ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਪ੍ਰਵੀਣ ਚਿਤ੍ਰਵੇਲ ਨੂੰ ਵਧਾਈ ਦਿੱਤੀ


Posted On: 02 AUG 2026 12:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੇ ਪੁਰਸ਼ਾਂ ਦੇ ਟ੍ਰਿਪਲ ਜੰਪ (ਤਿਹਰੀ ਛਾਲ) ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਪ੍ਰਵੀਣ ਚਿਤ੍ਰਵੇਲ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਪ੍ਰਵੀਣ ਚਿਤ੍ਰਵੇਲ ਨੇ ਆਪਣੇ ਖੇਡ ਕਰੀਅਰ ਦੀ ਸਭ ਤੋਂ ਵਧੀਆ ਛਾਲ (ਬੈਸਟ ਜੰਪ) ਵੀ ਲਾਈ।

ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਸਫ਼ਰ ਵਿੱਚ ਹਰ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

“ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਪ੍ਰਵੀਣ ਚਿਤ੍ਰਵੇਲ ਨੇ 2026 ਦੀਆਂ ਸੀਡਬਲਿਊਜੀ ਖੇਡਾਂ ਦੇ ਪੁਰਸ਼ਾਂ ਦੇ ਟ੍ਰਿਪਲ ਜੰਪ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ ਅਤੇ ਨਾਲ ਹੀ ਆਪਣੇ ਖੇਡ ਸਫ਼ਰ ਦੀ ਸਭ ਤੋਂ ਵਧੀਆ ਛਾਲ (ਬੈਸਟ ਜੰਪ) ਵੀ ਲਾਈ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਆਉਣ ਵਾਲੇ ਸਫ਼ਰ ਵਿੱਚ ਉਨ੍ਹਾਂ ਨੂੰ ਹਰ ਕਾਮਯਾਬੀ ਲਈ ਸ਼ੁਭਕਾਮਨਾਵਾਂ।

#CWG2026”

***********

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2293575) ਵਿਜ਼ੀਟਰ ਕਾਊਂਟਰ : 56