ਕਾਰਪੋਰੇਟ ਮਾਮਲੇ ਮੰਤਰਾਲਾ
ਆਈਆਈਸੀਏ-ਸ਼ਿਲੌਂਗ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ ਅਤੇ ਉੱਦਮਾਂ ਲਈ ਕਾਰਪੋਰੇਟ ਮਾਮਲੇ ਮੰਤਰਾਲੇ ਦੀ ‘ਕਾਰਪੋਰੇਟ ਮਿੱਤਰ ਯੋਜਨਾ’ ‘ਤੇ ਜਾਗਰੂਕਤਾ ਵੈਬੀਨਾਰ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ
प्रविष्टि तिथि:
26 JUL 2026 10:49PM by PIB Chandigarh
ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਕਾਰਪੋਰੇਟ ਮਾਮਲੇ ਸੰਸਥਾਨ (ਆਈਆਈਸੀਏ), ਸ਼ਿਲੌਂਗ ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨਾਂ, ਵਿਦਿਆਰਥੀਆਂ, ਐੱਮਐੱਸਐੱਮਈ, ਪੇਸ਼ੇਵਰਾਂ ਅਤੇ ਉੱਦਮਾਂ ਦਰਮਿਆਨ ਕਾਰਪੋਰੇਟ ਮਿੱਤਰ ਯੋਜਨਾ’ ਦੇ ਪ੍ਰਤੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਧਾਉਣ ਦੇ ਉਦੇਸ਼ ਨਾਲ ਇੱਕ ਵੈਬੀਨਾਰ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ।
ਇਹ ਵੈਬੀਨਾਰ ਉੱਤਰ-ਪੂਰਬ ਖੇਤਰ (ਐੱਨਈਆਰ) ਲਈ ‘ਕਾਰਪੋਰੇਟ ਮਿੱਤਰ ਯੋਜਨਾ’ ਜਾਗਰੂਕਤਾ ਅਭਿਆਨ ਦੇ ਤਹਿਤ ਆਯੋਜਿਤ ਕੀਤਾ ਗਿਆ। ਇਸ ਦਾ ਆਯੋਜਨ ਅਰੁਣਾਚਲ ਪ੍ਰਦੇਸ਼ ਦੀ ਰਾਜੀਵ ਗਾਂਧੀ ਯੂਨੀਵਰਸਿਟੀ (ਆਰਜੀਯੂ) ਦੇ ਸਹਿਯੋਗ ਨਾਲ ਅਤੇ ਇੰਸਟੀਟਿਊਟ ਆਫ਼ ਕਾਸਟ ਅਕਾਊਂਟੈਟਸ ਆਫ਼ ਇੰਡੀਆ (ਆਈਸੀਐੱਮਏਆਈ) ਦੇ ਪ੍ਰਮੁੱਖ ਸਹਿ-ਮੇਜ਼ਬਾਨ ਅਤੇ ਦਿ ਇੰਸਟੀਟਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ (ਆਈਸੀਐੱਸਆਈ) ਅਤੇ ‘ਦਿ ਇੰਸਟੀਟਿਊਟ ਆਫ਼ ਚਾਰਟਰਡ ਅਕਾਊਟੈਂਟਸ ਆਫ਼ ਇੰਡੀਆ (ਆਈਸੀਏਆਈ) ਦੇ ਸਹਾਇਕ ਸਹਿ-ਮੇਜ਼ਬਾਨੀ ਨਾਲ ਕੀਤਾ ਗਿਆ।
ਇਸ ਯੋਜਨਾ ਦਾ ਉਦੇਸ਼ ਮੁੱਖ ਤੌਰ ‘ਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਐੱਮਐੱਸਐੱਮਈ ਨੂੰ ‘ਵਿਕਸਿਤ ਭਾਰਤ@2047' ਦੇ ਵੱਡੇ ਵਿਜ਼ਨ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸਸ਼ਕਤ ਬਣਾਉਣਾ ਹੈ। ਇਹ ਯੋਜਨਾ ਯੋਗ, ਮਾਨਤਾ ਪ੍ਰਾਪਤ ਅਤੇ ਭਰੋਸੇਮੰਦ ਪੈਰਾ-ਪੇਸ਼ੇਵਰ ਯਾਨੀ “ਕਾਰਪੋਰੇਟ ਮਿੱਤਰਾਂ” ਦੇ ਇੱਕ ਸਮੂਹ ਤੱਕ ਪਹੁੰਚ ਅਸਾਨ ਬਣਾ ਕੇ ਐੱਮਐੱਸਐੱਮਈ ਲਈ ਇੱਕ ਮਜ਼ਬੂਤ ਸਹਾਇਕ ਈਕੋਸਿਸਟਮ ਤਿਆਰ ਕਰਦਾ ਹੈ। ਇਸ ਦਾ ਟੀਚਾ ਇੱਕ ਰਸਮੀ, ਵਿੱਤੀ ਤੌਰ ‘ਤੇ ਮਜ਼ਬੂਤ ਅਤੇ ਸਮ੍ਰਿੱਧ ਐੱਮਐੱਸਐੱਮਈ ਖੇਤਰ ਦੇ ਵਿਜ਼ਨ ਨੂੰ ਸਾਕਾਰ ਕਰਨਾ ਹੈ।
‘ਕਾਰਪੋਰੇਟ ਮਿੱਤਰਾਂ’ ਦੀ ਕਲਪਨਾ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਪਹੁੰਚਯੋਗ, ਸਸਤੀ ਅਤੇ ਗੁਣਵੱਤਾਪੂਰਨ ਵਾਲੀ ਪਾਲਣਾ ਅਤੇ ਕਾਰੋਬਾਰੀ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ, ਨੌਜਵਾਨ ਗ੍ਰੈਜੂਏਟਾਂ ਨੂੰ ਉਦਯੋਗ-ਪ੍ਰਾਸੰਗਿਕ ਜਾਣਕਾਰੀ ਅਤੇ ਵਿਵਹਾਰਿਕ ਕੌਸ਼ਲ ਨਾਲ ਲੈਸ ਟ੍ਰੇਂਡ ਪੈਰਾ-ਪੇਸ਼ੇਵਰਾਂ ਦਾ ਇੱਕ ਸਮੂਹ ਤਿਆਰ ਕਰਨਾ ਵੀ ਇਸ ਦਾ ਉਦੇਸ਼ ਹੈ। ਇਸ ਪਹਿਲਕਦਮੀ ਨਾਲ ਐੱਮਐੱਸਐੱਮਈ ਈਕੋਸਿਸਟਮ ਦੇ ਮਜ਼ਬੂਤ ਹੋਣ ਅਤੇ ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਦੇ ਵਧਣ ਦੀ ਉਮੀਦ ਹੈ। ਮਾਨਤਾ ਪ੍ਰਾਪਤ ‘ਕਾਰਪੋਰੇਟ ਮਿੱਤਰ’
ਸਥਾਨਕ ਉੱਦਮਾਂ ਨੂੰ ਉਨ੍ਹਾਂ ਦੇ ਕਾਰੋਬਾਰੀ ਸੰਚਾਲਨ ਦੇ ਗੈਰ-ਕੋਰ ਪਹਿਲੂਆਂ-ਜਿਵੇਂ ਕਿ ਰੈਗੂਲੇਟਰੀ, ਪਾਲਣਾ, ਵਿੱਤੀ, ਟੈਕਸੇਸ਼ਨ, ਲੇਖਾਕਾਰੀ ਅਤੇ ਸ਼ਾਸਨ ਨਾਲ ਜੁੜੀਆਂ ਜ਼ਰੂਰਤਾਂ ਲਈ ਸਸਤੀ ਅਤੇ ਪਹੁੰਚਯੋਗ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨਗੇ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਐੱਮਐੱਸਐੱਮਈ ਰੈਗੂਲੇਟਰੀ ਜ਼ਰੂਰਤਾਂ ਨੂੰ ਅਸਾਨੀ ਨਾਲ ਪੂਰਾ ਕਰਦੇ ਹੋਏ ਆਪਣੇ ਨਵੀਨਤਾ, ਵਿਸਥਾਰ ਅਤੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਸਕਣ।
ਇਸ ਯੋਜਨਾ ਦੇ ਲਾਗੂਕਰਨ ਲਈ ਪੂਰੇ ਭਾਰਤ ਵਿੱਚ ਸ਼ੁਰੂਆਤ ਵਿੱਚ 2000 ਪ੍ਰਤੀਭਾਗੀਆਂ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 200 ਪ੍ਰਤੀਭਾਗੀ ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਖੇਤਰ (ਐੱਨਈਆਰ) ਦੇ ਹੋਣਗੇ। ਉੱਤਰ-ਪੂਰਬੀ ਖੇਤਰ ਦੇ ਉਮੀਦਵਾਰਾਂ ਲਈ ਫੀਸ ਵਿੱਚ 50% ਦੀ ਛੋਟ ਵੀ ਉਪਲਬਧ ਹੋਵੇਗੀ।
ਉੱਤਰ-ਪੂਰਬ ਖੇਤਰ ਵਿੱਚ ਯੋਜਨਾ ਦੇ ਲਾਗੂਕਰਨ ਅਤੇ ਵਿਸਥਾਰ ਲਈ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਅਧੀਨ ਭਾਰਤੀ ਕਾਰਪੋਰੇਟ ਮਾਮਲੇ ਸੰਸਥਾਨ (ਆਈਆਈਸੀਏ), ਸ਼ਿਲੌਂਗ ਨੂੰ ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ, ਜਿਵੇਂ ਯੂਨੀਵਰਸਿਟੀਆਂ, ਸੰਘਾਂ, ਉਦਯੋਗ ਸੰਸਥਾਵਾਂ ਅਤੇ ਸੰਸਥਾਨਾਂ ਆਦਿ ਦੇ ਨਾਲ ਤਾਲਮੇਲ ਅਤੇ ਸੰਪਰਕ ਸਥਾਪਿਤ ਕਰਨ ਲਈ ਨੋਡਲ ਏਜੰਸੀ ਮਨੋਨੀਤ ਕੀਤੀ ਗਈ ਹੈ। ਇਸ ਦਾ ਉਦੇਸ਼ ਯੋਜਨਾ ਦਾ ਪ੍ਰਭਾਵਸ਼ਾਲੀ ਪ੍ਰਚਾਰ-ਪ੍ਰਸਾਰ ਅਤੇ ਜਨਤਕ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਹੈ।
‘ਕਾਰਪੋਰੇਟ ਮਿੱਤਰ’ ਕੋਰਸ ਲਈ ਯੋਗ ਵਿਦਿਆਰਥੀਆਂ ਦੁਆਰਾ ਰਜਿਸਟ੍ਰੇਸ਼ਨ 15 ਜੁਲਾਈ 2026 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਇਹ 31 ਜੁਲਾਈ 2026 ਤੱਕ ਰਹੇਗੀ। ਰਜਿਸਟ੍ਰੇਸ਼ਨ ਲਿੰਕ : https://swayamplus.education.gov.in/courses/corporate-mitra
ਵੈਬੀਨਾਰ ਦੀ ਸ਼ੁਰੂਆਤ ਉੱਤਰ-ਪੂਰਬ ਖੇਤਰ ਲਈ ‘ਕਾਰਪੋਰੇਟ ਮਿੱਤਰ ਯੋਜਨਾ’ ਦੇ ਨਾਮਜ਼ਦ ਨੋਡਲ ਅਧਿਕਾਰੀ ਅਤੇ ਆਈਆਈਸੀਏ ਸ਼ਿਲੌਂਗ ਦੇ ਔਫਿਸਰ ਔਨ ਸਪੈਸ਼ਲ ਡਿਊਟੀ (ਓਐੱਸਡੀ) ਸ਼੍ਰੀ ਦੇਬਰੂਨ ਕਲਿਤਾ ਦੇ ਸੁਆਗਤੀ ਭਾਸ਼ਣ ਅਤੇ ਸੰਦਰਭ-ਸਥਾਪਨਾ ਦੇ ਨਾਲ ਹੋਈ। ਸ਼੍ਰੀ ਕਲਿਤਾ ਨੇ ਸ਼ੁਰੂਆਤ ਵਿੱਚ ਹੀ ਭਾਰਤੀ ਕਾਰਪੋਰੇਟ ਮਾਮਲੇ ਸੰਸਥਾਨ (ਆਈਆਈਸੀਏ) ਦੇ ਡਾਇਰੈਕਟਰ ਜਨਰਲ ਸ਼੍ਰੀ ਗਿਆਨੇਸ਼ਵਰ ਕੁਮਾਰ ਸਿੰਘ ਦੇ ਦੂਰਦਰਸ਼ੀ ਅਗਵਾਈ ਅਤੇ ਮਾਰਗਦਰਸ਼ਨ ਦੇ ਪ੍ਰਤੀ ਡੂੰਘਾ ਆਭਾਰ ਵਿਅਕਤ ਕੀਤਾ, ਜਿਨ੍ਹਾਂ ਦੀ ਅਗਵਾਈ ਵਿੱਚ ਕਾਰਪੋਰੇਟ ਮਿੱਤਰ ਕੋਰਸ ਦੀ ਮੂਲ ਧਾਰਨਾ ਵਿਕਸਿਤ ਕੀਤੀ ਗਈ, ਉਸ ਨੂੰ ਸੁਚਾਰੂ ਸਰੂਪ ਪ੍ਰਦਾਨ ਕੀਤਾ ਗਿਆ ਅਤੇ ਉਸ ਨੂੰ ਸਾਕਾਰ ਰੂਪ ਦਿੱਤਾ ਗਿਆ।
ਉਨ੍ਹਾਂ ਨੇ ਅੱਗੇ ‘ਕਾਰਪੋਰੇਟ ਮਿੱਤਰ’ ਦੀ ਧਾਰਨਾ ਦੇ ਵਿਕਾਸ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਇਹ ਪਹਿਲਕਦਮੀ ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਖੇਤਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਸਾਹਮਣੇ ਕਾਰੋਬਾਰ ਦੇ ਵਾਧੇ, ਵਿਸਥਾਰ ਅਤੇ ਅੱਪਗ੍ਰੇਡੇਸ਼ਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਨ੍ਹਾਂ ਚੁਣੌਤੀਆਂ ਵਿੱਚ ਰੈਗੂਲੇਟਰੀ ਅਤੇ ਸਕੱਤਰੇਤ ਪਾਲਣਾ ਦਾ ਵਧਦਾ ਬੋਝ, ਕਿਫ਼ਾਇਤੀ ਕਾਰੋਬਾਰੀ ਸਲਾਹ-ਮਸ਼ਵਰਾ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਪੇਸ਼ੇਵਰਾਂ ਦੀ ਕਮੀ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ ਨੂੰ ਹੁਲਾਰਾ ਦੇਣ ਲਈ ਪਰਿਵਰਤਨਕਾਰੀ ਪਹਿਲਕਦਮੀਆਂ ਦੀ ਜ਼ਰੂਰਤ ਪ੍ਰਮੁੱਖ ਹੈ।
ਵੈਬੀਨਾਰ ਵਿੱਚ ਦਿ ਇਸੰਟੀਟਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ (ਆਈਈਸੀਐੱਮਏਆਈ) ਦੇ ਪ੍ਰਧਾਨ, ਸੀਐੱਮਏ ਸ਼੍ਰੀ ਚਿਤਰੰਜਨ ਚਟੋਪਾਧਿਆਏ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਆਪਣੇ ਮੁੱਖ ਭਾਸ਼ਣ ਵਿੱਚ ਉਨ੍ਹਾਂ ਨੇ ਐੱਮਐੱਸਐੱਮਈ ਨੂੰ ਸਹਿਯੋਗ ਦੇਣ ਅਤੇ ਵਿਕਸਿਤ ਭਾਰਤ@2047 ਦੇ ਵਿਜ਼ਨ ਵਿੱਚ ਯੋਗਦਾਨ ਦੇਣ ਲਈ ਕੁਸ਼ਲ ਪੇਸ਼ੇਵਰ ਕਾਰਜਬਲ ਤਿਆਰ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਦਿ ਇੰਸਟੀਟਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਐੱਮਏਆਈ) ਦੇ ਵਾਈਸ ਪ੍ਰੈਜੀਡੈਂਟ, ਸੀਐੱਮਏ ਮਨੋਜ ਕੁਮਾਰ ਆਨੰਦ ਨੇ ਵੀ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਨੌਜਵਾਨਾਂ/ਵਿਦਿਆਰਥੀਆਂ ਅਤੇ ਐੱਮਐੱਸਐੱਮਈ ਦੋਹਾਂ ਲਈ ਇੱਕ ਪਹੁੰਚਯੋਗ ਅਤੇ ਸਹਾਇਕ ਈਕੋਸਿਸਟਮ ਬਣਾਉਣ ਦੀ ਜ਼ਰੂਰਤ ਬਾਰੇ ਦੱਸਿਆ, ਜਿਸ ਨੂੰ ‘ਕਾਰਪੋਰੇਟ ਮਿੱਤਰ ਯੋਜਨਾ’ ਪੂਰਾ ਕਰਦੀ ਹੈ।
ਅਰੁਣਾਚਲ ਪ੍ਰਦੇਸ਼ ਦੀ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਵਣਜ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਮ ਚੰਦਰ ਪਰਿਦਾ ਨੇ ਵੀ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਇਸ ਸਹਿਯੋਗਾਤਮਕ ਪਹਿਲ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ‘ਕਾਰਪੋਰੇਟ ਮਿੱਤਰ ਯੋਜਨਾ’ ਦੇ ਤਹਿਤ ਉਪਲਬਧ ਮੌਕਿਆਂ ਦਾ ਲਾਭ ਚੁੱਕਣ ਅਤੇ ਉਸ ਨਾਲ ਜੁੜਨ ਲਈ ਪ੍ਰੋਤਸਾਹਿਤ ਕੀਤਾ।
ਤਕਨੀਕੀ ਸੈਸ਼ਨ ਵਿੱਚ ਦਿ ਇੰਸਟੀਟਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਐੱਮਏਆਈ) ਦੇ ਪ੍ਰਮੁੱਖ ਸਹਿ-ਮੇਜ਼ਬਾਨ ਅਤੇ ਆਈਸੀਐੱਮਏਆਈ ਰਜਿਸਟਰਡ ਵੈਲਿਊਅਰਸ ਆਰਗੇਨਾਈਜ਼ੇਸ਼ਨ ਦੇ ਮੈਨੇਜਿੰਗ ਡਾਇਰੈਕਟਰ, ਸੀਐੱਮਏ (ਡਾ.) ਐੱਸ.ਕੇ. ਗੁਪਤਾ ਨੇ ਯੋਜਨਾ ਦੇ ਉਦੇਸ਼ਾਂ, ਲਾਗੂਕਰਨ ਦੀ ਰੂਪਰੇਖਾ ਅਤੇ ਇਸ ਦੀਆਂ ਪ੍ਰਮੁੱਖ ਕੁਸ਼ਲਤਾਵਾਂ ‘ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਇੱਕ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਭਾਗੀਦਾਰਾਂ ਦੇ ਸਵਾਲਾਂ ਦਾ ਵਿਸਤਾਰ ਨਾਲ ਜਵਾਬ ਦਿੱਤਾ ਗਿਆ।
ਇਸ ਵੈਬੀਨਾਰ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਸੰਸਥਾਨਾਂ ਤੋਂ 150 ਤੋਂ ਵੱਧ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਅਭਿਲਾਸ਼ੀ ਪੇਸ਼ੇਵਰਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰੋਗਰਾਮ ਦੀ ਸਮਾਪਤੀ ਰਸਮੀ ਧੰਨਵਾਦ ਪ੍ਰਸਤਾਵ ਨਾਲ ਹੋਈ। ਇਸ ਮੌਕੇ ‘ਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੀ ਅਗਵਾਈ, ਆਈਆਈਸੀਏ ਦੇ ਡਾਇਰੈਕਟਰ ਜਨਰਲ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਗਿਆ। ਨਾਲ ਹੀ, ਸਾਰੇ ਵਿਸ਼ੇਸ਼ ਮਹਿਮਾਨਾਂ, ਸਹਿਯੋਗ ਸੰਸਥਾਨਾਂ, ਭਾਗੀਦਾਰਾਂ ਅਤੇ ਆਈਆਈਸੀਏ ਸ਼ਿਲੌਂਗ, ਰਾਜੀਵ ਗਾਂਧੀ ਯੂਨੀਵਰਸਿਟੀ, ਦਿ ਇੰਸਟੀਟਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਐੱਮਏਆਈ) ਅਤੇ ‘ਕਾਰਪੋਰੇਟ ਮਿੱਤਰ ਯੋਜਨਾ’ ਦੀ ਤਾਲਮੇਲ ਕਮੇਟੀ ਦੀਆਂ ਆਯੋਜਨ ਟੀਮਾਂ ਦੇ ਵੈਬੀਨਾਰ ਦੇ ਸਫ਼ਲ ਆਯੋਜਨ ਵਿੱਚ ਦਿੱਤੇ ਗਏ ਕੀਮਤੀ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
*****
ਐੱਸਆਰ/ਓਐੱਨਪੀ/ਏਕੇ
(रिलीज़ आईडी: 2290180)
आगंतुक पटल : 7