ਵਿੱਤ ਮੰਤਰਾਲਾ
ਸੀਬੀਐੱਨ ਦੀ ਮੱਧ ਪ੍ਰਦੇਸ਼ ਯੂਨਿਟ ਨੇ ਪੁਣੇ ਵਿੱਚ ਇੱਕ ਉੱਚ ਤਕਨੀਕ ਵਾਲੀ ਐੱਮਡੀ ਮੈਨੂਫੈਕਚਰਿੰਗ ਲੈਬ ਦਾ ਪਰਦਾਫਾਸ਼ ਕੀਤਾ; ਕਈ ਸ਼ਹਿਰਾਂ ਵਿੱਚ ਹੋਏ ‘ਆਪ੍ਰੇਸ਼ਨ ਵਜਰ’ ਦੇ ਤਹਿਤ ਉਜੈਨ ਅਤੇ ਜੋਧਪੁਰ ਤੋਂ ਦੋ ਪ੍ਰਮੁੱਖ ਸਾਜ਼ਿਸ਼ਕਰਤਾ ਗ੍ਰਿਫਤਾਰ ਕੀਤੇ ਗਏ
प्रविष्टि तिथि:
13 JUL 2026 8:21PM by PIB Chandigarh
ਕਈ ਰਾਜਾਂ ਵਿੱਚ ਆਰਟੀਫਿਸ਼ੀਅਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਵਿਰੁੱਧ ਇੱਕ ਵੱਡੀ ਸਫ਼ਲਤਾ ਵਿੱਚ, ਕੇਂਦਰੀ ਨਾਰਕੋਟਿਕਸ ਬਿਊਰੋ (ਸੀਬੀਐੱਨ) ਦੀ ਮੱਧ ਪ੍ਰਦੇਸ਼ ਯੂਨਿਟ ਨੇ ਆਪ੍ਰੇਸ਼ਨ ਵਜਰ ਦੇ ਤਹਿਤ ਮਹਾਰਾਸ਼ਟਰ ਦੇ ਪੁਣੇ ਵਿੱਚ ਸਥਿਤ ਇੱਕ ਅਤਿਆਧੁਨਿਕ ਮੇਫੇਡ੍ਰੋਨ (ਐੱਮਡੀ) ਮੈਨੂਫੈਕਚਰਿੰਗ ਲੈਬ ਦਾ ਪਰਦਾਫਾਸ਼ ਕੀਤਾ ਅਤੇ ਗਿਰੋਹ ਦੇ ਦੋ ਪ੍ਰਮੁੱਖ ਸਾਜ਼ਿਸ਼ਕਰਤਾਵਾਂ ਨੂੰ ਉਜੈਨ (ਮੱਧ ਪ੍ਰਦੇਸ਼) ਅਤੇ ਜੋਧਪੁਰ (ਰਾਜਸਥਾਨ) ਤੋਂ ਗ੍ਰਿਫਤਾਰ ਕੀਤਾ।
ਇਹ ਅਭਿਆਨ ਵਿਸ਼ੇਸ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੀਬੀਐੱਨ, ਨੀਮਚ ਸਥਿਤ ਉਪ ਨਾਰਕੋਟਿਕਸ ਕਮਿਸ਼ਨਰ ਦਫ਼ਤਰ ਦੀ ਨਿਵਾਰਕ ਸ਼ਾਖਾ ਵੱਲੋਂ ਚਲਾਇਆ ਗਿਆ। ਜਾਂਚ ਅਤੇ ਇਸ ਨਾਲ ਜੁੜੇ ਅਭਿਆਨ 1-10 ਜੁਲਾਈ 2026 ਦਰਮਿਆਨ ਸੰਚਾਲਿਤ ਕੀਤੇ ਗਏ।
ਇਸ ਅਭਿਆਨ ਦੌਰਾਨ, ਸੀਬੀਐੱਨ ਅਧਿਕਾਰੀਆਂ ਨੇ ਪੁਣੇ ਵਿੱਚ ਇੱਕ ਅਤਿਆਧੁਨਿਕ ਗੈਰ-ਕਾਨੂੰਨੀ ਐੱਮਡੀ ਮੈਨੂਫੈਕਚਰਿੰਗ ਲੈਬ ਜ਼ਬਤ ਕੀਤੀ, ਜਿਸ ਵਿੱਚ ਅਤਿਆਧੁਨਿਕ ਮਸ਼ੀਨਰੀ, ਲੈਬ ਉਪਕਰਣ, ਪੂਰਵਗਾਮੀ ਰਾਸਾਇਣਕ ਅਤ ਸਿੰਥੈਟਿਕ ਡਰੱਗਸ ਦੀ ਮੈਨੂਫੈਕਚਰਿੰਗ ਵਿੱਚ ਇਸਤੇਮਾਲ ਕੀਤੇ ਗਏ ਸੁਰੱਖਿਆ ਉਪਕਰਣ ਵੀ ਬਰਾਮਦ ਹੋਏ। ਪ੍ਰਮੁੱਖ ਸਾਜ਼ਿਸ਼ਕਰਤਾਵਾਂ ਦੇ ਨਾਲ ਦੋ ਆਰੋਪੀਆਂ ਨੂੰ ਐੱਨਡੀਪੀਐੱਸ ਐਕਟ, 1985 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ।

ਇਹ ਅਭਿਆਨ ਫਰਵਰੀ 2026 ਵਿੱਚ ਸ਼ੁਰੂ ਕੀਤੀ ਗਈ ਜਾਂਚ ਦਾ ਹੀ ਅਗਲਾ ਪੜਾਅ ਹੈ, ਜਿੱਥੇ ਸੀਬੀਐੱਨ ਨੀਮਚ ਨੇ ਮੰਦਸੌਰ ਵਿੱਚ ਇੱਕ ਯਾਤਰੀ ਬੱਸ ਨੂੰ ਰੋਕਿਆ ਸੀ ਅਤੇ 8.17 ਕਿਲੋਗ੍ਰਾਮ ਮੈਫੇਡ੍ਰੋਨ ਜ਼ਬਤ ਕੀਤਾ ਸੀ। ਇਸ ਤੋਂ ਬਾਅਦ ਦੀਆਂ ਤਲਾਸ਼ੀਆਂ ਵਿੱਚ ਮਹੂ ਦੇ ਥਾਵਲੇ ਵਿੱਚ ਇੱਕ ਗੈਰ-ਕਾਨੂੰਨੀ ਲੈਬ ਦਾ ਪਤਾ ਚਲਿਆ, ਜਿਸ ਦੇ ਚੱਲਦੇ 43.82 ਕਿਲੋਗ੍ਰਾਮ ਮੈਫੇਡ੍ਰੋਨ, 261.32 ਕਿਲੋਗ੍ਰਾਮ ਪਹਿਲਾਂ ਤੋਂ ਤਿਆਰ ਕੀਤਾ ਗਿਆ ਕੈਮੀਕਲ ਅਤੇ ਐਡਵਾਂਸ ਮੈਨੂਫੈਕਚਰਿੰਗ ਉਪਕਰਣ ਜ਼ਬਤ ਕੀਤੇ ਗਏ।

ਲਗਾਤਾਰ ਮਿਲਣ ਵਾਲੀ ਖੁਫੀਆ ਜਾਣਕਾਰੀ ਅਤੇ ਵਿਆਪਕ ਅੰਤਰਰਾਜੀ ਜਾਂਚ ਦੇ ਅਧਾਰ ‘ਤੇ, ਪ੍ਰੀਵੈਂਟਿਵ ਟੀਮ ਨੇ ਫਰਾਰ ਮਾਸਟਰਮਾਈਂਡ ਦਾ ਪਤਾ ਲਗਾਇਆ, ਜੋ ਜਾਅਲੀ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕਈ ਰਾਜਾਂ ਵਿੱਚ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਇਸ ਗੁਪਤ ਅਭਿਆਨ ਤੋਂ ਬਾਅਦ, ਉਜੈਨ (ਮੱਧ ਪ੍ਰਦੇਸ਼) ਪੁਲਿਸ ਦੀ ਕੀਮਤੀ ਮਦਦ ਨਾਲ ਆਰੋਪੀ ਨੂੰ 3 ਜੁਲਾਈ 2026 ਦੀ ਦੇਰ ਰਾਤ ਉਜੈਨ ਤੋਂ ਸਫ਼ਲਤਾਪੂਰਵਕ ਗ੍ਰਿਫਤਾਰ ਕੀਤਾ ਗਿਆ।
ਵਿਸਤ੍ਰਿਤ ਜਾਂਚ ਦੌਰਾਨ ਪਤਾ ਚਲਿਆ ਕਿ ਇਸ ਗਿਰੋਹ ਨੇ ਪੁਣੇ ਦੇ ਭੋਸਰੀ ਜ਼ਿਲ੍ਹੇ ਦੇ ਦਿੱਗੀ ਵਿੱਚ ਇੱਕ ਹੋਰ ਅਤਿਆਧੁਨਿਕ ਐੱਮਡੀ ਮੈਨੂਫੈਕਚਰਿੰਗ ਪਲਾਂਟ ਲਗਾਇਆ ਸੀ, ਜਿਸ ਨੂੰ ਜੋਧਪੁਰ ਸਥਿਤ ਇੱਕ ਸਹਿ-ਸਾਜ਼ਿਸ਼ਕਰਤਾ ਵੱਲੋਂ ਵਿੱਤ ਪੋਸ਼ਿਤ ਅਤੇ ਤਾਲਮੇਲ ਕੀਤਾ ਜਾ ਰਿਹਾ ਸੀ। ਤੁਰੰਤ ਕਾਰਵਾਈ ਕਰਦੇ ਹੋਏ, ਸੀਬੀਐੱਨ ਦੀਆਂ ਟੀਮਾਂ ਨੇ 9 ਜੁਲਾਈ 2026 ਦੀ ਦੇਰ ਰਾਤ ਪੁਣੇ ਅਤੇ ਜੋਧਪੁਰ ਵਿੱਚ ਇਕੱਠੇ ਤਲਾਸ਼ੀ ਅਭਿਆਨ ਚਲਾਇਆ, ਜਿਸ ਵਿੱਚ ਦੂਜੇ ਸਹਿ-ਸਾਜ਼ਿਸ਼ਕਰਤਾ ਨੂੰ ਗ੍ਰਿਫਤਾਰ ਕਰਕੇ ਗੁਪਤ ਲੈਬ ਨੂੰ ਤਬਾਹ ਕੀਤਾ ਗਿਆ। ਇਸ ਅਭਿਆਨ ਦੌਰਾਨ ਅਤਿ-ਆਧੁਨਿਕ ਡਿਜੀਟਲ ਮਸ਼ੀਨਰੀ, ਲੈਬ ਉਪਕਰਣ, ਕੱਚ ਦੇ ਭਾਰੀ ਬਰਤਨ, ਰਸਾਇਣ ਅਤੇ ਸੁਰੱਖਿਆ ਉਪਕਰਣ ਜ਼ਬਤ ਕੀਤੇ ਗਏ। ਜ਼ਬਤ ਕੀਤੀ ਗਈ ਸਾਰੀ ਮਸ਼ੀਨਰੀ, ਉਪਕਰਣ ਅਤੇ ਕੈਮੀਕਲ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਦੇ ਤਹਿਤ ਕਬਜ਼ੇ ਵਿੱਚ ਲਿਆ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਵਿੱਤ ਮੰਤਰਾਲੇ ਦੇ ਤਹਿਤ ਇੱਕ ਰੈਗੂਲੇਟਰੀ ਅਤੇ ਕਾਨੂੰਨ ਲਾਗੂਕਰਨ ਵਾਲੀ ਏਜੰਸੀ ਹੈ, ਜੋ ਅਫੀਮ ਪੋਸਤ ਦੀ ਕਾਨੂੰਨੀ ਖੇਤੀ ਦੀ ਨਿਗਰਾਨੀ ਕਰਦੀ ਹੈ, ਲਾਇਸੈਂਸ ਪ੍ਰਾਪਤ ਕਿਸਾਨਾਂ ਤੋਂ ਫਸਲ ਦੀ ਖਰੀਦ ਕਰਦੀ ਹੈ ਅਤੇ ਮਨੋਰੋਗੀ ਪਦਾਰਥਾਂ ਅਤੇ ਪੂਰਵਗਾਮੀ ਰਸਾਇਣਾਂ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਿਯੰਤ੍ਰਿਤ ਕਰਦੀ ਹੈ। ਗਵਾਲੀਅਰ ਵਿੱਚ ਹੈੱਡਕੁਆਰਟਰ ਸਥਿਤ ਸੀਬੀਐੱਨ, ਇਸ ਸਖ਼ਤ ਰੈਗੂਲੇਟਰੀ ਨਿਗਰਾਨੀ ਨੂੰ ਸਰਗਰਮ ਡਰੱਗ ਇਨਫੋਰਸਮੈਂਟ ਨਾਲ ਸੰਤੁਲਿਤ ਕਰਦੀ ਹੈ, ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧਾਂ ਦੀ ਜਾਂਚ ਕਰਦੀ ਹੈ ਅਤੇ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਐੱਨਡੀਪੀਐੱਸ ਐਕਟ ਦੇ ਤਹਿਤ ਗੈਰ-ਕਾਨੂੰਨੀ ਦਵਾਈਆਂ ਅਤੇ ਸੰਪਤੀਆਂ ਨੂੰ ਜ਼ਬਤ ਕਰਦੀ ਹੈ।
ਮੌਜੂਦਾ ਵਰ੍ਹੇ ਵਿੱਚ, ਸੀਬੀਐੱਨ ਨੇ 142 ਮਾਮਲੇ ਦਰਜ ਕੀਤੇ ਹਨ ਅਤੇ ਚਾਰ ਗੁਪਤ ਲੈਬਸ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ 193 ਗ੍ਰਿਫਤਾਰੀਆਂ ਕੀਤੀਆਂ ਹਨ। ਇਸ ਤਰ੍ਹਾਂ ਦੀ ਲਗਾਤਾਰ ਕਾਰਵਾਈ ਦੇ ਜ਼ਰੀਏ, ਸੀਬੀਐੱਨ ਸੰਗਠਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਤਬਾਹ ਕਰਨ ਅਤੇ ਨਸ਼ਾ ਮੁਕਤ ਭਾਰਤ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਦੇ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਾ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ।
************
ਐੱਸਆਰ/ਕੇਐੱਮਐੱਨ/ਬਲਜੀਤ
(रिलीज़ आईडी: 2284499)
आगंतुक पटल : 2