤ

32,192

49,764

22,207

1,04,163

ਉੱਤਰ ਪ੍ਰਦੇਸ਼

7,687

6,181

7,753

21,621

ਚੰਡੀਗੜ੍ਹ

7,810

982

1,903

10,695

ਮਹਾਰਾਸ਼ਟਰ

53,139

23,329

7,864

84,332

ਰਾਜਸਥਾਨ

7,749

5,265

7,585

20,599

 

ਸਰਕਾਰ ਦੁਆਰਾ ਭਾਰਤ ਟੈਕ‍ਸੀ ਪ‍ਲੈਟਫਾਰਮ ਨੂੰ ਸ‍ਥਾਪਿਤ ਜਾਂ ਵਿਸ‍ਤਾਰਿਤ ਕਰਨ ਲਈ ਕੋਈ ਵਿੱਤੀ ਸਹਾਇਤਾ, ਇਕੁਵਿਟੀ ਸਹਾਇਤਾ ਜਾਂ ਪ੍ਰੋਤ‍ਸਾਹਨ ਪ੍ਰਦਾਨ ਨਹੀਂ ਕੀਤਾ ਗਿਆ ਹੈ। ਇਹ ਪ‍ਲੈਟਫਾਰਮ ਸਹਿਕਾਰ ਟੈਕ‍ਸੀ ਕੋਆਪ੍ਰੇਟਿਵ ਲਿਮਿਟੇਡ (ਐੱਸਟੀਸੀਐੱਲ) ਦੁਆਰਾ ਸਹਿਕਾਰੀ ਢਾਂਚੇ ਦੇ ਅਧੀਨ ਸੰਚਾਲਿਤ ਕੀਤਾ ਜਾ ਰਿਹਾ ਹੈ। (ਹੋਰ ਸ਼ਹਿਰਾਂ ਅਤੇ ਰਾਜਾਂ ਵਿੱਚ ਭਾਰਤ ਟੈਕਸੀ ਦੀਆਂ ਸੇਵਾਵਾਂ ਦਾ ਰੋਲਆਉਟ ਸਹਿਕਾਰ ਟੈਕਸੀ ਕੋਆਪ੍ਰੇਟਿਵ ਲਿਮਿਟੇਡ (ਐੱਸਟੀਸੀਐੱਲ) ਦੁਆਰਾ ਸੰਚਾਲਨ ਉਮੀਦਾਂ ਅਤੇ ਜ਼ਰੂਰੀ ਪ੍ਰਵਾਨਗੀਆਂ ਦੇ ਅਧੀਨ ਕੀਤਾ ਜਾਂਦਾ ਹੈ। ਸੰਚਾਲਨ ਤਤਪਰਤਾ,  ਸਾਰਥੀਆਂ ਦੀ ਉਪਲਬਧਤਾ, ਕਾਨੂੰਨੀ ਜ਼ਰੂਰਤਾਂ ਦੀ ਪੂਰਤੀ ਅਤੇ ਸਬੰਧਿਤ ਰਾਜ ਸਰਕਾਰਾਂ, ਸਹਿਕਾਰੀ ਸੰਸਥਾਨਾਂ ਅਤੇ ਹੋਰ ਹਿਤਧਾਰਕਾਂ  ਦੇ ਨਾਲ ਤਾਲਮੇਲ ਵਰਗੇ ਕਾਰਕਾਂ  ਦੇ ਅਧਾਰ ‘ਤੇ ਵਿਸਤਾਰ ਕੀਤਾ ਜਾਂਦਾ ਹੈ। ਵਿਸਤਾਰ ਦੀ ਰਣਨੀਤੀ ਵਿੱਚ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਮੈਟਰੋ ਸਿਸਟਮਸ ਅਤੇ ਹੋਰ ਜਨਤਕ ਟ੍ਰਾਂਸਪੋਰਟ ਸੁਵਿਧਾ ਨਾਲ ਭਾਗੀਦਾਰੀ ਜਿੱਥੇ ਵੀ ਸੰਭਵ ਹੋਵੇ, ਸ਼ਾਮਲ ਹੈ ਜਿਸ ਨਾਲ ਸਬੰਧਿਤ ਅਧਿਕਾਰੀ ਨਾਲ ਉਚਿਤ ਵਿਵਸਥਾ ਰਾਹੀਂ ਅੰਤਿਮ ਸਿਰ੍ਹੇ ਤੱਕ ਨਿਰਵਿਘਨ ਕਨੈਕਟੀਵਿਟੀ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ ।

ਯਾਤਰੀ ਸੁਰੱਖਿਆ ਵਾਹਨਾਂ ‘ਤੇ ਬੈਠਣ ਨਾਲ ਸਾਬਕਾ ਸਾਰਥੀਆਂ ਅਤੇ ਵਾਹਨਾਂ ਦੀ ਪੁਸ਼ਟੀਕਰਣ,  ਯਾਤਰਾ ਰਿਕਾਰਡ ਦਾ ਰੱਖ-ਰਖਾਅ ਅਤੇ ਜਿੱਥੇ ਕਿਤੇ ਜ਼ਰੂਰੀ ਹੋਵੇ, ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਦੁਆਰਾ ਸਮਰਥਿਤ ਹੈ। ਇਹ ਪਲੈਟਫਾਰਮ ਐੱਸਓਐੱਸ ਸੁਵਿਧਾ ਵਰਗੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ ਅਤੇ ਯਾਤਰੀਆਂ ਨੂੰ ਪਰਿਵਾਰਕ ਜਾਂ ਹੋਰ ਭਰੋਸੇਯੋਗ ਸੰਪਰਕਾਂ ਨਾਲ ਯਾਤਰਾ ਵੇਰਵਾ ਸਾਂਝਾ ਕਰਨ ਵਿੱਚ ਸਮਰੱਥਾਵਾਨ ਬਣਾਉਂਦਾ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਐਮਰਜੈਂਸੀ ਸਥਿਤੀ ਦੌਰਾਨ ਤਾਲਮੇਲ ਨੂੰ ਅਸਾਨ ਬਣਾਉਣ ਲਈ ਵਿਭਿੰਨ ਰਾਜਾਂ ਵਿੱਚ ਪੁਲਿਸ ਵਿਭਾਗਾਂ ਨਾਲ ਸੰਸਥਾਗਤ ਵਿਵਸਥਾਵਾਂ ਵੀ ਸਥਾਪਿਤ ਕੀਤੀਆਂ ਜਾਂਦੀਆਂ ਹਨ।  ਗ੍ਰਾਹਕ ਡੇਟਾ ਨੂੰ ਡਿਜੀਟਲ ਨਿਜੀ ਡੇਟਾ ਸੁਰੱਖਿਆ ਐਕਟ, 2023 ਅਤੇ ਸੂਚਨਾ ਟੈਕਨੋਲੋਜੀ ਐਕਟ, 2000 ਦੇ ਉਪਬੰਧਾਂ ਦੇ ਅਨੁਸਾਰ ਇਨਕ੍ਰਿਪਟਿਡ ਤੌਰ ‘ਤੇ ਇਕੱਠਾ ਕੀਤਾ ਜਾਂਦਾ ਹੈ। ਕਿਰਾਇਆ ਨਿਰਧਾਰਣ ਸਬੰਧੀ ਰਾਜ ਟ੍ਰਾਂਸਪੋਰਟ ਅਥਾਰਿਟੀ, ਸਾਰਥੀਆਂ ਦੇ ਪ੍ਰਤੀਨਿਧੀਆਂ ਅਤੇ ਹੋਰ ਹਿਤਧਾਰਕਾਂ ਦੇ ਵਿਚਾਰਾਂ ‘ਤੇ ਵਿਚਾਰ ਕਰਨ ਤੋਂ ਬਾਅਦ ਵਿਕਸਿਤ ਕੀਤੇ ਗਏ ਪਾਰਦਰਸ਼ੀ ਢਾਂਚੇ ‘ਤੇ ਅਧਾਰਿਤ ਹੈ। ਕਿਰਾਏ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਸੰਚਾਲਨ ਲਾਗਤ, ਸਥਾਨ ਟ੍ਰਾਂਸਪੋਰਟ ਦੀਆਂ ਸਥਿਤੀਆਂ ਅਤੇ ਹਿਤਧਾਰਕਾਂ  ਦੇ ਸਲਾਹ-ਮਸ਼ਵਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾਂਦਾ ਹੈ ਜਿਸ ਨਾਲ ਕਿਰਾਇਆ ਨਿਰਧਾਰਣ ਕਿਰਿਆ ਵਿੱਚ ਸਾਰਥੀਆਂ ਦੀ ਉਚਿਤ ਪ੍ਰਤੀਨਿਧਤਾ ਯਕੀਨੀ ਹੁੰਦੀ ਹੈ।

ਨਿਰਧਾਰਿਤ ਪ੍ਰਤਿਕਿਰਿਆਵਾਂ ਦੇ ਅਨੁਸਾਰ ਯਾਤਰੀਆਂ ਅਤੇ ਸਾਰਥੀਆਂ,  ਦੋਵਾਂ ਦੀਆਂ ਸ਼ਿਕਾਇਤਾਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਕਾਲ ਸੈਂਟਰ,  ਕਸ‍ਟਮਰ ਸਪੋਰਟ ਟੀਮ ਅਤੇ ਸ਼ਿਕਾਇਤ ਨਿਵਾਰਣ ਟੀਮ ਵਲੋਂ ਇੱਕ ਢਾਂਚਾਗਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਏਕੇ/ਏਪੀ/ਬਲਜੀਤ ਸਿੰਘ


(रिलीज़ आईडी: 2295307) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Telugu