ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤੀ ਫਾਰਮਾਕੋਪੀਆ ਕਮਿਸ਼ਨ ਨੇ ਸਿਹਤ ਸੰਭਾਲ ਵਿੱਚ ਗੁਣਵੱਤਾ, ਨਵੀਨਤਾ ਅਤੇ ਰੈਗੂਲੇਟਰੀ ਉੱਤਮਤਾ ਨੂੰ ਮਜ਼ਬੂਤ ​​ਕਰਨ ਲਈ ਉੱਤਰ ਪ੍ਰਦੇਸ਼ ਫਾਰਮਾਕੋਪੀਆ ਕੌਂਸਲ (UPPPC) ਨਾਲ ਇੱਕ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ


ਰਣਨੀਤਕ ਭਾਈਵਾਲੀ ਦਾ ਉਦੇਸ਼ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਈਕੋਸਿਸਟਮ ਨੂੰ ਹੁਲਾਰਾ ਦੇਣਾ, ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣਾ ਅਤੇ ਡਿਜੀਟਲ ਰਿਪੋਰਟਿੰਗ ਟੂਲਸ ਰਾਹੀਂ ਐੱਮਐੱਸਐੱਮਈ ਦਾ ਸਮਰਥਨ ਕਰਨਾ ਹੈ

ਉੱਤਰ ਪ੍ਰਦੇਸ਼ ਨੂੰ ਇੱਕ ਮੋਹਰੀ ਸਿਹਤ ਸੰਭਾਲ ਕੇਂਦਰ ਬਣਾਉਣ ਲਈ ਗੁਣਵੱਤਾ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ IPC-UPPPC ਸਾਂਝੇਦਾਰੀ

Posted On: 15 JUL 2026 11:30AM by PIB Chandigarh

ਉੱਚ ਗੁਣਵੱਤਾ ਵਾਲੇ ਸਿਹਤ ਸੰਭਾਲ ਮਿਆਰਾਂ ਨੂੰ ਹੁਲਾਰਾ ਦੇਣ ਅਤੇ ਰੈਗੁਲੇਟਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਉੱਤਰ ਪ੍ਰਦੇਸ਼ ਫਾਰਮਾ ਕੌਂਸਲ (ਯੂਪੀਪੀਪੀਸੀ) ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ। ਇਹ ਸਹਿਮਤੀ ਪੱਤਰ 14 ਜੁਲਾਈ, 2026 ਨੂੰ ਗ੍ਰੇਟਰ ਨੋਇਡਾ ਸਥਿਤ ਇੰਡੀਆ ਐਕਸਪੋ ਮਾਰਟ ਵਿੱਚ ਆਯੋਜਿਤ ਵਾਈਈਆਈਡੀਏ ਮੈਡਟੈਕ ਇਨਵੈਸਟਰਸ ਮੀਟ ਐਂਡ ਸਾਈਟ ਵਿਜ਼ਿਟ 2026 ਦੌਰਾਨ ਦਸਤਖ਼ਤ ਕੀਤਾ ਗਿਆ। 

ਇਸ ਰਣਨੀਤਰ ਸਹਿਯੋਗ ਦਾ ਉਦੇਸ਼ ਗੁਣਵੱਤਾ ਦੇ ਮਿਆਰਾਂ, ਰੈਗੂਲੇਟਰ ਉੱਤਮਤਾ, ਇਨੋਵੇਸ਼ਨ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇ ਕੇ ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। 

 

ਇਸ ਸਾਂਝੇਦਾਰੀ ਰਾਹੀਂ, IPC ਅਤੇ UPPPC ਮਿਲ ਕੇ ਹੇਠ ਲਿਖੀਆਂ ਗਤੀਵਿਧੀਆਂ ਕਰਨਗੇ:

• ਫਾਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸ ਉਦਯੋਗਾਂ ਵਿੱਚ ਗੁਣਵੱਤਾ ਦੇ ਮਿਆਰਾਂ ਅਤੇ ਰੈਗੂਲੇਟਰੀ ਪਾਲਣਾ ਨੂੰ ਮਜ਼ਬੂਤ ​​ਕਰਨਾ।

• ਭਾਰਤੀ ਫਾਰਮਾਕੋਪੀਆ, ਫਾਰਮਾਕੋਵਿਜੀਲੈਂਸ, ਅਤੇ ਮੈਟੀਰੀਓਵਿਜੀਲੈਂਸ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ।

• ਸਾਂਝੇ ਸਿਖਲਾਈ ਪ੍ਰੋਗਰਾਮ, ਵਰਕਸ਼ਾਪਾਂ ਅਤੇ ਹਿਤਧਾਰਕਾਂ ਲਈ ਜਾਗਰੂਕਤਾ ਅਭਿਆਨਾਂ ਦਾ ਆਯੋਜਨ ਕਰਨਾ।

• ਖੋਜ, ਨਵੀਨਤਾ, ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

• ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟਿੰਗ ਲਈ ਡਿਜੀਟਲ ਟੂਲ ਉਪਲਬਧ ਕਰਵਾ ਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਦਾ ਸਮਰਥਨ ਕਰਨਾ।

• ਗੁਣਵੱਤਾ ਭਰੋਸਾ ਅਤੇ ਮਾਰਕੀਟ ਵਿੱਚ ਵਿਕਰੀ ਤੋਂ ਬਾਅਦ ਦੀ ਨਿਗਰਾਨੀ ਸਬੰਧੀ ਪਹਿਲਕਦਮੀਆਂ ਰਾਹੀਂ ਮਰੀਜ਼ਾਂ ਦੀ ਸੁਰੱਖਿਆ ਨੂੰ ਵਧਾਉਣਾ।

ਇਹ ਸਹਿਮਤੀ ਪੱਤਰ ਉੱਚ ਗੁਣਵੱਤਾ ਵਾਲੇ ਸਿਹਤ ਸੰਭਾਲ ਮਿਆਰਾਂ ਨੂੰ ਅੱਗੇ ਵਧਾਉਣ, ਨਵੀਨਤਾ ਦਾ ਸਹਿਯੋਗ ਕਰਨ ਅਤੇ ਭਾਰਤ ਦੇ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਈਪੀਸੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਨਾਲ ਹੀ ਉੱਤਰ ਪ੍ਰਦੇਸ਼ ਨੂੰ ਫਾਰਮਾਸਿਊਟੀਕਲਸ, ਮੈਡੀਕਲ ਡਿਵਾਈਸ ਅਤੇ ਸਿਹਤ ਸੰਭਾਲ ਤਕਨਾਲੋਜੀਆਂ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਕਰਨ ਵਿੱਚ ਯੋਗਦਾਨ ਦਿੰਦਾ ਹੈ।

ਇਹ ਸਾਂਝੇਦਾਰੀ ਇੱਕ ਮਜ਼ਬੂਤ ਈਕੋਸਿਸਟਮ ਦੇ ਨਿਰਮਾਣ ਲਈ ਯਤਨਸ਼ੀਲ ਹਨ ਜੋ ਗੁਣਵੱਤਾ, ਸੁਰੱਖਿਆ, ਇਨੋਵੇਸ਼ਨ ਅਤੇ ਆਲਮੀ ਮੁਕਾਬਲੇਬਾਜ਼ੀ ਨੂੰ ਹੁਲਾਰਾ ਦਿੰਦਾ ਹੈ। 

 ****

ਐੱਸਆਰ/ਐੱਸਜੇ


(Release ID: 2284862) ਵਿਜ਼ੀਟਰ ਕਾਊਂਟਰ : 39