ਖੇਤੀਬਾੜੀ ਮੰਤਰਾਲਾ
ਜੈਨੇਟਿਕ ਸਰੋਤਾਂ ਦੇ ਪ੍ਰਬੰਧਨ ‘ਤੇ ਰਾਸ਼ਟਰੀ ਸਲਾਹਕਾਰ ਬੋਰਡ ਨੇ ਭਾਰਤ ਦੀ ਖੇਤੀਬਾੜੀ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਸਥਾਈ ਵਰਤੋਂ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਤਿਆਰ ਕੀਤਾ ਹੈ
ਬੋਰਡ ਨੇ ‘ਵਿਕਸਿਤ ਭਾਰਤ’ ਅਤੇ ਜਲਵਾਯੂ-ਅਨੁਕੂਲ ਖੇਤੀ ਨੂੰ ਹੁਲਾਰਾ ਦੇਣ ਲਈ ਪੌਦਿਆਂ, ਜਾਨਵਰਾਂ, ਮੱਛੀਆਂ, ਸੁੱਖਮ ਜੀਵਾਂ ਅਤੇ ਕੀੜਿਆਂ ਦੇ ਜੈਨੇਟਿਕ ਸਰੋਤਾਂ ਦੇ ਏਕੀਕ੍ਰਿਤ ਪ੍ਰਬੰਧਨ ਦੀ ਮੰਗ ਕੀਤੀ
प्रविष्टि तिथि:
30 JUL 2026 5:57PM by PIB Chandigarh
ਭਾਰਤ ਦੇ ਖੁਰਾਕ, ਪੋਸ਼ਣ, ਵਾਤਾਵਰਣ ਅਤੇ ਆਜੀਵਿਕਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੈਨੇਟਿਕ ਸਰੋਤਾਂ ਦੇ ਰਣਨੀਤਕ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਨਵੇਂ ਗਠਿਤ ‘ਜੈਨੇਟਿਕ ਸਰੋਤਾਂ ਦੇ ਪ੍ਰਬੰਧਨ ‘ਤੇ ਰਾਸ਼ਟਰੀ ਸਲਾਹਕਾਰ ਬੋਰਡ (ਐੱਨਏਬੀਐੱਮਜੀਆਰ) ਨੇ 29 ਜੁਲਾਈ, 2026 ਨੂੰ ਆਈਸੀਏਆਰ-ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼(ਆਈਸੀਏਆਰ-ਐੱਨਬੀਪੀਜੀਆਰ)ਨਵੀਂ ਦਿੱਲੀ ਵਿਖੇ ਆਪਣੀ ਪਹਿਲੀ ਮੀਟਿੰਗ ਆਯੋਜਿਤ ਕੀਤੀ।

ਐੱਨਏਬੀਐੱਮਜੀਆਰ ਦਾ ਗਠਨ ਪਹਿਲੀ ਵਾਰ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਪ੍ਰੈਜ਼ੀਡੈਂਟ ਦੁਆਰਾ 2011 ਵਿੱਚ ਪਦਮ ਭੂਸ਼ਣ ਡਾ. ਆਰਐੱਸ ਪਰੋਦਾ, ਸਾਬਕਾ ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਅਤੇ ਡਾਇਰੈਕਟਰ ਜਨਰਲ, ਆਈਸੀਏਆਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਸੀ। 2026 ਵਿੱਚ, ਆਈਸੀਏਆਰ ਨੇ ਡਾ. ਪਰੋਦਾ ਦੀ ਪ੍ਰਧਾਨਗੀ ਅਤੇ ਡੀਏਆਰਈ ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਦੀ ਸਹਿ-ਪ੍ਰਧਾਨਗੀ ਵਿੱਚ ਬੋਰਡ ਦਾ ਪੁਨਰ ਗਠਨ ਕੀਤਾ। ਪੁਨਰਗਠਿਤ ਬੋਰਡ ਖੇਤੀਬਾੜੀ ਜੈਵ ਵਿਭਿੰਨਤਾ ‘ਤੇ ਰਾਸ਼ਟਰੀ ਨੀਤੀਆਂ ਅਤੇ ਰਣਨੀਤੀਆਂ ਦੀਆਂ ਸਿਫਾਰਿਸ਼ਾਂ ਕਰਨ, ਪੌਦਿਆਂ, ਪਸ਼ੂ, ਮੱਛੀ, ਸੂਖਮ ਜੀਵ ਅਤੇ ਕੀੜਿਆਂ ਦੇ ਜੈਨੇਟਿਕ ਸਰੋਤਾਂ ਦੇ ਤਾਲਮੇਲ ਪ੍ਰਬੰਧਨ ਨੂੰ ਹੁਲਾਰਾ ਦੇਣ ਅਤੇ ਜੈਨੇਟਿਕ ਸਰੋਤਾਂ ਨਾਲ ਸਬੰਧਿਤ ਉਭਰਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਲਾਹ ਦੇਣ ਲਈ ਮਾਹਿਰਾਂ ਅਤੇ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠੇ ਲਿਆਉਂਦਾ ਹੈ।
29 ਜੁਲਾਈ ਨੂੰ ਆਯੋਜਿਤ ਐੱਨਏਬੀਐੱਮਜੀਆਰ ਦੀ ਮੀਟਿੰਗ ਵਿੱਚ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ (ਐੱਨਬੀਏ), ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ), ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ (ਐੱਮਓਈਐੱਫਐਂਡਸੀਸੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਭਾਰਤ ਦਾ ਬੋਟੈਨੀਕਲ ਸਰਵੇਖਣ (ਬੀਐੱਸਾਈ), ਨੈਸ਼ਨਲ ਮੈਡੀਸਨਲ ਪਲਾਂਟ ਬੋਰਡ (ਐੱਨਐੱਮਪੀਬੀ), ਨੈਸ਼ਨਲ ਸੀਡ ਐਸੋਸੀਏਸ਼ਨ ਆਫ਼ ਇੰਡੀਆ (ਐੱਨਐੱਸਏਆਈ), ਜੈਵ ਵਿਭਿੰਨਤਾ (ਬਾਇਓਵਰਸਿਟੀ ਇੰਟਰਨੈਸ਼ਨਲ), ਅੰਤਰਰਾਸ਼ਟਰੀ, ਆਈਸੀਏਆਰ ਦੇ ਡਾਇਰੈਕਟਰ ਜਨਰਲ, ਜੈਨੇਟਿਕ ਸਰੋਤਾਂ ਦਾ ਪ੍ਰਬੰਧਨ ਕਰਨ ਵਾਲੇ 6 ਆਈਸੀਏਆਰ ਰਾਸ਼ਟਰੀ ਬਿਊਰੋ ਦੇ ਡਾਇਰੈਕਟਰ, ਕਿਸਾਨ ਪ੍ਰਤੀਨਿਧੀਆਂ ਅਤੇ ਹੋਰ ਉੱਘੇ ਮਾਹਿਰਾਂ ਨੇ ਹਿੱਸਾ ਲਿਆ।
ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਡਾ. ਪਰੋਦਾ ਨੇ ਕਿਹਾ ਕਿ ਭਾਰਤ ਵਿੱਚ ਪੌਦਿਆਂ, ਪਸ਼ੂ, ਮੱਛੀ, ਸੂਖਮ ਜੀਵ ਅਤੇ ਕੀੜਿਆਂ ਦੇ ਜੈਨੇਟਿਕ ਸਰੋਤਾਂ ਦੀ ਸਮ੍ਰਿੱਧ ਵਿਭਿੰਨਤਾ ਇੱਕ ਰਾਸ਼ਟਰੀ ਰਣਨੀਤਕ ਸੰਪਤੀ ਹੈ, ਜੋ ਦੀਰਘਕਾਲੀ ਖੁਰਾਕ ਅਤੇ ਪੋਸ਼ਣ ਸੁਰੱਖਿਆ, ਜਲਵਾਯੂ ਅਨੁਕੂਲ ਅਤੇ ਸਥਾਈ ਖੇਤੀਬਾੜੀ ਵਿਕਾਸ ਨੂੰ ਰੇਖਾਂਕਿਤ ਕਰਦੀ ਹੈ। ਉਨ੍ਹਾਂ ਨੇ ਹਰੇਕ ਰਾਸ਼ਟਰੀ ਬਿਊਰੋ ਦੁਆਰਾ ਰਣਨੀਤਕ ਤਰਜੀਹਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਸੁਰੱਖਿਆ ਅਤੇ ਪ੍ਰਬੰਧਨ ਦੇ ਯਤਨਾਂ ਨੂੰ ਉਭਰਦੀਆਂ ਰਾਸ਼ਟਰੀ ਜ਼ਰੂਰਤਾਂ ਦੇ ਨਾਲ ਨੇੜਿਓਂ ਜੋੜਿਆ ਜਾ ਸਕੇ। ਉਨ੍ਹਾਂ ਨੇ ਜੈਨੇਟਿਕ ਅਧਾਰ ਨੂੰ ਵਿਆਪਕ ਬਣਾਉਣ ਅਤੇ ਜਲਵਾਯੂ-ਅਨੁਕੂਲ ਅਤੇ ਉੱਚ ਪ੍ਰਦਰਸ਼ਨ ਕਰਨ ਵਾਲੀਆਂ ਕਿਸਮਾਂ ਅਤੇ ਨਸਲਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਫਸਲ, ਪਸ਼ੂਧਨ ਅਤੇ ਮੱਛੀ ਸੁਧਾਰ ਪ੍ਰੋਗਰਾਮਾਂ ਵਿੱਚ ਜੰਗਲੀ ਸਬੰਧੀ ਪ੍ਰਜਾਤੀਆਂ ਸਮੇਤ ਸੁਰੱਖਿਅਤ ਜਰਮਪਲਾਜ਼ਮ ਦੀ ਵਰਤੋਂ ਨੂੰ ਵਧਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ।
ਇਸ ਮੌਕੇ ‘ਤੇ ਡਾ. ਪਰੋਦਾ ਨੇ 2016 ਵਿੱਚ ਪਹਿਲੇ ਅੰਤਰਰਾਸ਼ਟਰੀ ਖੇਤੀਬਾੜੀ ਜੈਵ ਵਿਭਿੰਨਤਾ ਸੰਮੇਲਨ (ਆਈਏਸੀ) ਦੇ ਸਫ਼ਲ ਆਯੋਜਨ ਨੂੰ ਯਾਦ ਕੀਤਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ। ਉਨ੍ਹਾਂ ਨੇ ਸੰਮੇਲਨ ਦੌਰਾਨ ਅਪਣਾਈ ਗਈ ਖੇਤੀਬਾੜੀ ਜੈਵ ਵਿਭਿੰਨਤਾ ‘ਤੇ ਦਿੱਲੀ ਘੋਸ਼ਣਾ ਦੀਆਂ ਸਿਫਾਰਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹੁਣ ਤੱਕ ਹੋਈ ਤਰੱਕੀ ਦੀ ਸਮੀਖਿਆ ਕਰਨ ਅਤੇ ਭਵਿੱਖ ਦੀ ਕਾਰਵਾਈ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੀਮਤੀ ਜੈਨੇਟਿਕ ਸਰੋਤਾਂ ਤੱਕ ਪਹੁੰਚ ਨੂੰ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਤੌਰ ‘ਤੇ ਮੱਧ ਏਸ਼ੀਆ ਅਤੇ ਦੱਖਣੀ-ਪੂਰਬ ਏਸ਼ੀਆ ਦੇ ਦੇਸ਼ਾਂ ਦੇ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਮੌਜੂਦਾ ਸਹਿਮਤੀ ਪੱਤਰਾਂ ਨੂੰ ਮਜ਼ਬੂਤ ਕਰਨ ਅਤੇ ਇਨ੍ਹਾਂ ਖੇਤਰਾਂ ਤੋਂ ਕਪਾਹ, ਰਾਮਬੂਟਨ, ਐਵੋਕਾਡੋ, ਮੈਂਗੋਸਟੀਨ ਜਿਹੀਆਂ ਫਸਲਾਂ ਅਤੇ ਭੇੜ ਜਿਹੇ ਪਸ਼ੂਆਂ ਲਈ ਜਰਮਪਲਾਜ਼ਮ ਦੇ ਰਣਨੀਤਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਡਾ. ਪਰੋਦਾ ਨੇ ਪੌਦਿਆਂ ਦੀ ਕਿਸਮਾਂ ਦੀ ਸੁਰੱਖਿਆ ਅਤੇ ਕਿਸਾਨ ਅਧਿਕਾਰ ਐਕਟ (ਪੀਪੀਵੀਐਂਡਐੱਫਆਰਏ) ਦੀ ਤਰਜ਼ ‘ਤੇ ਪਸ਼ੂ ਅਤੇ ਮੱਛੀ ਜੈਨੇਟਿਕ ਸਰੋਤਾਂ ਲਈ ਬ੍ਰੀਡਰਸ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਉਪਯੁਕਤ ਕਾਨੂੰਨੀ ਢਾਂਚੇ ਦੇ ਵਿਕਾਸ ਦੀ ਵੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਰੂਪਰੇਖਾ ਪਸ਼ੂਧਨ ਪਾਲਕਾਂ ਅਤੇ ਮੱਛੀ ਪਾਲਣ ਵਾਲਿਆਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਨਵੀਨਤਾ ਨੂੰ ਪ੍ਰੋਤਸਾਹਿਤ ਕਰੇਗੀ।
ਡਾ. ਐੱਮ.ਐੱਲ. ਜਾਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜੈਨੇਟਿਕ ਸਰੋਤਾਂ ਦੇ ਪ੍ਰਭਾਵੀ ਪ੍ਰਬੰਧਨ ਨੂੰ ਮਿੱਟੀ ਵਿਗਿਆਨ, ਡਿਜੀਟਲ ਖੇਤੀਬਾੜੀ ਅਤੇ ਫਸਲ ਸੁਧਾਰ ਵਿੱਚ ਤਰੱਕੀ ਦੇ ਨਾਲ ਨੇੜਿਓਂ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖਾਸ ਤਰ੍ਹਾਂ ਦੀ ਮਿੱਟੀ ਅਤੇ ਖੇਤੀਬਾੜੀ-ਈਕੋਸਿਸਟਮ ਖੇਤਰਾਂ ਲਈ ਸਭ ਤੋਂ ਉਪਯੁਕਤ ਫਸਲ ਕਿਸਮਾਂ ਦੀ ਪਛਾਣ ਕਰਨ ਨਾਲ ਜਲਵਾਯੂ-ਅਨੁਕੂਲ ਅਤੇ ਸਥਾਨ-ਵਿਸ਼ੇਸ਼ ਉਤਪਾਦਨ ਪ੍ਰਣਾਲੀਆਂ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਈਸੀਏਆਰ ਦੀ ਅਗਵਾਈ ਵਿੱਚ ਇੱਕ ਮਜ਼ਬੂਤ ਅਤੇ ਬੇਮਿਸਾਲ ਰਾਸ਼ਟਰੀ ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਥਾਰ ਪ੍ਰਣਾਲੀ (ਐੱਨਏਆਰਈਈਐੱਸ) ਦਾ ਨਿਰਮਾਣ ਕੀਤਾ ਹੈ, ਜਿਸ ਨੇ ਜੈਨੇਟਿਕ ਸਰੋਤਾਂ ਦੀ ਸੰਭਾਲ, ਲਕਸ਼ਣ ਵਰਣਨ ਅਤੇ ਸਥਾਈ ਉਪਯੋਗ ਨੂੰ ਮਹੱਤਵਪੂਰਨ ਤੌਰ ‘ਤੇ ਪਹੁੰਚਯੋਗ ਬਣਾਇਆ ਹੈ, ਜਿਸ ਨਾਲ ਵਰਤਮਾਨ ਅਤੇ ਆਉਣ ਵਾਲੀਆਂ ਦੋਵਾਂ ਪੀੜ੍ਹੀਆਂ ਲਈ ਉਨ੍ਹਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਬੰਧਿਤ ਮੰਤਰਾਲਿਆਂ, ਵਿਭਾਗਾਂ, ਆਈਸੀਏਆਰ ਬਿਊਰੋ ਦੀ ਪ੍ਰਤੀਨਿਧਤਾ ਦੇ ਨਾਲ ਪੁਨਰਗਠਿਤ ਐੱਨਏਬੀਐੱਮਜੀਆਰ ਏਜੰਸੀਆਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਦੇ ਜੈਨੇਟਿਕ ਸਰੋਤਾਂ ਤੋਂ ਹੋਣ ਵਾਲੇ ਲਾਭਾਂ ਦੀ ਸੰਭਾਲ, ਸਥਾਈ ਵਰਤੋਂ ਅਤੇ ਸਮਾਨ ਵੰਡ ਲਈ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰੇਗਾ।
ਮੀਟਿੰਗ ਦੌਰਾਨ 6 ਆਈਸੀਏਆਰ ਰਾਸ਼ਟਰੀ ਬਿਊਰੋ ਦੇ ਡਾਇਰੈਕਟਰਾਂ ਨੇ 2021-2026 ਦੀ ਮਿਆਦ ਦੌਰਾਨ ਆਪਣੇ-ਆਪਣੇ ਸਰੋਤਾਂ ਦੀਆਂ ਪ੍ਰਮੁੱਖ ਉਪਲਬਧੀਆਂ ਪੇਸ਼ ਕੀਤੀਆਂ ਅਤੇ 2026-2031 ਲਈ ਆਪਣੇ ਰੋਡਮੈਪ ਦੀ ਰੂਪਰੇਖਾ ਦੱਸੀ। ਇਸ ਵਿੱਚ ਰਾਸ਼ਟਰੀ ਤਰਜੀਹਾਂ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਅਨੁਰੂਪ ਪਹਿਲਕਦਮੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਬੋਰਡ ਨੇ ਖੇਤੀਬਾੜੀ ਜੈਨੇਟਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਉਪਯੋਗ ਨਾਲ ਸਬੰਧਿਤ ਕਈ ਰਣਨੀਤਕ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਨੇ ਫਸਲ ਸੁਧਾਰ ਵਿੱਚ ਸੁਰੱਖਿਅਤ ਜਰਮਪਲਾਜ਼ਮ ਦੇ ਵੱਧ ਤੋਂ ਵੱਧ ਉਪਯੋਗ ਦੀ ਸੁਵਿਧਾ ਲਈ ਪ੍ਰੀ-ਬ੍ਰੀਡਿੰਗ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ, 2026-2031 ਦੌਰਾਨ ਵਿਵਸਥਿਤ ਜਰਮਪਲਾਜ਼ਮ ਸੰਗ੍ਰਹਿ ਦੇ ਲਈ ਵੰਚਿਤ ਖੇਤਰਾਂ ਦੀ ਪਛਾਣ ਕਰਨ ਅਤੇ ਇੱਕ ਏਕੀਕ੍ਰਿਤ ਰਾਸ਼ਟਰੀ ਜੈਨੇਟਿਕ ਸਰੋਤ ਪ੍ਰਬੰਧਨ ਢਾਂਚਾ ਵਿਕਸਿਤ ਕਰਨ ਲਈ ਆਈਸੀਏਆਰ ਰਾਸ਼ਟਰੀ ਬਿਊਰੋ ਦਰਮਿਆਨ ਸਹਿਯੋਗ ਵਧਾਉਣ ਦੀ ਸਿਫਾਰਿਸ਼ ਕੀਤੀ। ਪੌਦਿਆਂ, ਸੂਖਮ ਜੀਵਾਂ, ਕੀੜਿਆਂ, ਪਸ਼ੂਆਂ ਅਤੇ ਮੱਛੀਆਂ ਦੀ ਰਵਾਇਤੀ ਜਾਂ ਖਾਸ ਕਿਸਮਾਂ, ਨਸਲਾਂ ਅਤੇ ਪ੍ਰਜਾਤੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਇੱਕ ਪੂਰਨ-ਵਿਕਸਿਤ ਅੰਤਰ-ਸੰਸਥਾਗਤ ਪ੍ਰੋਗਰਾਮ ਦੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਸਨ, ਜਿਸ ਦਾ ਸਮਰਥਨ ਪ੍ਰਗਤੀਸ਼ੀਲ ਕਿਸਾਨ ਪਦਮਸ਼੍ਰੀ ਸ਼੍ਰੀ ਸੁਣਡਾਰਾਮ ਵਰਮਾ ਨੇ ਕੀਤਾ। ਬੋਰਡ ਨੇ ਜੈਵਿਕ ਵਿਭਿੰਨਤਾ ਐਕਟ, 2002 ਦੇ ਤਹਿਤ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਤੋਂ ਡੀਏਆਰਈ/ਆਈਸੀਏਆਰ ਨੂੰ ਖੇਤੀਬਾੜੀ ਜੈਵ ਵਿਭਿੰਨਤਾ ਨਾਲ ਸਬੰਧਿਤ ਜ਼ਿੰਮੇਵਾਰੀਆਂ ਸੌਂਪਣ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਐਕਸੈੱਸ ਐਂਡ ਬੈਨੀਫਿਟ ਸ਼ੇਅਰਿੰਗ (ਏਬੀਐੱਸ) ਪ੍ਰਾਵਧਾਨਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਚਰਚਾ ਕੀਤੀ। ਮੈਂਬਰਾਂ ਨੇ ਇੱਕ ਅੰਤਰ-ਸੰਸਥਾਗਤ ਪ੍ਰੋਗਰਾਮ ਰਾਹੀਂ ਰਵਾਇਤੀ ਅਤੇ ਘੱਟ ਉਪਯੋਗ ਦੀਆਂ ਜਾਣੀਆਂ ਜਾਣ ਵਾਲੀਆਂ ਫਸਲਾਂ ਦੀਆਂ ਕਿਸਮਾਂ, ਪਸ਼ੂ ਨਸਲਾਂ, ਮੱਛੀ ਪ੍ਰਜਾਤੀਆਂ, ਸੂਖਮ ਜੀਵਾਂ ਅਤੇ ਕੀੜਿਆਂ ਨੂੰ ਮੁੱਖਧਾਰਾ ਵਿੱਚ ਲਿਆਉਣ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਰਾਸ਼ਟਰੀ ਸੁਰੱਖਿਆ ਜੀਨ ਬੈਂਕ (ਐੱਨਐੱਸਜੀ) ਦੀ ਸਥਾਪਨਾ ਵਿੱਚ ਹੋਈ ਤਰੱਕੀ ਦੀ ਸਮੀਖਿਆ ਕੀਤੀ।
ਐੱਨਬੀਏਐੱਮਜੀਆਰ ਦੇ ਚੇਅਰਮੈਨ ਨੇ ਸੁਝਾਅ ਦਿੱਤਾ ਕਿ ਐੱਨਐੱਸਜੀ ਨੂੰ ਸਮੇਂ ਸਿਰ ਪੂਰਾ ਕਰਨ ਦੇ ਯਤਨ ਕੀਤੇ ਜਾਣ ਤਾਂ ਜੋ ਇਸ ਨੂੰ ਆਈਸੀਏਆਰ (2028-29) ਦੇ ਸ਼ਤਾਬਦੀ ਸਮਾਰੋਹ ਦੌਰਾਨ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਸਕੇ।

ਮੀਟਿੰਗ ਵਿੱਚ ਭਾਰਤ ਦੇ ਅਨਮੋਲ ਜੈਨੇਟਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਉਪਯੋਗ ਦੇ ਲਈ ਵਿਗਿਆਨਿਕ ਸਹਿਯੋਗ, ਸੰਸਥਾਗਤ ਤਾਲਮੇਲ ਅਤੇ ਸਬੂਤ-ਅਧਾਰਿਤ ਫੈਸਲੇ ਲੈਣ ਰਾਹੀਂ ਰਣਨੀਤਕ ਨੀਤੀਗਤ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਬੋਰਡ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਸੁਝਾਵੀਂ ਨਾਲ ਦੇਸ਼ ਵਿੱਚ ਖੇਤੀਬਾੜੀ-ਜੈਵ ਵਿਭਿੰਨਤਾ ਦੇ ਪ੍ਰਬੰਧਨ ਨੂੰ ਮਜ਼ਬੂਤੀ ਮਿਲਣ ਅਤੇ ਖੇਤੀਬਾੜੀ ਖੇਤਰ ਦੀ ਅਨੁਕੂਲ ਸਮਰੱਥਾ, ਖੁਰਾਕ ਸੁਰੱਖਿਆ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇ ਕੇ ‘ਵਿਕਸਿਤ ਭਾਰਤ’ ਦੇ ਦ੍ਰਿਸ਼ਟੀਕੋਣ ਵਿੱਚ ਅਹਿਮ ਯੋਗਦਾਨ ਮਿਲਣ ਦੀ ਉਮੀਦ ਹੈ।
*****
ਆਰਸੀ/ਐੱਮਐੱਸ
(रिलीज़ आईडी: 2292325)
आगंतुक पटल : 5