ਗ੍ਰਹਿ ਮੰਤਰਾਲਾ
azadi ka amrit mahotsav

ਬਾਲ ਜਿਨਸੀ ਅਪਰਾਧੀਆਂ ਦਾ ਡੇਟਾਬੇਸ

प्रविष्टि तिथि: 21 JUL 2026 4:01PM by PIB Chandigarh

ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੇ ਤਹਿਤ ‘ਪੁਲਿਸ’ ਅਤੇ ‘ਜਨਤਕ ਵਿਵਸਥਾ’ ਰਾਜ ਦੇ ਵਿਸ਼ੇ ਹਨ। ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਮੁੱਖ ਤੌਰ ‘ਤੇ ਆਪਣੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐੱਲਈਏ) ਰਾਹੀਂ ਅਪਰਾਧਾਂ ਦੀ ਰੋਕਥਾਮ, ਪਤਾ ਲਗਾਉਣ, ਜਾਂਚ ਅਤੇ ਮੁੱਕਦਮਾ ਚਲਾਉਣ ਲਈ ਜ਼ਿੰਮੇਵਾਰ ਹਨ।

ਰਾਸ਼ਟਰੀ ਜਿਨਸੀ ਅਪਰਾਧੀ ਡੇਟਾਬੇਸ (ਐੱਨਡੀਐੱਸਓ) ਗ੍ਰਹਿ ਮੰਤਰਾਲੇ ਦੇ ਅਧੀਨ ਰਾਸ਼ਟਰੀ ਬਾਲ ਅਧਿਕਾਰ ਬੋਰਡ (ਐੱਨਸੀਆਰਬੀ) ਦੁਆਰਾ 2018 ਵਿੱਚ ਸਥਾਪਿਤ ਇੱਕ ਕੇਂਦ੍ਰੀਕ੍ਰਿਤ ਡੇਟਾਬੇਸ ਹੈ। ਇਸ ਦਾ ਉਦੇਸ਼ ਜਿਨਸੀ ਅਪਰਾਧੀਆਂ ਦਾ ਰਿਕਾਰਡ ਰੱਖ ਕੇ, ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੀਓਸੀਐੱਸਓ) ਦੇ ਤਹਿਤ ਆਉਣ ਵਾਲੇ ਅਪਰਾਧਾਂ ਸਮੇਤ ਜਿਨਸੀ ਅਪਰਾਧਾਂ ਦੀ ਜਾਂਚ, ਪਛਾਣ ਅਤੇ ਰੋਕਥਾਮ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਹਾਇਤਾ ਕਰਨਾ ਹੈ। ਇਹ ਡੇਟਾਬੇਸ ਜਿਨਸੀ ਅਪਰਾਧਾਂ ਦੀ ਜਾਂਚ ਦੌਰਾਨ ਅਪਰਾਧੀਆਂ ਅਤੇ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੀ ਪਛਾਣ ਕਰਨ, ਅਪਰਾਧਿਕ ਪਿਛੋਕੜ ਦੀ ਪੁਸ਼ਟੀ ਕਰਨ ਵਿੱਚ ਸਹਾਇਕ ਇੱਕ ਜਾਂਚ ਉਪਕਰਣ ਵਜੋਂ ਕੰਮ ਕਰਦਾ ਹੈ। ਰਾਸ਼ਟਰੀ ਜਿਨਸੀ ਅਪਰਾਧੀ ਡੇਟਾਬੇਸ ਤੱਕ ਪਹੁੰਚ ਸਿਰਫ਼ ਅਧਿਕਾਰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਹੀ ਸੀਮਿਤ ਹੈ। ਇਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਸਿਰਫ਼ ਅਧਿਕਾਰਤ ਜਾਂਚ ਉਦੇਸ਼ਾਂ ਲਈ ਹੀ ਕੀਤੀ ਜਾਵੇ।

ਰਾਸ਼ਟਰੀ ਬਾਲ ਅਧਿਕਾਰ ਬੋਰਡ ਦੁਆਰਾ ਵਿਕਸਿਤ ਰਾਸ਼ਟਰੀ ਅਪਰਾਧ ਰਿਕਾਰਡ ਜਾਂਚ (ਐੱਨਸੀਆਰਸੀ) ਪੋਰਟਲ ਦੀ ਵਰਤੋਂ ਸਰਕਾਰੀ ਏਜੰਸੀਆਂ ਕਰਮਚਾਰੀਆਂ ਅਤੇ ਕਰਮਚਾਰੀਆਂ ਦੀ ਸ਼ੁਰੂਆਤੀ ਤਸਦੀਕ ਲਈ ਕਰਦੀਆਂ ਹਨ। ਇਹ ਸੀਸੀਟੀਐੱਨਐੱਸ/ਇੰਟਰ-ਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ (ਆਈਸੀਜੇਐੱਸ) ਡੇਟਾਬੇਸ ਦੀ ਵਰਤੋਂ ਕਰਕੇ ਸ਼ੁਰੂਆਤੀ ਅਪਰਾਧ ਰਿਕਾਰਡ ਜਾਂਚ ਦੀ ਸੁਵਿਧਾ ਪ੍ਰਦਾਨ ਕਰਦਾ ਹੈ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸੀਸੀਟੀਐੱਨਐੱਸ ਐਪਲੀਕੇਸ਼ਨ ਰਾਹੀਂ ਇੱਕ ਨਾਗਰਿਕ ਪੋਰਟਲ ਸ਼ੁਰੂ ਕੀਤਾ ਹੈ। ਇਸ ਨਾਲ ਵਿਅਕਤੀਆਂ/ਸੰਗਠਨਾਂ ਦੁਆਰਾ ਤਸਦੀਕ ਲਈ ਬੇਨਤੀ ਕਰਨਾ ਅਸਾਨ ਹੋ ਗਿਆ ਹੈ। ਵਿਦਿਅਕ ਸੰਸਥਾਨ, ਬਾਲ ਦੇਖਭਾਲ ਘਰ ਅਤ ਹੋਰ ਪ੍ਰਤਿਸ਼ਠਾਨ ਸੀਸੀਟੀਐੱਨਐੱਸ ਨਾਗਰਿਕ ਪੋਰਟਲ ਰਾਹੀਂ ਵਿਅਕਤੀਆਂ ਦੀ ਤਸਦੀਕ ਲਈ ਅਪੀਲ ਕਰ ਸਕਦੇ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ ਵੈਰੀਫਿਕੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਵਿਅਕਤੀ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਲਈ ਰਾਸ਼ਟਰੀ ਸੁਰੱਖਿਆ ਰਿਕਾਰਡ (ਐੱਨਸੀਆਰਸੀ) ਦੀ ਵਰਤੋਂ ਕਰ ਸਕਦੀ ਹੈ। 

ਗ੍ਰਹਿ ਮੰਤਰਾਲੇ ਨੇ ਔਨਲਾਈਨ ਬਾਲ ਜਿਨਸੀ ਸ਼ੋਸ਼ਣ ਅਤੇ ਹੋਰ ਸਾਈਬਰ ਅਪਰਾਧਾਂ ਦੀਆਂ ਘਟਨਾਵਾਂ ਦੀ ਰਿਪੋਰਟਿੰਗ ਲਈ ਔਨਲਾਈਨ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਵੀ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਾਈਬਰ ਕ੍ਰਾਇਮ ਰਿਪੋਰਟਿੰਗ ਹੈਲਪਲਾਈਨ (1930) ਸਾਈਬਰ ਨਾਲ ਸਬੰਧਿਤ ਅਪਰਾਧਾਂ ਦੀ ਰਿਪੋਰਟਿੰਗ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।

ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

***************

ਆਰਕੇ/ਪੀਆਰ/ਪੀਐੱਸ/ਐੱਸਸੀ/ਏਕੇ


(रिलीज़ आईडी: 2287727) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Assamese