ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਮੱਧ ਪ੍ਰਦੇਸ਼ ਐੱਸਐੱਲਏ ਦੇ ਤਹਿਤ ਭੋਪਾਲ ਸ਼ਹਿਰ, ਇੰਦੌਰ ਤੋਂ ਨੀਮਚ ਹਾਈਵੇਅ ਅਤੇ ਬਿਲਾਸਪੁਰ ਤੋਂ ਅੰਬਿਕਾਪੁਰ ਹਾਈਵੇਅ ‘ਤੇ ਮੋਬਾਈਲ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ

प्रविष्टि तिथि: 20 JUL 2026 4:11PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਜਨਰਲ ਟੈਲੀਕੌਮ ਕੰਜ਼ਿਊਮਰਸ ਦੀ ਜਾਣਕਾਰੀ ਲਈ ਜੂਨ 2026 ਦੌਰਾਨ ਮੱਧ ਪ੍ਰਦੇਸ਼ ਐੱਸਐੱਲਏ (ਲਾਈਸੈਂਸ ਸੇਵਾ ਖੇਤਰ) ਅਧੀਨ ਭੋਪਾਲ ਸ਼ਹਿਰ, ਇੰਦੌਰ ਤੋਂ ਨੀਮਚ ਹਾਈਵੇਅ ਅਤੇ ਬਿਲਾਸਪੁਰ ਤੋਂ ਅੰਬਿਕਾਪੁਰ ਹਾਈਵੇਅ ‘ਤੇ ਆਪਣੀ ਨਿਯੁਕਤ ਏਜੰਸੀ ਰਾਹੀਂ ਕੀਤੇ ਗਏ ਸੁਤੰਤਰ ਡ੍ਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ ਹਨ। ਇਨ੍ਹਾਂ ਡ੍ਰਾਈਵ ਟੈਸਟਾਂ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਸ (ਟੀਐੱਸਪੀ) ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਐਂਡ ਡੇਟਾ) ਦਾ ਰੀਅਲ ਟਾਈਮ ਵਿੱਚ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਆਈਡੀਟੀ  ਦੌਰਾਨ ਦਰਜ ਕੀਤੀ ਗਈ ਸੇਵਾ ਦੀ ਗੁਣਵੱਤਾ (ਕਿਊਓਐੱਸ) ਦੇ ਪ੍ਰਮੁੱਖ ਮਿਆਰਾਂ ‘ਤੇ ਟੀਐੱਸਪੀ ਦਾ ਪ੍ਰਦਰਸ਼ਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਤਾਂ ਜੋ ਉਪਭੋਗਤਾਵਾਂ ਨੂੰ ਜਾਣਕਾਰੀ ਉਪਲਬਧ ਹੋ ਸਕੇ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਨ੍ਹਾਂ ਆਈਡੀਟੀਜ਼ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਸ਼ਹਿਰਾ, ਹੌਟਸਪੌਟ ਖੇਤਰਾਂ, ਪਬਲਿਕ ਟ੍ਰਾਂਸਪੋਰਟ ਹੱਬਸ ਅਤੇ ਹੋਰ ਵੱਖ-ਵੱਖ ਵਰਤੋਂ ਵਾਲੀਆਂ ਥਾਵਾਂ ‘ਤੇ ਸਾਰੀਆਂ ਟੀਐੱਸਪੀਜ਼ ਦੇ ਮੋਬਾਈਲ ਨੈੱਟਵਰਕ ਦੇ ਅਸਲ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾ ਸਕੇ।

 

ਇਹ ਟੈਸਟ ਟ੍ਰਾਈ ਦੇ ਖੇਤਰੀ ਦਫਤਰ, ਭੋਪਾਲ ਦੀ ਨਿਗਰਾਨੀ ਹੇਠ ਕਰਵਾਏ ਗਏ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ ਨਤੀਜੇ ਪ੍ਰੀਖਣ ਕੀਤੇ ਗਏ ਖੇਤਰ ਜਾਂ ਮਾਰਗ ‘ਤੇ ਪ੍ਰੀਖਣ ਦੇ ਦਿਨ ਅਤੇ ਸਮੇਂ ਦੌਰਾਨ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

ਮੱਧ ਪ੍ਰਦੇਸ਼ ਐੱਲਐੱਸਏ ਵਿੱਚ 8 ਜੂਨ 2026 ਤੋਂ 12 ਜੂਨ 2026 ਅਤੇ 16 ਜੂਨ 2026 ਦੌਰਾਨ ਕੀਤੇ ਗਏ ਇਨ੍ਹਾਂ ਡ੍ਰਾਈਵ ਟੈਸਟਾਂ ਵਿੱਚ ਭੋਪਾਲ ਸ਼ਹਿਰ ਅਤੇ ਇੰਦੌਰ ਤੋਂ ਨੀਮਚ (ਰਤਲਾਮ ਅਤੇ ਮੰਦਸੌਰ ਹੁੰਦੇ ਹੋਏ) ਹਾਈਵੇਅ ਅਤੇ ਬਿਲਾਸਪੁਰ-ਅੰਬਿਕਾਪੁਰ ਹਾਈਵੇਅ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ 301.2 ਕਿਲੋਮੀਟਰ ਦਾ ਸਿਟੀ ਡ੍ਰਾਈਵ ਟੈਸਟ, 9 ਹੌਟਸਪੌਟ ਸਥਾਨਾਂ ‘ਤੇ ਪ੍ਰੀਖਣ, 7.9 ਕਿਲੋਮੀਟਰ ਦਾ ਵੌਕ ਟੈਸਟ ਅਤੇ 506.3 ਕਿਲੋਮੀਟਰ ਦਾ ਹਾਈਵੇਅ ਡ੍ਰਾਈਵ ਟੈਸਟ ਕੀਤਾ ਗਿਆ।

ਡ੍ਰਾਈਵ ਟੈਸਟ ਰੂਟ ਮੈਪ : ਹੇਠ ਲਿਖੇ ਮੈਪ ਵਿੱਚ ਡ੍ਰਾਈਵ ਟੈਸਟ ਰੂਟਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਮੈਪ ‘ਤੇ ਦਿੱਤੇ ਗਏ ਸੰਕੇਤਾਂ ਮੁਤਾਬਕ ਸਿਟੀ ਡ੍ਰਾਈਵ, ਇੰਟਰ-ਆਪ੍ਰੇਟਰ ਕਾਲਿੰਗ, ਹੌਟਸਪੌਟ ਅਤੇ ਵੌਕ ਟੈਸਟ ਦੇ ਮਾਰਗ ਦਰਸਾਏ ਗਏ ਹਨ:-

ਮੁੱਖ ਪੈਰਾਮੀਟਰ

  • ਕਵਰੇਜ ਗੈਪ : ਉਨ੍ਹਾਂ ਨਮੂਨਿਆਂ ਦਾ ਪ੍ਰਤੀਸ਼ਤ ਜਿਨ੍ਹਾਂ ਵਿੱਚ ਸਬੰਧਿਤ ਤਕਨਾਲੋਜੀ (2G/3G/4G/5G) ਲਈ ਨਿਰਧਾਰਿਤ ਘੱਟੋ-ਘੱਟ ਸਿਗਨਲ ਸ਼ਕਤੀ ਤੋਂ ਘੱਟ ਸਿਗਨਲ ਪੱਧਰ ਰਿਕਾਰਡ ਕੀਤਾ ਗਿਆ।
  • ਵੌਇਸ ਸੇਵਾਵਾਂ: ਕਾਲ ਸੈੱਟਅੱਪ ਸਫਲਤਾ ਦਰ (CSSR), ਡ੍ਰੌਪ ਕਾਲ ਰੇਟ (DCR), ਕਾਲ ਸੈੱਟਅੱਪ ਟਾਈਮ, ਕਾਲ ਸਾਈਲੈਂਸ (ਮਿਊਟ) ਦਰ, ਸਪੀਚ ਕੁਆਲਿਟੀ (MOS)
  • ਕਾਲ ਸਾਈਲੈਂਸ (ਮਿਊਟ) ਈਵੈਂਟਸ: ਕਾਲ ਦੌਰਾਨ ਕਾਲ ਸਾਈਲੈਂਸ (ਮਿਊਟ) ਦੀਆਂ ਘਟਨਾਵਾਂ ਦੀ ਗਿਣਤੀ।
  • ਡੇਟਾ ਸੇਵਾਵਾਂ: ਡਾਊਨਲੋਡ/ਅਪਲੋਡ ਥਰੂਪੁਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਰੇਟ

ਪ੍ਰਮੁੱਖ ਮਾਪਦੰਡਾਂ ਲਈ ਭੋਪਾਲ ਸ਼ਹਿਰ, ਇੰਦੌਰ ਤੋਂ ਨੀਮਚ ਹਾਈਵੇਅ ਅਤੇ ਬਿਲਾਸਪੁਰ ਤੋਂ ਅੰਬਿਕਾਪੁਰ ਹਾਈਵੇਅ ‘ਤੇ ਮੋਬਾਈਲ ਨੈੱਟਵਰਕ ਦੇ ਸੰਪੂਰਨ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ:

  • ਕਵਰੇਜ ਗੈਪ - ਆਟੋ-ਸਲੈਕਸ਼ਨ ਮੋਡ (5G/4G/3G/2G) ਵਿੱਚ ਡ੍ਰਾਈਵ ਟੈਸਟ ਰੂਟ 'ਤੇ ਵੌਇਸ ਟੈਸਟਿੰਗ ਦੌਰਾਨ ਰਿਕਾਰਡ ਕੀਤੀ ਗਈ ਸਿਗਨਲ ਸ਼ਕਤੀ ਦੇ ਅਧਾਰ 'ਤੇ, ਕੁੱਲ ਇਕੱਠੇ ਕੀਤੇ ਗਏ ਨਮੂਨਿਆਂ ਵਿੱਚੋਂ ਕਮਜ਼ੋਰ ਸਿਗਨਲ ਸ਼ਕਤੀ ਵਾਲੇ ਨਮੂਨਿਆਂ ਦੀ ਗਿਣਤੀ ਹੇਠਾਂ ਦਿੱਤੇ ਅਨੁਸਾਰ ਰਹੀ- ਭੋਪਾਲ ਸ਼ਹਿਰ ਵਿੱਚ, ਏਅਰਟੈੱਲ ਲਈ 55,360 ਵਿੱਚੋਂ 293, BSNL ਲਈ 54,034 ਵਿੱਚੋਂ 1,532, RJIL (ਰਿਲਾਇੰਸ ਜੀਓ) ਲਈ 51,838 ਵਿੱਚੋਂ 131 ਅਤੇ VIL (ਵੋਡਾਫੋਨ ਆਈਡੀਆ) ਲਈ 55,208 ਵਿੱਚੋਂ 473 ਨਮੂਨਿਆਂ ਵਿੱਚ ਸਿਗਨਲ ਸ਼ਕਤੀ ਨਿਰਧਾਰਿਤ ਘੱਟੋ-ਘੱਟ ਪੱਧਰ ਤੋਂ ਘੱਟ ਪਾਈ ਗਈ।

ਇੰਦੌਰ-ਨੀਮਚ ਹਾਈਵੇਅ 'ਤੇ, ਏਅਰਟੈੱਲ ਲਈ 23,802 ਨਮੂਨਿਆਂ ਵਿੱਚੋਂ 442, ਬੀਐੱਸਐੱਨਐੱਲ ਲਈ 22,818 ਵਿੱਚੋਂ 7,023, ਆਰਜੇਆਈਐੱਲ ਲਈ 25,022 ਵਿੱਚੋਂ 822 ਅਤੇ ਵੀਆਈਐੱਲ ਲਈ 23,734 ਵਿੱਚੋਂ 557 ਨਮੂਨਿਆਂ ਵਿੱਚ ਕਮਜ਼ੋਰ ਸਿਗਨਲ ਸ਼ਕਤੀ ਦਰਜ ਕੀਤੀ ਗਈ। ਬਿਲਾਸਪੁਰ-ਅੰਬਿਕਾਪੁਰ ਹਾਈਵੇਅ 'ਤੇ, ਏਅਰਟੈੱਲ ਲਈ 17,114 ਵਿੱਚੋਂ 3,293, ਬੀਐੱਸਐੱਨਐੱਲ ਲਈ 15,288 ਵਿੱਚੋਂ 5,201, ਆਰਜੇਆਈਐੱਲ ਲਈ 17,806 ਵਿੱਚੋਂ 2,114 ਅਤੇ ਵੀਆਈਐੱਲ ਲਈ 14,622 ਵਿੱਚੋਂ 4,548 ਵਿੱਚ ਸਿਗਨਲ ਸ਼ਕਤੀ ਨਿਰਧਾਰਿਤ ਘੱਟੋ-ਘੱਟ ਪੱਧਰ ਤੋਂ ਘੱਟ ਦਰਜ ਕੀਤੀ ਗਈ।

ਕਵਰੇਜ ਗੈਪ ਦਾ ਵਿਸਤ੍ਰਿਤ ਵੇਰਵਾ ਨੱਥੀ ਮੈਪ ਵਿੱਚ ਉਪਲਬਧ ਕਰਵਾਇਆ ਗਿਆ ਹੈ।

ਡ੍ਰੌਪ ਕਾਲਾਂ: ਸਫਲਤਾਪੂਰਵਕ ਸਥਾਪਿਤ ਕਾਲਾਂ ਵਿੱਚੋਂ ਡ੍ਰੌਪ ਹੋਈਆਂ ਕਾਲਾਂ ਦੀ ਗਿਣਤੀ ਦੇ ਅਧਾਰ 'ਤੇ ਪ੍ਰਾਪਤ ਨਤੀਜੇ ਇਸ ਪ੍ਰਕਾਰ ਹਨ: ਭੋਪਾਲ ਸ਼ਹਿਰ ਵਿੱਚ, ਏਅਰਟੈੱਲ ਲਈ 494 ਵਿੱਚੋਂ 3, ਬੀਐੱਸਐੱਨਐੱਲ ਲਈ 432 ਵਿੱਚੋਂ 16, ਆਰਜੇਆਈਐੱਲ (ਰਿਲਾਇੰਸ ਜੀਓ) ਲਈ 495 ਵਿੱਚੋਂ 1 ਅਤੇ ਵੀਆਈਐੱਲ (ਵੋਡਾਫੋਨ ਆਈਡੀਆ) ਲਈ 494 ਵਿੱਚੋਂ 1 ਕਾਲ ਡ੍ਰੌਪ ਹੋਈ। ਇੰਦੌਰ-ਨੀਮਚ ਹਾਈਵੇਅ 'ਤੇ, ਏਅਰਟੈੱਲ ਲਈ 120 ਵਿੱਚੋਂ 1, ਬੀਐੱਸਐੱਨਐੱਲ ਲਈ 116 ਵਿੱਚੋਂ 14, ਆਰਜੇਆਈਐੱਲ ਲਈ 125 ਵਿੱਚੋਂ 0 ਅਤੇ ਵੀਆਈਐੱਲ ਲਈ 118 ਵਿੱਚੋਂ 1 ਕਾਲ ਡ੍ਰੌਪ ਦਰਜ ਕੀਤੀ ਗਈ। ਬਿਲਾਸਪੁਰ-ਅੰਬਿਕਾਪੁਰ ਹਾਈਵੇਅ 'ਤੇ, ਏਅਰਟੈੱਲ ਲਈ 86 ਵਿੱਚੋਂ 4, ਬੀਐੱਸਐੱਨਐੱਲ ਲਈ 71 ਵਿੱਚੋਂ 14, ਆਰਜੇਆਈਐੱਲ ਲਈ 90 ਵਿੱਚੋਂ 2 ਅਤੇ ਵੀਆਈਐੱਲ ਲਈ 74 ਵਿੱਚੋਂ 6 ਕਾਲਾਂ ਡ੍ਰੌਪ ਦਰਜ ਕੀਤੀਆਂ ਗਈਆਂ।

ਡ੍ਰੌਪ ਕਾਲਾਂ ਵਾਲੇ ਸਥਾਨਾਂ ਦਾ ਵਿਸਤ੍ਰਿਤ ਵੇਰਵਾ ਨੱਥੀ ਮੈਪ ਵਿੱਚ ਉਪਲਬਧ ਕਰਵਾਇਆ ਗਿਆ ਹੈ।

c) ਕਾਲ ਸਾਈਲੈਂਸ ਘਟਨਾਵਾਂ: ਕਾਲਾਂ ਦੌਰਾਨ 3 ਸਕਿੰਟਾਂ ਤੋਂ ਵੱਧ ਸਮੇਂ ਤੱਕ ਆਵਾਜ ਨਾ ਆਉਣ (ਸਾਈਲੈਂਸ/ਮਿਊਟ) ਦੀਆਂ ਘਟਨਾਵਾਂ ਦੀ ਗਿਣਤੀ, ਕੁੱਲ ਸਥਾਪਿਤ ਕਾਲਾਂ ਦੇ ਸਬੰਧ ਵਿੱਚ, ਇਸ ਪ੍ਰਕਾਰ ਦਰਜ ਕੀਤੀ ਗਈ: ਭੋਪਾਲ ਸ਼ਹਿਰ ਵਿੱਚ, ਏਅਰਟੈੱਲ ਲਈ 476 ਵਿੱਚੋਂ 4, ਬੀਐੱਸਐੱਨਐੱਲ ਲਈ 419 ਵਿੱਚੋਂ 21, ਆਰਜੇਆਈਐੱਲ (ਰਿਲਾਇੰਸ ਜੀਓ) ਲਈ 478 ਵਿੱਚੋਂ 3 ਅਤੇ ਵੀਆਈਐੱਲ (ਵੋਡਾਫੋਨ ਆਈਡੀਆ) ਲਈ 481 ਵਿੱਚੋਂ 4 ਕਾਲ ਸਾਈਲੈਂਸ ਘਟਨਾਵਾਂ ਦਰਜ ਕੀਤੀਆਂ ਗਈਆਂ। ਇੰਦੌਰ-ਨੀਮਚ ਹਾਈਵੇਅ 'ਤੇ, ਏਅਰਟੈੱਲ ਲਈ 101 ਵਿੱਚੋਂ 0, ਬੀਐਸਐੱਨਐੱਲ ਲਈ 117 ਵਿੱਚੋਂ 10, ਆਰਜੇਆਈਐੱਲ ਲਈ 101 ਵਿੱਚੋਂ 1 ਅਤੇ ਵੀਆਈਐੱਲ ਲਈ 101 ਵਿੱਚੋਂ 4 ਕਾਲ ਸਾਈਲੈਂਸ ਘਟਨਾਵਾਂ ਦਰਜ ਕੀਤੀਆਂ ਗਈਆਂ। ਬਿਲਾਸਪੁਰ-ਅੰਬਿਕਾਪੁਰ ਹਾਈਵੇਅ 'ਤੇ, ਏਅਰਟੈੱਲ ਲਈ 77 ਵਿੱਚੋਂ 7, ਬੀਐੱਸਐੱਨਐੱਲ ਲਈ 87 ਵਿੱਚੋਂ 8, ਆਰਜੇਆਈਐੱਲ ਲਈ 78 ਵਿੱਚੋਂ 4, ਅਤੇ ਵੀਆਈਐੱਲ ਲਈ 63 ਵਿੱਚੋਂ 3 ਕਾਲ ਸਾਈਲੈਂਸ ਘਟਨਾਵਾਂ ਦਰਜ ਕੀਤੀਆਂ ਗਈਆਂ। ਕਾਲ ਸਾਈਲੈਂਸ (ਮਿਊਟ) ਘਟਨਾਵਾਂ ਦੇ ਵਿਸਤ੍ਰਿਤ ਵੇਰਵੇ ਨੱਥੀ ਕੀਤੇ ਮੈਪ ਵਿੱਚ ਦਿੱਤੇ ਗਏ ਹਨ।

  • ਡੇਟਾ ਡਾਊਨਲੋਡ ਅਤੇ ਅਪਲੋਡ ਥਰੂਪੁਟ

i) ਡਾਟਾ ਡਾਊਨਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਡਾਊਨਲੋਡ ਸਪੀਡ ਇਸ ਤਰ੍ਹਾਂ ਰਿਕਾਰਡ ਕੀਤੀ ਗਈ- ਭੋਪਾਲ ਸ਼ਹਿਰ ਵਿੱਚ ਏਅਰਟੈੱਲ (5G) ਲਈ 44.25 Mpbs, BSNL (4G) ਲਈ 10.68 Mpbs, RJIL (ਰਿਲਾਇੰਸ ਜੀਓ) (5G) ਲਈ 291.53 Mpbs ਅਤੇ VIL (ਵੋਡਾਫੋਨ ਆਈਡੀਆ) (4G) ਲਈ 63.96 Mpbs। ਇੰਦੌਰ-ਨੀਮਚ ਹਾਈਵੇਅ 'ਤੇ, (5G) ਲਈ 86.90 Mpbs, BSNL (4G) ਲਈ 9.13 Mpbs, RJIL (5G) ਲਈ 216.50 Mpbs ਅਤੇ VIL (4G) ਲਈ 21.44 Mpbs। ਬਿਲਾਸਪੁਰ-ਅੰਬਿਕਾਪੁਰ ਹਾਈਵੇਅ 'ਤੇ ਏਅਰਟੈੱਲ (5G) ਲਈ 40.32 Mpbs, BSNL (4G) ਲਈ 10.76 Mpbs, RJIL (5G) ਲਈ 150.95 Mpbs ਅਤੇ VIL (4G) ਲਈ 17.99 Mpbs ਦੀ ਔਸਤ ਡਾਊਨਲੋਡ ਸਪੀਡ ਦਰਜ ਕੀਤੀ ਗਈ। ਡਾਊਨਲੋਡ ਥਰੂਪੁਟ ਦਾ ਵਿਸਤ੍ਰਿਤ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

ii) ਡੇਟਾ ਅਪਲੋਡ ਪ੍ਰਦਰਸ਼ਨ (ਸਮੁੱਚਾ): ਔਸਤ ਅਪਲੋਡ ਸਪੀਡ ਇਸ ਪ੍ਰਕਾਰ ਦਰਜ ਕੀਤੀ ਗਈ- ਭੋਪਾਲ ਸ਼ਹਿਰ ਵਿੱਚ ਏਅਰਟੈੱਲ (5G) ਲਈ 15.49 Mpbs, BSNL (4G) ਲਈ 7.20 Mpbs, RJIL (ਰਿਲਾਇੰਸ ਜੀਓ) (5G) ਲਈ 34.92 Mpbs ਅਤੇ VIL (ਵੋਡਾਫੋਨ ਆਈਡੀਆ) (5G) ਲਈ 12.50 Mpbs ਦੀ ਔਸਤ ਅਪਲੋਡ ਗਤੀ ਰਿਕਾਰਡ ਕੀਤੀ ਗਈ ਇੰਦੌਰ-ਨੀਮਚ ਹਾਈਵੇਅ 'ਤੇ ਏਅਰਟੈੱਲ (5G) ਲਈ 20.84 Mpbs, BSNL (4G) ਲਈ 5.80 Mpbs, RJIL (5G) ਲਈ 19.30 Mpbs ਅਤੇ VIL (4G) ਲਈ 10.71 Mpbs ਦੀ ਔਸਤ ਅਪਲੋਡ ਸਪੀਡ ਦਰਜ ਕੀਤੀ ਗਈਬਿਲਾਸਪੁਰ-ਅੰਬਿਕਾਪੁਰ ਹਾਈਵੇਅ 'ਤੇ ਏਅਰਟੈੱਲ (5G) ਲਈ 11.53 Mpbs, BSNL (4G) ਲਈ 4.99 Mpbs, RJIL (5G) ਲਈ 15.93 Mpbs, ਅਤੇ VIL (4G) ਲਈ 12.06 Mpbs ਦੀ ਔਸਤ ਅਪਲੋਡ ਸਪੀਡ ਦਰਜ ਕੀਤੀ ਗਈ। ਅਪਲੋਡ ਥਰੂਪੁਟ ਦਾ ਵਿਸਤ੍ਰਿਤ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

ਡ੍ਰੌਪ ਕਾਲਾਂ ਅਤੇ ਕਾਲ ਸਾਈਲੈਂਸ ਘਟਨਾਵਾਂ ਦੇ ਸਥਾਨਾਂ ਨੂੰ ਨੱਥੀ ਕੀਤੇ ਮੈਪ ਵਿੱਚ ਲਾਲ ਬਿੰਦੂ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਆਈਡੀਟੀ ਦੌਰਾਨ ਕਵਰ ਕੀਤੇ ਗਏ ਡ੍ਰਾਈਵ ਟੈਸਟ ਰੂਟ ਅਤੇ ਖੇਤਰ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਏ. ਸ਼ਹਿਰ: ਭੋਪਾਲ ਸ਼ਹਿਰ ਵਿੱਚ ਡ੍ਰਾਈਵ ਟੈਸਟ ਵਿੱਚ ਬੈਰਾਗੜ੍ਹ, ਲਾਲਘਾਟੀ, ਗਾਂਧੀਨਗਰ, ਕਰੌਂਦ, ਭਾਨਪੁਰ, ਜੇਪੀ ਨਗਰ, ਕਾਲੀ ਬਸਤੀ, ਖੁਸ਼ੀਪੁਰਾ, ਅਸ਼ੋਕਾ ਗਾਰਡਨ, ਗੋਵਿੰਦਪੁਰਾ, ਮੀਨਾਲ ਰੈਜ਼ੀਡੈਂਸੀ, ਇੰਦ੍ਰਪੁਰੀ, ਅਯੋਧਿਆ ਨਗਰ, ਪਿਪਲਾਨੀ, ਅਵਧਪੁਰੀ, ਸਾਕੇਤ ਨਗਰ, ਪਿਪਲੀਆ ਕੁਜੜਗੜ੍ਹ, ਇੰਦਰਾ ਨਗਰ, ਝਾਲਰ ਕਲਾਂ, ਮਿਸਰੋਦ, ਅਰੇਰਾ ਕਲੋਨੀ, ਮਹਾਰਾਣਾ ਪ੍ਰਤਾਪ ਨਗਰ, ਸ਼ਿਵਾਜੀ ਨਗਰ, ਚਾਰ ਇਮਲੀ, ਲਲਿਤਾ ਨਗਰ, ਡਾ. ਅੰਬੇਡਕਰ ਨਗਰ ਅਤੇ ਰਾਤੀਬੜ੍ਹ  ਸਮੇਤ ਹੋਰ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।

ਬੀ. ਹੌਟਸਪੌਟ: ਸਥਿਰ ਉਪਭੋਗਤਾ ਅਨੁਭਵ ਦਾ ਮੁਲਾਂਕਣ ਕਰਨ ਲਈ ਜਿਹੜੇ ਹੌਸਟਪੌਸਟ ਸਥਾਨਾਂ ‘ਤੇ ਟੈਸਟ ਕੀਤੇ ਗਏ, ਉਨ੍ਹਾਂ ਵਿੱਚ ਏਮਸ ਭੋਪਾਲ, ਨਿਊ ਮਾਰਕਿਟ, ਡੀਬੀ ਸਿਟੀ ਮਾਲ, ਹਮੀਦੀਆ ਹਸਪਤਾਲ, ਆਈਆਈਐੱਸਈਆਰ ਭੋਪਾਲ, ਮੱਧ ਪ੍ਰਦੇਸ਼ ਇੰਸਟੀਟਿਊਟ ਆਫ ਵਾਟਰ ਐਂਡ ਲੈਂਡ ਮੈਨੇਜਮੈਂਟ, ਮੰਡੀਦੀਪ ਬੱਸ ਸਟੈਂਡ, ਐੱਨਐੱਲਆਈਯੂ ਭੋਪਾਲ, ਅਤੇ ਟ੍ਰਾਈ ਖੇਤਰੀ ਦਫਤਰ, ਭੋਪਾਲ ਸ਼ਾਮਲ ਹਨ।

ਸੀ) ਵੌਕ ਟੈਸਟ: 10 ਅਤੇ 11 ਜੂਨ, 2026 ਨੂੰ ਕਰਵਾਏ ਗਏ ਵੌਕ ਟੈਸਟਾਂ ਦੌਰਾਨ ਭੋਪਾਲ ਹਵਾਈ ਅੱਡਾ, ਭੋਪਾਲ ਰੇਲਵੇ ਸਟੇਸ਼ਨ, ਚੌਕ ਬਜ਼ਾਰ-ਪੀਰ ਗੇਟ ਖੇਤਰ, ਅਤੇ RKMP ਰੇਲਵੇ ਸਟੇਸ਼ਨ ਨੂੰ ਸ਼ਾਮਲ ਕੀਤਾ ਗਿਆ, ਤਾਂ ਜੋ ਉੱਚ-ਟ੍ਰੈਫਿਕ ਵਾਲੇ ਪੈਦਲ ਯਾਤਰੀ ਖੇਤਰਾਂ ਵਿੱਚ ਮੋਬਾਈਲ ਨੈੱਟਵਰਕ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾ ਸਕੇ

ਡੀ) ਹਾਈਵੇਅ ਰੂਟ ਇੰਦੌਰ ਤੋਂ ਰਤਲਾਮ ਅਤੇ ਮੰਦਸੌਰ ਹੁੰਦੇ ਹੋਏ ਨੀਮਚ ਤੱਕ, ਜੋ ਘਾਟਾਬਿੱਲੋਦ, ਨਾਗਦਾ, ਬਦਨਾਵਰ, ਧਰਾੜ, ਜਾਵਰਾ, ਮੰਦਸੌਰ, ਭਾਟਖੇੜਾ ਆਦਿ ਵਿੱਚੋਂ ਲੰਘਦਾ ਹੈ; ਅਤੇ ਬਿਲਾਸਪੁਰ ਤੋਂ ਟੇਕਰ, ਬਕਸਾਹੀ, ਪੋਟਾਪਾਨੀ, ਚੈਤਮਾ, ਇਰਾਫ, ਕਟਘੋਰਾ, ਤਨਾਖਾਰ, ਦਾਦਰ, ਬਰਪਾਲੀ, ਲੇਪਰਾ, ਬਾਂਗੋ, ਸਰਭੋਕਾ, ਚੋਟੀਆ, ਮੋਰਗਾ, ਪ੍ਰੇਮਨਗਰ, ਉਦੈਪੁਰ ਅਤੇ ਜਜਗਾ ਆਦਿ ਤੋਂ ਹੁੰਦੇ ਹੋਏ ਅੰਬਿਕਾਪੁਰ ਤੱਕ।

Click here for annexure

***

 

ਐੱਨਜੇ/ਏਆਰ/ਏਕੇ


(रिलीज़ आईडी: 2288081) आगंतुक पटल : 8
इस विज्ञप्ति को इन भाषाओं में पढ़ें: English , Urdu , हिन्दी , Tamil