ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਸੰਯੁਕਤ ਭੂ-ਵਿਗਿਆਨੀ (ਮੁੱਖ) ਪ੍ਰੀਖਿਆ, 2026

प्रविष्टि तिथि: 21 JUL 2026 11:29AM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 20 ਅਤੇ 21 ਜੂਨ, 2026 ਨੂੰ ਆਯੋਜਿਤ ਕੀਤੀ ਗਈ ਸੰਯੁਕਤ ਭੂ-ਵਿਗਿਆਨੀ (ਮੁੱਖ) ਪ੍ਰੀਖਿਆ, 2026 ਦੇ ਲਿਖਤੀ ਭਾਗ ਦੇ ਨਤੀਜਿਆਂ ਦੇ ਆਧਾਰ ’ਤੇ, ਹੇਠ ਲਿਖੇ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਨੇ ਇੰਟਰਵਿਊ/ਸ਼ਖਸੀਅਤ ਪ੍ਰੀਖਿਆ  ਲਈ ਯੋਗਤਾ ਪ੍ਰਾਪਤ ਕੀਤੀ ਹੈ।

2. ਇਨ੍ਹਾਂ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ, ਇਨ੍ਹਾਂ ਦੇ ਹਰ ਪੱਖੋਂ ਯੋਗ ਪਾਏ ਜਾਣ ਦੇ ਅਧੀਨ ਅਸਥਾਈ ਹੈ। ਉਮੀਦਵਾਰਾਂ ਨੂੰ ਪਰਸਨੈਲਿਟੀ ਟੈੱਸਟ ਦੇ ਸਮੇਂ ਉਮਰ, ਵਿੱਦਿਅਕ ਯੋਗਤਾ, ਭਾਈਚਾਰੇ, ਸਰੀਰਕ ਅਪੰਗਤਾ, ਈ.ਡਬਲਿਊ.ਐੱਸ. ਆਦਿ ਦੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਅਸਲ ਸਰਟੀਫਿਕੇਟ ਪੇਸ਼ ਕਰਨੇ ਪੈਣਗੇ। ਇਸ ਲਈ ਉਨ੍ਹਾਂ ਨੂੰ ਆਪਣੇ ਉਪਰੋਕਤ ਸਰਟੀਫਿਕੇਟ ਤਿਆਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

3. ਪ੍ਰੀਖਿਆ ਨਿਯਮਾਂ ਦੇ ਅਨੁਸਾਰ, ਪਰਸਨੈਲਿਟੀ ਟੈੱਸਟ/ਇੰਟਰਵਿਊ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ https://upsconline.nic.in ’ਤੇ ਆਪਣੀ ਵਿੱਦਿਅਕ ਯੋਗਤਾ ਸਥਿਤੀ ਨੂੰ ਅੱਪਡੇਟ ਕਰਨ ਲਈ ਇੱਕ ਵਿੰਡੋ ਪ੍ਰਦਾਨ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਕੋਲ ਔਨਲਾਈਨ ਅਰਜ਼ੀ ਭਰਨ ਸਮੇਂ ਨਿਰਧਾਰਿਤ ਵਿੱਦਿਅਕ ਯੋਗਤਾ ਨਹੀਂ ਸੀ, ਉਨ੍ਹਾਂ ਨੂੰ ਸਾਂਝੇ ਅਰਜ਼ੀ ਫਾਰਮ ਵਿੱਚ ਆਪਣੇ ਵੇਰਵੇ ਅੱਪਡੇਟ ਕਰਨੇ ਪੈਣਗੇ ਅਤੇ ਲੋੜੀਂਦੀ ਯੋਗਤਾ ਪ੍ਰੀਖਿਆ ਪਾਸ ਕਰਨ ਦਾ ਸਬੂਤ ਅਪਲੋਡ ਕਰਨ ਪਵੇਗਾ। ਅਜਿਹਾ ਨਾ ਕਰਨ ’ਤੇ, ਉਮੀਦਵਾਰਾਂ ਨੂੰ ਪਰਸਨੈਲਿਟੀ ਟੈੱਸਟ/ਇੰਟਰਵਿਊ ਲਈ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।

ਟਿੱਪਣੀ: ਇਸ ਮਿਆਦ ਦੇ ਦੌਰਾਨ, ਪਰਸਨੈਲਿਟੀ ਟੈੱਸਟ ਲਈ ਯੋਗਤਾ ਪ੍ਰਾਪਤ ਸਾਰੇ ਉਮੀਦਵਾਰਾਂ ਨੂੰ ਆਪਣੇ ਪੱਤਰ-ਵਿਹਾਰ/ਡਾਕ ਪਤਾ, ਉੱਚ ਯੋਗਤਾ, ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤ ਉਪਲਬਧੀਆਂ, ਰੋਜ਼ਗਾਰ ਵੇਰਵੇ/ਸੇਵਾ ਤਜਰਬਾ, ਸੇਵਾ ਅਲਾਟਮੈਂਟ, ਸੇਵਾ ਤਰਜੀਹ (ਜੇਕਰ ਅਹੁਦੇ ਦੀਆਂ ਦੋਵਾਂ ਸ਼੍ਰੇਣੀਆਂ ਵਿੱਚ ਯੋਗਤਾ ਪ੍ਰਾਪਤ ਕੀਤੀ ਹੋਵੇ) ਨੂੰ ਅੱਪਡੇਟ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਸ ਵਿੰਡੋ ਵਿੱਚ ਅੱਪਡੇਟ ਕੀਤੇ ਗਏ ਵੇਰਵਿਆਂ ਨੂੰ ਅੰਤਿਮ ਮੰਨਿਆ ਜਾਵੇਗਾ ਅਤੇ ਇਨ੍ਹਾਂ ਖੇਤਰਾਂ ਵਿੱਚ ਤਬਦੀਲੀਆਂ ਕਰਨ ਲਈ ਕਿਸੇ ਹੋਰ ਮਾਧਿਅਮ ਤੋਂ ਪ੍ਰਾਪਤ ਬੇਨਤੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

4. ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਇੰਟਰਵਿਊ ਸਮੇਂ ਪੇਸ਼ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਦੇ ਸਬੰਧ ਵਿੱਚ ਭਾਰਤ ਦੇ ਗਜ਼ਟ ਵਿੱਚ ਮਿਤੀ 03.09.2025 ਨੂੰ ਪ੍ਰਕਾਸ਼ਿਤ ‘ਸੰਯੁਕਤ ਭੂ-ਵਿਗਿਆਨੀ ਪ੍ਰੀਖਿਆ, 2026’ ਦੇ ਨਿਯਮਾਂ ਨੂੰ ਧਿਆਨ ਨਾਲ ਪੜ੍ਹ ਲੈਣ। ਉਮੀਦਵਾਰ ਆਪਣੀ ਉਮਰ, ਜਨਮ ਮਿਤੀ, ਵਿੱਦਿਅਕ ਯੋਗਤਾ, ਜਾਤੀ (ਅ.ਜ./ਅ.ਪ.ਜ./ਪਛੜੀਆਂ ਸ਼੍ਰੇਣੀਆਂ), ਈ.ਡਬਲਿਊ.ਐੱਸ. ਅਤੇ ਸਰੀਰਕ ਅਪੰਗਤਾ ਦੀ ਸਥਿਤੀ ਦੇ ਸਮਰਥਨ ਵਿੱਚ ਢੁਕਵੇਂ ਅਤੇ ਮਾਨਤਾ ਪ੍ਰਾਪਤ ਸਬੂਤ ਪੇਸ਼ ਨਾ ਕਰ ਸਕਣ ਲਈ ਖ਼ੁਦ ਜ਼ਿੰਮੇਵਾਰ ਹੋਵੇਗਾ। ਯੋਗਤਾ ਪ੍ਰਾਪਤ ਉਮੀਦਵਾਰ ਇੰਟਰਵਿਊ/ਸ਼ਖਸੀਅਤ ਟੈੱਸਟ ਦੇ ਸਮੇਂ ਤਸਦੀਕ ਲਈ ਆਪਣੇ ਸਾਰੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ।

5. ਪਰਸਨੈਲਿਟੀ ਟੈੱਸਟ ਲਈ ਯੋਗਤਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਇੰਟਰਵਿਊ ਦੀ ਸਮਾਂ-ਸਾਰਣੀ ਕਮਿਸ਼ਨ ਦੀ ਵੈੱਬਸਾਈਟ ’ਤੇ ਸਮੇਂ ਸਿਰ ਉਪਲਬਧ ਕਰਵਾ ਦਿੱਤੀ ਜਾਵੇਗੀ। ਹਾਲਾਂਕਿ, ਇੰਟਰਵਿਊ ਦੀ ਅਸਲ ਮਿਤੀ ਦੀ ਸੂਚਨਾ ਉਮੀਦਵਾਰਾਂ ਨੂੰ ਸਮੇਂ ਸਿਰ ਦੱਸੀ ਜਾਵੇਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨੂੰ ਆਪਣੀ ਈ-ਮੇਲ ਚੈੱਕ ਕਰਦੇ ਰਹਿਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

6. ਉਮੀਦਵਾਰਾਂ ਨੂੰ ਸੂਚਿਤ ਕੀਤੀ ਗਈ ਪਰਸਨੈਲਿਟੀ ਟੈੱਸਟ ਦੀ ਮਿਤੀ ਅਤੇ ਸਮੇਂ ਵਿੱਚ ਤਬਦੀਲੀ ਕਰਨ ਨਾਲ ਸਬੰਧਿਤ ਬੇਨਤੀ ਵੀ ’ਤੇ ਕਿਸੇ ਵੀ ਹਾਲਾਤ ’ਚ ਵਿਚਾਰ ਨਹੀਂ ਕੀਤਾ ਜਾਵੇਗਾ।

7. ਉਮੀਦਵਾਰਾਂ ਦੀਆਂ ਮਾਰਕਸ਼ੀਟਸ, ਅੰਤਿਮ ਨਤੀਜੇ ਦੇ ਪ੍ਰਕਾਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ (ਪਰਸਨੈਲਿਟੀ ਟੈੱਸਟ ਦੇ ਆਯੋਜਨ ਤੋਂ ਬਾਅਦ) ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਕਰਵਾ ਦਿੱਤੀਆਂ ਜਾਣਗੀਆਂ ਅਤੇ ਇਹ ਮਾਰਕਸ਼ੀਟਸ ਵੈੱਬਸਾਈਟ ’ਤੇ 30 ਦਿਨਾਂ ਦੀ ਮਿਆਦ ਲਈ ਉਪਲਬਧ ਰਹਿਣਗੀਆਂ। ਉਮੀਦਵਾਰ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਮਾਰਕਸ਼ੀਟ ਦੇਖ ਸਕਦੇ ਹਨ। ਹਾਲਾਂਕਿ, ਉਮੀਦਵਾਰਾਂ ਤੋਂ ਡਾਕ-ਟਿਕਟ ਲੱਗੇ ਅਤੇ ਆਪਣਾ ਪਤਾ ਲਿਖੇ ਲਿਫ਼ਾਫ਼ੇ ਸਮੇਤ ਵਿਸ਼ੇਸ਼ ਬੇਨਤੀ ਪ੍ਰਾਪਤ ਹੋਣ ’ਤੇ ਹੀ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ , ਮਾਰਕਸ਼ੀਟਸ ਦੀਆਂ ਛਪੀਆਂ ਹੋਈਆਂ ਕਾਪੀਆਂ (ਪ੍ਰਿੰਟਿਡ ਕਾਪੀਆਂ) ਭੇਜੀਆਂ ਜਾਣਗੀਆਂ। , ਮਾਰਕਸ਼ੀਟਸ ਦੀਆਂ ਛਪੀਆਂ ਕਾਪੀਆਂ ਪ੍ਰਾਪਤ ਕਰਨ ਦੇ ਇਛੁੱਕ ਉਮੀਦਵਾਰਾਂ ਨੂੰ ਕਮਿਸ਼ਨ ਦੀ ਵੈੱਬਸਾਈਟ ’ਤੇ ਮਾਰਕਸ਼ੀਟਸ ਪ੍ਰਦਰਸ਼ਿਤ ਕੀਤੇ ਜਾਣ ਦੇ ਤੀਹ ਦਿਨਾਂ ਦੇ ਅੰਦਰ ਅਜਿਹੀ ਬੇਨਤੀ ਕਰਨੀ ਪਵੇਗੀ। ਇਸ ਤੋਂ ਬਾਅਦ ਅਜਿਹੀ ਕਿਸੇ ਵੀ ਬੇਨਤੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

8. ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਪਤੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਉਹ ਕਮਿਸ਼ਨ ਨੂੰ ਤੁਰੰਤ ਪੱਤਰ ਜਾਂ ਈ-ਮੇਲ ਰਾਹੀਂ ਸੂਚਿਤ ਕਰਨ।

9. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੰਪਲੈਕਸ ਵਿੱਚ ਇੱਕ ਸੁਵਿਧਾ ਕਾਊਂਟਰ ਸਥਿਤ ਹੈ। ਉਮੀਦਵਾਰ ਆਪਣੀ ਪ੍ਰੀਖਿਆ/ਨਤੀਜਿਆਂ ਸੰਬੰਧੀ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਇਸ ਕਾਊਂਟਰ ਤੋਂ ਨਿੱਜੀ ਤੌਰ ’ਤੇ ਜਾਂ ਟੈਲੀਫ਼ੋਨ ਨੰਬਰ (011)-23385271/23381125/23098543 ’ਤੇ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਵਿਚਕਾਰ ਪ੍ਰਾਪਤ ਕਰ ਸਕਦੇ ਹਨ।

 

ਨਤੀਜਾ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ:

*****

ਐੱਨਕੇਆਰ/ਏਵੀ


(रिलीज़ आईडी: 2290272) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Gujarati , Tamil