ਸੱਭਿਆਚਾਰ ਮੰਤਰਾਲਾ
ਵਿਦੇਸ਼ਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ
प्रविष्टि तिथि:
23 JUL 2026 3:50PM by PIB Chandigarh
ਸੱਭਿਆਚਾਰਕ ਮੰਤਰਾਲਾ ਵਿਦੇਸ਼ਾਂ ਵਿੱਚ ਭਾਰਤ ਦੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦਾ ਮਕਸਦ ਸੱਭਿਆਚਾਰਕ ਸਮਝੌਤਿਆਂ, ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ, ਸੱਭਿਆਚਾਰਕ ਸਹਿਯੋਗ ‘ਤੇ ਕੀਤੇ ਜਾਣ ਵਾਲੇ ਸਮਝੌਤਿਆਂ ਅਤੇ ਹੋਰ ਦੁਵੱਲੇ ਸੱਭਿਆਚਾਰਕ ਮਾਧਿਅਮਾਂ ਦੇ ਜ਼ਰੀਏ ਦੂਜੇ ਦੇਸ਼ਾਂ ਦੇ ਨਾਲ ਸੱਭਿਆਚਾਰਕ ਸਬੰਧ ਮਜ਼ਬੂਤ ਕਰਨਾ ਹੈ। ਮੰਤਰਾਲਾ ਸੱਭਿਆਚਾਰਕ ਸਹਿਯੋਗ ਵਧਾਉਣ ਅਤੇ ਭਾਰਤ ਦੀ ‘ਸੌਫਟ ਪਾਵਰ’ ਨੂੰ ਉਤਸਾਹਿਤ ਕਰਨ ਲਈ ਜੀ20, ਬ੍ਰਿਕਸ, ਐੱਸਸੀਓ, ਸਾਰਕ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਸਮੇਤ ਬਹੁਪੱਖੀ ਸੱਭਿਆਚਾਰਕ ਮੰਚਾਂ ਵਿੱਚ ਭਾਰਤ ਦੀ ਭਾਗੀਦਾਰੀ ਦਾ ਤਾਲਮੇਲ ਵੀ ਕਰਦਾ ਹੈ।
ਇਸ ਤੋਂ ਇਲਾਵਾ, ਮੰਤਰਾਲਾ ਗਲੋਬਲ ਐਂਗੇਜਮੈਂਟ ਸਕੀਮ (ਜੀਈਐੱਸ) ਦਾ ਸੰਚਾਲਨ ਕਰਦਾ ਹੈ, ਜਿਸ ਦੇ ਤਹਿਤ ਵਿਦੇਸ਼ਾਂ ਵਿੱਚ ਭਾਰਤ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨੂੰ ਦਿਖਾਉਣ ਲਈ ‘ਭਾਰਤ ਮਹੋਤਸਵ’ ਆਯੋਜਿਤ ਕੀਤੇ ਜਾਂਦੇ ਹਨ। ਇਹ ਯੋਜਨਾ ਭਾਰਤੀ ਕਲਾ, ਸੱਭਿਆਚਾਰ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨਾਂ ਰਾਹੀਂ ਭਾਰਤ-ਵਿਦੇਸ਼ੀ ਮੈਤਰੀ ਸੱਭਿਆਚਾਰਕ ਕਮੇਟੀਆਂ ਨੂੰ ਗ੍ਰਾਂਟ ਸਹਾਇਤਾ ਵੀ ਪ੍ਰਦਾਨ ਕਰਦੀ ਹੈ।
“ਗਲੋਬਲ ਐਂਗੇਜਮੈਂਟ ਸਕੀਮ” ਨੂੰ ਸੰਸ਼ੋਧਿਤ ਕੀਤਾ ਗਿਆ ਹੈ ਅਤੇ ਇਸ ਨੂੰ ਵਿੱਤੀ ਵਰ੍ਹੇ 2026-27 ਤੋਂ 2030-31 ਦੀ ਮਿਆਦ ਲਈ 299.94 ਕਰੋੜ ਰੁਪਏ ਦੇ ਖਰਚੇ ਦੇ ਨਾਲ ਜਾਰੀ ਰੱਖਿਆ ਗਿਆ ਹੈ। ਇਸ ਯੋਜਨਾ ਦੇ ਹੇਠ ਲਿਖੀਆਂ ਉਪ-ਯੋਜਨਾਵਾਂ ਹਨ:
-
ਅੰਤਰਰਾਸ਼ਟਰੀ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ
-
ਪ੍ਰੋਜੈਕਟ ਮੌਸਮ
-
ਬ੍ਰਿਹਤਰ ਭਾਰਤ
-
ਭਾਰਤ ਦੀਆਂ ਅਮੂਰਤ ਸੱਭਿਆਚਾਰਕ ਵਿਰਾਸਤ (ਆਈਸੀਐੱਚ) ਅਤੇ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਦੀ ਸੁਰੱਖਿਆ।
ਇਸ ਤੋਂ ਇਲਾਵਾ, ਵਿਦੇਸ਼ ਮੰਤਰਾਲੇ ਦੇ ਤਹਿਤ ਇੱਕ ਸੰਗਠਨ, ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ), ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ/ਪੋਸਟਾਂ ਅਤੇ ਆਪਣੇ ਸੱਭਿਆਚਾਰਕ ਕੇਂਦਰਾਂ ਦੇ ਨੈੱਟਵਰਕ ਰਾਹੀਂ ਦੁਨੀਆ ਭਰ ਵਿੱਚ ਭਾਰਤੀ ਸੱਭਿਆਚਾਰ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਆਈਸੀਸੀਆਰ ਯੋਗ, ਭਾਰਤੀ ਸ਼ਾਸਤਰੀ ਅਤੇ ਲੋਕ ਨਾਚ, ਵੋਕਲ ਅਤੇ ਸਾਜ਼ ਸੰਗੀਤ, ਭਾਰਤੀ ਭਾਸ਼ਾਵਾਂ ਅਤੇ ਹੋਰ ਸੱਭਿਆਚਾਰਕ ਵਿਸ਼ਿਆਂ ਦੀ ਸਿੱਖਿਆ ਸਮੇਤ ਸੱਭਿਆਚਾਰਕ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਲੜੀ ਸੰਚਾਲਿਤ ਕਰਦਾ ਹੈ।
ਪਿਛਲੇ ਪੰਜ ਵਿੱਤੀ ਵਰ੍ਹਿਆਂ ਦੌਰਾਨ “ਗਲੋਬਲ ਐਂਗੇਜਮੈਂਟ ਸਕੀਮ” ਲਈ ਬਜਟੀ ਪ੍ਰਾਵਧਾਨ ਅਤੇ ਅਸਲ ਖਰਚ ਇਸ ਤਰ੍ਹਾਂ ਹਨ:
|
ਵਿੱਤੀ ਸਾਲ
|
ਬਜਟੀ ਵਿਵਸਥਾਵਾਂ
(ਕਰੋੜ ਰੁਪਏ ਵਿੱਚ)
|
ਅਸਲ ਖਰਚੇ
(ਕਰੋੜ ਰੁਪਏ ਵਿੱਚ)
|
|
2021-22
|
10.50
|
9.86
|
|
2022-23
|
16.25
|
12.96
|
|
2023-24
|
25.72
|
24.92
|
|
2024-25
|
10.50
|
9.08
|
|
2025-26
|
4.65
|
2.60
|
ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮ ਅੰਨਾਦੁਰਾਈ/ਏਕੇ
(रिलीज़ आईडी: 2288903)
आगंतुक पटल : 2