ਭਾਰੀ ਉਦਯੋਗ ਮੰਤਰਾਲਾ
ਭਾਰੀ ਉਦਯੋਗ ਮੰਤਰਾਲੇ ਨੇ ਏਕੀਕ੍ਰਿਤ ਦੁਰਲੱਭ ਧਰਤੀ ਸਥਾਈ ਮੈਗਨੈਟ (ਆਰਈਪੀਐੱਮ ਸਕੀਮ) ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਦੇ ਤਹਿਤ ਗਲੋਬਲ ਟੈਂਡਰ ਲਈ ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ
प्रविष्टि तिथि:
29 JUL 2026 5:16PM by PIB Chandigarh
ਭਾਰਤ ਸਰਕਾਰ ਦੇ ਭਾਰੀ ਉਦਯੋਗ ਮੰਤਰਾਲੇ (ਐੱਮਐੱਚਆਈ) ਨੇ ਸਿੰਟਰਡ ਰੇਅਰ ਅਰਥ ਪਰਮਾਨੈਂਟ ਮੈਗਨੇਟ (ਆਰਈਪੀਐੱਮ) ਸਕੀਮ ਦੇ ਤਹਿਤ ਗਲੋਬਲ ਟੈਂਡਰਾਂ ਲਈ ਸਮਾਂ-ਸੀਮਾ ਵਧਾ ਦਿੱਤੀ ਹੈ। ਬੋਲੀ ਜਮ੍ਹਾਂ ਕਰਨ ਦੀ ਆਖਰੀ ਮਿਤੀ 29 ਜੁਲਾਈ, 2026 ਤੋਂ ਵਧਾ ਕੇ 12 ਅਗਸਤ, 2026 ਕਰ ਦਿੱਤੀ ਗਈ ਹੈ, ਜਦੋਂ ਕਿ ਤਕਨੀਕੀ ਬੋਲੀਆਂ ਖੋਲ੍ਹਣ ਦੀ ਮਿਤੀ 30 ਜੁਲਾਈ, 2026 ਤੋਂ ਵਧਾ ਕੇ 13 ਅਗਸਤ, 2026 ਕਰ ਦਿੱਤੀ ਗਈ ਹੈ। ਇਸ ਕਦਮ ਦਾ ਉਦੇਸ਼ ਟੈਂਡਰਿੰਗ ਪ੍ਰਕਿਰਿਆ ਵਿੱਚ ਵਿਆਪਕ ਹਿੱਸੇਦਾਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਵਾਧੂ ਸਮਾਂ ਪ੍ਰਦਾਨ ਕਰਨਾ ਹੈ। ਇਸ ਸੰਬੰਧੀ ਇੱਕ ਐਡੈਂਡਮ ਸਾਰੇ ਹਿੱਸੇਦਾਰਾਂ ਦੀ ਜਾਣਕਾਰੀ ਲਈ ਕੇਂਦਰੀ ਜਨਤਕ ਖਰੀਦ (ਸੀਪੀਪੀ) ਪੋਰਟਲ ( https://eprocure.gov.in/eprocure/app) 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ।
20 ਮਾਰਚ, 2026 ਨੂੰ ਮੰਤਰਾਲੇ ਨੇ ਭਾਰਤ ਵਿੱਚ ਏਕੀਕ੍ਰਿਤ ਦੁਰਲੱਭ ਧਰਤੀ ਸਥਾਈ ਮੈਗਨੈਟ (ਚੁੰਬਕ) ਨਿਰਮਾਣ ਸੁਵਿਧਾਵਾਂ ਸਥਾਪਤ ਕਰਨ ਲਈ 'ਆਰਪੀਐੱਮ ਯੋਜਨਾ ਦੇ ਤਹਿਤ ਲਾਭਾਰਥੀਆਂ ਦੇ ਰੂਪ ਵਿੱਚ ਨਿਰਮਾਤਾਵਾਂ ਦੀ ਚੋਣ ਲਈ ਗਲੋਬਲ ਟੈਂਡਰ ਦਾ ਸੱਦਾ ਦਿੱਤਾ ਸੀ।
26 ਨਵੰਬਰ, 2025 ਨੂੰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 7,280 ਕਰੋੜ ਰੁਪਏ ਦੇ ਵਿੱਤੀ ਖਰਚ ਨਾਲ ਏਕੀਕ੍ਰਿਤ ਦੁਰਲੱਭ ਧਰਤੀ ਸਥਾਈ ਮੈਗਨੈਟ (ਆਰਈਪੀਐੱਮ ਸਕੀਮ) ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਦੀ ਪਹਿਲੀ ਪਹਿਲ ਦਾ ਉਦੇਸ਼ ਭਾਰਤ ਵਿੱਚ 6,000 ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਟੀਪੀਏ) ਦੀ ਸਮਰੱਥਾ ਵਾਲੇ ਏਕੀਕ੍ਰਿਤ ਰੇਅਰ ਅਰਥ ਪਰਮਾਨੈਂਟ ਮੈਗਨੇਟ ਨਿਰਮਾਣ ਪਲਾਂਟ ਸਥਾਪਤ ਕਰਨਾ ਹੈ, ਜਿਸ ਨਾਲ ਆਤਮ-ਨਿਰਭਰਤਾ ਵਧੇਗੀ ਅਤੇ ਭਾਰਤ ਨੂੰ ਵਿਸ਼ਵ ਆਰਈਪੀਐੱਮ ਬਾਜ਼ਾਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕੀਤਾ ਜਾਵੇਗਾ।
ਏਕੀਕ੍ਰਿਤ ਦੁਰਲੱਭ ਧਰਤੀ ਸਥਾਈ ਮੈਗਨੈਟ (ਚੁੰਬਕ) ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕਾਂ ਵਿੱਚੋਂ ਇੱਕ ਹਨ ਅਤੇ ਇਲੈਕਟ੍ਰਿਕ ਵਾਹਨਾਂ, ਵਿੰਡ ਟਰਬਾਈਨਾਂ, ਉੱਚ-ਅੰਤ ਵਾਲੇ ਇਲੈਕਟ੍ਰਾਨਿਕ ਹਿੱਸਿਆਂ, ਏਰੋਸਪੇਸ ਅਤੇ ਰੱਖਿਆ ਪ੍ਰਣਾਲੀਆਂ ਵਿੱਚ ਵਿਆਪਕ ਤੌਰ 'ਤੇ ਵਰਤੇ ਜਾਂਦੇ ਹਨ। ਭਾਰਤ ਵਿੱਚ ਪੂਰੀ ਮੁੱਲ ਲੜੀ ਸਥਾਪਤ ਕਰਕੇ - ਐੱਨਡੀਪੀਆਰ ਆਕਸਾਈਡ ਤੋਂ ਲੈ ਕੇ ਤਿਆਰ ਚੁੰਬਕਾਂ ਤੱਕ - ਇਸ ਯੋਜਨਾ ਨਾਲ ਇਸ ਖੇਤਰ ਵਿੱਚ ਆਯਾਤ ਨਿਰਭਰਤਾ ਵਿੱਚ ਭਾਰੀ ਕਮੀ ਆਉਣ ਦੀ ਉਮੀਦ ਹੈ।
****
ਟੀਪੀਜੇ/ਬਲਜੀਤ
(रिलीज़ आईडी: 2291708)
आगंतुक पटल : 2