ਵਣਜ ਤੇ ਉਦਯੋਗ ਮੰਤਰਾਲਾ
ਏਪੀਡਾ ਨੇ ਉੱਤਰਾਖੰਡ ਤੋਂ ਇਰਾਕ ਨੂੰ 24 ਮੀਟ੍ਰਿਕ ਟਨ ਫ੍ਰੋਜਨ ਫ੍ਰੈਂਚ ਫ੍ਰਾਈਜ਼ ਦੇ ਪਹਿਲੇ ਨਿਰਯਾਤ ਵਿੱਚ ਸਹਾਇਤਾ ਕੀਤੀ
ਉੱਤਰਾਖੰਡ ਤੋਂ ਵੈਲਿਉ-ਐਡਿਡ ਖੇਤੀਬਾੜੀ ਉਤਪਾਦਾਂ ਲਈ ਆਲਮੀ ਬਜ਼ਾਰਾਂ ਦੇ ਮੌਕਿਆਂ ਦਾ ਵਿਸਤਾਰ ਕਰਦੇ ਹੋਏ 24 ਮੀਟ੍ਰਿਕ ਟਨ ਫ੍ਰੋਜਨ ਫ੍ਰੈਂਚ ਫ੍ਰਾਈਜ਼ ਦਾ ਨਿਰਯਾਤ
प्रविष्टि तिथि:
20 JUL 2026 1:07PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਐਕਸਪੋਰਟ ਡਿਵੈਲਪਮੈਂਟ ਵਿਕਾਸ ਅਥਾਰਿਟੀ (ਏਪੀਡਾ) ਨੇ ਉੱਤਰਾਖੰਡ ਦੇ ਉੱਧਮ ਸਿੰਘ ਨਗਰ ਜ਼ਿਲ੍ਹੇ ਦੇ ਕਾਸ਼ੀਪੁਰ ਤੋਂ ਇਰਾਕ ਨੂੰ 24 ਮੀਟ੍ਰਿਕ ਟਨ (ਐੱਮਟੀ) ਫ੍ਰੋਜਨ ਫ੍ਰੈਂਚ ਫ੍ਰਾਈਜ਼ ਦੇ ਪਹਿਲੇ ਨਿਰਯਾਤ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਵੀਰੁਨ ਗਲੋਬਲ ਟ੍ਰੇਡ ਪ੍ਰਾਈਵੇਟ ਲਿਮਿਟੇਡ ਵੱਲੋਂ ਨਿਰਯਾਤ ਕੀਤੀ ਗਈ ਇਹ ਖੇਪ ਉੱਤਰਾਖੰਡ ਤੋਂ ਵੈਲਿਉ-ਐਡਿਡ ਖੇਤੀਬਾੜੀ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਭਾਰਤ ਦੇ ਪ੍ਰੋਸੈੱਸਡ ਫੂਡ ਨਿਰਯਾਤ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।
ਨਿਰਯਾਤਕ ਨੇ ਭਰੋਸਾ ਪ੍ਰਗਟ ਕੀਤਾ ਕਿ ਗੁਣਵੱਤਾ ਵਾਲੇ ਉਤਪਾਦ ਨਾਲ ਵਾਰ-ਵਾਰ ਆਰਡਰ ਮਿਲਣਗੇ ਅਤੇ ਅੰਤਰਰਾਸ਼ਟਰੀ ਮਾਰਕਿਟ ਵਿੱਚ ਲੰਬੇ ਸਮੇਂ ਤੋਂ ਵਪਾਰਕ ਸਬੰਧ ਸਥਾਪਿਤ ਹੋਣਗੇ, ਜਿਸ ਨਾਲ ਕੰਪਨੀ ਅਤੇ ਖੇਤਰ ਲਈ ਨਿਰਯਾਤ ਦੇ ਨਿਰੰਤਰ ਮੌਕੇ ਪੈਦਾ ਹੋਣਗੇ। ਏਪੀਡਾ ਨੇ ਨਿਰਯਾਤਕ ਨੂੰ ਐੱਸਆਈਏਐੱਲ, ਗਲਫੂਡ, ਇੰਡਸਫੂਡ ਅਤੇ ਵਰਲਡ ਫੂਡ ਇੰਡੀਆ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਵਿੱਚ ਸਹਿਯੋਗ ਦਿੱਤਾ ਹੈ, ਜਿਸ ਨਾਲ ਬਜ਼ਾਰ ਤੱਕ ਵਿਆਪਕ ਪਹੁੰਚ ਅਤੇ ਖਰੀਦਦਾਰਾਂ ਨਾਲ ਬਿਹਤਰ ਜੁੜਾਅ ਸੰਭਵ ਹੋਇਆ ਹੈ।
ਭਾਰਤ ਪ੍ਰੋਸੈੱਸਡ ਖੇਤੀਬਾੜੀ ਉਤਪਾਦਾਂ ਦੇ ਆਲਮੀ ਸਪਲਾਇਰ ਵਜੋਂ ਆਪਣੀ ਸਥਿਤੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। 2025-26 ਦੌਰਾਨ, ਪ੍ਰੋਸੈੱਸਡ ਸਬਜ਼ੀਆਂ ਦਾ ਭਾਰਤ ਦਾ ਨਿਰਯਾਤ 932.25 ਮਿਲੀਅਨ ਡਾਲਰ ਤੱਕ ਪਹੁੰਚ ਗਿਆ, ਜਿਸ ਵਿੱਚ 7,26,874.70 ਮੀਟ੍ਰਿਕ ਟਨ ਉਤਪਾਦ ਸ਼ਾਮਲ ਸਨ। ਇਸ ਵਿੱਚੋਂ, ਵੈਲਿਉ-ਐਡਿਡ ਆਲੂ ਉਤਪਾਦਾਂ ਦਾ ਨਿਰਯਾਤ 277, 108.51 ਮੀਟ੍ਰਿਕ ਟਨ ਸੀ, ਜਿਸ ਦੀ ਕੀਮਤ 289.40 ਮਿਲੀਅਨ ਡਾਲਰ ਸੀ। ਪ੍ਰੋਸੈੱਸਡ ਫਲਾਂ ਅਤੇ ਸਬਜ਼ੀਆਂ ਨੇ ਮਿਲ ਕੇ ਸਾਲ ਦੌਰਾਨ ਏਪੀਡਾ ਦੇ ਨਿਰਧਾਰਿਤ ਨਿਰਯਾਤ ਵਿੱਚ ਲਗਭਗ 10 ਪ੍ਰਤੀਸ਼ਤ ਦਾ ਯੋਗਦਾਨ ਦਿੱਤਾ।
ਏਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਕਿਹਾ ਕਿ ਉੱਤਰਾਖੰਡ ਵਰਗੇ ਭੂਮੀਗਤ ਰਾਜਾਂ ਤੋਂ ਨਿਰਯਾਤ ਦੀ ਮੁਕਾਬਲੇਬਾਜ਼ੀ ‘ਤੇ ਲੌਜਿਸਟਿਕਸ ਲਾਗਤ ਦਾ ਲਗਾਤਾਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਏਪੀਡਾ ਨਿਰਯਾਤ ਮੁਕਾਬਲੇਬਾਜ਼ ਵਿੱਚ ਸੁਧਾਰ ਲਿਆਉਣ ਅਤੇ ਨਿਰਯਾਤਕਾਂ ਲਈ ਵਧੇਰੇ ਬਜ਼ਾਰ ਪਹੁੰਚ ਨੂੰ ਅਸਾਨ ਬਣਾਉਣ ਦੇ ਉਦੇਸ਼ ਨਾਲ ਟ੍ਰਾਂਸਪੋਰਟ ਸਹਾਇਤਾ ਪ੍ਰਾਵਧਾਨਾਂ ਸਮੇਤ ਰਾਜ ਖੇਤੀਬਾੜੀ ਨਿਰਯਾਤ ਨੀਤੀ ਦੇ ਨਿਰਮਾਣ ਅਤੇ ਲਾਗੂ ਕਰਨ ‘ਤੇ ਉੱਤਰਾਖੰਡ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਉੱਤਰਾਖੰਡ ਵਿੱਚ ਪ੍ਰੋਸੈੱਸਡ ਫੂਡ ਇੰਡਸਟਰੀ ਦਾ ਵਿਸਤਾਰ ਗੁੱਣਵਤਾ ਵਾਲੇ ਕੱਚੇ ਉਤਪਾਦਾਂ ਦੀ ਨਿਰੰਤਰ ਮੰਗ ਪੈਦਾ ਕਰਕੇ, ਸਰੋਤ ਪੱਧਰ ‘ਤੇ ਵੈਲਿਉ-ਐਡਿਡ ਨੂੰ ਹੁਲਾਰਾ ਦੇਕੇ ਅਤੇ ਨਿਰਯਾਤ-ਮੁਖੀ ਸਪਲਾਈ ਲੜੀਆਂ ਵਿੱਚ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਖੇਤੀਬਾੜੀ ਵੈਲਿਉ ਚੈਨ ਵਿੱਚ ਮਜ਼ਬੂਤ ਬਜ਼ਾਰ ਮੌਕੇ ਪੈਦਾ ਕਰ ਰਿਹਾ ਹੈ ਅਜਿਹੀ ਪਹਿਲਾਂ ਨਾਲ ਹੋਰ ਬਿਹਤਰ ਬਜ਼ਾਰ ਪਹੁੰਚ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਰਾਜ ਦੇ ਪ੍ਰੋਸੈੱਸਡ ਫੂਡ ਨਿਰਯਾਤ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।
ਏਪੀਡਾ ਨਿਰਯਾਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਲਮੀ ਬਜ਼ਾਰਾਂ ਤੱਕ ਪਹੁੰਚ ਨੂੰ ਅਸਾਨ ਬਣਾਉਣ ਅਤੇ ਭਾਰਤ ਤੋਂ ਵੈਲਿਉ-ਐਡਿਡ ਖੇਤੀਬਾੜੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਰਾਜ ਸਰਕਾਰਾਂ. ਨਿਰਯਾਤਕਾਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਪ੍ਰੋਸੈੱਸਰਾਂ ਅਤੇ ਹੋਰ ਹਿਤਧਾਰਕਾਂ ਨਾਲ ਲਗਾਤਾਰ ਮਿਲ ਕੇ ਕੰਮ ਕਰ ਰਿਹਾ ਹੈ।
*********
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਐੱਸਜੇ
(रिलीज़ आईडी: 2286567)
आगंतुक पटल : 16