ਫਾਰਮਾਸਿਊਟੀਕਲਸ ਵਿਭਾਗ
azadi ka amrit mahotsav

SPI ਅਧੀਨ ਹਿਮਾਚਲ ਪ੍ਰਦੇਸ਼ ਵਿਖੇ ਫਾਰਮਾਸਿਊਟੀਕਲ ਐੱਮਐੱਸਐੱਮਈ ਕਲਸਟਰਾਂ ਨੂੰ ਸਹਾਇਤਾ

प्रविष्टि तिथि: 04 AUG 2026 2:16PM by PIB Chandigarh

'ਫਾਰਮਾਸਿਊਟੀਕਲਜ਼ ਇੰਡਸਟਰੀ' ਨੂੰ ਮਜ਼ਬੂਤ ਕਰਨ ਲਈ (SPI) ਕੇਂਦਰੀ ਖੇਤਰ ਯੋਜਨਾ ਦੀ ਉਪ-ਯੋਜਨਾ 'ਆਮ ਸਹੂਲਤਾਂ ਲਈ ਫਾਰਮਾਸਿਊਟੀਕਲ ਇੰਡਸਟਰੀ ਦੀ ਸਹਾਇਤਾ' (API-CF) ਦੇ ਤਹਿਤ, ਮੌਜੂਦਾ ਫਾਰਮਾਸਿਊਟੀਕਲ ਕਲਸਟਰਾਂ ਦੀ ਟਿਕਾਊ ਵਿਕਾਸ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸਧਾਰਣ ਬੁਨਿਆਦੀ ਢਾਂਚਾਗਤ ਸਹੂਲਤਾਂ ਦਾ ਨਿਰਮਾਣ ਕਰਵਾਇਆ ਜਾਂਦਾ ਹੈ।

ਇਸ ਉਪ-ਯੋਜਨਾ ਦੇ ਤਹਿਤ, ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸਥਿਤ ਮੈਸਰਜ਼ ਵੈਲਜ਼ੋ ਰਿਸਰਚ ਐਂਡ ਡਿਵੈਲਪਮੈਂਟ ਪ੍ਰਾਈਵੇਟ ਲਿਮਿਟੇਡ ਅਤੇ ਮੈਸਰਜ਼ ਹਿਮਾਚਲ ਪ੍ਰਦੇਸ਼ ਟੈਸਟਿੰਗ ਲੈਬ ਲਿਮਿਟੇਡ (HPTLL) ਦੇ ਪ੍ਰੋਜੈਕਟਾਂ ਨੂੰ ਵਿੱਤੀ ਸਾਲ 2022-23 (19.53 ਕਰੋੜ ਰੁਪਏ ਦੀ ਗ੍ਰਾਂਟ-ਇਨ-ਏਡ ਨਾਲ) ਅਤੇ ਵਿੱਤੀ ਵਰ੍ਹੇ 2025-26 (17.87 ਕਰੋੜ ਰੁਪਏ ਦੀ ਗ੍ਰਾਂਟ-ਇਨ-ਏਡ ਨਾਲ) ਵਿੱਚ ਲੜੀਵਾਰ ਮਨਜ਼ੂਰੀ ਦਿੱਤੀ ਗਈ ਸੀ। API-CF ਉਪ-ਯੋਜਨਾ ਦੇ ਤਹਿਤ ਹਿਮਾਚਲ ਪ੍ਰਦੇਸ਼ ਤੋਂ ਕੋਈ ਵੀ ਲੰਬਿਤ ਪ੍ਰਸਤਾਵ ਨਹੀਂ ਹਨ।

ਮੈਸਰਜ਼ ਵੈਲਜ਼ੋ ਰਿਸਰਚ ਐਂਡ ਡਿਵੈਲਪਮੈਂਟ ਪ੍ਰਾਈਵੇਟ ਲਿਮਿਟੇਡ ਦਾ ਇੱਕ ਪ੍ਰੋਜੈਕਟ ਵਿੱਤੀ ਸਾਲ 2022-23 ਵਿੱਚ ਜਾਰੀ 5.86 ਕਰੋੜ ਰੁਪਏ, ਵਿੱਤੀ ਸਾਲ 2023-24 ਵਿੱਚ ਜਾਰੀ 4.88 ਕਰੋੜ ਰੁਪਏ, ਵਿੱਤੀ ਸਾਲ 2024-25 ਵਿੱਚ  ਜਾਰੀ 6.84 ਕਰੋੜ ਰੁਪਏ ਅਤੇ ਵਿੱਤੀ ਸਾਲ 2025-26 ਵਿੱਚ 1.95 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ-ਇਨ-ਏਡ ਨਾਲ ਪੂਰਾ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਇੱਕ ਖੋਜ ਅਤੇ ਵਿਕਾਸ ਅਤੇ ਟੈਸਟਿੰਗ ਪ੍ਰਯੋਗਸ਼ਾਲਾ ਦੀ ਸਥਾਪਨਾ ਲਈ ਮਨਜ਼ੂਰੀ ਦਿੱਤੀ ਗਈ ਸੀ।

ਦੂਜੇ ਪ੍ਰੋਜੈਕਟ, ਮੈਸਰਜ਼ ਹਿਮਾਚਲ ਪ੍ਰਦੇਸ਼ ਟੈਸਟਿੰਗ ਲੈਬ ਲਿਮਿਟੇਡ (HPTLL) ਨੂੰ ਰਿਸਰਚ ਐਂਡ ਡਿਵੈਲਪਮੈਂਟ ਲਈ ਸਾਂਝਾ ਸੁਵਿਧਾ ਕੇਂਦਰ ਅਤੇ ਕੌਸ਼ਲ ਵਿਕਾਸ ਲਈ ਉੱਤਮਤਾ ਕੇਂਦਰ ਸਥਾਪਿਤ ਕਰਨ ਦੀ ਮਨਜ਼ੂਰੀ ਮਿਲ ਗਈ ਹੈ। HPTLL ਦੀ ਉਪ-ਯੋਜਨਾ ਦੇ ਅਨੁਸਾਰ ਪ੍ਰਕਿਰਿਆਤਮਕ ਲੋੜਾਂ ਦੇ ਪੂਰਾ ਹੋਣ ਕਾਰਨ ਹਾਲੇ ਤੱਕ ਵਿੱਤੀ ਸਹਾਇਤਾ ਜਾਰੀ ਨਹੀਂ ਕੀਤੀ ਗਈ ਹੈ।

ਉਪਰੋਕਤ ਤੋਂ ਇਲਾਵਾ, ਫਾਰਮਾਸਿਊਟੀਕਲ ਇੰਡਸਟ੍ਰੀ ਨੂੰ ਮਜ਼ਬੂਤੀ ਦੇਣ ਲਈ (SPI) ਕੇਂਦਰੀ ਖੇਤਰ ਯੋਜਨਾ ਦੀ ਉਪ-ਯੋਜਨਾ ਸੋਧੀ ਹੋਈ ਫਾਰਮਾਸਿਊਟੀਕਲ ਟੈਕਨੋਲੋਜੀ ਅੱਪਗ੍ਰੇਡੇਸ਼ਨ ਸਹਾਇਤਾ ਯੋਜਨਾ (RPTUAS) ਦੇ ਤਹਿਤ ਮੌਜੂਦਾ ਫਾਰਮਾਸਿਊਟੀਕਲ ਯੂਨਿਟਾਂ ਨੂੰ ਸੋਧ ਕੇ ਸੂਚੀ-ਐੱਮ ਅਤੇ ਵਿਸ਼ਵ ਸਿਹਤ ਸੰਗਠਨ-ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਿਸ (WHO-GMP) ਪ੍ਰਮਾਣੀਕਰਨ ਲਈ ਤਕਨਾਲੋਜੀ ਅਤੇ ਪ੍ਰਕਿਰਿਆਵਾਂ ਦੇ ਅੱਪਗ੍ਰੇਡੇਸ਼ਨ ਨੂੰ ਸਰਲ ਬਣਾਉਣ ਲਈ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਵਿੱਤੀ ਵਰ੍ਹੇ 2024-25 ਵਿੱਚ 16 ਫਾਰਮਾਸਿਊਟੀਕਲ ਯੂਨਿਟਾਂ ਨੂੰ 17.19 ਕਰੋੜ ਰੁਪਏ ਅਤੇ ਵਿੱਤੀ ਵਰ੍ਹੇ 2025-26 ਵਿੱਚ 27 ਫਾਰਮਾਸਿਊਟੀਕਲ ਯੂਨਿਟਾਂ ਨੂੰ 29.02 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਰਾਸ਼ੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਮਨਜ਼ੂਰ ਫਾਰਮਾਸਿਊਟੀਕਲ ਯੂਨਿਟਾਂ ਵਿੱਚੋਂ ਸੱਤ ਫਾਰਮਾਸਿਊਟੀਕਲ ਯੂਨਿਟਾਂ ਨੂੰ 6.42 ਕਰੋੜ ਰੁਪਏ ਦਾ ਪ੍ਰੋਤਸਾਹਨ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਫਾਰਮਾਸਿਊਟੀਕਲ ਯੂਨਿਟਾਂ ਤੋਂ ਕੁੱਲ 21 ਅਰਜ਼ੀਆਂ ਉਕਤ ਉਪ-ਯੋਜਨਾ ਦੇ ਤਹਿਤ ਲੰਬਿਤ ਹਨ, ਕਿਉਂਕਿ ਖਰਚ ਵਿੱਤ ਕਮੇਟੀ/ਸਥਾਈ ਵਿੱਤ ਕਮੇਟੀ ਦੁਆਰਾ ਉਪ-ਯੋਜਨਾ ਦੇ ਵਿਸਥਾਰ ਸਬੰਧੀ ਅੰਤਿਮ ਫੈਸਲੇ ਤੱਕ ਇੱਕ ਅਸਥਾਈ ਰੋਕ ਲਾਗੂ ਹੈ।

ਇਹ ਜਾਣਕਾਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

*****

ਪੀਸੀ/ਪੀਐੱਮ /ਐੱਸਜੇ


(रिलीज़ आईडी: 2294386) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी