ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਜੀਂਦ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

प्रविष्टि तिथि: 17 JUL 2026 6:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਜੀਂਦ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਗਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਸਮਾਗਮ ਸਥਾਨ 'ਤੇ ਪਹੁੰਚਣ 'ਤੇ ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਖੇਤਰ ਆਪਣੇ ਸਮ੍ਰਿੱਧ ਇਤਿਹਾਸਕ, ਬਹਾਦਰੀ ਭਰਪੂਰ ਅਤੇ ਅਧਿਆਤਮਕ ਵਿਰਾਸਤ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਸ਼ਕਤੀਪੀਠ ਮਾਤਾ ਜਯੰਤੀ ਦਾ ਅਸ਼ੀਰਵਾਦ ਪ੍ਰਾਪਤ ਹੈ

ਸ਼੍ਰੀ ਮੋਦੀ ਨੇ ਐੱਕਸ 'ਤੇ ਲੜੀਵਾਰ ਪੋਸਟਾਂ ਵਿੱਚ ਕਿਹਾ:

ਭਾਰਤ ਨੇ ਹਰੀ ਗਤੀਸ਼ੀਲਤਾ ਵੱਲ ਇੱਕ ਵੱਡੀ ਛਾਲ ਮਾਰੀ ਹੈ!

ਜੀਂਦ ਵਿੱਚ ਜੀਂਦ ਅਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਸਵਦੇਸ਼ੀ ਹਾਈਡ੍ਰੋਜਨ ਸੰਚਾਲਿਤ ਰੇਲ ਨੂੰ ਹਰੀ ਝੰਡੀ ਦਿਖਾਈ

ਇਹ ਸ਼ਾਨਦਾਰ ਉਪਲਬਧੀ ਭਾਰਤੀ ਰੇਲਵੇ ਦੀ ਟੀਮ ਦੀ ਨਵੀਨ ਸੋਚ ਅਤੇ ਸਮਰਪਣ ਨੂੰ ਦਰਸਾਉਂਦੀ ਹੈ ਇਹ ਆਤਮ-ਨਿਰਭਰ ਭਾਰਤ ਅਤੇ ਸਵੱਛ, ਭਵਿੱਖ ਲਈ ਤਿਆਰ ਆਵਾਜਾਈ ਪ੍ਰਣਾਲੀ ਪ੍ਰਤੀ ਸਾਡੀ ਵਚਨਬੱਧਤਾ ਦਾ ਮਾਣਮੱਤਾ ਪ੍ਰਤੀਕ ਹੈ

ਹਰਿਆਣਾ ਦੇ ਜੀਂਦ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਨੂੰ ਹਰੀ ਝੰਡੀ ਦਿਖਾ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਸਵੱਛ, ਹਰਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਇਹ ਇੱਕ ਵੱਡੀ ਪ੍ਰਾਪਤੀ ਹੈ ਅਤਿ-ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੀ ਗਈ ਇਹ ਰੇਲਗੱਡੀ ਨਾ ਸਿਰਫ਼ ਭਾਰਤ ਦੀ ਤਕਨੀਕੀ ਸਮਰੱਥਾ ਦਾ ਪ੍ਰਤੀਕ ਹੈ, ਸਗੋਂ ਸਮੁੱਚੀ ਦੁਨੀਆ ਲਈ ਵੀ ਇੱਕ ਮਿਸਾਲ ਹੈ

ਜੀਂਦ ਦੇ ਵਿਕਾਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੇਰੇ ਪਰਿਵਾਰਕ ਮੈਂਬਰਾਂ ਦਾ ਉਤਸ਼ਾਹ ਨਵੀਂ ਊਰਜਾ ਨਾਲ ਭਰ ਗਿਆ

ਜੀਂਦ ਤੋਂ ਸੋਨੀਪਤ ਦਰਮਿਆਨ ਸ਼ੁਰੂ ਹੋਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ 21ਵੀਂ ਸਦੀ ਦੀ ਤਕਨਾਲੋਜੀ ਵੱਲ ਭਾਰਤ ਦਾ ਇੱਕ ਵੱਡਾ ਕਦਮ ਹੈ ਇਸ ਰੇਲਗੱਡੀ ਦੀ ਸਮਰੱਥਾ ਬਾਰੇ ਜਾਣ ਕੇ ਹਰ ਦੇਸ਼ਵਾਸੀ ਨੂੰ ਮਾਣ ਮਹਿਸੂਸ ਹੋਵੇਗਾ

ਜੇਕਰ ਅੱਜ ਵੀ 2014 ਤੋਂ ਪਹਿਲਾਂ ਵਾਲੀ ਸਥਿਤੀ ਹੁੰਦੀ, ਤਾਂ ਆਲਮੀ ਤੇਲ ਸੰਕਟ ਕਾਰਨ ਭਾਰਤ ਦੀ ਰੇਲ ਪ੍ਰਣਾਲੀ ਠੱਪ ਹੋ ਜਾਂਦੀ ਪਰ ਸਾਡੀ ਸਰਕਾਰ ਬਹੁਤ ਪਹਿਲਾਂ ਦਾ ਸੋਚਦੀ ਵੀ ਹੈ ਅਤੇ ਸਮੱਸਿਆਵਾਂ ਦਾ ਹੱਲ ਜ਼ਮੀਨੀ ਪੱਧਰ 'ਤੇ ਲਾਗੂ ਕਰਦੀ ਹੈ, ਜਿਸ ਦੇ ਸ਼ਾਨਦਾਰ ਨਤੀਜੇ ਅੱਜ ਦੇਸ਼ ਦੇਖ ਰਿਹਾ ਹੈ

ਹਰਿਆਣਾ ਦੀ ਡਬਲ ਇੰਜਣ ਸਰਕਾਰ ਖੇਡਾਂ ਦੇ ਖੇਤਰ ਵਿੱਚ ਵੀ ਇੱਥੋਂ ਦੇ ਧੀਆਂ-ਪੁੱਤਾਂ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕਰ ਰਹੀ ਹੈ ਅਗਾਮੀ ਮਹੱਤਵਪੂਰਨ ਮੁਕਾਬਲਿਆਂ ਲਈ ਸੂਬੇ ਦੇ ਨੌਜਵਾਨ ਸਾਥੀਆਂ ਨੂੰ ਮੇਰੀ ਇਹ ਵਿਸ਼ੇਸ਼ ਅਪੀਲ....

****

ਐਮਜੇਪੀਐਸ/ਐਸਐਸ/ਵੀਜੇ


(रिलीज़ आईडी: 2285906) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Assamese , Gujarati , Tamil , Telugu , Malayalam