ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ 228 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਸ਼ਟਰ ਵਿੱਚ ਤਡਾਲੀ-ਘੁਘੁਸ ਰੇਲਵੇ ਸੈਕਸ਼ਨ ਨੂੰ ਦੋਹਰਾ ਕਰਨ ਦੀ ਮਨਜ਼ੂਰੀ ਦਿੱਤੀ


ਇਹ 14 ਕਿੱਲੋਮੀਟਰ ਦਾ ਦੋਹਰਾ ਕਰਨ ਦਾ ਪ੍ਰੋਜੈਕਟ ਦਿੱਲੀ-ਚੇਨਈ ਹਾਈ ਡੈਨਸਿਟੀ ਨੈੱਟਵਰਕ ’ਤੇ ਮਾਲ ਢੋਆ-ਢੁਆਈ ਦੀ ਸਮਰੱਥਾ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਏਗਾ

प्रविष्टि तिथि: 16 JUL 2026 7:20PM by PIB Chandigarh

ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਅਤੇ ਮਾਲ ਢੋਆ-ਢੁਆਈ ਨੂੰ ਆਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ, ਭਾਰਤੀ ਰੇਲਵੇ ਨੇ ਮਹਾਰਾਸ਼ਟਰ ਵਿੱਚ ਤਡਾਲੀ-ਘੁਘੁਸ ਰੇਲਵੇ ਸੈਕਸ਼ਨ (14 ਕਿੱਲੋਮੀਟਰ) ਨੂੰ ਦੋਹਰਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 228 ਕਰੋੜ ਰੁਪਏ ਹੋਵੇਗੀ। ਇਸ ਪ੍ਰੋਜੈਕਟ ਨੂੰ ਰੇਲਵੇ ਨੈੱਟਵਰਕ ਦੀ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਡਬਲਿੰਗ/ਟ੍ਰਿਪਲਿੰਗ/ਕੁਆਡ੍ਰਪਲਿੰਗ/ਫਲਾਈਓਵਰ/ਬਾਈਪਾਸ ਵਰਗੇ ਕੰਮਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ।

ਤਡਾਲੀ-ਘੁੱਘਸ ਸੈਕਸ਼ਨ ਫਿਲਹਾਲ ਵਰਧਾ-ਬਲਹਾਰਸ਼ਾਹ ਸੈਕਸ਼ਨ ’ਤੇ ਇੱਕ ਸਿੰਗਲ-ਲਾਈਨ ਵਾਲਾ ਹਿੱਸਾ ਹੈ, ਜੋ ਕਿ ਦਿੱਲੀ-ਚੇਨਈ ਹਾਈ ਡੈਂਸਿਟੀ ਨੈੱਟਵਰਕ (ਐੱਚਡੀਐੱਨ) ਰੂਟ ਦਾ ਹਿੱਸਾ ਹੈ। ਇਸ ਸੈਕਸ਼ਨ ਨੂੰ ਦੁੱਗਣਾ ਕਰਨ ਨਾਲ ਰੇਲ ਸੰਚਾਲਨ ਨੂੰ ਬਿਹਤਰ ਬਣਾਉਣ ਅਤੇ ਇਸ ਮਹੱਤਵਪੂਰਨ ਰੂਟ 'ਤੇ ਮਾਲ ਢੋਆ-ਢੁਆਈ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ।

ਇਹ ਸੈਕਸ਼ਨ ਮੁੱਖ ਤੌਰ ’ਤੇ ਮਾਲ ਢੋਆ-ਢੁਆਈ ’ਤੇ ਕੇਂਦਰਿਤ ਹੈ ਅਤੇ ਇਸ ਵਿੱਚ ਕੋਲਾ, ਲੋਹਾ, ਜਿਪਸਮ, ਆਈ.ਓ.ਬੀ.ਟੀ. ਪੀ.ਓ.ਐੱਲ. (ਪੈਟਰੋਲੀਅਮ ਉਤਪਾਦ), ਰੇਤ ਅਤੇ ਲੈਟਰਾਈਟ ਸੁਆਹ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਢੋਆ-ਢੁਆਈ ਹੁੰਦੀ ਹੈ। ਮੌਜੂਦਾ ਲਾਈਨ ਦੀ ਸਮਰੱਥਾ ਵਧਣ ਦੀ ਉਮੀਦ ਦੇ ਨਾਲ, ਡਬਲਿੰਗ ਪ੍ਰੋਜੈਕਟ ਤੋਂ ਬੇਹੱਦ ਜ਼ਰੂਰੀ ਵਾਧੂ ਸਮਰੱਥਾ ਮਿਲੇਗੀ। ਪੂਰਾ ਹੋਣ ’ਤੇ, ਇਸ ਪ੍ਰੋਜੈਕਟ ਨਾਲ ਹਰ ਸਾਲ 4.5 ਮਿਲੀਅਨ ਟਨ (ਐੱਮਟੀਪੀਏ) ਵਾਧੂ ਟ੍ਰੈਫਿਕ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ, ਜਿਸ ਨਾਲ ਮਾਲ ਢੋਆ-ਢੁਆਈ ਦੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਇਲਾਕੇ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਤਡਾਲੀ-ਘੁਘੁਸ ਸੈਕਸ਼ਨ ਦਾ ਡਬਲਿੰਗ ਪ੍ਰੋਜੈਕਟ ਸਮਰੱਥਾ ਵਿੱਚ ਵਾਧਾ, ਮਾਲ ਢੋਆ-ਢੁਆਈ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਦੇਸ਼ ਭਰ ਵਿੱਚ ਅਹਿਮ ਰੇਲ ਕੌਰੀਡੋਰਜ਼ ਨੂੰ ਮਜ਼ਬੂਤ ਕਰਨ ’ਤੇ ਭਾਰਤੀ ਰੇਲਵੇ ਦੇ ਲਗਾਤਾਰ ਧਿਆਨ ਨੂੰ ਦਰਸਾਉਂਦਾ ਹੈ।

************

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(रिलीज़ आईडी: 2286897) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil