ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਸਕੱਤਰ ਅਤੇ ਜਾਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਰੱਖਿਆ ਮੰਤਰੀ ਨੇ ਟੋਕੀਓ ਵਿੱਚ ਆਯੋਜਿਤ 8ਵੇਂ ਭਾਰਤ-ਜਾਪਾਨ ਰੱਖਿਆ ਨੀਤੀ ਸੰਵਾਦ ਦੀ ਸਹਿ-ਪ੍ਰਧਾਨਗੀ ਕੀਤੀ


ਭਾਰਤ-ਜਾਪਾਨ ਨੇ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮਾਂ-ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ

Posted On: 13 JUL 2026 2:27PM by PIB Chandigarh

ਭਾਰਤ ਅਤੇ ਜਾਪਾਨ ਨੇ 13 ਜੁਲਾਈ 2026 ਨੂੰ ਜਾਪਾਨ ਦੇ ਟੋਕੀਓ ਵਿੱਚ 8ਵੇਂ ਰੱਖਿਆ ਨੀਤੀ ਸੰਵਾਦ ਦਾ ਆਯੋਜਨ ਕੀਤਾ। ਭਾਰਤੀ ਵਫ਼ਦ ਦੀ ਅਗਵਾਈ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ ਕੀਤੀ ਅਤੇ ਜਾਪਾਨੀ ਵਫ਼ਦ ਦੀ ਅਗਵਾਈ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਰੱਖਿਆ ਮੰਤਰੀ ਸ਼੍ਰੀ ਕਾਨੋ ਕੋਜੀ ਨੇ ਕੀਤੀ। ਦੋਵਾਂ ਧਿਰਾਂ ਨੇ ਪਿਛਲੀ ਰੱਖਿਆ ਨੀਤੀ ਵਾਰਤਾ ਸੰਮੇਲਨ ਤੋਂ ਬਾਅਦ ਦੁਵੱਲੇ ਰੱਖਿਆ ਸਹਿਯੋਗ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਦੋਵਾਂ ਦੇਸ਼ਾਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਸੁਰੱਖਿਆ ਪਰਿਵੇਸ਼ 'ਤੇ ਵਿਆਪਕ ਵਿਚਾਰ-ਵਟਾਂਦਰੇ ਕੀਤਾ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਗੱਲਬਾਤ ਵਿੱਚ ਦੁਵੱਲੀਆਂ ਰੱਖਿਆ ਗਤੀਵਿਧੀਆਂ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ ਮਿਲਟਰੀ ਆਦਾਨ-ਪ੍ਰਦਾਨ, ਸੰਯੁਕਤ ਹੈੱਡਕੁਆਰਟਰ ਵਿਚਕਾਰ ਸਹਿਯੋਗ, ਸਮੁੰਦਰੀ ਸਹਿਯੋਗ, ਰੱਖਿਆ ਅਭਿਆਸ, ਸਮਰੱਥਾ ਵਿਕਾਸ, ਸਮੁੰਦਰੀ ਤਕਨਾਲੋਜੀ ਸਮੇਤ ਰੱਖਿਆ ਉਪਕਰਣ ਅਤੇ ਤਕਨਾਲੋਜੀ ਸਹਿਯੋਗ ਅਤੇ ਅੰਤਰ-ਸੰਸਥਾਗਤ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਦੋਵਾਂ ਧਿਰਾਂ ਨੇ ਰੱਖਿਆ ਸਹਿਯੋਗ ਦੇ ਨਿਰੰਤਰ ਵਿਸਥਾਰ ਦਾ ਸਵਾਗਤ ਕੀਤਾ ਅਤੇ ਉੱਚ-ਪੱਧਰੀ ਆਦਾਨ-ਪ੍ਰਦਾਨ ਅਤੇ ਸੰਵਾਦ ਤੰਤਰ ਨੂੰ ਨਿਯਮਤ ਰੂਪ ਨਾਲ ਬਣਾਈ ਰੱਖਣ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਗਾਮੀ ਮੰਤਰੀ ਪੱਧਰੀ ਦੌਰਿਆਂ, ਜਿਸ ਵਿੱਚ ਇਸ ਸਾਲ ਦੇ ਅੰਤ ਵਿੱਚ 2+2 ਮੀਟਿੰਗਾਂ ਵੀ ਸ਼ਾਮਲ ਹਨ, ਦੇ ਦੇ ਸੰਭਾਵੀ ਨਤੀਜਿਆਂ 'ਤੇ ਚਰਚਾ ਕੀਤੀ ।

ਦੋਵਾਂ ਦੇਸ਼ਾਂ ਦੇ ਵਫ਼ਦਾਂ ਨੇ ਰੱਖਿਆ ਉਦਯੋਗਿਕ ਸਹਿਯੋਗ, ਤਕਨੀਕੀ ਨਵੀਨਤਾ, ਸਾਈਬਰ ਸੁਰੱਖਿਆ, ਪੁਲਾੜ ਅਤੇ ਸਾਂਝੇ ਰਣਨੀਤਕ ਹਿੱਤ ਦੇ ਹੋਰਨਾਂ ਖੇਤਰਾਂ ਸਮੇਤ ਉੱਭਰ ਰਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਦੋਵਾਂ ਧਿਰਾਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਸੁਰੱਖਿਆ ਮੁੱਦਿਆਂ 'ਤੇ ਭਾਰਤ ਅਤੇ ਜਾਪਾਨ ਵਿਚਕਾਰ ਵਧ ਰਹੇ ਤਾਲਮੇਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ 'ਤੇ ਸਹਿਮਤੀ ਪ੍ਰਗਟਾਈ। ਦੋਵਾਂ ਦੇਸ਼ਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਤਿਕਾਰ ਦੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮਾਂ-ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਰੱਖਿਆ ਸਕੱਤਰ ਨੇ ਰੱਖਿਆ ਖੇਤਰ ਵਿੱਚ ਭਾਰਤ ਦੇ ਨਾਲ ਜਾਪਾਨ ਦੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੇ ਢਾਂਚੇ ਦੇ ਤਹਿਤ ਵਿਵਹਾਰਕ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਕਾਨੋ ਕੋਜੀ ਨੇ ਤਰਜੀਹ ਵਾਲੇ ਖੇਤਰਾਂ ਵਿੱਚ ਭਾਰਤ ਨਾਲ ਰੱਖਿਆ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਜਾਪਾਨ ਦੀ ਵਚਨਬੱਧਤਾ ਨੂੰ ਦੁਹਰਾਇਆ।

ਰੱਖਿਆ ਨੀਤੀ ਸੰਵਾਦ ਤੋਂ ਪਹਿਲਾਂ, ਰੱਖਿਆ ਸਕੱਤਰ ਨੇ ਜਾਪਾਨੀ ਰੱਖਿਆ ਮੰਤਰੀ, ਸ਼੍ਰੀ ਸ਼ਿੰਜੀਰੋ ਕੋਇਜ਼ੁਮੀ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਦੋਵਾਂ ਧਿਰਾਂ ਨੇ ਵਧਦੀ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੀ ਪੁਸ਼ਟੀ ਕੀਤੀ। ਰੱਖਿਆ ਸਕੱਤਰ ਨੇ ਰੱਖਿਆ ਮੰਤਰੀ ਵੱਲੋਂ, ਜਾਪਾਨੀ ਰੱਖਿਆ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।

ਰੱਖਿਆ ਸਕੱਤਰ ਨੇ ਟੋਕੀਓ ਵਿੱਚ ਆਤਮਰੱਖਿਆ ਬਲਾਂ ਦੇ ਸਮਾਰਕ 'ਤੇ ਫੁੱਲਮਾਲਾ ਭੇਟ ਕਰਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਰਵਉੱਚ ਬਲਿਦਾਨ ਦੇਣ ਵਾਲੇ ਜਾਪਾਨੀ ਆਤਮਰੱਖਿਆ ਬਲਾਂ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਯਾਤਰਾ ਨੇ ਭਾਰਤ ਅਤੇ ਜਾਪਾਨ ਵਿਚਕਾਰ ਵਧਦੇ ਰੱਖਿਆ ਸਬੰਧਾਂ, ਆਪਸੀ ਸਨਮਾਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।

*********

ਵੀਕੇ/ਐੱਸਆਰ/ਬਲਜੀਤ


(Release ID: 2285661) ਵਿਜ਼ੀਟਰ ਕਾਊਂਟਰ : 40