ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਅਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ਸਮਾਵੇਸ਼ੀ ਬੈਂਕਿੰਗ ਲਈ ਬਹੁਭਾਸ਼ੀ ਏਆਈ ਨੂੰ ਹੁਲਾਰਾ ਦੇਣ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਏਆਈ-ਸੰਚਾਲਿਤ ਬਹੁਭਾਸ਼ੀ ਬੈਂਕਿੰਗ ਅਤੇ ਨਾਗਰਿਕ-ਕੇਂਦ੍ਰਿਤ ਵਿੱਤੀ ਸੇਵਾਵਾਂ ਨੂੰ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਸਾਂਝੇਦਾਰੀ

प्रविष्टि तिथि: 15 JUL 2026 5:54PM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਅਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ‘ਭਾਸ਼ਿਣੀ ਫਾਰ ਸੇਵਾ/ਸੰਚਾਲਨ’ ਪਹਿਲ ਰਾਹੀਂ ਸਮਾਵੇਸ਼ੀ ਬੈਂਕਿੰਗ ਅਤੇ ਨਾਗਰਿਕ-ਕੇਂਦ੍ਰਿਤ ਵਿੱਤੀ ਸੇਵਾਵਾਂ ਲਈ ਬਹੁਭਾਸ਼ੀ ਏਆਈ ਅਧਾਰਿਤ ਸਮਾਧਾਨਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਸਹਿਯੋਗ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।

ਸਹਿਮਤੀ ਪੱਤਰ ‘ਤੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਨਾਗ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਿਜੀਟਲ ਬੈਂਕਿੰਗ ਟ੍ਰਾਂਸਫੋਰਮੇਸ਼ਨ ਡਿਵੀਜ਼ਨ ਦੇ ਚੀਫ ਜਨਰਲ ਮੈਨੇਜਰ (ਡਿਜੀਟਲ) ਸ਼੍ਰੀ ਅਤਿਸ਼ ਕੁਮਾਰ ਰਾਉਤ ਨੇ ਹਸਤਾਖਰ ਕੀਤੇ।

ਇਸ ਸਹਿਯੋਗ ਦਾ ਉਦੇਸ਼ ਪੰਜਾਬ ਨੈਸ਼ਨਲ ਬੈਂਕ ਦੇ ਡਿਜੀਟਲ ਬੈਂਕਿੰਗ ਈਕੋਸਿਸਟਮ ਵਿੱਚ ਏਆਈ-ਸੰਚਾਲਿਤ ਭਾਸ਼ਾ ਤਕਨਾਲੋਜੀਆਂ ਨੂੰ ਏਕੀਕ੍ਰਿਤ ਕਰਕੇ ਭਾਸ਼ਿਣੀ ਦੇ ਸਵਦੇਸ਼ੀ ਬਹੁਭਾਸ਼ੀ ਏਆਈ ਈਕੋਸਿਸਟਮ ਦੀ ਵਰਤੋਂ ਕਰਦੇ ਹੋਏ ਭਾਸ਼ਾ-ਸਮਾਵੇਸ਼ੀ ਬੈਂਕਿੰਗ ਸੇਵਾਵਾਂ ਉਪਲਬਧ ਕਰਵਾਉਣਾ ਹੈ। ਇਸ ਸਾਂਝੇਦਾਰੀ ਰਾਹੀਂ ਗ੍ਰਾਹਕ ਆਪਣੀ ਪਸੰਦੀਦਾ ਭਾਰਤੀ ਭਾਸ਼ਾਵਾਂ ਵਿੱਚ ਬੈਂਕਿੰਗ ਸਬੰਧੀ ਜਾਣਕਾਰੀ, ਡਿਜੀਟਲ ਪਲੈਟਫਾਰਮਾਂ ਅਤੇ ਸੇਵਾਵਾਂ ਦੀ ਵਰਤੋਂ ਕਰ ਸਕਣਗੇ, ਜਿਸ ਨਾਲ ਬੈਂਕਿੰਗ ਵਧੇਰੇ ਪਹੁੰਚਯੋਗ, ਸਹਿਜ ਅਤੇ ਸਮਾਵੇਸ਼ੀ ਬਣੇਗੀ। ਨਾਲ ਹੀ, ਗ੍ਰਾਹਕਾਂ ਦੇ ਅਨੁਭਵ ਵਿੱਚ ਸੁਧਾਰ ਹੋਵੇਗਾ ਅਤੇ ਵਿੱਤੀ ਸਮਾਵੇਸ਼ ਨੂੰ ਵੀ ਹੁਲਾਰਾ ਮਿਲੇਗਾ।

ਸਹਿਮਤੀ ਪੱਤਰ ਦੇ ਤਹਿਤ ਦੋਵੇਂ ਸੰਗਠਨ ਭਾਸ਼ਿਣੀ ਉਦਯਤ, ਮਿੱਤਰ, ਐੱਪਮਿੱਤਰ, ਪ੍ਰਵਕਤਾ ਅਤੇ ਭਾਸ਼ਾਦਾਨ ਰਾਹੀਂ ਪੰਜਾਬ ਨੈਸ਼ਨਲ ਬੈਂਕ ਦੇ ਡਿਜੀਟਲ ਪਲੈਟਫਾਰਮਾਂ ਅਤੇ ਸੇਵਾਵਾਂ ਵਿੱਚ ਬਹੁਭਾਸ਼ਾ ਏਆਈ ਸਮਰੱਥਾਵਾਂ ਦੇ ਏਕੀਕਰਣ ਲਈ ਸਹਿਯੋਗ ਕਰਨਗੇ। ਇਹ ਸਾਂਝੇਦਾਰੀ ਭਾਸ਼ਿਣੀ ਦੇ ਭਾਸ਼ਾ ਅਨੁਵਾਦ ਏਪੀਆਈ ਅਤੇ ਸੰਦਰਭ ਐਪਲੀਕੇਸ਼ਨਾਂ ਰਾਹੀਂ ਬੈਂਕਿੰਗ ਸੇਵਾਵਾਂ ਤੱਕ ਬਹੁਭਾਸ਼ੀ ਪਹੁੰਚ ਉਪਲਬਧ ਕਰਵਾਏਗੀ, ਖੇਤਰ-ਵਿਸ਼ੇਸ਼ ਭਾਸ਼ਾ ਮਾਡਲ ਅਤੇ ਬੈਂਕਿੰਗ ਸ਼ਬਦਾਵਲੀ ਵਿਕਸਿਤ ਕਰੇਗੀ, ਏਆਈ-ਸੰਚਾਲਿਤ ਭਾਸ਼ਾ ਉਪਕਰਣਾਂ ਰਾਹੀਂ ਬਹੁਭਾਸ਼ੀ ਸੰਚਾਰ ਅਤੇ ਦਸਤਾਵੇਜ਼ੀਕਰਣ ਨੂੰ ਮਜ਼ਬੂਤ ਕਰੇਗੀ, ਭਾਸ਼ਾ ਤਕਨਾਲੋਜੀਆਂ ਦੇ ਨਿਰੰਤਰ ਅਪਗ੍ਰੇਡ ਲਈ ਭਾਸ਼ਾਈ ਡੇਟਾ ਦੇ ਯੋਗਦਾਨ ਨੂੰ ਪ੍ਰੋਤਸਾਹਿਤ ਕਰੇਗੀ ਅਤ ਬਹੁਭਾਸ਼ੀ ਡਿਜੀਟਲ ਬੈਂਕਿੰਗ ਸਮਾਧਾਨਾਂ ਦੇ ਵਿਆਪਕ ਪ੍ਰਚਾਰ-ਪ੍ਰਸਾਰ ਅਤੇ ਵਰਤੋਂ ਨੂੰ ਉਤਸ਼ਾਹਿਤ ਕਰੇਗੀ।

ਇਹ ਸਹਿਯੋਗ ਪੰਜਾਬ ਨੈਸ਼ਨਲ ਬੈਂਕ ਦੇ ਡਿਜੀਟਲ ਮਾਧਿਅਮਾਂ ਵਿੱਚ ਭਾਸ਼ਿਣੀ ਦੀ ਭਾਸ਼ਾ ਤਕਨਾਲੋਜੀਆਂ ਦੇ ਏਕੀਕਰਣ ਨੂੰ ਵੀ ਸਮਰਥਨ ਦੇਵੇਗਾ, ਜਿਸ ਨਾਲ ਗ੍ਰਾਹਕਾਂ ਅਤੇ ਬੈਂਕਿੰਗ ਸੇਵਾਵਾਂ ਦਰਮਿਆਨ ਨਿਰਵਿਘਨ ਬਹੁਭਾਸ਼ੀ ਸੰਵਾਦ ਸੰਭਵ ਹੋ ਸਕੇਗਾ। ਭਾਸ਼ਾ ਸਬੰਧੀ ਰੁਕਾਵਟਾਂ ਨੂੰ ਘੱਟ ਕਰਨ ਅਤੇ ਡਿਜੀਟਲ ਵਿੱਤੀ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਇਹ ਸਾਂਝੇਦਾਰੀ ਗ੍ਰਾਹਕ ਸ਼ਮੂਲੀਅਤ ਨੂੰ ਮਜ਼ਬੂਤ ਕਰਨ, ਵਿਭਿੰਨ ਭਾਸ਼ਾਈ ਭਾਈਚਾਰਿਆਂ ਤੱਕ ਬੈਂਕਿੰਗ ਸੇਵਾਵਾਂ ਦੀ ਪਹੁੰਚ ਦਾ ਵਿਸਤਾਰ ਕਰਨ ਅਤੇ ਭਾਰਤ ਸਰਕਾਰ ਦੇ ਸਮਾਵੇਸ਼ੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਦੇਣ ਦਾ ਟੀਚਾ ਰੱਖਦੀ ਹੈ।

ਇਸ ਸਾਂਝੇਦਾਰੀ ਨਾਲ ਬੈਂਕਿੰਗ ਖੇਤਰ ਵਿੱਚ ਬਹੁਭਾਸ਼ੀ ਏਆਈ ਦੀ ਵਰਤੋਂ ਨੂੰ ਗਤੀ ਮਿਲਣ, ਏਆਈ-ਸਮਰੱਥ ਵਿੱਤੀ ਸੇਵਾਵਾਂ ਵਿੱਚ ਨਵੀਨਤਾ ਨੂੰ ਹੁਲਾਰਾ ਮਿਲਣ ਅਤੇ ਅਜਿਹੀ ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਬੈਂਕਿੰਗ ਸੇਵਾਵਾਂ ਦੇ ਵਿਕਾਸ ਨੂੰ ਸਮਰਥਨ ਮਿਲਣ ਦੀ ਉਮੀਦ ਹੈ, ਜੋ ਹਰੇਕ ਗ੍ਰਾਹਕ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਆਤਮ-ਵਿਸ਼ਵਾਸ ਦੇ ਨਾਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਯੋਗ ਬਣਾਏ।

ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਐੱਮ. ਪਰਮਸ਼ਿਵਸ ਨੇ ਕਿਹਾ, “ਭਾਸ਼ਿਣੀ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਦਰਮਿਆਨ ਇਹ ਸਹਿਯੋਗ ਦਰਸਾਉਂਦਾ ਹੈ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਕਿਸ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਸਮਾਵੇਸ਼ੀ ਡਿਜੀਟਲ ਤਬਦੀਲੀ ਨੂੰ ਦੇ ਗਤੀ ਦੇ ਸਕਦਾ ਹੈ। ਬਹੁਭਾਸ਼ੀ ਏਆਈ ਨੂੰ ਜਨਤਕ ਸੇਵਾ ਪ੍ਰਦਾਨ ਕਰਨ ਨਾਲ ਜੋੜ ਕੇ ਇਹ ਪਹਿਲ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇਗੀ ਅਤੇ ਇਹ ਯਕੀਨੀ ਕਰੇਗੀ ਕਿ ਡਿਜੀਟਲ ਬੈਂਕਿੰਗ ਸੇਵਾਵਾਂ ਦੇਸ਼ ਭਰ ਦੇ ਲੋਕਾਂ ਲਈ ਵਧੇਰੇ ਪਹੁੰਚਯੋਗ, ਸਮਾਨ ਅਤੇ ਨਾਗਰਿਕ-ਅਨੁਕੂਲ ਬਣਨ।”

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਨਾਗ ਨੇ ਕਿਹਾ, “ਜ਼ਰੂਰੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਵਿੱਚ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਬਣਨੀ ਚਾਹੀਦੀ ਹੈ। ਪੰਜਾਬ ਨੈਸ਼ਨਲ ਬੈਂਕ ਦੇ ਨਾਲ ਇਸ ਸਾਂਝੇਦਾਰੀ ਰਾਹੀਂ ਅਸੀਂ ਭਾਸ਼ਿਣੀ ਦੇ ਵੌਇਸ-ਪਹਿਲਾਂ ਬਹੁਭਾਸ਼ੀ ਬੈਂਕਿੰਗ ਪ੍ਰਣਾਲੀ ਦੇ ਵਿਜ਼ਨ ਨੂੰ ਅੱਗੇ ਵਧਾ ਰਹੇ ਹਾਂ, ਜਿੱਥੇ ਹਰੇਕ  ਹਿਤਧਾਰਕ ਦੇ ਨਾਲ ਗੱਲਬਾਤ ਬਹੁਭਾਸ਼ੀ ਅਤੇ ਵੌਇਸ-ਪਹਿਲਾਂ ਹੋਵੇਗੀ। ਬੈਂਕਿੰਗ ਈਕੋਸਿਸਟਮ ਵਿੱਚ ਭਾਸ਼ਿਣੀ ਦੀ ਏਆਈ-ਸੰਚਾਲਿਤ ਭਾਸ਼ਾ ਤਕਨਾਲੋਜੀਆਂ ਨੂੰ ਏਕੀਕ੍ਰਿਤ ਕਰਕੇ ਅਸੀਂ ਸਮਾਵੇਸ਼ੀ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ, ਜਿਸ ਨਾਲ ਨਾਗਰਿਕ ਆਪਣੀ ਪਸੰਦੀਦਾ ਭਾਰਤੀ ਭਾਸ਼ਾ ਵਿੱਚ ਨਿਰਵਿਘਨ ਤੌਰ ‘ਤੇ ਵਿੱਤੀ ਸੇਵਾਵਾਂ ਦਾ ਲਾਭ ਚੁੱਕ ਸਕਣ। ਇਹ ਸਹਿਯੋਗ ਡਿਜੀਟਲ ਬੈਂਕਿੰਗ ਨੂੰ ਵਧੇਰੇ ਸਹਿਜ, ਸਮਾਵੇਸ਼ੀ ਅਤੇ ਨਾਗਰਿਕ-ਕੇਂਦ੍ਰਿਤ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।”

ਪੰਜਾਬ ਨੈਸ਼ਨਲ ਬੈਂਕ ਦੇ ਡਿਜੀਟਲ ਬੈਂਕਿੰਗ ਟ੍ਰਾਂਸਫੋਰਮੇਸ਼ਨ ਡਿਵੀਜ਼ਨ ਦੇ ਚੀਫ ਜਨਰਲ ਮੈਨੇਜਰ (ਡਿਜੀਟਲ) ਸ਼੍ਰੀ ਅਤਿਸ਼ ਕੁਮਾਰ ਰਾਉਤ ਨੇ ਕਿਹਾ, “ਪੰਜਾਬ ਨੈਸ਼ਨਲ ਬੈਂਕ ਪਹੁੰਚਯੋਗ, ਸੁਰੱਖਿਅਤ ਅਤੇ ਗ੍ਰਾਹਕ-ਕੇਂਦ੍ਰਿਤ ਡਿਜੀਟਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਨਾਲ ਸਾਡਾ ਇਹ ਸਹਿਯੋਗ ਸਾਨੂੰ ਅਤਿ-ਆਧੁਨਿਕ ਬਹੁਭਾਸ਼ੀ ਏਆਈ ਤਕਨਾਲੋਜੀਆਂ ਦੀ ਵਰਤੋਂ ਕਰਨ ਵਿੱਚ ਯੋਗ ਬਣਾਏਗਾ, ਜਿਸ ਨਾਲ ਸਾਡੇ ਡਿਜੀਟਲ ਪਲੈਟਫਾਰਮ ਵਿਭਿੰਨ ਭਾਸ਼ਾਈ ਪਿਛੋਕੜ ਵਾਲੇ ਗ੍ਰਾਹਕਾਂ ਲਈ ਵਧੇਰੇ ਸਮਾਵੇਸ਼ੀ ਅਤੇ ਉਪਯੋਗ ਵਿੱਚ ਵਧੇਰੇ ਸਰਲ ਬਣਨਗੇ।”

ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਬਾਰੇ:

ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ), ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ), ਏਆਈ-ਸੰਚਾਲਿਤ ਬਹੁਭਾਸ਼ੀ ਡਿਜੀਟਲ ਸਮਾਵੇਸ਼ ਅਤੇ ਭਾਸ਼ਾ ਤਕਨਾਲੋਜੀ ਲਈ ਭਾਰਤ ਦੀ ਰਾਸ਼ਟਰੀ ਪਹਿਲ ਹੈ। ਰਾਸ਼ਟਰੀ ਭਾਸ਼ਾ ਤਕਨਾਲੋਜੀ ਕੇਂਦਰ (ਐੱਨਐੱਚਐੱਲਟੀ) ਰਾਹੀਂ ਭਾਸ਼ਿਣੀ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਭਾਸ਼ਾ ਤਕਨਾਲੋਜੀ ਨਾਲ ਸਸ਼ਕਤ ਬਣਾ ਰਿਹਾ ਹੈ, 8 ਅਰਬ ਤੋਂ ਵੱਧ ਏਆਈ ਅਧਾਰਿਤ ਅਨੁਮਾਨ (ਏਆਈ ਇਨਫਰੈਂਸ) ਸਮਰੱਥ ਕਰ ਚੁੱਕਿਆ ਹੈ, ਹਰ ਦਿਨ 2 ਕਰੋੜ ਤੋਂ ਵੱਧ ਏਆਈ ਇਨਫਰੈਂਸ ਸੰਸਾਧਿਤ ਕਰਦਾ ਹੈ ਅਤੇ 36 ਭਾਰਤੀ ਟੈਕਸਟ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ। ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਖੋਜ, ਮੁਕਤ ਨਵੀਨਤਾ, ਡੇਟਾਸੈੱਟ, ਸਟਾਰਟਅੱਪਸ ਅਤੇ ਵਿਦਿਅਕ ਸਹਿਯੋਗ ਰਾਹੀਂ ਵੀ ਬਹੁਭਾਸ਼ੀ ਏਆਈ ਨੂੰ ਅੱਗੇ ਵਧਾ ਰਿਹਾ ਹੈ, ਜਿਸ ਨਾਲ ਭਾਰਤ ਦਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਮਜ਼ਬੂਤ ਹੋ ਰਿਹਾ ਹੈ।

****

ਧਰਮੇਂਦਰ ਤਿਵਾਰੀ/ਕਨਿਸ਼ਕ ਸ਼ਰਮਾ/ਵੰਸ਼ਿਤਾ ਜੈਸਵਾਲ/ਸ਼ੀਨਮ


(रिलीज़ आईडी: 2285267) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Tamil