ਖੇਤੀਬਾੜੀ ਮੰਤਰਾਲਾ
ਕਾਰਪੋਰੇਟ ਸਮਾਜਿਕ ਜ਼ਿੰਮਵਾਰੀ (ਸੀਐੱਸਆਰ) ਕਨਕਲੇਵ 2026 ਲਈ ਆਈਸੀਏਆਰ ਤਕਨਾਲੋਜੀ ਪੋਰਟਫੋਲੀਓ
ਆਈਸੀਏਆਰ ਸੀਐੱਸਆਰ ਸੰਮੇਲਨ 2026 ਵਿੱਚ 75 ਤੋਂ ਵੱਧ ਉਦਯੋਗ ਸ਼ਾਮਲ: ਕਾਰਪੋਰੇਟ ਜਗਤ ਨੇ ਸੀਐੱਸਆਰ ਅਤੇ ਖੋਜ ਅਤੇ ਵਿਕਾਸ ਰਾਹੀਂ ਖੇਤੀਬਾੜੀ ਤਕਨਾਲੋਜੀਆਂ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਜਤਾਈ
ਆਈਸੀਏਆਰ ਨੇ ਸੀਐੱਸਆਰ ਯੋਗ ਤਕਨਾਲੋਜੀਆਂ ਦਾ ਪ੍ਰਦਰਸ਼ਨ ਕੀਤਾ; ਖੇਤੀਬਾੜੀ ਨਵੀਨਤਾ ਅਤੇ ਕਿਸਾਨਾਂ ਦੀ ਆਜੀਵਿਕਾ ਵਧਾਉਣ ਲਈ ਰਣਨੀਤਕ ਕਾਰਪੋਰੇਟ ਸਾਂਝੇਦਾਰੀਆਂ ਨੂੰ ਪ੍ਰੋਤਸਾਹਿਤ ਕੀਤਾ
प्रविष्टि तिथि:
16 JUL 2026 11:42AM by PIB Chandigarh
ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈਸੀਏਆਰ) ਅਤੇ ਐਗਰੀਨੋਵੇਟ ਇੰਡੀਆ ਲਿਮਿਟੇਡ (ਏਜੀਆਈਐੱਨ) ਨੇ ਸੰਯੁਕਤ ਤੌਰ ‘ਤੇ ਨਵੀਂ ਦਿੱਲੀ ਸਥਿਤ ਐੱਨਏਐੱਸਸੀ ਕੈਂਪਸ ਵਿੱਚ “ਆਈਸੀਏਆਰ ਟੈਕਨੋਲੋਜੀ ਪੋਰਟਫੋਲੀਓ ਫਾਰ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਿਟੀ (ਸੀਐੱਸਆਰ) ਕਨਕਲੇਵ 2026” ਦਾ ਸਫਲ ਆਯੋਜਨ ਕੀਤਾ। ਇਸ ਸੰਮੇਲਨ ਨੇ ਆਈਸੀਏਆਰ, ਕਾਰਪੋਰੇਟ ਸੰਗਠਨਾਂ, ਉਦਯੋਗ ਜਗਤ ਦੇ ਦਿੱਗਜਾਂ, ਪਰਉਪਕਾਰੀ ਸੰਸਥਾਨਾਂ ਅਤੇ ਹੋਰ ਹਿਤਧਾਰਕਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਕਦਮੀਆਂ ਰਾਹੀਂ ਟਿਕਾਊ ਖੇਤੀਬਾੜੀ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਪ੍ਰਮੁੱਖ ਪਲੈਟਫਾਰਮ ਦੇ ਰੂਪ ਵਿੱਚ ਕੰਮ ਕੀਤਾ।
ਇਸ ਸੰਮੇਲਨ ਵਿੱਚ ਆਈਸੀਏਆਰ ਦੀ ਸੀਐੱਸਆਰ-ਯੋਗ ਤਕਨਾਲੋਜੀਆਂ, ਨਵੀਨਤਾਕਾਰੀ ਖੋਜ ਅਤੇ ਵਿਸਤਾਰ ਯੋਗ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਾਲ ਦੇ ਸੰਮੇਲਨ ਦੇ ਵਿਸ਼ਾਗਤ ਫੋਕਸ ਖੇਤਰਾਂ ਵਿੱਚ ਭਾਰਤੀ ਖੇਤੀਬਾੜੀ ਨੂੰ ਜਲਵਾਯੂ ਪਰਿਵਰਤਨ ਨਾਲ ਸੁਰੱਖਿਅਤ ਬਣਾਉਣਾ: ਕੁਦਰਤ-ਅਧਾਰਿਤ ਸਮਾਧਾਨਾਂ ਅਤੇ ਫਸਲ ਵਿਭਿੰਨਤਾ ਰਾਹੀਂ ਮਿੱਟੀ ਦੀ ਸਿਹਤ ਵਿੱਚ ਸੁਧਾਰ; ਸਿਹਤ ਲਈ ਖੇਤੀਬਾੜੀ; ਖੇਤੀਬਾੜੀ ਕੌਸ਼ਲ ਵਿਕਾਸ; ਅਤੇ ਖੇਤੀਬਾੜੀ ਅਤੇ ਖੇਤੀਬਾੜੀ ਵਿਸਤਾਰ ਵਿੱਚ ਮਹਿਲਾਵਾਂ ਜਿਹੇ ਵਿਸ਼ੇ ਸ਼ਾਮਲ ਸਨ। ਇਨ੍ਹਾਂ ਪ੍ਰਾਥਮਿਕਤਾਵਾਂ ਵਾਲੇ ਖੇਤਰਾਂ ਦਾ ਉਦੇਸ਼ ਰਣਨੀਤਕ ਸੀਐੱਸਆਰ ਨਿਵੇਸ਼ਾਂ ਰਾਹੀਂ ਟਿਕਾਊ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ ਖੇਤੀਬਾੜੀ ਸਬੰਧੀ ਗੰਭੀਰ ਚੁਣੌਤੀਆਂ ਦਾ ਸਮਾਧਾਨ ਕਰਨਾ ਹੈ।
ਇਸ ਆਯੋਜਨ ਨੂੰ ਲੈ ਕੇ ਕਾਰਪੋਰੇਟ ਜਗਤ ਵਿੱਚ ਜ਼ਬਰਦਸਤ ਉਤਸ਼ਾਹ ਦਿਖਿਆ। ਸੰਮੇਲਨ ਵਿੱਚ 75 ਉਦਯੋਗਾਂ ਦੇ ਲਗਭਗ 150 ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜੋ ਸੀਐੱਸਆਰ ਸਾਂਝੇਦਾਰੀ ਰਾਹੀਂ ਖੇਤੀਬਾੜੀ ਪਰਿਵਰਤਨ ਵਿੱਚ ਉਦਯੋਗ ਜਗਤ ਦੀ ਵਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, 570 ਭਾਗੀਦਾਰਾਂ ਨੇ ਪ੍ਰੋਗਰਾਮ ਵਿੱਚ ਔਨਲਾਈਨ ਹਿੱਸਾ ਲਿਆ, ਜਦੋਂ ਕਿ ਯੂਟਿਊਬ ‘ਤੇ ਲਾਈਵ ਵੈੱਬਸਾਈਟ ਨੂੰ 1,600 ਤੋਂ ਵੱਧ ਦਰਸ਼ਕਾਂ ਨੇ ਦੇਖਿਆ, ਜਿਸ ਨਾਲ ਦੇਸ਼ ਭਰ ਵਿੱਚ ਇਸ ਆਯੋਜਨ ਦੀ ਪਹੁੰਚ ਵਿੱਚ ਜ਼ਿਕਰਯੋਗ ਵਿਸਤਾਰ ਹੋਇਆ।
ਇਸ ਸੰਮੇਲਨ ਤੋਂ ਪਹਿਲਾਂ, ਹੈਦਰਾਬਾਦ (20 ਜੂਨ, 2026), ਬੰਗਲੁਰੂ (23 ਜੂਨ 2026), ਮੁੰਬਈ (1 ਜੁਲਾਈ 2026) ਅਤੇ ਕੋਲਕਾਤਾ (7 ਜੁਲਾਈ 2026) ਵਿੱਚ ਚਾਰ ਖੇਤਰੀ ਆਈਸੀਏਆਰ ਸੀਐੱਸਆਰ ਅਤੇ ਤਕਨਾਲੋਜੀ ਪੋਰਟਫੋਲੀਓ ਰੋਡਸ਼ੋਅ ਆਯੋਜਿਤ ਕੀਤੇ ਗਏ। ਇਨ੍ਹਾਂ ਰੋਡਸ਼ੋਅ ਦਾ ਉਦੇਸ਼ ਟਿਕਾਊ ਖੇਤੀਬਾੜੀ ਵਿਕਾਸ ਵਿੱਚ ਰਣਨੀਤਕ ਸਹਿਯੋਗ ਲਈ ਸੀਐੱਸਆਰ ਸਾਂਝੇਦਾਰਾਂ ਦੀ ਖੋਜ ਅਤੇ ਉਨ੍ਹਾਂ ਨੂੰ ਸੰਗਠਿਤ ਕਰਨਾ ਸੀ। ਇਨ੍ਹਾਂ ਆਯੋਜਨਾਂ ਵਿੱਚ ਆਈਸੀਏਆਰ ਸੰਸਥਾਨਾਂ, ਕਾਰਪੋਰੇਟ ਸੰਗਠਨਾਂ, ਉਦਯੋਗ ਜਗਤ ਦੇ ਦਿੱਗਜਾਂ, ਸਟਾਰਟਅੱਪਸ, ਉੱਦਮੀਆਂ, ਗੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਤਕਨਾਲੋਜੀ ਦੇ ਵਪਾਰੀਕਰਣ ਨੂੰ ਹੁਲਾਰਾ ਦੇਣ ਅਤੇ ਸੀਐੱਸਆਰ-ਅਧਾਰਿਤ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ਲਈ ਇਕੱਠੇ ਲਿਆਂਦਾ ਗਿਆ। ਚਾਰਾਂ ਰੋਡਸ਼ੋਅ ਵਿੱਚ ਸਮੂਹਿਕ ਤੌਰ ‘ਤੇ 500 ਤੋਂ ਵੱਧ ਹਿਤਧਾਰਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕਈ ਸੰਗਠਨਾਂ ਨੇ ਸੀਐੱਸਆਰ ਸਮਰਥਿਤ ਪਹਿਲਕਦਮੀਆਂ ਰਾਹੀਂ ਆਈਸੀਏਆਰ ਦੇ ਨਾਲ ਸਾਂਝੇਦਾਰੀ ਕਰਨ ਵਿੱਚ ਗਹਿਰੀ ਦਿਲਚਸਪੀ ਪ੍ਰਗਟ ਕੀਤੀ।
ਸੰਮੇਲਨ ਦੀ ਸਮਾਪਤੀ ਬੇਹੱਦ ਉਤਸ਼ਾਹਜਨਕ ਰਹੀ, ਜਿਸ ਵਿੱਚ ਐਗਰੀਕਲਚਰ ਇੰਸ਼ੋਰੈਂਸ ਕੰਪਨੀ ਆਫ਼ ਇੰਡੀਆ ਲਿਮਿਟੇਡ (ਏਆਈਸੀਐੱਲ) ਐੱਸਬੀਆਈ ਫਾਉਂਡੇਸ਼ਨ, ਯੂਕੋ ਬੈਂਕ, ਆਈਸੀਆਈਸੀਆਈ ਫਾਉਂਡੇਸ਼ਨ, ਬਾਇਓਵੇਟ ਪ੍ਰਾਇਵੇਟ ਲਿਮਿਟੇਡ, ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਸ ਆਫ਼ ਕਾਮਰਸ ਐਂਡ ਇੰਡਸਟ੍ਰੀ (ਐੱਫਆਈਸੀਸੀ), ਆਈਐੱਨਐੱਫਏਐੱਚ), ਵੈਂਕਟੇਸ਼ਵਰ ਹੈਚਰੀਜ਼ ਪ੍ਰਾਇਵੇਟ ਲਿਮਿਟੇਡ, ਪਿਡੀਲਾਈਟ ਇੰਡਸਟ੍ਰੀਜ਼ ਲਿਮਿਟੇਡ ਅਤੇ ਯੈਸ ਬੈਂਕ ਜਿਹੇ ਪ੍ਰਮੁੱਖ ਉਦਯੋਗ ਸੰਸਥਾਨਾਂ ਅਤੇ ਸੀਐੱਸਆਰ ਸੰਗਠਨਾਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਅਤੇ ਖੋਜ ਅਤੇ ਵਿਕਾਸ (ਆਰ ਐਂਡ ਡੀ) ਪਹਿਲਕਦਮੀਆਂ ਰਾਹੀਂ ਆਈਸੀਏਆਰ ਅਤੇ ਐਗਰੀਇਨੋਵੇਟ ਇੰਡੀਆ ਲਿਮਿਟੇਡ (ਏਜੀਆਈਐੱਨ) ਨਾਲ ਸਹਿਯੋਗ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ। ਇਨਾਂ ਰਣਨੀਤਕ ਸਾਂਝੇਦਾਰੀਆਂ ਨਾਲ ਨਵੀਨਤਾਕਾਰੀ ਖੇਤੀਬਾੜੀ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਉਨ੍ਹਾਂ ਦਾ ਵਿਸਤਾਰ ਕਰਨ ਵਿੱਚ ਤੇਜ਼ੀ ਆਉਣ, ਟਿਕਾਊ ਖੇਤੀਬਾੜੀ ਵਿਕਾਸ ਨੂੰ ਹੁਲਾਰਾ ਮਿਲਣ ਅਤੇ ਦੇਸ਼ ਭਰ ਦੇ ਕਿਸਾਨਾਂ ਦੇ ਜੀਵਨ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।
ਇਸ ਸੰਮੇਲਨ ਨੇ ਸਮਾਵੇਸ਼ੀ ਖੇਤੀਬਾੜੀ ਵਿਕਾਸ ਲਈ ਵਿਗਿਆਨ, ਨਵੀਨਤਾ ਅਤੇ ਰਣਨੀਤਕ ਸਾਂਝੇਦਾਰੀ ਦਾ ਲਾਭ ਉਠਾਉਣ ਦੀ ਆਈਸੀਏਆਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਆਯੋਜਨ ਨੇ ਖੋਜਕਰਤਾਵਾਂ, ਉਦਯੋਗ ਜਗਤ ਦੇ ਦਿੱਗਜਾਂ, ਨੀਤੀ ਨਿਰਮਾਤਾਵਾਂ, ਵਿਕਾਸ ਸੰਗਠਨਾਂ ਅਤੇ ਸੀਐੱਸਆਰ ਹਿਤਧਾਰਕਾਂ ਨੂੰ ਇਕੱਠੇ ਲਿਆ ਕੇ ਭਾਰਤੀ ਖੇਤੀਬਾੜੀ ਦੇ ਲਾਭ ਲਈ ਖੇਤੀਬਾੜੀ ਤਕਨਾਲੋਜੀਆਂ ਦੇ ਵਪਾਰੀਕਰਣ ਅਤੇ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਸੀਐੱਸਆਰ ਸੰਸਧਾਨਾਂ ਨੂੰ ਜੁਟਾਉਣ ਦੀ ਦਿਸ਼ਾ ਵਿੱਚ ਵੱਡੀ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ।
****
ਆਰਸੀ/ਐੱਮਐੱਸ/ਬਲਜੀਤ
(रिलीज़ आईडी: 2285378)
आगंतुक पटल : 12