ਆਯੂਸ਼
azadi ka amrit mahotsav

ਆਯੁਸ਼-ਅਧਾਰਿਤ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣਾ

प्रविष्टि तिथि: 21 JUL 2026 3:58PM by PIB Chandigarh

ਸਰਕਾਰ ਨੇ ਦੇਸ਼ ਵਿੱਚ ਆਯੁਸ਼-ਅਧਾਰਿਤ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਰਣਨੀਤੀ ਅਪਣਾਈ ਹੈ। ਟੂਰਿਜ਼ਮ ਮੰਤਰਾਲੇ ਨੇ ਆਯੁਸ਼ ਮੰਤਰਾਲੇ ਸਮੇਤ ਹੋਰ ਮੰਤਰਾਲਿਆਂ ਨਾਲ ਸਲਾਹ-ਮਸ਼ਵਰਾ ਕਰਕੇ ਮੈਡੀਕਲ ਅਤੇ ਹੈਲਥ ਟੂਰਿਜ਼ਮ ਲਈ ਇੱਕ ਰਾਸ਼ਟਰੀ ਰਣਨੀਤੀ ਅਤੇ ਰੂਪ-ਰੇਖਾ ਤਿਆਰ ਕੀਤੀ ਹੈ। ਭਾਰਤ ਨੂੰ ਰਵਾਇਤੀ ਚਿਕਿਤਸਾ ਅਤੇ ਹੈਲਥ ਟੂਰਿਜ਼ਮ ਲਈ ਗਲੋਬਲ ਸੈਂਟਰ ਵਜੋਂ ਸਥਾਪਿਤ ਕਰਨ ਲਈ ਆਯੁਸ਼-ਅਧਾਰਿਤ ਮੈਡੀਕਲ ਵੈਲਿਊ ਟ੍ਰੈਵਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਹੇਠ ਲਿਖੇ ਕਦਮ ਚੁੱਕੇ ਗਏ ਹਨ:-

 

  1. ਆਯੁਸ਼-ਅਧਾਰਿਤ ਇਲਾਜ ਦੀ ਭਾਲ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਹੂਲਤ ਲਈ, ਸਰਕਾਰ ਨੇ 27 ਜੁਲਾਈ, 2023 ਨੂੰ ਆਯੁਸ਼ ਵੀਜ਼ਾ ਸ਼ੁਰੂ ਕੀਤਾ। ਮੌਜੂਦਾ ਸਮੇਂ ਵਿੱਚ, ਆਯੁਸ਼ ਵੀਜ਼ਾ (ਐੱਮ-3) ਅਤੇ ਆਯੁਸ਼ ਅਟੈਂਡੈਂਟ ਵੀਜ਼ਾ (ਐੱਮ-4), ਸਿਹਤ ਵੀਜ਼ੇ ਦੇ ਅਧੀਨ ਵੱਖ-ਵੱਖ ਉਪ-ਸ਼੍ਰੇਣੀਆਂ ਹਨ, ਜੋ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਅਟੈਂਡੈਂਟਾਂ  ਨੂੰ ਭਾਰਤ ਵਿੱਚ ਆਯੁਸ਼ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਾਉਂਦੀਆਂ ਹਨ।

  2. ਦਸੰਬਰ 2025 ਵਿੱਚ ਦੂਜੇ ਵਿਸ਼ਵ ਰਵਾਇਤੀ ਚਿਕਿਤਸਾ ਸ਼ਿਖਰ ਸੰਮੇਲਨ ਵਿੱਚ ਆਯੁਸ਼ ਗੁਣਵੱਤਾ ਚਿੰਨ੍ਹ ਦੀ ਸ਼ੁਰੂਆਤ, ਗਲੋਬਲ ਬਜ਼ਾਰਾਂ ਨਾਲ ਗੁਣਵੱਤਾ ਮਾਪਦੰਡਾਂ ਦੇ ਤਾਲਮੇਲ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਦਾ ਉਦੇਸ਼ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੇ ਸਬੰਧ ਵਿੱਚ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨਿਤ ਮਾਪਦੰਡਾਂ ਨੂੰ ਯਕੀਨੀ ਬਣਾਉਣਾ ਹੈ।

  3. ਮੰਤਰਾਲੇ ਨੇ ਸਬੂਤ-ਅਧਾਰਿਤ ਕਲੀਨਿਕਲ ਫੈਸਲੇ ਲੈਣ ਵਿੱਚ ਮਦਦ ਕਰਨ ਅਤੇ ਇਲਾਜ ਦੇ ਦ੍ਰਿਸ਼ਟੀਕੋਣਾਂ ਵਿੱਚ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ ਚਿਕਿਤਸਾ ਪ੍ਰਣਾਲੀਆਂ ਲਈ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਪ੍ਰਕਾਸ਼ਿਤ ਅਤੇ ਲਾਗੂ ਕੀਤੇ ਹਨ।

  4. ਆਯੁਸ਼ ਮੰਤਰਾਲਾ, ਅੰਤਰਰਾਸ਼ਟਰੀ ਆਯੁਸ਼ ਫੈਲੋਸ਼ਿਪ/ਸਕੌਲਰਸ਼ਿਪ ਪ੍ਰੋਗਰਾਮ ਦੇ ਅਧੀਨ ਭਾਰਤ ਦੇ ਮਾਨਤਾ ਪ੍ਰਾਪਤ ਆਯੁਸ਼ ਸੰਸਥਾਨਾਂ ਵਿੱਚ ਆਯੁਸ਼ ਕੋਰਸਾਂ ਦੇ ਅਧਿਐਨ ਲਈ ਸਕੌਲਰਸ਼ਿਪ ਪ੍ਰਦਾਨ ਕਰਦਾ ਹੈ।

  5. ਆਯੁਰਵੇਦ ਟ੍ਰੇਨਿੰਗ ਐਕਰੇਡੀਟੇਸ਼ਨ ਬੋਰਡ (ਏਟੀਏਬੀ) ਦੀ ਸਥਾਪਨਾ ਆਯੁਸ਼ ਮੰਤਰਾਲੇ ਦੁਆਰਾ ਰਾਸ਼ਟਰੀ ਆਯੁਰਵੇਦ ਵਿਦਿਆਪੀਠ (ਆਰਏਵੀ) ਦੇ ਪ੍ਰਸ਼ਾਸਕੀ ਢਾਂਚੇ ਦੇ ਅਧੀਨ ਦਸੰਬਰ 2019 ਵਿੱਚ ਜਾਰੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਕੀਤੀ ਗਈ ਸੀ। ਆਯੁਰਵੇਦ ਟ੍ਰੇਨਿੰਗ ਐਕਰੇਡੀਟੇਸ਼ਨ ਬੋਰਡ ਦਾ ਗਠਨ ਭਾਰਤ ਅਤੇ ਵਿਦੇਸ਼ਾਂ ਵਿੱਚ ਅਜਿਹੇ ਆਯੁਰਵੇਦ ਟ੍ਰੇਨਿੰਗ ਕੋਰਸਾਂ ਨੂੰ ਮਾਨਤਾ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ, ਜੋ ਮੌਜੂਦਾ ਕਾਨੂੰਨੀ ਅਦਾਰਿਆਂ ਦੇ ਅਧੀਨ ਨਿਯਮਿਤ  ਨਹੀਂ ਹਨ।

  6. ਆਯੁਸ਼ ਮੰਤਰਾਲੇ ਨੇ ਆਯੁਰਵੇਦ ਅਤੇ ਹੋਰ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਵਿੱਚ ਮੈਡੀਕਲ ਵੈਲਿਊ ਟ੍ਰੈਵਲ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਟੂਰਿਜ਼ਮ ਮੰਤਰਾਲੇ ਦੇ ਅਧੀਨ ਆਈਟੀਡੀਸੀ ਨਾਲ ਇੱਕ ਸਮਝੌਤੇ 'ਤੇ ਵੀ ਦਸਤਖਤ ਕੀਤੇ ਹਨ।

  7. ਮੈਡੀਕਲ ਵੈਲਿਊ ਟ੍ਰੈਵਲ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਆਯੁਸ਼ ਮੰਤਰਾਲੇ ਨੇ ਆਯੁਸ਼-ਅਧਾਰਿਤ ਮੈਡੀਕਲ ਵੈਲਿਊ ਟ੍ਰੈਵਲ (ਆਈਸੀ ਸਕੀਮ) 'ਤੇ ਦੋ ਸਫ਼ਲ ਸ਼ਿਖਰ ਸੰਮੇਲਨਾਂ ਦਾ ਆਯੋਜਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਪੱਛਮੀ ਖੇਤਰ ਲਈ 30 ਸਤੰਬਰ, 2024 ਨੂੰ ਮੁੰਬਈ ਵਿੱਚ ਅਤੇ ਦੂਜਾ ਦੱਖਣੀ ਖੇਤਰ ਲਈ 26 ਮਈ, 2025 ਨੂੰ ਚੇਨੱਈ ਵਿੱਚ ਆਯੋਜਿਤ ਕੀਤਾ ਗਿਆ ਸੀ।

  8. ਆਯੁਸ਼ ਮੰਤਰਾਲਾ ਆਯੁਸ਼ ਲਈ ਅੰਤਰਰਾਸ਼ਟਰੀ ਸਹਿਯੋਗ ਯੋਜਨਾ (ਆਈਸੀ ਸਕੀਮ) ਦੀ ਕੇਂਦਰੀ ਖੇਤਰ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦੇ ਅਧੀਨ ਮੰਤਰਾਲਾ ਭਾਰਤੀ ਆਯੁਸ਼ ਔਸ਼ਧੀ ਨਿਰਮਾਤਾਵਾਂ/ਆਯੁਸ਼ ਸੇਵਾ ਪ੍ਰਦਾਤਾਵਾਂ ਨੂੰ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ ਪ੍ਰਦਾਨ ਕਰਦਾ ਹੈ; ਆਯੁਸ਼ ਚਿਕਿਤਸਾ ਪ੍ਰਣਾਲੀਆਂ ਦੇ ਅੰਤਰਰਾਸ਼ਟਰੀ ਪ੍ਰਚਾਰ, ਵਿਕਾਸ ਅਤੇ ਮਾਨਤਾ ਨੂੰ ਪਹੁੰਚਯੋਗ ਬਣਾਉਂਦਾ ਹੈ; ਹਿੱਸੇਦਾਰਾਂ ਦਰਮਿਆਨ ਸੰਵਾਦ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਯੁਸ਼ ਦੇ ਬਜ਼ਾਰ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ; ਵਿਦੇਸ਼ਾਂ ਵਿੱਚ ਆਯੁਸ਼ ਅਕਾਦਮਿਕ ਚੇਅਰਾਂ ਦੀ ਸਥਾਪਨਾ ਅਤੇ ਆਯੁਸ਼ ਚਿਕਿਤਸਾ ਪ੍ਰਣਾਲੀਆਂ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਜਾਗਰੂਕਤਾ ਅਤੇ ਦਿਲਚਸਪੀ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤ ਕਰਨ ਲਈ ਸਿਖਲਾਈ ਵਰਕਸ਼ਾਪਾਂ/ਸੰਮੇਲਨਾਂ ਦੇ ਆਯੋਜਨ ਰਾਹੀਂ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਦਾ ਹੈ। ਅੰਤਰਰਾਸ਼ਟਰੀ ਸਹਿਯੋਗ ਯੋਜਨਾ ਦੇ ਅਧੀਨ 27 ਦੇਸ਼-ਤੋਂ-ਦੇਸ਼ ਸਮਝੌਤਿਆਂ, 16 ਆਯੁਸ਼ ਚੇਅਰ ਸਮਝੌਤਿਆਂ ਅਤੇ 57 ਸੰਸਥਾਨ-ਤੋਂ-ਸੰਸਥਾਨ ਪੱਧਰ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ।

  9. ਭਾਰਤ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ 17–19 ਦਸੰਬਰ, 2025 ਤੱਕ ਨਵੀਂ ਦਿੱਲੀ ਵਿੱਚ ਸਹਿ-ਆਯੋਜਿਤ ਦੂਜੇ ਵਿਸ਼ਵ ਸਿਹਤ ਸੰਗਠਨ ਗਲੋਬਲ ਰਵਾਇਤੀ ਚਿਕਿਤਸਾ ਸ਼ਿਖਰ ਸੰਮੇਲਨ ਦੌਰਾਨ, ਆਯੁਸ਼ ਮੰਤਰਾਲੇ ਨੇ ਨੀਤੀ ਸਬੰਧੀ ਵਿਚਾਰ-ਵਟਾਂਦਰੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਮੈਡੀਕਲ ਵੈਲਿਊ ਟ੍ਰੈਵਲ ਸਮੇਤ ਰਵਾਇਤੀ ਚਿਕਿਤਸਾ ਵਿੱਚ ਗਲੋਬਲ ਸਹਿਯੋਗ, ਰੈਗੂਲੇਟਰੀ ਤਾਲਮੇਲ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹਿੱਸਾ ਲੈਣ ਵਾਲੇ ਦੇਸ਼ਾਂ ਨਾਲ 16 ਦੁਵੱਲੀਆਂ ਬੈਠਕਾਂ ਆਯੋਜਿਤ ਕੀਤੀਆਂ।

ਇਹ ਜਾਣਕਾਰੀ ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਦੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।

************

ਐੱਸਆਰ/ਐੱਸਵੀ/ਐੱਸਜੀ/ਬਲਜੀਤ


(रिलीज़ आईडी: 2287743) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Tamil , Telugu