ਆਯੂਸ਼
ਆਯੁਸ਼ਮਾਨ ਅਰੋਗਯ ਮੰਦਿਰ ਵਿੱਚ ਆਯੁਸ਼ ਸੇਵਾਵਾਂ
प्रविष्टि तिथि:
04 AUG 2026 3:04PM by PIB Chandigarh
ਕੇਂਦਰ ਸਪਾਂਸਰਡ ਸਕੀਮ ਨੈਸ਼ਨਲ ਆਯੁਸ਼ ਮਿਸ਼ਨ (ਐੱਨਏਐੱਮ) ਦੇ ਤਹਿਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਰਾਜ ਸਲਾਨਾ ਕਾਰਜ ਯੋਜਨਾਵਾਂ (ਐੱਸਏਏਪੀ) ਰਾਹੀਂ ਪ੍ਰਾਪਤ ਪ੍ਰਸਤਾਵਾਂ ਦੇ ਅਨੁਸਾਰ, 12500 ਮੌਜੂਦਾ ਆਯੁਸ਼ ਡਿਸਪੈਂਸਰੀਆਂ ਅਤੇ ਉਪ ਸਿਹਤ ਕੇਂਦਰਾਂ (ਐੱਸਸੀ) ਨੂੰ ਆਯੁਸ਼ ਸਿਹਤ ਅਤੇ ਭਲਾਈ ਕੇਂਦਰਾਂ ਦੇ ਰੂਪ ਵਿੱਚ ਉੱਨਤ ਕੀਤਾ ਗਿਆ ਹੈ। ਇਨ੍ਹਾਂ ਦਾ ਨਾਮ ਹੁਣ ਆਯੁਸ਼ਮਾਨ ਅਰੋਗਯ ਮੰਦਿਰ (ਆਯੁਸ਼) [(ਏਏਐੱਮ (ਆਯੁਸ਼)] ਰੱਖਿਆ ਗਿਆ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਮਨਜ਼ੂਰ ਅਤੇ ਲਾਗੂਕਰਨ ਏਏਐੱਮ (ਆਯੁਸ਼) ਦੀ ਸਥਿਤੀ ਅਨੁਬੰਧ-I ਵਿੱਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਆਯੁਸ਼ ਓਪੀਡੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਜਨਤਕ ਸਿਹਤ ਸਹੂਲਤਾਂ ਦੀ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਹਾਲਤ ਅਨੁਬੰਧ - II ਵਿੱਚ ਦਿੱਤੀ ਗਈ ਹੈ ।
ਕਾਰਜਸ਼ੀਲ ਦਿਸ਼ਾ - ਨਿਰਦੇਸ਼ਾਂ ਦੇ ਅਨੁਸਾਰ ਆਯੁਸ਼ (AAM-ਏਏਐੱਮ) ਨੂੰ ਆਯੁਸ਼ ਸਿਧਾਂਤਾਂ ਅਤੇ ਤੌਰ - ਤਰੀਕਿਆਂ (ਯੋਗ ਮੈਡੀਕਲ, ਆਯੁਰਵੇਦ ਸਲਾਹ-ਮਸ਼ਵਾਰੇ, ਨੈਚੂਰੋਪੈਥੀ ਟ੍ਰੀਟਮੈਂਟ ਆਦਿ) ‘ਤੇ ਅਧਾਰਿਤ ਇੱਕ ਸਮੁੱਚਾ ਸਿਹਤ ਮਾਡਲ ਸਥਾਪਿਤ ਕਰਨ ਦੇ ਉਦੇਸ਼ ਨੂੰ ਮਨਜ਼ੂਰ ਕੀਤਾ ਗਿਆ ਸੀ। ਇਸ ਦਾ ਉਦੇਸ਼ ਰੋਕਥਾਮ, ਉਤਸ਼ਾਹਿਤ, ਇਲਾਜ ਅਤੇ ਪੁਨਰਵਾਸ ਸਿਹਤ ਸੰਭਾਲ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ। ਇਸ ਦੇ ਲਈ ਮੌਜੂਦਾ ਜਨਤਕ ਸਿਹਤ ਪ੍ਰਣਾਲੀ ਦੇ ਨਾਲ ਏਕੀਕਰਣ ਸਥਾਪਿਤ ਕੀਤਾ ਗਿਆ ਹੈ। ਇਸ ਦਾ ਟੀਚਾ ਜ਼ਰੂਰਤਮੰਦ ਜਨਤਾ ਨੂੰ ਸੂਚਿਤ ਵਿਕਲਪ ਪ੍ਰਦਾਨ ਕਰਨਾ ਹੈ ਇਸ ਦੇ ਲਈ ਆਯੁਸ਼ ਸੇਵਾਵਾਂ ਨੂੰ ਟੀਮ ਅਧਾਰਿਤ ਦ੍ਰਿਸ਼ਟੀਕੋਣ ਦੇ ਜ਼ਰੀਏ ਉਪਲਬਧ ਕਰਵਾਇਆ ਜਾਂਦਾ ਹੈ। ਇਸ ਵਿੱਚ ਖੇਤਰ ਪੱਧਰ ਦੇ ਕਰਮਚਾਰੀਆਂ ਵਿਸ਼ੇਸ਼ ਤੌਰ ‘ਤੇ ਆਸ਼ਾ ਵਰਕਰਾਂ ਆਦਿ ਦੀ ਭਾਗੀਦਾਰੀ ਸ਼ਾਮਲ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਆਯੁਸ਼ ਡਿਸਪੈਂਸਰੀਆਂ/ ਉਪ ਸਿਹਤ ਕੇਂਦਰਾਂ ਨੂੰ ਆਯੁਸ਼ (ਏਏਐੱਮ) ਵਿੱਚ ਉੱਨਤ ਕੀਤੇ ਜਾਣ ਤੋਂ ਬਾਅਦ ਆਯੁਸ਼ (ਏਏਐੱਮ) ਵਿੱਚ ਆਉਣ ਵਾਲੇ ਲਾਭਾਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਓਪੀਡੀ ਸੇਵਾਵਾਂ ਤੋਂ ਇਲਾਵਾ ਇਹ ਕੇਂਦਰ ਪ੍ਰਾਕ੍ਰਿਤੀ ਪ੍ਰੀਕਸ਼ਣ (Prakriti Parikshan), ਯੋਗ ਸੰਬਧੀ ਗਤੀਵਿਧੀਆਂ, ਕੇਂਦਰ ਪੱਧਰ ‘ਤੇ ਅਤੇ ਭਾਈਚਾਰੇ ਪੱਧਰ ‘ਤੇ ਆਮ ਔਸ਼ਧੀ ਪੌਦਿਆਂ ਦੀ ਵਰਤੋਂ ਬਾਰੇ ਜਾਗਰੂਕਤਾ ਆਦਿ ਵਰਗੀ ਵਿਭਿੰਨ ਹੋਰ ਸੇਵਾਵਾਂ ਵੀ ਪ੍ਰਦਾਨ ਕਰ ਰਹੇ ਹਨ।
ਗੁਣਵੱਤਾ, ਮਾਨਤਾ ਯਕੀਨੀ ਬਣਾਉਣ ਲਈ ਇਨ੍ਹਾਂ ਕੇਂਦਰਾਂ ‘ਤੇ ਤੈਨਾਤ ਆਯੁਸ਼ ਡਾਕਟਰਾਂ ਦੀ ਟ੍ਰੇਨਿੰਗ ਅਤੇ ਵਿਭਿੰਨ ਗਤੀਵਿਧੀਆਂ/ ਸੇਵਾਵਾਂ ਦੇ ਲਾਗੂਕਰਨ ਦੀ ਤਰੱਕੀ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਟੀਮ ਦੁਆਰਾ ਇਲਾਵਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰਨ ਤੋਂ ਇਲਾਵਾ ਐੱਨਏਬੀਐੱਚ ਮੁਲਾਂਕਣ ਅਤੇ ਤੀਜੇ ਦਰਜੇ ਦੀ ਸਮੀਖਿਆ ਵੀ ਕੀਤੀ ਜਾਂਦੀ ਹੈ। ਨਾਲ ਹੀ, ਦੌਰਾ ਕਰਨ ਵਾਲੀ ਟੀਮ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਏਏਐੱਮ (ਆਯੁਸ਼) ਟੀਮ ਲਈ ਉਚਿਤ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਹੋਰ ਜਨਤਕ ਸਿਹਤ ਸਹੂਲਤਾਂ ਦੇ ਨਾਲ ਰੈਫਰਲ ਸਬੰਧਾਂ ਨੂੰ ਮਜ਼ਬੂਤ ਕਰਨ, ਵਿਸ਼ੇਸ਼ ਤੌਰ ‘ਤੇ ਆਸ਼ਾ ਵਰਗੀਆਂ ਜ਼ਮੀਨੀ ਪੱਧਰ ਦੀਆਂ ਵਰਕਰਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਆਦਿ ਲਈ ਸੁਝਾਅ ਦਿੱਤੇ ਹਨ। ਇਸ ਦਾ ਉਦੇਸ਼ ਏਏਐੱਮ (ਆਯੁਸ਼) ਰਾਹੀਂ ਸੰਚਾਲਿਤ ਗਤੀਵਿਧੀਆਂ ਦੇ ਬਿਹਤਰ ਨਤੀਜਾ ਪ੍ਰਾਪਤ ਕਰਨਾ ਹੈ। ਐੱਨਏਐੱਮ ਦੇ ਤਹਿਤ, ਐੱਸਏਏਪੀ ਦੇ ਮਾਧਿਅਮ ਨਾਲ ਪੇਸ਼ ਪ੍ਰਸਤਾਵਾਂ ਦੇ ਅਧਾਰ ‘ਤੇ, ਐੱਨਏਐੱਮ ਦਿਸ਼ਾ-ਨਿਰਦੇਸ਼ਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ, ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਇਕਸਾਰ ਫੰਡ ਜਾਰੀ ਕੀਤੇ ਜਾਂਦੇ ਹਨ। ਆਯੁਸ਼ ਡਿਸਪੈਂਸਰੀਆਂ ਨੂੰ ਏਏਐੱਮ (ਆਯੁਸ਼) ਵਿੱਚ ਅਪਗ੍ਰੇਡ ਕਰਨ ਲਈ, ਹਰੇਕ ਆਯੁਸ਼ ਡਿਸਪੈਂਸਰੀ ਲਈ 16.22 ਲੱਖ ਰੁਪਏ ਅਤੇ ਹਰੇਕ ਉਪ-ਕੇਂਦਰ ਲਈ 15.744 ਲੱਖ ਰੁਪਏ ਦੀ ਪ੍ਰਤੀ ਇਕਾਈ ਲਾਗਤ ‘ਤੇ ਵਿੱਤੀ ਸਹਾਇਤਾ ਵੰਡੀ ਜਾਂਦੀ ਹੈ।
ਅਨੁਬੰਧ- I
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਨੁਸਾਰ ਮਨਜ਼ੂਰ ਅਤੇ ਕਾਰਜਸ਼ੀਲ ਏਏਐੱਮ (ਆਯੁਸ਼) ਦੀ ਸਥਿਤੀ
|
ਲੜੀ ਨੰ.
|
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ
|
ਮਨਜ਼ੂਰ ਏਏਐੱਮ(ਆਯੁਸ਼)
|
ਕਾਰਜਸ਼ੀਲ ਏਏਐੱਮ(ਆਯੁਸ਼)
|
|
1
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
6
|
6
|
|
2
|
ਆਂਧਰ ਪ੍ਰਦੇਸ਼
|
126
|
126
|
|
3
|
ਅਰੁਣਾਚਲ ਪ੍ਰਦੇਸ਼
|
89
|
89
|
|
4
|
ਅਸਾਮ
|
500
|
500
|
|
5
|
ਬਿਹਾਰ
|
294
|
294
|
|
6
|
ਚੰਡੀਗੜ੍ਹ
|
12
|
12
|
|
7
|
ਛੱਤੀਸਗੜ੍ਹ
|
400
|
400
|
|
8
|
ਦਿੱਲੀ
|
0
|
0
|
|
9
|
ਦਾਦਰਾ ਨਗਰ ਹਵੇਲੀ ਅਤੇ ਦਮਨ ਦਿਉ
|
1
|
1
|
|
10
|
ਗੋਆ
|
100
|
100
|
|
11
|
ਗੁਜਰਾਤ
|
365
|
365
|
|
12
|
ਹਰਿਆਣਾ
|
538
|
538
|
|
13
|
ਹਿਮਾਚਲ ਪ੍ਰਦੇਸ਼
|
761
|
761
|
|
14
|
ਜੰਮੂ ਅਤੇ ਕਸ਼ਮੀਰ
|
523
|
523
|
|
15
|
ਝਾਰਖੰਡ
|
745
|
745
|
|
16
|
ਕਰਨਾਟਕ
|
376
|
376
|
|
17
|
ਕੇਰਲ
|
700
|
700
|
|
18
|
ਲੱਦਾਖ
|
0
|
0
|
|
19
|
ਲਕਸ਼ਦ੍ਵੀਪ
|
7
|
7
|
|
20
|
ਮੱਧ ਪ੍ਰਦੇਸ਼
|
800
|
800
|
|
21
|
ਮਹਾਰਾਸ਼ਟਰ
|
390
|
390
|
|
22
|
ਮਣੀਪੁਰ
|
15
|
15
|
|
23
|
ਮੇਘਾਲਿਆ
|
24
|
24
|
|
24
|
ਮਿਜ਼ੋਰਮ
|
41
|
41
|
|
25
|
ਨਾਗਾਲੈਂਡ
|
49
|
49
|
|
26
|
ਓਡੀਸ਼ਾ
|
422
|
422
|
|
27
|
ਪੁਡੂਚੇਰੀ
|
4
|
4
|
|
28
|
ਪੰਜਾਬ
|
158
|
158
|
|
29
|
ਰਾਜਸਥਾਨ
|
2019
|
2019
|
|
30
|
ਸਿੱਕਿਮ
|
18
|
18
|
|
31
|
ਤਮਿਲ ਨਾਡੂ
|
650
|
650
|
|
32
|
ਤੇਲੰਗਾਨਾ
|
421
|
421
|
|
33
|
ਤ੍ਰਿਪੁਰਾ
|
72
|
72
|
|
34
|
ਉੱਤਰ ਪ੍ਰਦੇਸ਼
|
1034
|
1034
|
|
35
|
ਉੱਤਰਾਖੰਡ
|
300
|
300
|
|
36
|
ਪੱਛਮ ਬੰਗਾਲ
|
540
|
540
|
|
ਕੁੱਲ
|
12500
|
12500
|
ਅਨੁਬੰਧ-II
ਦੇਸ਼ ਵਿੱਚ ਆਯੁਸ਼ ਓਪੀਡੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਜਨਤਕ ਸਿਹਤ ਸਹੂਲਤਾਂ ਦੀ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਸਥਿਤੀ *
|
ਲੜੀ ਨੰ.
|
ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼
|
ਹਸਪਤਾਲ
|
ਡਿਸਪੈਂਸਰੀਆਂ
|
|
1
|
ਆਂਧਰ ਪ੍ਰਦੇਸ਼
|
8
|
737
|
|
2
|
ਅਰੁਣਾਚਲ ਪ੍ਰਦੇਸ਼
|
11
|
174
|
|
3
|
ਅਸਾਮ
|
4
|
573
|
|
4
|
ਬਿਹਾਰ
|
8
|
1590
|
|
5
|
ਛੱਤੀਸਗੜ੍ਹ
|
16
|
1094
|
|
6
|
ਦਿੱਲੀ
|
6
|
204
|
|
7
|
ਗੋਆ
|
2
|
207
|
|
8
|
ਗੁਜਰਾਤ
|
40
|
852
|
|
9
|
ਹਰਿਆਣਾ
|
17
|
830
|
|
10
|
ਹਿਮਾਚਲ ਪ੍ਰਦੇਸ਼
|
35
|
1206
|
|
11
|
ਜੰਮੂ ਅਤੇ ਕਸ਼ਮੀਰ
|
10
|
999
|
|
12
|
ਝਾਰਖੰਡ
|
1
|
781
|
|
13
|
ਕਰਨਾਟਕ
|
274
|
7641
|
|
14
|
ਕੇਰਲ
|
165
|
2210
|
|
15
|
ਮੱਧ ਪ੍ਰਦੇਸ਼
|
77
|
1773
|
|
16
|
ਮਹਾਰਾਸ਼ਟਰ
|
174
|
486
|
|
17
|
ਮਣੀਪੁਰ
|
25
|
12
|
|
18
|
ਮੇਘਾਲਿਆ
|
14
|
95
|
|
19
|
ਮਿਜ਼ੋਰਮ
|
10
|
21
|
|
20
|
ਨਾਗਾਲੈਡ
|
6
|
46
|
|
21
|
ਓਡੀਸ਼ਾ
|
9
|
2676
|
|
22
|
ਪੰਜਾਬ
|
26
|
1032
|
|
23
|
ਰਾਜਸਥਾਨ
|
141
|
4443
|
|
24
|
ਸਿੱਕਿਮ
|
6
|
13
|
|
25
|
ਤਮਿਲ ਨਾਡੂ
|
34
|
1514
|
|
26
|
ਤ੍ਰਿਪੁਰਾ
|
7
|
101
|
|
27
|
ਉੱਤਰ ਪ੍ਰਦੇਸ਼
|
1982
|
3761
|
|
28
|
ਉੱਤਰਾਖੰਡ
|
433
|
562
|
|
29
|
ਪੱਛਮ ਬੰਗਾਲ
|
21
|
2668
|
|
30
|
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ
|
3
|
37
|
|
31
|
ਚੰਡੀਗੜ੍ਹ
|
2
|
30
|
|
32
|
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
4
|
20
|
|
33
|
ਲੱਦਾਖ
|
0
|
48
|
|
34
|
ਲਕਸ਼ਦ੍ਵੀਪ
|
2
|
18
|
|
35
|
ਪੁਡੂਚੇਰੀ
|
6
|
81
|
|
36
|
ਤੇਲੰਗਾਨਾ
|
11
|
834
|
|
37
|
ਸੀਜੀਐੱਚਐੱਸ ਅਤੇ ਕੇਂਦਰੀ ਸਰਕਾਰੀ ਸੰਗਠਨ
|
58
|
900
|
|
ਕੁੱਲ
|
3648
|
40269
|
ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*******
ਐੱਸਆਰ/ਐੱਸਵੀ/ਐੱਸਜੀ/ਬਲਜੀਤ ਸਿੰਘ
(रिलीज़ आईडी: 2294857)
आगंतुक पटल : 5