PIB Backgrounder
ਹੈਪੇਟਾਈਟਸ ਨਾਲ ਨਿਪਟਣ ਲਈ ਭਾਰਤ ਦੀ ਲੜਾਈ
प्रविष्टि तिथि:
27 JUL 2026 10:45AM by PIB Chandigarh
ਭਾਰਤ ਹੈਪੇਟਾਈਟਸ ਨਾਲ ਨਿਪਟਣ ਦੇ ਆਪਣੇ 2030 ਦੇ ਟੀਚੇ ਨੂੰ ਹਾਸਲ ਕਰਨ ਲਈ ਸਿਹਤ ਸੰਭਾਲ ਨਾਲ ਜੁੜੀਆਂ ਰੁਕਾਵਟਾਂ ਨੂੰ ਸੁਚਾਰੂ ਢੰਗ ਨਾਲ ਦੂਰ ਕਰ ਰਿਹਾ ਹੈ। ‘ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ’ ਨੇ ਸਿਹਤ ਪ੍ਰਣਾਲੀ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ ਅਤੇ ਸੰਕ੍ਰਮਣ ਨੂੰ ਰੋਕਣ ਅਤੇ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਜਾਂਚ ਜਿਹੀਆਂ ਸੇਵਾਵਾਂ ਦੇਣ ਲਈ ਇਸ ਨੂੰ ਕਈ ਰਾਸ਼ਟਰੀ ਪ੍ਰੋਗਰਾਮਾਂ ਨਾਲ ਜੋੜਿਆ ਹੈ।
ਹੈਪੇਸਾਈਟਸ ਕੀ ਹੈ?स क्या है?
ਹੈਪੇਟਾਈਟਸ ਲੀਵਰ ਵਿੱਚ ਹੋਣ ਵਾਲੀ ਸੋਜ ਹੈ। ਇਹ ਹੈਪੇਟਾਈਟਸ ਵਾਇਰਸ ਜਾਂ ਹੋਰ ਸੰਕ੍ਰਮਣਾਂ, ਸ਼ਰਾਬ ਅਤੇ ਡਰੱਗਸ ਵਰਗੇ ਜ਼ਹਿਰੀਲੇ ਪਦਾਰਥਾਂ ਅਤੇ ਆਟੋਇਮਿਊਨ ਬਿਮਾਰੀਆਂ ਕਾਰਨ ਹੁੰਦੀ ਹੈ। ਹੈਪੇਟਾਈਟਸ ਵਾਇਰਸ ਮੁੱਖ ਤੌਰ ‘ਤੇ ਪੰਜ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚ ਟਾਈਪ ਬੀ ਅਤੇ ਟਾਈਪ ਸੀ ਸਭ ਤੋਂ ਆਮ ਹਨ ਅਤੇ ਇਨ੍ਹਾਂ ਨਾਲ ਸਿਰੋਸਿਸ ਅਤੇ ਲੀਵਰ ਕੈਂਸਰ ਵਰਗੀ ਗੰਭੀਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਭਾਰਤ ਵਿੱਚ ਹੈਪੇਟਾਈਟਸ ਨੂੰ ਜਨਤਕ ਸਿਹਤ ਸਮੱਸਿਆ ਮੰਨਿਆ ਗਿਆ ਹੈ। 2018 ਵਿੱਚ, ਸਰਕਾਰ ਨੇ ਇਸ ਬਿਮਾਰੀ ਨਾਲ ਨਿਪਟਣ ਲਈ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਦੇਣ ਵਾਲਾ ‘ਨੈਸ਼ਨਲ ਵਾਇਰਲ ਹੈਪੇਟਾਈਟਸ ਪ੍ਰੋਗਰਾਮ’ ਸ਼ੁਰੂ ਕੀਤਾ। ਇਹ ਸੰਯੁਕਤ ਰਾਸ਼ਟਰ ਦੇ ‘ਸਸਟੇਨੇਬਲ ਡਿਵੈਲਪਮੈਂਟ ਗੋਲ’ (ਟਿਕਾਊ ਵਿਕਾਸ ਟੀਚੇ) ਦੇ ਅਨੁਸਾਰ ਹੈ। ਇਸ ਦਾ ਉਦੇਸ਼ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਨਾਲ ਨਿਪਟਣਾ ਹੈ।

ਫੈਲਣ ਦੇ ਤਰੀਕੇ, ਰੋਕਥਾਮ, ਪ੍ਰਬੰਧਨ
|
ਹੈਪੇਟਾਈਟਸ ਵਾਇਰਸ
|
ਕਾਰਨ/ ਫੈਲਣਾ
|
ਰੋਕਥਾਮ ਅਤੇ ਇਲਾਜ
|
|
ਹੈਪੇਟਾਈਟਸ ਏ (ਐੱਚਏਵੀ)
|
- ਦੂਸ਼ਿਤ ਭੋਜਨ/ਪਾਣੀ ਰਾਹੀਂ ਮਲ-ਮੂੰਹ ਦੁਆਰਾ
- ਖਰਾਬ ਸਾਫ-ਸਫਾਈ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਕਮੀ
|
- ਬਚਾਅ: ਪੀਣ ਦਾ ਸਾਫ ਪਾਣੀ, ਸਾਫ-ਸਫਾਈ ਅਤੇ ਸਵੱਛਤਾ ਦੇ ਉਪਾਅ
- ਇਲਾਜ: ਆਮ ਤੌਰ ‘ਤੇ ਇਹ ਬਿਮਾਰੀ ਆਪਣੇ-ਆਪ ਠੀਕ ਹੋ ਜਾਂਦੀ ਹੈ। ਸਹਾਇਕ ਦੇਖਭਾਲ (ਹਾਈਡ੍ਰੇਸ਼ਨ/ਪੋਸ਼ਣ) ਦੀ ਜ਼ਰੂਰਤ ਹੁੰਦੀ ਹੈ। ਕੋਈ ਵਿਸ਼ੇਸ਼ ਐਂਟੀ-ਵਾਇਰਲ ਦਵਾਈ ਨਹੀਂ ਹੈ।
|
|
ਹੈਪੇਟਾਈਟਸ ਬੀ (ਐੱਚਬੀਵੀ)
|
- ਸਭ ਤੋਂ ਆਮ ਤੌਰ ‘ਤੇ: ਜਨਮ ਸਮੇਂ ਮਾਂ ਤੋਂ ਬੱਚੇ ਨੂੰ ਸੰਕ੍ਰਮਿਤ ਖੂਨ, ਖੂਨ ਨਾਲ ਬਣੀਆਂ ਚੀਜ਼ਾਂ ਅਤੇ ਸਰੀਰ ਦੇ ਤਰਲ ਪਦਾਰਥਾਂ ਆਦਿ ਦੇ ਸੰਪਰਕ ਵਿੱਚ ਆਉਣ ਨਾਲ
|
- ਬਚਾਅ: ਇਹ ਬਿਮਾਰੀ ਵੈਕਸੀਨ ਨਾਲ ਰੋਕੀ ਜਾ ਸਕਦੀ ਹੈ। ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦੇ ਤਹਿਤ ਹੈਪੇਟਾਈਟਸ ਬੀਕੀ ਵੈਕਸੀਨ ਦਿੱਤੀ ਜਾਂਦੀ ਹੈ (ਜਨਮ ਦੇ ਸਮੇਂ ਪਹਿਲੀ ਡੋਜ਼-ਜਿੰਨੀ ਜਲਦੀ ਹੋ ਸਕੇ ਅਤੇ ਨਿਸ਼ਚਿਤ ਤੌਰ ‘ਤੇ ਜਨਮ ਦੇ 24 ਘੰਟਿਆਂ ਦੇ ਅੰਦਰ; ਅਤੇ ਫਿਰ ਜਨਮ ਦੇ 6,10 ਅਤੇ 14 ਹਫ਼ਤਿਆਂ ‘ਤੇ)।
- ਇਲਾਜ: ਕ੍ਰੋਨਿਕ ਹੈਪੇਟਾਈਟਸ ਬੀਕਾ ਇਲਾਜ ਐਂਟੀ-ਵਾਇਰਲ ਦਵਾਈਆਂ ਨਾਲ ਕੀਤਾ ਜਾਂਦਾ ਹੈ, ਜੋ ਕਿ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਪਰੋਕਤ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
|
|
ਹੈਪੇਟਾਈਟਸ ਸੀ (ਐੱਚਸੀਵੀ)
|
- ਅਸੁਰੱਖਿਅਤ ਇੰਜੈਕਸ਼ਨ/ਪ੍ਰਕਿਰਿਆਵਾਂ ਦੇ ਦੌਰਾਨ ਖੂਨ ਦੇ ਸੰਪਰਕ ਵਿੱਚ ਆਉਣਾ ਸੁਈ/ਸਰਿੰਜ ਸਾਂਝੀ ਕਰਨਾ
- ਸੰਕ੍ਰਮਿਤ ਖੂਨ, ਖੂਨ ਤੋਂ ਬਣੇ ਉਤਪਾਦਾਂ ਅਤੇ ਸਰੀਰ ਦੇ ਤਰਲ ਪਦਾਰਥਾਂ ਆਦਿ ਦੇ ਸੰਪਰਕ ਵਿੱਚ ਆਉਣਾ
|
- ਬਚਾਅ: ਨੁਕਸਾਨ ਘੱਟ ਕਰਨ ਦੇ ਉਪਾਅ (ਜਿਵੇਂ ਸੁਈ ਬਦਲਣਾ) ਅਤੇ ਸੁਰੱਖਿਅਤ ਇੰਜੈਕਸ਼ਨ ਲਗਾਉਣ ਦੇ ਤਰੀਕਿਆਂ ਨੂੰ ਅਪਣਾਉਣਾ। ਹੈਪੇਟਾਈਟਸ ਸੀ ਸੰਕ੍ਰਮਣ ਤੋਂ ਬਚਾਅ ਲਈ ਕੋਈ ਵੈਕਸੀਨ ਉਪਲਬਧ ਨਹੀਂ ਹੈ।
- ਇਲਾਜ: ਡਾਇਰੈਕਟ-ਐਕਟਿੰਗ ਐਂਟੀ-ਵਾਇਰਲ (ਡੀਏਏ) ਦਵਾਈਆਂ ਦੇ ਨਾਲ ਪੈਨ-ਜੀਨੋਟਾਇਪਿਕ ਇਲਾਜ ਰਾਹੀਂ ਲਗਭਗ ਸਾਰੇ ਮਰੀਜ਼ 12-24 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ।
|
|
ਹੈਪੇਟਾਈਟਸ ਡੀ (ਐੱਚਡੀਵੀ)
|
- ਸੰਕ੍ਰਮਿਤ ਖੂਨ, ਖੂਨ ਤੋਂ ਬਣੀਆਂ ਚੀਜ਼ਾਂ ਅਤੇ ਸਰੀਰ ਦੇ ਤਰਲ ਪਦਾਰਥਾਂ ਆਦਿ ਦੇ ਸੰਪਰਕ ਵਿੱਚ ਆਉਣਾ
- ਸੰਕ੍ਰਮਣ ਸਿਰਫ਼ ਕੁਝ ਪੁਰਾਣੇ ਐੱਚਬੀਵੀ ਵਾਹਕਾਂ ਵਿੱਚ ਹੁੰਦਾ ਹੈ।
|
- ਬਚਾਅ: ਐੱਚਬੀਵੀ ਸੰਕ੍ਰਮਣ ਨੂੰ ਰੋਕ ਕੇ, ਹੈਪੇਟਾਈਟਸ ਬੀ ਵੈਕਸੀਨ ਨਾਲ ਹੀ ਐੱਚਡੀਵੀ ਸੰਕ੍ਰਮਣ ਤੋਂ ਵੀ ਪੂਰੀ ਸੁਰੱਖਿਆ ਦਿੰਦੀ ਹੈ।
|
|
ਹੈਪੇਟਾਈਟਸ ਈ (ਐੱਚਈਵੀ)
|
ਦੂਸ਼ਿਤ ਭੋਜਨ/ਪਾਣੀ ਰਾਹੀਂ ਮਲ-ਮੂੰਹ ਦੁਆਰਾ
ਖਰਾਬ ਸਾਫ-ਸਫਾਈ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਕਮੀ
|
- ਬਚਾਅ: ਪੀਣ ਦਾ ਸਾਫ ਪਾਣੀ, ਸਾਫ਼-ਸਫਾਈ ਅਤੇ ਸਵੱਛਤਾ ਦੇ ਉਪਾਅ
- ਇਲਾਜ: ਆਮ ਤੌਰ ‘ਤੇ ਇਹ ਬਿਮਾਰੀ ਆਪਣੇ-ਆਪ ਠੀਕ ਹੋ ਜਾਂਦੀ ਹੈ। ਸਹਾਇਕ ਦੇਖਭਾਲ (ਹਾਈਡ੍ਰੇਸ਼ਨ/ਪੋਸ਼ਣ) ਦੀ ਲੋੜ ਹੁੰਦੀ ਹੈ। ਕੋਈ ਵਿਸ਼ੇਸ਼ ਐਂਟੀ-ਵਾਇਰਲ ਦਵਾਈ ਨਹੀਂ ਹੈ।
|
ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਅਤੇ ਹੋਰ
ਐੱਨਵੀਐੱਚਸੀਪੀ ਦੇ ਤਹਿਤ ਅਪਣਾਈਆਂ ਗਈਆਂ ਮੁੱਖ ਰਣਨੀਤੀਆਂ ਵਿੱਚ ਰੋਕਥਾਮ, ਸਿਹਤ ਨੂੰ ਉਤਸ਼ਾਹਿਤ ਕਰਨਾ ਅਤੇ ਇਲਾਜ ਨਾਲ ਜੁੜੇ ਉਪਾਅ ਸ਼ਾਮਲ ਹਨ। ਇਨ੍ਹਾਂ ਉਪਾਵਾਂ ਵਿੱਚ : ਜਾਗਰੂਕਤਾ ਵਧਾਉਣਾ, ਸੇਵਾਵਾਂ ਤੱਕ ਪਹੁੰਚ ਅਸਾਨ ਬਣਾਉਣਾ ਅਤੇ ਲੋੜਵੰਦ ਸਾਰੇ ਲੋਕਾਂ ਨੂੰ ਵਾਇਰਲ ਹੈਪੇਟਾਈਟਸ ਦੀ ਜਾਂਚ ਅਤੇ ਇਲਾਜ ਉਪਲਬਧ ਕਰਵਾਉਣਾ ਸ਼ਾਮਲ ਹੈ।
ਸੀਰੋਪ੍ਰਿਵਲੈਂਸ ਦਾ ਮਤਲਬ ਹੈ ਸੈਂਪਲ ਸਰਵੇ ਵਿੱਚ ਕਿਸੇ ਬਿਮਾਰੀ ਰਾਹੀਂ ਪੌਜਿਟਿਵ ਪਾਏ ਗਏ ਲੋਕਾਂ ਦਾ ਹਿੱਸਾ। ਭਾਰਤ ਦੇ 2021 ਦੇ ਐੱਚਆਈਵੀ ਸੈਂਟੀਨਲ ਸਰਵੀਲਾਂਸ ਡੇਟਾ ਅਨੁਸਾਰ, ਲਗਭਗ 0.85% ਲੋਕ ਹੈਪੇਟਾਈਟਸ ਬੀ ਅਤੇ 0.29% ਲੋਕ ਹੈਪੇਟਾਈਟਸ ਸੀ ਤੋਂ ਪੀੜ੍ਹਤ ਪਾਏ ਗਏ-ਯਾਨੀ ਲੜੀਵਾਰ ਲਗਭਗ ਹਰ 118 ਵਿੱਚੋਂ 1 ਤੇ ਹਰ 345 ਵਿੱਚੋਂ 1 ਵਿਅਕਤੀ।
ਸਰਕਾਰ ਕਈ ਰਾਸ਼ਟਰੀ ਸਿਹਤ ਪ੍ਰੋਗਰਾਮ ਚਲਾਉਂਦੀ ਹੈ ਜੋ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਵਿੱਚ ਵੀ ਮਦਦ ਕਰਦੇ ਹਨ।
- ਪ੍ਰਜਨਨ, ਮਾਤ੍ਰਿ, ਨਵਜਾਤ, ਸ਼ਿਸ਼ੂ, ਕਿਸ਼ੋਰ ਸਿਹਤ ਅਤੇ ਪੋਸ਼ਣ ਪ੍ਰੋਗਰਾਮ:
- ਗਰਭਵਤੀ ਮਹਿਲਾਵਾਂ ਦੀ ਹੈਪੇਟਾਈਟਸ ਬੀ ਦੀ ਜਾਂਚ।
- ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ
- ਇਹ ਯਕੀਨੀ ਬਣਾਉਣਾ ਕਿ ਸਾਰੇ ਨਵਜਾਤ ਸ਼ਿਸ਼ੂਆਂ ਨੂੰ ਜਨਮ ਲੈਂਦਿਆਂ ਹੀ ਹੈਪੇਟਾਈਟਸ ਬੀ ਦੀ ਅਤੇ ਹੈਪੇਟਾਈਟਸ ਬੀ ਪੌਜਿਟਿਵ ਗਰਭਵਤੀ ਮਹਿਲਾਵਾਂ ਦੇ ਨਵਜਾਤ ਸ਼ਿਸ਼ੂਆਂ ਨੂੰ ਜਨਮ ਦੇ 24 ਘੰਟਿਆਂ ਦੇ ਅੰਦਰ ਹੈਪੇਟਾਈਟਸ ਬੀ ਡੋਜ਼ ਦੇ ਨਾਲ –ਨਾਲ ਹੈਪੇਟਾਈਟਸ ਬੀ ਇਮਿਯੁਨੋਗਲੋਬੁਲਿਨ (ਐੱਚਬੀਆਈਜੀ) ਵੀ ਮਿਲੇ।
- ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ (ਐੱਨਏਸੀਪੀ) : ਜ਼ਿਆਦਾ ਜੋਖਮ ਵਾਲੇ ਸਮੂਹਾਂ ਦੀ ਹੈਪੇਟਾਈਟਸ ਬੀ ਅਤੇ ਸੀ ਦੀ ਜਾਂਚ ਭਾਵੇਂ ਉਹ ਕਿਸੇ ਸੁਵਿਧਾ ਸੈਂਟਰ ‘ਤੇ ਹੋਵੇ ਜਾਂ ਆਉਟਰੀਚ ਰਾਹੀਂ।
- ਹੈਲਥਕੇਅਰ ਵਰਕਰਜ਼ ਅਤੇ ਹੈਪੇਟਾਈਟਸ ਬੀ ਦੇ ਨੈਗੇਟਿਵ ਪਾਏ ਗਏ ਐੱਚਆਰਜੀ ਦਾ ਹੈਪੇਟਾਈਟਸ ਬੀ ਟੀਕਾਕਰਣ, ਤਾਂ ਜੋ ਸੰਕ੍ਰਮਣ ਨੂੰ ਰੋਕਿਆ ਜਾ ਸਕੇ।
- ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨਟੀਈਪੀ): ਮੌਲਿਕਿਊਲਰ ਜਾਂਚ ਲਈ ਐੱਨਟੀਈਪੀ ਦੇ ਤਹਿਤ ਮੌਜੂਦਾ ਮਸ਼ੀਨਾਂ ਦੀ ਵਰਤੋਂ।
- ਬਲੱਡ ਟ੍ਰਾਂਸਫਿਊਜ਼ਨ ਸੇਵਾਵਾਂ: ਹੈਪੇਟਾਈਟਸ ਬੀ/ਸੀ ਪੌਜ਼ਿਟਿਵ ਡੋਨਰਜ਼ ਨੂੰ ਅੱਗੇ ਦੇ ਇਲਾਜ ਲਈ ਜੋੜਨਾ।
ਇਸ ਪ੍ਰੋਗਰਾਮ ਦਾ ਇੱਕ ਟੋਲ-ਫ੍ਰੀ ਨੰਬਰ (1800-11-6666) ਵੀ ਹੈ। ਇਹ ਨੰਬਰ ਐੱਨਟੀਈਪੀ ਦੇ ਨਾਲ ਸਾਂਝਾ ਕੀਤਾ ਗਿਆ ਹੈ। ਹ ਨੰਬਰ ਸੰਕ੍ਰਮਣ, ਉਸ ਤੋਂ ਬਚਾਅ, ਫੈਲਣ ਦੇ ਤਰੀਕਿਆਂ, ਇਲਾਜ ਅਤੇ ਦੇਸ਼ ਭਰ ਵਿੱਚ ਇਸ ਪ੍ਰੋਗਰਾਮ ਅਧੀਨ ਮਜ਼ਬੂਤ ਕੀਤੀਆਂ ਗਈਆਂ ਵੱਖ-ਵੱਖ ਸਰਵਿਸ ਡਿਲੀਵਰੀ ਸਾਈਟਾਂ ਬਾਰੇ ਸਧਾਰਣ ਜਾਣਕਾਰੀ ਦਿੰਦਾ ਹੈ।
ਹੈਪੇਟਾਈਟਸ ਵਿਰੁੱਧ ਲੜਾਈ
2018 ਤੋਂ, ਭਾਰਤ ਦੇ ‘ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ’ ਅਧੀਨ ਪੂਰੇ ਦੇਸ਼ ਵਿੱਚ ਹੈਪੇਟਾਈਟਸ ਬੀ ਅਤੇ ਸੀ ਦੀ ਮੁਫ਼ਤ ਜਾਂ ਅਤੇ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਸਥਾਨਕ ਪੱਧਰ ‘ਤੇ ਧਨ ਦੀ ਵਿਵਸਥਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਹਿਲਾਂ ਤੋਂ ਚੱਲ ਰਹੇ ਹੈਲਥ ਪ੍ਰੋਗਰਾਮਾਂ ਦੀ ਸਹੀ ਵਰਤੋਂ ਕਰਕੇ ਇਸ ਸੁਵਿਧਾ ਦੀ ਸੀਮਾ ਵਧਾਈ ਗਈ ਹੈ। ਹੁਣ ਇਹ ਸੇਵਾਵਾਂ ਜ਼ਿਲ੍ਹਾ ਹਸਪਤਾਲਾਂ ਤੋਂ ਨਿਕਲ ਕੇ ਸਥਾਨਕ ਸਿਹਤ ਕੇਂਦਰਾਂ ਤੱਕ ਪਹੁੰਚ ਰਹੀਆਂ ਹਨ ਜਿਸ ਨਾਲ ਹਰ ਕਿਸੇ ਲਈ ਜਾਂਚ ਅਤੇ ਇਲਾਜ ਅਸਾਨ ਹੋ ਗਿਆ ਹੈ। ਇਹ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਭਾਵਨਾ ਨੂੰ ਦਰਸਾਉਂਦਾ ਹੈ-ਯਾਨੀ ਸਾਰਿਆਂ ਨਾਲ ਮਿਲ ਕੇ ਵਿਕਾਸ ਕਰਨਾ ਅਤੇ ਹਰ ਨਾਗਰਿਕ ਤੱਕ ਪਹੁੰਚਣਾ।
ਸੰਦਰਭ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ:
Others:
See in PDF
***
ਪੀਆਈਬੀ ਰਿਸਰਚ ਯੂਨਿਟ/ਏਕੇ
(रिलीज़ आईडी: 2289919)
आगंतुक पटल : 4