ਗ੍ਰਹਿ ਮੰਤਰਾਲਾ
azadi ka amrit mahotsav

ਸੁਤੰਤਰਤਾ ਸੈਨਿਕ ਸਨਮਾਨ ਯੋਜਨਾ

प्रविष्टि तिथि: 29 JUL 2026 3:43PM by PIB Chandigarh

ਗ੍ਰਹਿ ਮੰਤਰਾਲਾ ‘ਸੁਤੰਤਰਤਾ ਸੈਨਿਕ ਸਨਮਾਨ ਯੋਜਨਾ’ ਦਾ ਸੰਚਾਲਨ ਕਰਦਾ ਹੈ। ਇਹ ਯੋਜਨਾ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਯੋਗ ਆਸ਼ਰਿਤਾਂ ਨੂੰ ਪੈਨਸ਼ਨ ਦੇਣ ਲਈ ਹੈ। ਇਸ ਯੋਜਨਾ ਦੇ ਤਹਿਤ ‘ਕੇਂਦਰੀ ਸਨਮਾਨ ਪੈਨਸ਼ਨ’ ਸਿਰਫ਼ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਦਿੱਤੀ ਜਾਂਦੀ ਹੈ ਜੋ ਯੋਜਨਾ ਵਿੱਚ ਦੱਸੀ ਗਈ ਯੋਗਤਾ ਅਤੇ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਸਬੰਧਿਤ ਰਾਜ ਸਰਕਾਰ ਰਾਹੀਂ ਇਸ ਦੇ ਲਈ ਅਪਲਾਈ ਕਰਦੇ ਹਨ। ਅੱਜ ਦੀ ਮਿਤੀ ਤੱਕ ਇਸ ਯੋਜਨਾ ਦੇ ਤਹਿਤ ਕੁੱਲ ਲਾਭਾਰਥੀਆਂ ਦੀ ਗਿਣਤੀ 12,898 ਹੈ, ਜਿਸ ਵਿੱਚ 1,553 ਸੁਤੰਤਰਤਾ ਸੈਨਾਨੀ ਅਤੇ 11,345 ਯੋਗ ਆਸ਼ਰਿਤ ਸ਼ਾਮਲ ਹਨ।

ਸੁਤੰਤਰਤਾ ਸੈਨਿਕ ਸਨਮਾਨ ਯੋਜਨਾ ਦੇ ਲਾਭਾਰਥੀਆਂ ਦਾ ਰਾਜ-ਵਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ ਅਨੁਬੰਧ—I ਵਿੱਚ ਦਿੱਤਾ ਗਿਆ ਹੈ।

 ‘ਸੁਤੰਤਰਤਾ ਸੈਨਿਕ ਸਨਮਾਨ ਯੋਜਨਾ’ ਦੇ ਤਹਿਤ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਯੋਗ ਜੀਵਨਸਾਥੀ/ਬੇਟੀਆਂ ਲਈ ਪੈਨਸ਼ਨ ਦੀ ਰਾਸ਼ੀ ਅਨੁਬੰਧ II ਵਿੱਚ ਦਿੱਤੀ ਗਈ ਹੈ। ਸੁਤੰਤਰਤਾ ਸੈਨਾਨੀਆਂ ਲਈ ਯੋਜਨਾ ਦੇ ਤਹਿਤ ਨਿਰਧਾਰਿਤ ਹੋਰ ਲਾਭਾਂ, ਰਿਆਇਤਾਂ ਅਤੇ ਅਧਿਕਾਰਾਂ ਦੇ ਵੇਰਵੇ ਅਨੁਬੰਧ-III ਵਿੱਚ ਦਿੱਤੇ ਗਏ ਹਨ।

ਸੁਤੰਤਰਤਾ ਸੈਨਿਕ ਸਨਮਾਨ ਯੋਜਨਾ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਸ ਯੋਜਨਾ ਦਾ ਥਰਡ-ਪਾਰਟੀ ਮੁਲਾਂਕਣ ਇੱਕ ਵਿੱਤ ਕਮਿਸ਼ਨ ਕਾਰਜਕਾਲ ਤੋਂ ਦੂਜੇ ਵਿੱਤ ਕਮਿਸ਼ਨ ਕਾਰਜਕਾਲ ਵਿੱਚ ਯੋਜਨਾ ਨੂੰ ਜਾਰੀ ਰੱਖਣ ਦੇ ਸਮੇਂ ਕੀਤਾ ਜਾਂਦਾ ਹੈ। ਇਸ ਦੇ ਅਨੁਸਾਰ, ਯੋਜਨਾ ਦਾ ਅੰਤਿਮ ਤੀਜੀ ਧਿਰ ਮੁਲਾਂਕਣ ਦਸੰਬਰ, 2020 ਵਿੱਚ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਰਾਹੀਂ 15ਵੇਂ ਵਿੱਤ ਕਮਿਸ਼ਨ ਕਾਰਜਕਾਲ ਲਈ ਯੋਜਨਾ ਨੂੰ ਜਾਰੀ ਰੱਖਣ ਦੇ ਸਮੇਂ ਕੀਤਾ ਗਿਆ ਸੀ।

15ਵੇਂ ਵਿੱਤ ਕਮਿਸ਼ਨ ਦੇ ਕਾਰਜਕਾਲ ਤੋਂ ਬਾਅਦ ਵੀ ਇਸ ਯੋਜਨਾ ਨੂੰ ਜਾਰੀ ਰੱਖਣ ਲਈ ਥਰਡ-ਪਾਰਟੀ ਮੁਲਾਂਕਣ ਦਾ ਕੰਮ ਕੁਆਲਿਟੀ ਕੌਂਸਲ ਆਫ਼ ਇੰਡੀਆ (ਕਿਊਸੀਆਈ), ਨਵੀਂ ਦਿੱਲੀ ਨੂੰ ਸੌਂਪਿਆ ਗਿਆ ਹੈ।

ਯੋਜਨਾ ਦੇ ਨੀਤੀਗਤ ਦਿਸ਼ਾ-ਨਿਰਦੇਸ਼ਾਂ ਵਿੱਚ ਸਾਲ ਵਿੱਚ ਦੋ ਵਾਰ ਮਹਿੰਗਾਈ ਰਾਹਤ (ਡੀਆਰ) ਅਤੇ ਮੂਲ ਪੈਨਸ਼ਨ ਵਿੱਚ ਕਦੇ-ਕਦੇ ਸੰਸ਼ੋਧਨ ਦਾ ਪ੍ਰਾਵਧਾਨ ਹੈ। ਇਸ ਦੇ ਅਨੁਸਾਰ, ‘ਸੁਤੰਤਰਤਾ ਸੈਨਿਕ ਸਨਮਾਨ ਯੋਜਨਾ’ ਦੇ ਤਹਿਤ ਬੇਸਿਕ ਪੈਨਸ਼ਨ ਵਿੱਚ ਆਖਰੀ ਵਾਰ 15.08.2016 ਤੋਂ ਬਦਲਾਅ ਕੀਤਾ ਗਿਆ ਸੀ ਅਤੇ ਮਹਿੰਗਾਈ ਰਾਹਤ (ਡੀਆਰ) ਵਿੱਚ 1 ਜੁਲਾਈ, 2025 ਤੋਂ ਬਦਲਾਅ ਕੀਤਾ ਗਿਆ ਸੀ।

 

 

ਅਨੁੰਬਧ-I

 

ਐੱਸਐੱਸਐੱਸਵਾਈ ਲਾਭਾਰਥੀਆਂ ਦੀ ਰਾਜਵਾਰ ਸੂਚੀ (ਸੁਤੰਤਰਤਾ ਸੈਨਾਨੀ/ਜੀਵਨਸਾਥੀ/ਬੇਟੀ

ਸੀਰੀਅਲ ਨੰਬਰ

ਰਾਜ

ਸੁਤੰਤਰਤਾ ਸੈਨਾਨੀ

ਜੀਵਨਸਾਥੀ

ਬੇਟੀ

ਕੁੱਲ

1

ਤੇਲੰਗਾਨਾ

606

2171

35

2812

2

ਪੱਛਮ ਬੰਗਾਲ

52

1171

689

1912

3

ਮਹਾਰਾਸ਼ਟਰ

153

1193

91

1437

4

ਬਿਹਾਰ

196

778

12

986

5

ਤਮਿਲ ਨਾਡੂ

81

613

58

752

6

ਕਰਨਾਟਕ

68

543

109

720

7

ਕੇਰਲ

27

417

119

563

8

ਗੋਆ

75

314

9

398

9

ਉੱਤਰ ਪ੍ਰਦੇਸ਼

35

313

29

377

10

ਪੰਜਾਬ

66

269

13

348

11

ਅਸਾਮ

6

189

128

323

12

ਆਂਧਰ ਪ੍ਰਦੇਸ਼

26

204

25

255

13

ਹਿਮਾਚਲ ਪ੍ਰਦੇਸ਼

32

205

4

241

14

ਓਡੀਸ਼ਾ

11

187

35

233

15

ਹਰਿਆਣਾ

16

200

11

227

16

ਉੱਤਰਾਖੰਡ

2

161

2

165

17

ਮੱਧ ਪ੍ਰਦੇਸ਼

14

102

13

129

18

ਗੁਜਰਾਤ

20

70

24

114

19

ਰਾਜਸਥਾਨ

1

100

4

105

 

 

 

 

 

20

ਤ੍ਰਿਪੁਰਾ

1

65

32

98

21

ਝਾਰਖੰਡ

7

75

11

93

22

ਛੱਤੀਸਗੜ੍ਹ

3

24

4

31

23

ਮਣੀਪੁਰ

2

5

4

11

24

ਮੇਘਾਲਿਆ

0

5

3

8

25

ਮਿਜ਼ੋਰਮ

0

0

1

1

26

ਅਰੁਣਾਚਲ ਪ੍ਰਦੇਸ਼

0

0

0

0

27

ਨਾਗਾਲੈਂਡ

0

0

0

0

28

ਸਿੱਕਮ

0

0

0

0

ਕੁੱਲ

1500

9374

1465

12339

ਐੱਸਐੱਸਐੱਸਵਾਈ ਲਾਭਾਰਥੀਆਂ ਦੀ ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਸੂਚੀ (ਸੁਤੰਤਰਤਾ ਸੈਨਾਨੀ/ਜੀਵਨਸਾਥੀ/ਬੇਟੀ)

ਸੀਰੀਅਲ ਨੰਬਰ

ਕੇਂਦਰ ਸ਼ਾਸਿਤ ਪ੍ਰਦੇਸ਼

 

ਸੁਤੰਤਰਤਾ ਸੈਨਾਨੀ

ਜੀਵਨਸਾਥੀ

ਬੇਟੀ

 

ਕੁੱਲ

1

ਜੰਮੂ ਅਤੇ ਕਸ਼ਮੀਰ

32

267

67

366

2

ਦਿੱਲੀ

14

83

20

117

3

ਪੁਡੂਚੇਰੀ

3

37

15

55

4

ਚੰਡੀਗੜ੍ਹ

2

8

1

11

5

ਅੰਡੇਮਾਨ ਅਤੇ ਨਿਕੋਬਾਰ ਟਾਪੂ

0

1

0

1

6

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ

2

6

1

9

7

ਲੱਦਾਖ

0

0

0

0

8

 

ਲਕਸ਼ਦ੍ਵੀਪ

0

0

0

0

ਕੁੱਲ

53

402

104

559

ਗ੍ਰੈਂਡ ਟੋਟਲ (ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼)

1553

9776

1569

12898

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਨੁਬੰਧ -II

 

ਸੁਤੰਤਰਤਾ ਸੈਨਿਕ ਸਨਮਾਨ ਯੋਜਨਾ ਦੇ ਤਹਿਤ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਯੋਗ ਜੀਵਨਸਾਥੀ/ਬੇਟੀਆਂ ਲਈ ਪੈਨਸ਼ਨ ਦੀ ਰਾਸ਼ੀ

 

 

ਸੀਰੀਅਲ ਨੰਬਰ.

ਸੁਤੰਤਰਤਾ ਸੈਨਾਨੀਆਂ ਦੀ ਸ਼੍ਰੇਣੀ

15.08.2016 ਤੋਂ ਲਾਗੂ ਪੈਨਸ਼ਨ ਦੀ ਰਾਸ਼ੀ (ਪ੍ਰਤੀ ਮਹੀਨਾ ਰੁਪਏ ਵਿੱਚ)

01.07.2025 ਤੋਂ 56% ਦੀ ਦਰ ਨਾਲ ਮਹਿੰਗਾਈ ਰਾਹਤ (ਪ੍ਰਤੀ ਮਹੀਨਾ ਰੁਪਏ ਵਿੱਚ)

ਪੈਨਸ਼ਨ ਦੀ ਕੁੱਲ ਰਕਮ (ਪ੍ਰਤੀ ਮਹੀਨਾ ਰੁਪਏ ਵਿੱਚ)

1.

ਅੰਡੇਮਾਨ ਦੇ ਸਾਬਕਾ ਰਾਜਨੀਤਕ ਕੈਦੀ/ਉਨ੍ਹਾਂ ਦੇ ਜੀਵਨਸਾਥੀ

₹30,000/-

₹16,800/-

₹46,800/-

2.

ਬ੍ਰਿਟਿਸ਼ ਭਾਰਤ ਦੇ ਬਾਹਰ ਸੰਘਰਸ਼ ਕਰਨ ਵਾਲੇ ਸੁਤੰਤਰਤਾ ਸੈਨਾਨੀ/ਉਨ੍ਹਾਂ ਦੇ ਜੀਵਨਸਾਥੀ

₹28,000/-

₹15,680/-

₹43,680/-

3.

ਹੋਰ ਸੁਤੰਤਰਤਾ ਸੈਨਾਨੀ/ਉਨ੍ਹਾਂ ਦੇ ਜੀਵਨਸਾਥੀ (ਆਈਐੱਨਏ ਸਮੇਤ)

₹26,000/-

₹14,560/-

₹40,560/-

4.

ਆਸ਼ਰਿਤ ਮਾਤਾ-ਪਿਤਾ/ਯੋਗ ਬੇਟੀਆਂ (ਕਿਸੇ ਵੀ ਸਮੇਂ ਵੱਧ ਤੋਂ ਵੱਧ 3 ਬੇਟੀਆਂ)

ਦਿੱਤੀ ਜਾਣ ਵਾਲੀ ਰਕਮ ਦਾ 50% ਸੁਤੰਤਰਤਾ ਸੈਨਾਨੀ ਨੂੰ

ਦਿੱਤੀ ਜਾਣ ਵਾਲੀ ਰਕਮ ਦਾ 50% ਸੁਤੰਤਰਤਾ ਸੈਨਾਨੀ ਨੂੰ

ਦਿੱਤੀ ਜਾਣ ਵਾਲੀ ਰਕਮ ਦਾ 50% ਸੁਤੰਤਰਤਾ ਸੈਨਾਨੀ ਨੂੰ

ਅਨੁਬੰਧ-III

 

  1. ਸੁਤੰਤਰਤਾ ਸੈਨਾਨੀਆਂ ਲਈ ਯੋਜਨਾ ਦੇ ਤਹਿਤ ਨਿਰਧਾਰਿਤ ਹੋਰ ਲਾਭਾਂ, ਰਿਆਇਤਾਂ ਅਤੇ ਅਧਿਕਾਰਾਂ ਦੇ ਵੇਰਵੇ।
  2. ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਜੀਵਨਸਾਥੀ ਲਈ ਰਾਜਧਾਨੀ, ਸ਼ਤਾਬਦੀ ਅਤੇ ਜਨ ਸ਼ਤਾਬਦੀ ਸਮੇਤ ਕਿਸੇ ਵੀ ਟ੍ਰੇਨ ਵਿੱਚ ਫਰਸਟ ਕਲਾਸ/ਸੈਂਕਡ ਏਸੀ ਅਤੇ ਦੁਰੰਤੋ ਵਿੱਚ ਸੈਂਕਡ/ਥਰਡ ਏਸੀ ਦਾ ਜੀਵਨ ਭਰ ਲਈ ਮੁਫਤ ਰੇਲਵੇ ਪਾਸ, ਨਾਲ ਹੀ ਉਸੇ ਕਲਾਸ ਵਿੱਚ ਇੱਕ ਸਾਥੀ ਲਈ ਵੀ ਪਾਸ ਦੀ ਸੁਵਿਧਾ। ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਯੋਗ ਆਸ਼ਰਿਤਾਂ ਨੂੰ ‘ਕੇਂਦਰੀ ਸਰਕਾਰ ਦੀ ਸਿਹਤ ਸੇਵਾ’ (ਸੀਜੀਐੱਚਐੱਸ) ਦੇ ਤਹਿਤ ਮੁਫ਼ਤ ਮੈਡੀਕਲ ਸੁਵਿਧਾਵਾਂ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ ਦੁਆਰਾ ਸੰਚਾਲਿਤ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ।
  3. ਨਵੀਂ ਦਿੱਲੀ ਸਥਿਤ ਸਟੇਟ ਭਵਨ ਵਿੱਚ ਸੁਤੰਤਰਤਾ ਸੈਨਾਨੀਆਂ, ਉਨ੍ਹਾਂ ਦੇ ਯੋਗ ਆਸ਼ਰਿਤਾਂ ਅਤੇ ਇੱਕ ਸਾਥੀ ਦੇ ਨਾਲ ਭੋਜਨ ਸਮੇਤ ਮੁਫ਼ਤ ਟ੍ਰਾਂਜਿਟ ਸਟੇਅ ਦੀ ਸੁਵਿਧਾ।

ਗ੍ਰਹਿ ਰਾਜ ਮੰਤਰੀ ਸ਼੍ਰੀ ਬਾਂਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ


(रिलीज़ आईडी: 2291817) आगंतुक पटल : 8
इस विज्ञप्ति को इन भाषाओं में पढ़ें: English , हिन्दी , Tamil