ਰੱਖਿਆ ਮੰਤਰਾਲਾ
azadi ka amrit mahotsav

ਲੋਕਾਯਨ 26- ਆਈਐੱਨਐੱਸ ਜਹਾਜ਼ ਸੁਦਰਸ਼ਨੀ, ਅਮਰੀਕਾ ਦੇ ਬੋਸਟਨ ਵਿੱਚ ਆਯੋਜਿਤ ਗ੍ਰੈਂਡ ਪਰੇਡ ਆਫ਼ ਸੇਲਸ ਵਿੱਚ ਹਿੱਸਾ ਲਿਆ

प्रविष्टि तिथि: 13 JUL 2026 12:11PM by PIB Chandigarh

ਇੰਡੀਅਨ ਨੇਵਲ ਸੇਲ ਟ੍ਰੇਨਿੰਗ ਸ਼ਿਪ ਆਈਐੱਨਐੱਸ ਸੁਦਰਸ਼ਨੀ, ਨਿਊਯਾਰਕ ਵਿਖੇ ਆਯੋਜਿਤ ਸੇਲ4ਥ (Sail4th) 250 ਸਮਾਰੋਹ ਵਿੱਚ ਸਫ਼ਲ ਭਾਗੀਦਾਰੀ ਤੋਂ ਬਾਅਦ 12 ਜੁਲਾਈ, 2026 ਨੂੰ ਬੋਸਟਨ ਪਹੁੰਚਿਆ। ਜਹਾਜ਼ ਨੇ ਸੇਲ ਬੋਸਟਨ 2026 ਦੀ ਸ਼ੁਰੂਆਤ ਦੇ ਮੌਕੇ ‘ਤੇ ਆਯੋਜਿਤ ਗ੍ਰੈਂਡ ਪਰੇਡ ਆਫ਼ ਸੇਲਸ ਵਿੱਚ ਹਿੱਸਾ ਲਿਆ।

ਬੋਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਸ਼੍ਰੀ ਰਘੂਰਾਮ ਸ਼ਾਸਤ੍ਰੀ ਨੇ ਗ੍ਰੈਂਡ ਪਰੇਡ ਆਫ਼ ਸੇਲਸ ਵਿੱਚ ਹਿੱਸਾ ਲਿਆ ਅਤੇ ਬੋਸਟਨ ਵਿੱਚ ਜਹਾਜ਼ ਦੇ ਰਸਮੀ ਪ੍ਰਵੇਸ਼ ਲਈ ਆਈਐੱਨਐੱਸ ਸੁਦਰਸ਼ਨੀ ‘ਤੇ ਰਵਾਨਾ ਹੋਏ। ਭਾਰਤੀ ਤਿਰੰਗੇ ਨੂੰ ਸ਼ਾਨ ਨਾਲ ਲਹਿਰਾਉਂਦੇ ਹੋਏ ਆਈਐੱਨਐੱਸ ਸੁਦਰਸ਼ਨੀ ਕੈਸਲ ਦ੍ਵੀਪ ਅਤੇ ਸੀਪੋਰਟ ਡਿਸਟ੍ਰਿਕਟ ਸਮੇਤ ਪ੍ਰਮੁੱਖ ਸਥਾਨਾਂ ਤੋਂ ਲੰਘੀ ਅਤੇ ਅੰਤ ਵਿੱਚ ਬੋਸਟਨ ਫਿਸ਼ ਪੀਅਰ ‘ਤੇ ਆ ਕੇ ਰੁਕੀ।

20 ਤੋਂ ਵੱਧ ਦੇਸ਼ਾਂ ਦੇ 60 ਤੋਂ ਵੱਧ ਵਿਸ਼ਾਲ ਜਹਾਜ਼ਾਂ ਦੇ ਅੰਤਰਰਾਸ਼ਟਰੀ ਬੇੜੇ ਵਿੱਚ ਸ਼ਾਮਲ ਹੋ ਕੇ ਆਈਐੱਨਐੱਸ ਸੁਦਰਸ਼ਨੀ ਆਪਣੇ ਚਲ ਰਹੇ ਲੋਕਾਯਨ 2026 ਸਮੁੰਦਰੀ ਅਭਿਆਨ ਦੌਰਾਨ ਸਦਭਾਵਨਾ ਦੇ ਸਮੁੰਦਰੀ ਰਾਜਦੂਤ ਦੇ ਰੂਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ ਹੈ। ਸਮੁੰਦਰੀ ਕੂਟਨੀਤੀ, ਅੰਤਰਰਾਸ਼ਟਰੀ ਸਦਭਾਵਨਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਪ੍ਰਤੀ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ ਇਹ ਜਹਾਜ਼ 12 ਤੋਂ 15, ਜੁਲਾਈ 2026 ਤੱਕ ਵਿਜ਼ਿਟਰਾਂ ਲਈ ਖੁੱਲ੍ਹਾ ਰਹੇਗਾ।

ਨੌਰਫੋਕ, ਬਾਲਟੀਮੋਰ ਅਤੇ ਨਿਊਯਾਰਕ ਵਿੱਚ ਸਫ਼ਲ ਪੋਰਟ ਕਾਲ ਤੋਂ ਬਾਅਦ ਆਈਐੱਨਐੱਸ ਸੁਦਰਸ਼ਨੀ ਦੀ ਸੇਲ ਬੋਸਟਨ 2026 ਵਿੱਚ ਭਾਗੀਦਾਰੀ ਭਾਰਤ-ਅਮੀਰਕਾ ਦੀ ਵਧਦੀ ਸਮੁੰਦਰੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੀ ਹੈ।

*********

ਵੀਐੱਮ/ਐੱਸਪੀਐੱਸ/ਏਕੇ


(रिलीज़ आईडी: 2284160) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Gujarati , Tamil