ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਨਵੇਂ ਬਣੇ 'ਸਹਕਾਰ ਭਵਨ' ਦਾ ਵਰਚੁਅਲ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਸਹਿਕਾਰਤਾ ਮੰਤਰਾਲੇ ਨੇ ਦੇਸ਼ ਵਿੱਚ ਸਹਿਕਾਰੀ ਲਹਿਰ ਨੂੰ ਨਵੀਂ ਊਰਜਾ ਅਤੇ ਗਤੀ ਦਿੱਤੀ ਹੈ - ਸ਼੍ਰੀ ਅਮਿਤ ਸ਼ਾਹ
ਆਧੁਨਿਕ ਤਕਨੀਕ ਅਤੇ ਭਾਰਤੀ ਰਿਜ਼ਰਵ ਬੈਂਕ ਅਤੇ ਨਾਬਾਰਡ ਦੇ ਮਾਪਦੰਡਾਂ ਦੇ ਅਨੁਸਾਰ ਬਣਾਇਆ ਗਿਆ, 'ਸਹਕਾਰ ਭਵਨ' ਜਾਮਨਗਰ ਅਤੇ ਦੇਵਭੂਮੀ ਦਵਾਰਕਾ ਦੇ ਕਿਸਾਨਾਂ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ
ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਇਸ ਭਵਨ ਵਿੱਚ ਇੱਕ ਸਿਖਲਾਈ ਕੇਂਦਰ, ਇੱਕ ਕਿਸਾਨ ਹੋਸਟਲ, ਇੱਕ ਆਧੁਨਿਕ ਕਾਨਫਰੰਸ ਰੂਮ ਅਤੇ ਸੁਰੱਖਿਅਤ ਲਾਕਰ ਸਮੇਤ ਕਈ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ
135 ਕਰੋੜ ਰੁਪਏ ਜਮ੍ਹਾਂ, 780 ਕਰੋੜ ਰੁਪਏ ਕਰਜ਼ੇ ਦੀ ਵੰਡ, 24 ਕਰੋੜ ਰੁਪਏ ਲਾਭ, ਅਤੇ ਜ਼ੀਰੋ ਐਨਪੀਏ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੀਆਂ ਵੱਡੀਆਂ ਪ੍ਰਾਪਤੀਆਂ ਹਨ—ਸ਼੍ਰੀ ਅਮਿਤ ਸ਼ਾਹ
, 40 ਸ਼ਾਖਾਵਾਂ, 431 ਸੇਵਾ ਸਹਿਕਾਰੀ ਸਭਾਵਾਂ ਅਤੇ 652 ਦੁੱਧ ਉਤਪਾਦਕ ਸਭਾਵਾਂ ਨਾਲ ਜੁੜਿਆ ਹੋਇਆ ਇਹ ਬੈਂਕ ਸਹਿਕਾਰਤਾ ਨੂੰ ਹਰ ਤੱਕ ਮਜ਼ਬੂਤ ਕਰੇਗਾ
ਦੋ ਲੱਖ ਨਵੇਂ ਪੈਕਸ ਅਤੇ ਦੁੱਧ ਸਹਿਕਾਰੀ ਸਭਾਵਾਂ, ਅਤੇ ਪੈਕਸ ਵਿੱਚ 20 ਤੋਂ ਵੱਧ ਨਵੇਂ ਕਾਰੋਬਾਰ ਪੇਂਡੂ ਖੁਸ਼ਹਾਲੀ ਦਾ ਅਧਾਰ ਬਣਨਗੇ —ਸ਼੍ਰੀ ਅਮਿਤ ਸ਼ਾਹ
Posted On:
28 JUL 2026 9:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਦੇਸ਼ ਦੀ ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ ਅਤੇ ਕਿਸਾਨ-ਕੇਂਦ੍ਰਿਤ ਬਣਾਉਣ ਵੱਲ ਅੱਜ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਕੀਤੀ ਗਈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਜਾਮਨਗਰ ਵਿੱਚ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਨਵੇਂ ਬਣੇ ਮੁੱਖ ਦਫਤਰ, 'ਸਹਕਾਰ ਭਵਨ' ਦਾ ਵਰਚੁਅਲੀ ਉਦਘਾਟਨ ਕੀਤਾ। ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ, ਇਹ ਨਵਾਂ ਮੁੱਖ ਦਫਤਰ ਜਾਮਨਗਰ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਦੇ ਕਿਸਾਨਾਂ, ਸੇਵਾ ਸਹਿਕਾਰੀ ਸਭਾਵਾਂ ਅਤੇ ਦੁੱਧ ਸਹਿਕਾਰੀ ਸਭਾਵਾਂ ਦੀਆਂ ਵਿੱਤੀ ਅਤੇ ਸੰਸਥਾਗਤ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਇਸ ਮੌਕੇ 'ਤੇ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਗੁਜਰਾਤ ਸਰਕਾਰ ਦੇ ਸਹਿਕਾਰਤਾ ਮੰਤਰੀ ਸ਼੍ਰੀ ਜੀਤੂਭਾਈ ਵਾਘਾਣੀ, ਗੁਜਰਾਤ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਰਜੁਨਭਾਈ ਮੋਢਵਾਡੀਆ, ਸ਼੍ਰੀ ਰਾਘਵਜੀਭਾਈ ਪਟੇਲ, ਸ਼੍ਰੀ ਮੂਲੂਭਾਈ ਬੇਰਾ, ਜਾਮਨਗਰ ਦੇ ਸੰਸਦ ਮੈਂਬਰ ਸ਼੍ਰੀਮਤੀ ਪੂਨਮਬੇਨ ਮਾਡਮ, ਰਾਜ ਮੰਤਰੀ ਅਤੇ ਉੱਤਰੀ ਜਾਮਨਗਰ ਦੇ ਵਿਧਾਇਕ ਸ਼੍ਰੀਮਤੀ ਰੀਵਾਬਾ ਜਡੇਜਾ ਅਤੇ ਗੁਜਰਾਤ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਸ਼੍ਰੀ ਅਜੈਭਾਈ ਪਟੇਲ, ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਸ਼੍ਰੀ ਜੀਤੂਭਾਈ ਲਾਲ ਦੇ ਨਾਲ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਡਾਇਰੈਕਟਰ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਖੇਤੀਬਾੜੀ ਉਪਜ ਬਾਜ਼ਾਰ ਕਮੇਟੀਆਂ ਅਤੇ ਜ਼ਿਲ੍ਹਾ ਸਹਿਕਾਰੀ ਯੂਨੀਅਨਾਂ ਦੇ ਪ੍ਰਧਾਨ, ਜਾਮਨਗਰ ਦੁੱਧ ਯੂਨੀਅਨ ਦੇ ਅਧਿਕਾਰੀ, ਸਹਿਕਾਰੀ ਸ਼ਹਿਰੀ ਬੈਂਕਾਂ ਦੇ ਚੇਅਰਮੈਨ, ਸੇਵਾ ਸਹਿਕਾਰੀ ਬੋਰਡਾਂ ਦੇ ਪ੍ਰਤੀਨਿਧੀ, ਬਹੁਤ ਅਨੇਕ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਭਰਾ ਅਤੇ ਭੈਣਾਂ ਵੀ ਪ੍ਰੋਗਰਾਮ ਵਿੱਚ ਮੌਜੂਦ ਰਹੇ ਜਾਂ ਵਰਚੁਅਲੀ ਪ੍ਰੌਗਰਾਮ ਨਾਲ ਜੁੜੇ ।
ਇਸ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ, ਬੈਂਕ ਦੇ ਸਾਰੇ ਡਾਇਰੈਕਟਰਾਂ, ਸੇਵਾ ਸਹਿਕਾਰੀ ਬੋਰਡਾਂ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਨਵੇਂ ਬਣੇ ਮੁੱਖ ਦਫਤਰ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਹਿਕਾਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਧੁਨਿਕੀਕਰਨ ਜ਼ਰੂਰੀ ਹੈ, ਅਤੇ ਇਹ ਸੰਸਥਾਵਾਂ ਦੇ ਮੁੱਖ ਦਫਤਰਾਂ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਦੇ ਆਧੁਨਿਕੀਕਰਨ ਨਾਲ ਸ਼ੁਰੂ ਹੁੰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦਾ ਨਵਾਂ ਮੁੱਖ ਦਫਤਰ ਰਿਜ਼ਰਵ ਬੈਂਕ ਅਤੇ ਨਾਬਾਰਡ ਦੇ ਮਿਆਰਾਂ ਅਨੁਰੂਪ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੈ। ਇਹ ਮੁੱਖ ਦਫਤਰ ਜਾਮਨਗਰ ਜ਼ਿਲ੍ਹੇ ਵਿੱਚ ਕਿਸਾਨਾਂ, ਸੇਵਾ ਸਹਿਕਾਰੀ ਸਭਾਵਾਂ ਅਤੇ ਹੋਰ ਸਹਿਕਾਰੀ ਸੰਸਥਾਵਾਂ ਨੂੰ ਬਿਹਤਰ, ਸੁਰੱਖਿਅਤ ਅਤੇ ਆਧੁਨਿਕ ਬੈਂਕਿੰਗ ਸੇਵਾਵਾਂ ਉਪਲਬਧ ਕਰਾਉਣ ਵਿੱਚ ਸਹਾਇਕ ਸਿੱਧ ਹੋਵੇਗਾ ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਲ 1969 ਵਿੱਚ ਸਿਰਫ਼ 2.5 ਲੱਖ ਰੁਪਏ ਦੀ ਛੋਟੀ ਜਿਹੀ ਪੂੰਜੀ ਨਾਲ ਸ਼ੁਰੂ ਹੋਇਆ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਅੱਜ ਇਸਦਾ 215 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ, ਸੇਵਾ ਸਹਿਕਾਰੀ ਸਭਾਵਾਂ ਅਤੇ ਦੁੱਧ ਸਭਾਵਾਂ ਦੇ ਕਾਰਜ ਖੇਤਰ ਦੇ ਵਿਸਥਾਰ ਨਾਲ, ਇਹ ਬੈਂਕ ਪੂਰੇ ਜ਼ਿਲ੍ਹੇ ਦੇ ਸਹਿਕਾਰੀ ਖੇਤਰ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਪ੍ਰਮੁੱਖ ਸੰਸਥਾ ਵਜੋਂ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਆਧੁਨਿਕ ਹੈੱਡਕੁਆਰਟਰ 25,000 ਵਰਗ ਫੁੱਟ ਭੂਮੀ ‘ਤੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਲਗਭਗ 47,000 ਵਰਗ ਫੁੱਟ ਕਾਰਜਖੇਤਰ ਉਪਲਬਧ ਹੈ। ਇਸ ਭਵਨ ਨੂੰ ਅਗਲੇ 15 ਸਾਲਾਂ ਵਿੱਚ ਬੈਂਕ ਦੀਆਂ ਸੰਭਾਵੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਭਵਨ ਵਿੱਚ ਇੱਕ ਸਿਖਲਾਈ ਕੇਂਦਰ, ਇੱਕ ਕਿਸਾਨ ਹੋਸਟਲ, ਆਧੁਨਿਕ ਕਾਨਫਰੰਸ ਰੂਮ, ਕਾਨਫਰੰਸ ਰੂਮ, ਸੁਰੱਖਿਅਤ ਲਾਕਰ ਸਹੂਲਤਾਂ ਅਤੇ ਭੋਜਨ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਭਵਨ ਜਾਮਨਗਰ ਅਤੇ ਦੇਵਭੂਮੀ ਦਵਾਰਕਾ ਦੋਵਾਂ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਇੱਕ ਪਾਵਰਹਾਊਸ ਵਜੋਂ ਕੰਮ ਕਰੇਗਾ। ਭਵਨ ਵਿੱਚ ਸਥਾਪਿਤ 200-ਕਿਲੋਵਾਟ ਸਮਰੱਥਾ ਦਾ ਸੋਲਰ ਪਾਵਰ ਪਲਾਂਟ ਇਸਨੂੰ ਇੱਕ ਗ੍ਰੀਨ ਬਿਲਡਿੰਗ ਵਜੋਂ ਵਿਕਸਿਤ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਪਹਿਲ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਬੈਂਕ ਕੋਲ ਲਗਭਗ 135 ਕਰੋੜ ਰੁਪਏ ਦੇ ਕੁੱਲ ਜਮ੍ਹਾਂ ਰਾਸ਼ੀ ਹੈ। ਬੈਂਕ ਦੁਆਰਾ ਕੁੱਲ 780 ਕਰੋੜ ਰੁਪਏ ਦੇ ਕਰਜ਼ੇ ਵੰਡੇ ਗਏ, 24 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ, ਅਤੇ ਇਸਦਾ ਕੁੱਲ ਐਨਪੀਏ ਜ਼ੀਰੋ ਹੈ। ਉਨ੍ਹਾਂ ਨੇ ਇਸਨੂੰ ਬੈਂਕ ਦੇ ਕੁਸ਼ਲ ਪ੍ਰਬੰਧਨ ਅਤੇ ਸਹਿਕਾਰੀ ਕਦਰਾਂ-ਕੀਮਤਾਂ ਪ੍ਰਤੀ ਇਸਦੀ ਵਚਨਬੱਧਤਾ ਦਾ ਪ੍ਰਮਾਣ ਦੱਸਿਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 40 ਸ਼ਾਖਾਵਾਂ ਰਾਹੀਂ ਸੰਚਾਲਿਤ ਇਹ ਬੈਂਕ ਨਵੇਂ ਮੁੱਖ ਦਫ਼ਤਰ ਦੀ ਮਦਦ ਨਾਲ ਆਉਣ ਵਾਲੇ ਦਿਨਾਂ ਵਿੱਚ ਜਾਮਨਗਰ ਜ਼ਿਲ੍ਹੇ ਦੇ ਹਰ ਪਿੰਡ ਤੱਕ ਆਪਣੀ ਪਹੁੰਚ ਵਧਾਏਗਾ । ਬੈਂਕ ਦੇ ਨਾਲ 431 ਸੇਵਾ ਸਹਿਕਾਰੀ ਸਭਾਵਾਂ, ਛੇ ਦੁੱਧ ਯੂਨੀਅਨਾਂ ਅਤੇ 652 ਦੁੱਧ ਉਤਪਾਦਕ ਸਭਾਵਾਂ ਜੁੜੀਆਂ ਹੋਈਆਂ ਹਨ ਅਤੇ ਲਗਭਗ ਡੇਡ ਲੱਖ ਤੋਂ ਵੱਧ ਸਹਿਕਾਰੀ ਮੈਂਬਰਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਨੇ ਇੱਕ ਵੱਖਰਾ ਸਹਿਕਾਰਤਾ ਮੰਤਰਾਲੇ ਦ ਸਥਾਪਨਾ ਕਰਕੇ ਦੇਸ਼ ਦੀ ਸਹਿਕਾਰੀ ਲਹਿਰ ਨੂੰ ਨਵੀਂ ਊਰਜਾ ਅਤੇ ਗਤੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋ ਲੱਖ ਤੋਂ ਵੱਧ ਨਵੀਆਂ ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸੁਸਾਇਟੀਆਂ ਅਤੇ ਦੁੱਧ ਸਹਿਕਾਰੀ ਸੁਸਾਇਟੀਆਂ ਦੀ ਸਥਾਪਨਾ, ਪੈਕਸ ਵਿੱਚ 20 ਤੋਂ ਵੱਧ ਨਵੀਆਂ ਵਪਾਰਕ ਗਤੀਵਿਧੀਆਂ ਜੋੜਨ, ਸਹਿਕਾਰੀ ਸੰਸਥਾਵਾਂ ਦੇ ਆਡਿਟ ਸਿਸਟਮ ਨੂੰ ਔਨਲਾਈਨ ਬਣਾਉਣ ਅਤੇ ਵੱਖ-ਵੱਖ ਸਹਿਕਾਰੀ ਸੰਸਥਾਵਾਂ ਨੂੰ ਇੱਕ ਦੂਜੇ ਨਾਲ ਜੋੜਨ ਵਰਗੀਆਂ ਪਹਿਲਕਦਮੀਆਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਕਿਸਾਨਾਂ ਅਤੇ ਪੇਂਡੂ ਅਰਥਚਾਰੇ ਨੂੰ ਸਮ੍ਰਿੱਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਜਾਮਨਗਰ ਦੀ ਆਪਣੀ ਭਵਿੱਖੀ ਫੇਰੀ ਦੌਰਾਨ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਨਵੇਂ ਮੁੱਖ ਦਫ਼ਤਰ ਦਾ ਦੌਰਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜਾਮਨਗਰ ਦੀ ਆਪਣੀ ਫੇਰੀ ਦੌਰਾਨ, ਉਹ ਜ਼ਿਲ੍ਹੇ ਦੀਆਂ ਸੇਵਾ ਸਹਿਕਾਰੀ ਸਭਾਵਾਂ ਅਤੇ ਦੁੱਧ ਸਹਿਕਾਰੀ ਸਭਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਸਹਿਕਾਰੀ ਖੇਤਰ ਦੇ ਵਿਸਥਾਰ ਅਤੇ ਕਿਸਾਨਾਂ ਦੀ ਸਮ੍ਰਿੱਧੀ ਨਾਲ ਸਬੰਧਿਤ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰਨਗੇ । ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਜਾਮਨਗਰ ਜ਼ਿਲ੍ਹਾ ਸਹਿਕਾਰੀ ਬੈਂਕ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਮਜ਼ਬੂਤ ਹੋਵੇਗਾ ਅਤੇ ਹਰ ਪਿੰਡ ਤੱਕ ਨਾਗਰਿਕਾਂ, ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰੇਗਾ।
*****
ਏਕੇ
(Release ID: 2291823)
ਵਿਜ਼ੀਟਰ ਕਾਊਂਟਰ : 44