ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਯੂਨੀਸੇਫ ਇੰਡੀਆ, ਪੀਆਈਬੀ-ਪੱਛਮੀ ਖੇਤਰ ਅਤੇ ਏਸਮ-ਨਾਗਪੁਰ ਨੇ ਬਚਪਨ ਵਿੱਚ ਹੋਣ ਵਾਲੀਆਂ ਗੈਰ-ਸੰਚਾਰੀ ਬਿਮਾਰੀਆਂ ਬਾਰੇ ਮੀਡੀਆ ਕਵਰੇਜ ਸਮਰੱਥਾਵਾਂ ਨੂੰ ਵਧਾਉਣ ਲਈ ਦੋ-ਦਿਨਾਂ ਦੇ ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ
ਮੀਡੀਆ ਕਰਮਚਾਰੀਆਂ ਨੇ ਏਸਮ ਨਾਗਪੁਰ ਦੇ ਸੈਂਟਰ ਆਫ਼ ਐਕਸੀਲੈਂਸ ਵਿਖੇ ਬਚਪਨ ਦੇ ਗੈਰ-ਸੰਚਾਰੀ ਰੋਗਾਂ ਦੀ ਦੇਖਭਾਲ ਦਾ ਪ੍ਰਤੱਖ ਅਨੁਭਵ ਪ੍ਰਾਪਤ ਕੀਤਾ
प्रविष्टि तिथि:
14 JUL 2026 3:33PM by PIB Chandigarh
ਬਚਪਨ ਵਿੱਚ ਹੋਣ ਵਾਲੀਆਂ ਗੈਰ-ਸੰਚਾਰੀ ਬਿਮਾਰੀਆਂ ਦੀ ਮੀਡੀਆ ਕਵਰੇਜ ਨੂੰ ਵਧਾਉਣ ਦੇ ਉਦੇਸ਼ ਨਾਲ ਦੋ ਦਿਨਾਂ ਦੇ ਮੀਡੀਆ ਵਰਕਸ਼ਾਪ ਦਾ ਅੱਜ ਏਸਮ, ਨਾਗਪੁਰ ਵਿਖੇ ਸਮਾਪਤੀ ਹੋਈ। ਪੱਛਮੀ ਭਾਰਤ ਦੇ 30 ਤੋਂ ਵੱਧ ਮੀਡੀਆ ਕਰਮਚਾਰੀਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ।
ਯੂਨੀਸੇਫ ਇੰਡੀਆ, ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੱਛਮੀ ਖੇਤਰ), ਅਤੇ ਏਸਮ ਨਾਗਪੁਰ ਨੇ ਸਾਂਝੇ ਤੌਰ 'ਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦੌਰਾਨ, ਮੀਡੀਆ ਕਰਮਚਾਰੀਆਂ ਨੇ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੇ ਨਿਦਾਨ, ਇਲਾਜ ਅਤੇ ਪ੍ਰਬੰਧਨ ਦੇ ਨਾਲ-ਨਾਲ ਸਿਹਤ ਰਿਪੋਰਟਿੰਗ ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣਕਾਰੀ ਮਿਲੀ।
ਵਰਕਸ਼ਾਪ ਦਾ ਉਦੇਸ਼ ਮੀਡੀਆ ਕਰਮਚਾਰੀਆਂ ਨੂੰ 5 ਤੋਂ 9 ਸਾਲ ਦੀ ਉਮਰ ਦੇ ਬੱਚਿਆਂ ਅਤੇ 10 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੇ ਵਧ ਰਹੇ ਖ਼ਤਰੇ ਪ੍ਰਤੀ ਜਾਣੂ ਕਰਵਾਉਣਾ ਸੀ। ਜਦੋਂ ਕਿ ਪੱਛਮੀ ਅਤੇ ਮੱਧ ਭਾਰਤ ਦੇ ਕਬਾਇਲੀ ਅਤੇ ਪੇਂਡੂ ਖੇਤਰਾਂ ਵਿੱਚ ਬਚਪਨ ਦੇ ਗੈਰ-ਸੰਚਾਰੀ ਬਿਮਾਰੀਆਂ ਲਈ ਨਿਦਾਨ ਅਤੇ ਵਿਸ਼ੇਸ਼ ਦੇਖਭਾਲ ਤੱਕ ਪਹੁੰਚ ਸੀਮਤ ਰਹਿੰਦੀ ਹੈ, ਸ਼ਹਿਰੀ ਖੇਤਰਾਂ ਵਿੱਚ ਬਚਪਨ ਦੇ ਮੋਟਾਪੇ, ਸ਼ੂਗਰ ਅਤੇ ਮਾਨਸਿਕ ਸਿਹਤ ਵਿਕਾਰਾਂ ਵਰਗੀਆਂ ਸਥਿਤੀਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ - ਜੋ ਕਿ ਗਤੀਹੀਨ ਜੀਵਨ ਸ਼ੈਲੀ, ਮੋਬਾਈਲ ‘ਤੇ ਰੀਲਾਂ ਦੇਖਣ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਣ ਅਤੇ ਖੁਰਾਕ ਵਿੱਚ ਤਬਦੀਲੀਆਂ ਕਾਰਨ ਹੁੰਦਾ ਹੈ। ਭਾਵੇਂ ਮਾਹੌਲ ਪੇਂਡੂ, ਕਬਾਇਲੀ ਜਾਂ ਸ਼ਹਿਰੀ ਖੇਤਰ ਕੋਈ ਵੀ ਹੋਵੇ, ਇਹ ਬਚਪਨ ਦੀਆਂ ਇਨ੍ਹਾਂ ਸਥਿਤੀਆਂ ਦਾ ਪਤਾ ਪੇਚੀਦਗੀਆਂ ਵਧਾਉਣ ਤੱਕ ਨਹੀਂ ਚੱਲ ਪਾਉਂਦਾ।

ਇਸ ਮੌਕੇ 'ਤੇ ਬੋਲਦਿਆਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਪ੍ਰੈੱਸ ਸੂਚਨਾ ਬਿਊਰੋ (ਪੱਛਮੀ ਖੇਤਰ) ਦੀ ਡਾਇਰੈਕਟਰ ਜਨਰਲ ਸਮਿਤਾ ਵਤਸ ਸ਼ਰਮਾ ਨੇ ਕਿਹਾ ਕਿ ਜਨਤਕ ਸਿਹਤ ਰਿਪੋਰਟਿੰਗ ਜਾਗਰੂਕਤਾ ਅਤੇ ਜਨਤਕ ਕਾਰਵਾਈ ਨੂੰ ਆਕਾਰ ਦਿੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੱਤਰਕਾਰਾਂ ਦੀ ਇਹ ਮਹੱਤਵਪੂਰਨ ਜ਼ਿੰਮੇਵਾਰੀ ਹੈ ਕਿ ਉਹ ਸਬੂਤ-ਅਧਾਰਿਤ ਜਾਣਕਾਰੀ ਪ੍ਰਦਾਨ ਕਰਨ ਅਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਉੱਭਰ ਰਹੀਆਂ ਸਿਹਤ ਚੁਣੌਤੀਆਂ ਬਾਰੇ ਜਨਤਾ ਨੂੰ - ਆਪਣੀਆਂ ਰਿਪੋਰਟਾਂ ਰਾਹੀਂ - ਸੂਚਿਤ ਕਰਨ।
ਏਸਮ ਨਾਗਪੁਰ ਦੇ ਕਾਰਜਕਾਰੀ ਨਿਰਦੇਸ਼ਕ ਡਾ. ਪ੍ਰਸ਼ਾਂਤ ਜੋਸ਼ੀ ਨੇ ਕਿਹਾ ਕਿ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦਾ ਇੱਕ ਲੰਬਾ ਪ੍ਰਫੁੱਲਤ ਸਮਾਂ ਹੁੰਦਾ ਹੈ (ਕਿਸੇ ਰੋਗਾਣੂ ਦੇ ਸੰਪਰਕ ਵਿੱਚ ਆਉਣ ਅਤੇ ਲੱਛਣਾਂ ਦੇ ਪਹਿਲੇ ਪ੍ਰਗਟਾਵੇ ਦੇ ਵਿਚਕਾਰ ਦਾ ਸਮਾਂ) ਅਤੇ ਇਹ ਬਚਪਨ ਵਿੱਚ ਹੀ ਸ਼ੁਰੂ ਹੁੰਦੀਆਂ ਹਨ; ਇਸ ਲਈ, ਜਲਦੀ ਨਿਦਾਨ, ਨਿਰੰਤਰ ਦੇਖਭਾਲ ਅਤੇ ਇੱਕ ਮਜ਼ਬੂਤ ਜਨਤਕ ਸਿਹਤ ਪ੍ਰਣਾਲੀ ਜ਼ਰੂਰੀ ਅਤੇ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਏਸਮ ਨਾਗਪੁਰ ਅਜਿਹੀ ਦੇਖਭਾਲ ਵਿਧੀਆਂ ਵਿਕਸਿਤ ਕਰਨ ਲਈ ਵਚਨਬੱਧ ਹੈ ਜਿਸ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਜਾ ਸਕੇ । ਡਾ. ਜੋਸ਼ੀ ਨੇ ਕਿਹਾ ਕਿ ਮੀਡੀਆ ਪਰਿਵਾਰਾਂ ਨੂੰ ਇਨ੍ਹਾਂ ਲੱਛਣਾਂ ਨੂੰ ਜਲਦੀ ਪਛਾਣਨ ਅਤੇ ਸਮੇਂ ਸਿਰ ਇਲਾਜ ਲੈਣ ਲਈ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਯੂਨੀਸੇਫ ਇੰਡੀਆ ਵਿਖੇ ਸੰਚਾਰ, ਵਕਾਲਤ ਅਤੇ ਭਾਈਵਾਲੀ, ਜ਼ਫਰੀਨ ਚੌਧਰੀ ਨੇ ਕਿਹਾ ਕਿ ਮੀਡੀਆ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੈਰ-ਸੰਚਾਰੀ ਬਿਮਾਰੀਆਂ ਬਾਰੇ ਸਹੀ ਅਤੇ ਹਮਦਰਦੀਪੂਰਨ ਰਿਪੋਰਟਿੰਗ ਰਾਹੀਂ ਲੁਕੇ ਹੋਏ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਉਸਨੇ ਕਿਹਾ ਕਿ ਅਜਿਹੀ ਰਿਪੋਰਟਿੰਗ ਜਲਦੀ ਨਿਦਾਨ ਨੂੰ ਉਤਸ਼ਾਹਿਤ ਕਰਦੀ ਹੈ, ਇਨ੍ਹਾਂ ਬਿਮਾਰੀਆਂ ਨਾਲ ਜੁੜੇ ਸਮਾਜਿਕ ਬਦਨਾਮੀ ਨੂੰ ਚੁਣੌਤੀ ਦਿੰਦੀ ਹੈ, ਅਤੇ ਇਸ ਤੱਥ ਨੂੰ ਮਜ਼ਬੂਤ ਕਰਦੀ ਹੈ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਸੰਭਵ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਨੀਸੇਫ ਨੂੰ ਇਸ ਜਾਣਕਾਰੀ ਨੂੰ ਵਿਆਪਕ ਤੌਰ 'ਤੇ ਪ੍ਰਸਾਰਿਤ ਕਰਨ ਲਈ ਪੀਆਈਬੀ, ਏਸਮ ਨਾਗਪੁਰ ਅਤੇ ਪੱਤਰਕਾਰਾਂ ਨਾਲ ਸਹਿਯੋਗ ਕਰਨ 'ਤੇ ਮਾਣ ਹੈ, ਅਤੇ ਇਹ ਕਿ ਇਕੱਠੇ ਮਿਲ ਕੇ, ਉਹ ਜਾਗਰੂਕਤਾ ਪੈਦਾ ਕਰ ਸਕਦੇ ਹਨ, ਕਾਰਵਾਈ ਨੂੰ ਪ੍ਰੇਰਿਤ ਕਰ ਸਕਦੇ ਹਨ, ਅਤੇ ਬੱਚਿਆਂ ਨੂੰ ਠੀਕ ਹੋਣ ਅਤੇ ਸਿਹਤਮੰਦ ਜੀਵਨ ਜੀਉਣ ਵਿੱਚ ਮਦਦ ਕਰ ਸਕਦੇ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਵਿੱਚ ਵਧੀਕ ਡਾਇਰੈਕਟਰ ਜਨਰਲ ਡਾ. ਤੁਸ਼ਾਰ ਐੱਨ. ਨਾਲੇ ਨੇ ਸਰਕਾਰ ਦੇ ਗੈਰ-ਸੰਚਾਰੀ ਰੋਗ (ਐਨਸੀਡੀ) ਪ੍ਰੋਗਰਾਮ ਦਾ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ।
ਇਸ ਸਾਲ ਦੇ ਸ਼ੁਰੂ ਵਿੱਚ, ਮਹਾਰਾਸ਼ਟਰ ਸਰਕਾਰ ਨੇ ਏਸਮ ਨਾਗਪੁਰ ਨਾਲ ਇੱਕ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ - ਯੂਨੀਸੇਫ ਇੰਡੀਆ ਦੇ ਸਹਿਯੋਗ ਨਾਲ - ਰਾਜ ਵਿੱਚ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਏਸਮ ਨਾਗਪੁਰ ਨੂੰ ਇਸ ਵਿੱਚ ਤਕਨੀਕੀ ਉੱਤਮਤਾ ਕੇਂਦਰ ਵਜੋਂ ਸਥਾਪਿਤ ਕੀਤਾ ਗਿਆ ਹੈ।
ਯੂਨੀਸੇਫ ਮਹਾਰਾਸ਼ਟਰ ਦੇ ਮੁਖੀ ਸੰਜੈ ਸਿੰਘ ਨੇ ਕਿਹਾ ਕਿ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਹੁਣ ਕੋਈ ਗੁੰਝਲਦਾਰ ਮੁੱਦਾ ਨਹੀਂ ਰਹੀਆਂ। ਇਹ ਚੁਣੌਤੀਆਂ ਇੱਕ ਉੱਭਰ ਰਹੀ ਜਨਤਕ ਸਿਹਤ ਤਰਜੀਹ ਨੂੰ ਦਰਸਾਉਂਦੀਆਂ ਹਨ; ਏਸਮ ਨਾਗਪੁਰ ਅਤੇ ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ, ਅਸੀਂ ਸ਼ੁਰੂਆਤੀ ਨਿਦਾਨ, ਰੈਫਰਲ ਪ੍ਰਣਾਲੀਆਂ ਅਤੇ ਗੁਣਵੱਤਾ ਵਾਲੀ ਦੇਖਭਾਲ ਬਿਹਤਰ ਬਣਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਬੱਚੇ ਨੂੰ ਲੋੜ ਅਨੁਸਾਰ ਸਮੇਂ ਸਿਰ ਸਹਾਇਤਾ ਮਿਲ ਸਕੇ।

ਵਰਕਸ਼ਾਪ ਦੌਰਾਨ, ਮੀਡੀਆ ਕਰਮਚਾਰੀਆਂ ਨੇ ਏਸਮ ਨਾਗਪੁਰ ਸਥਿਤ ਸੈਂਟਰ ਆਫ਼ ਐਕਸੀਲੈਂਸ ਫਾਰ ਪੀਡੀਆਟ੍ਰਿਕਸ ਦਾ ਦੌਰਾ ਕੀਤਾ ਅਤੇ ਡਾਕਟਰਾਂ, ਪ੍ਰਭਾਵਿਤ ਬੱਚਿਆਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ, ਅਤੇ ਲੰਬੇ ਸਮੇਂ ਦੀ ਦੇਖਭਾਲ ਦੀਆਂ ਸਥਿਤੀਆਂ ਨੂੰ ਪ੍ਰਤੱਖ ਤੌਰ ‘ਤੇ ਦੇਖਿਆ। ਉਨ੍ਹਾਂ ਨੇ ਇੱਕ ਇੰਟਰਐਕਟਿਵ ਸੈਸ਼ਨ ਵਿੱਚ ਵੀ ਹਿੱਸਾ ਲਿਆ ਜਿਸ ਨਾਲ ਉਨ੍ਹਾਂ ਨੂੰ ਬਚਪਨ ਵਿੱਚ ਹੋਣ ਵਾਲੀਆਂ ਗੈਰ-ਸੰਚਾਰੀ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਸਮੂਹਾਂ ਵਿੱਚ ਕੰਮ ਕਰਦੇ ਹੋਏ ਸਮਾਚਾਰ ਸਬੰਧੀ ਵਿਚਾਰਾਂ ਅਤੇ ਰਿਪੋਰਟਿੰਗ ਪਹੁੰਚਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੀ।
ਵਰਕਸ਼ਾਪ ਦੀ ਸ਼ੁਰੂਆਤ ਇੱਕ ਸ਼ੁਰੂਆਤੀ ਸੈਸ਼ਨ ਨਾਲ ਹੋਈ ਜਿਸ ਵਿੱਚ ਏਸਮ ਨਾਗਪੁਰ ਵਿਖੇ ਬਾਲ ਰੋਗ ਵਿਭਾਗ ਦੀ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਮੀਨਾਕਸ਼ੀ ਗਿਰੀਸ਼ ਨੇ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਨੂੰ ਸਮਝਣ ਬਾਰੇ ਸੂਝਵਾਨ ਜਾਣਕਾਰੀ ਦਿੱਤੀ।
ਭਾਰਤ ਸਰਕਾਰ ਦੁਆਰਾ ਸਿਹਤ ਰਿਪੋਰਟਿੰਗ ਲਈ ਮੀਡੀਆ ਕਰਮਚਾਰੀਆਂ ਨੂੰ ਉਪਲਬਧ ਕਰਵਾਏ ਗਏ ਸਰੋਤਾਂ ਨੂੰ ਉਜਾਗਰ ਕਰਦੇ ਹੋਏ, ਵਰਕਸ਼ਾਪ ਵਿੱਚ ਦੱਸਿਆ ਗਿਆ ਕਿ ਪੱਤਰਕਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਹਤ ਨਾਲ ਸਬੰਧਿਤ ਖ਼ਬਰਾਂ 'ਤੇ ਨਿਯਮਿਤ ਅਤੇ ਨਵੀਨਤਮ ਸਮੱਗਰੀ ਤੱਕ ਪਹੁੰਚ ਕਰਨ ਲਈ ਪ੍ਰੈੱਸ ਸੂਚਨਾ ਬਿਊਰੋ (PIB) ਦੀ ਵਰਤੋਂ ਕਿਵੇਂ ਕਰ ਸਕਦੇ ਹਨ। ਇਸ ਵਿੱਚ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ, ਨਮੂਨਾ ਰਜਿਸਟ੍ਰੇਸ਼ਨ ਸਿਸਟਮ ਸਰਵੇਖਣ, ਪੋਸ਼ਣ ਟਰੈਕਰ ਵੈੱਬਸਾਈਟ ਅਤੇ ਹੋਰ ਪਹੁੰਚਯੋਗ ਅੰਤਰ-ਮੰਤਰਾਲਾ ਸਰੋਤਾਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਹ ਵਰਕਸ਼ਾਪ ਸਥਾਈ ਸ਼ਮੂਲੀਅਤ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਜੋ ਸਤੰਬਰ 2026 ਵਿੱਚ ਗੈਰ-ਸੰਚਾਰੀ ਬਿਮਾਰੀਆਂ ਹਫ਼ਤੇ ਤੱਕ ਸਰਗਰਮੀ ਨਾਲ ਜਾਰੀ ਰਹੇਗੀ। ਇਹ ਪਹਿਲਕਦਮੀ ਬਚਪਨ ਵਿੱਚ ਗੈਰ-ਸੰਚਾਰੀ ਬਿਮਾਰੀਆਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਅਤੇ ਸਬੂਤ-ਅਧਾਰਿਤ ਸਿਹਤ ਰਿਪੋਰਟਿੰਗ ਨੂੰ ਬਿਹਤਰ ਬਣਾਉਣ ਦੇ ਇੱਕ ਵਿਆਪਕ ਯਤਨ ਦਾ ਹਿੱਸਾ ਰਹੀ।

* * *
ਪੀਆਈਬੀ ਮੁੰਬਈ | ਸਮਿਤਾ ਵਤਸ ਸ਼ਰਮਾ/ਨਿਕਿਤਾ ਜੋਸ਼ੀ/ਭਾਰਤੀ ਜੇ ਕ੍ਰਿਸ਼ਨਨ/ਦਰਸ਼ਨਾ ਰਾਣੇ/ਏਕੇ
(रिलीज़ आईडी: 2285143)
आगंतुक पटल : 14