ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਟ੍ਰਾਈ ਨੇ ਰਾਜਸਥਾਨ ਦੇ ਬਾੜਮੇਰ, ਬਾਲੋਤਰਾ, ਪਚਪਦਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ (ਰਾਜਸਥਾਨ ਦੇ ਐੱਲਐੱਸਏ ਵਿੱਚ) ਵਿੱਚ ਮੋਬਾਈਲ ਨੈੱਟਵਰਕ ਦੀ ਗੁਣਵੱਤਾ ਦਾ ਮੁਲਾਂਕਣ ਕੀਤਾ

प्रविष्टि तिथि: 09 JUL 2026 1:28PM by PIB Chandigarh

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (TRAI) ਨੇ ਜੂਨ, 2026 ਦੌਰਾਨ ਰਾਜਸਥਾਨ ਦੇ ਬਾੜਮੇਰ, ਬਾਲੋਤਰਾ, ਪਚਪਦਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਕਰਵਾਏ ਗਏ ਸੁੰਤਤਰ ਡ੍ਰਾਈਵ ਟੈਸਟ (IDT) ਦੇ ਸਿੱਟੇ ਆਮ ਦੂਰਸੰਚਾਰ ਉਪਭੋਗਤਾਵਾਂ ਦੀ ਜਾਣਕਾਰੀ ਲਈ ਜਾਰੀ ਕੀਤੇ ਹਨ। ਇਸ ਡ੍ਰਾਈਵ ਟੈਸਟ ਦਾ ਉਦੇਸ਼ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ (TSPs) ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੋਬਾਈਲ ਨੈੱਟਵਰਕ ਸੇਵਾਵਾਂ (ਵੌਇਸ ਅਤੇ ਡੇਟਾ ਦੋਵਾਂ ਦੀ ਰੀਅਲ ਟਾਈਮ ਗੁਣਵੱਤਾ ਦਾ ਮੁਲਾਂਕਣ ਅਤੇ ਤਸਦੀਕ ਕਰਨਾ ਹੈ। ਆਈਡੀਟੀ ਦੌਰਾਨ, ਟ੍ਰਾਈ ਕਵਰੇਜ, ਕਾਲ ਡਰੋਪ ਰੇਟ (CDR), ਕਾਲ ਸੈਟਅੱਪ ਸਕਸੈੱਸ ਰੇਟ (CSSR), ਡੇਟਾ ਡਾਉਨਲੋਡ (DL) ਅਤੇ ਅਪਲੋਡ (UL) ਥਰੂਪੁੱਟ ਆਦਿ ਵਰਗੇ ਪ੍ਰਮੁੱਖ ਸੇਵਾ ਗੁਣਵੱਤਾ (QoS) ਮਾਪਤੰਡਾਂ ਲਈ ਟੀਐੱਸਪੀ ਦੇ ਪ੍ਰਦਰਸ਼ਨ ਨੂੰ ਰਿਕਾਰਡ ਕਰਦਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਉਪਭੋਗਤਾਵਾਂ ਨੂੰ ਸੂਚਿਤ ਕਰਨ ਅਤੇ ਟੀਐੱਸਪੀ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਿਤ ਕਰਨ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ।

ਇਨ੍ਹਾਂ ਸੁੰਤਤਰ ਡ੍ਰਾਈਵ ਟੈਸਟਾਂ (IDTs) ਨੂੰ  ਸ਼ਹਿਰਾਂ, ਹੌਟਸਪੌਟ, ਪਬਲਿਕ ਟ੍ਰਾਂਸਪੋਰਟ ਹੱਬਸ ਆਦਿ ਵਰਗੇ ਵਿਭਿੰਨ ਉਪਯੋਗ ਵਾਲੇ ਵਾਤਾਵਰਣਾਂ ਵਿੱਚ ਸਾਰੇ TSPs (ਦੂਰਸੰਚਾਰ ਸੇਵਾ ਪ੍ਰਦਾਤਾਵਾਂ) ਦੇ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਨੂੰ ਮਾਪਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਦੇ ਡ੍ਰਾਈਵ ਟੈਸਟਿੰਗ ਵਿੱਚ ਜੀ2, 3ਜੀ, 4ਜੀ ਅਤੇ 5ਜੀ ਨੈੱਟਵਰਕ ‘ਤੇ ਸਾਰੇ ਟੀਐੱਸਪੀ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਲਾਈਵ ਡੇਟਾ ਅਤੇ ਵੌਇਸ ਸੈਸ਼ਨ ਸਥਾਪਿਤ ਕੀਤੇ ਜਾਂਦੇ ਹਨ। ਕਈ ਐਡਵਾਂਸਡ ਸੌਫਟਵੇਅਰ ਸਿਸਟਮ ਦੀ ਵਰਤੋਂ ਕਰਕੇ ਸੈਸ਼ਨ ਦੀ ਰੀਅਲ ਟਾਈਮ ਮੌਨੀਟਰਿੰਗ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ।

TRAI ਨੇ ਆਪਣੀ ਨਿਯੁਕਤ ਏਜੰਸੀ ਰਾਹੀਂ ਰਾਜਸਥਾਨ ਦੇ ਸਥਾਨਕ ਸਰਹੱਦੀ ਖੇਤਰ (LSA) ਵਿੱਚ 1 ਜੂਨ, 2026 ਤੋਂ 2 ਜੂਨ ਅਤੇ 4 ਜੂਨ, 2026 ਦੌਰਾਨ ਸ਼ਹਿਰ ਦੇ 350.3 ਕਿਲੋਮੀਟਰ ਦੇ ਮਾਰਗ ਅਤੇ ਬਾੜਮੇਰ, ਬਾਲੋਤਰਾ, ਪਚਪਦਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ (7 ਹੌਟਸਪੋਟ ਸਥਾਨਾਂ) ‘ਤੇ ਡ੍ਰਾਈਵ ਟੈਸਟ ਕਰਵਾਏ। ਇਹ ਟੈਸਟ ਟ੍ਰਾਈ ਦੇ ਜੈਪੁਰ ਸਥਿਤ ਖੇਤਰੀ ਦਫ਼ਤਰ ਦੀ ਦੇਖ-ਰੇਖ ਵਿੱਚ ਕੀਤੇ ਗਏ। ਡ੍ਰਾਈਵ ਟੈਸਟ ਰਿਪੋਰਟ ਵਿੱਚ ਪੇਸ਼ ਨਿਰੀਖਣ, ਡ੍ਰਾਈਵ ਟੈਸਟ ਦੇ ਦਿਨ/ ਸਮੇਂ ਸਿਰ ਪ੍ਰੀਖਣ ਖੇਤਰ/ਮਾਰਗ ‘ਤੇ TSPs ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ।

ਡ੍ਰਾਈਵ ਟੈਸਟ ਰੂਟ ਮੈਪ : ਹੇਠ ਲਿਖੇ ਮੈਪ ਡ੍ਰਾਈਵ ਟੈਸਟ ਮਾਰਗਾਂ ਦਾ ਨਿਰੀਖਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਹਿਰ ਡ੍ਰਾਈਵ, ਇੰਟਰ-ਆਪ੍ਰੇਟਰ ਕਾਲਿੰਗ, ਹੌਟਸਪੋਟ ਅਤੇ ਵੌਕ ਟੈਸਟ ਸ਼ਾਮਲ ਹਨ, ਜਿਵੇਂ ਕਿ ਮੈਪ ਵਿੱਚ ਦਰਸਾਏ ਗਏ ਸੰਕੇਤਾਂ ਦੇ ਅਨੁਸਾਰ ਹੈ:

ਪ੍ਰਮੁੱਖ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ

ਕਵਰੇਜ ਗੈਪ : ਨਮੂਨਿਆਂ ਦਾ ਪ੍ਰਤੀਸ਼ਤ, ਜਿਨ੍ਹਾਂ ਲਈ ਸਿਗਨਲ ਦੀ ਸ਼ਕਤੀ ਸਬੰਧਿਤ ਤਕਨੀਕ (2ਜੀ/3ਜੀ/4ਜੀ/5ਜੀ) ਦੇ ਲਈ ਨਿਰਧਾਰਿਤ ਘੱਟ ਤੋਂ ਘੱਟ ਸਿਗਨਲ ਸ਼ਕਤੀ ਤੋਂ ਘੱਟ ਦੇਖੀ ਗਈ।

ਵੌਇਸ ਸੇਵਾਵਾਂ : ਕਾਲ ਸੈਟਅੱਪ ਸਫਲਤਾ ਦਰ (CSSR), ਕਾਲ ਡਰੌਪ ਦਰ (DCR), ਕਾਲ ਸੈਟਅੱਪ ਸਮਾਂ, ਕਾਲ ਸਾਈਲੈਂਸ ਦਰ, ਸਪੀਚ ਕੁਆਲਿਟੀ (MOS)।

  1. ਕਾਲ ਸਾਈਲੈਂਸ ਦੀ ਸਥਿਤੀ : ਕਾਲ ਦੌਰਾਨ ਹੋਈਆਂ ਕਾਲ ਸਾਈਲੈਂਸ ਦੀ ਸੰਖਿਆ।
  2. ਡੇਟਾ ਸੇਵਾਵਾਂ: ਡਾਉਨਲੋਡ/ਅਪਲੋਡ ਥਰੂਪੁੱਟ, ਲੇਟੈਂਸੀ, ਜਿਟਰ, ਪੈਕੇਟ ਡਰੌਪ ਦਰ।

ਬਾੜਮੇਰ, ਬਾਲੋਤਰਾ, ਪਚਪਦਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਮੁੱਖ ਮਾਪਦੰਡਾਂ ਦੇ ਅਧਾਰ ‘ਤੇ ਸੰਪੂਰਨ ਮੋਬਾਈਲ ਨੈੱਟਵਰਕ ਪ੍ਰਦਰਸ਼ਨ ਦਾ ਸਾਰ ਹੇਠਾਂ ਦਿੱਤਾ ਗਿਆ ਹੈ-

  1. ਕਵਰੇਜ ਗੈਪ – ਆਟੋ ਸਿਲੈਕਸ਼ਨ ਮੋਡ (5G/4G/3G/2G) ਵਿੱਚ ਡ੍ਰਾਈਵ ਟੈਸਟ ਰੂਟ ‘ਤੇ ਵੌਇਸ ਟੈਸਟਿੰਗ ਦੌਰਾਨ ਸਿਗਨਲ ਦੀ ਗਤੀ ਦਾ ਮੁਲਾਂਕਣ ਕੁੱਲ ਇਕੱਠੇ ਕੀਤੇ ਗਏ ਨਮੂਨਿਆਂ ਵਿੱਚੋਂ ਮਾੜੇ ਸਿਗਨਲ ਤੇਜ਼ੀ ਵਾਲੇ ਨਮੂਨਿਆਂ ਦੀ ਸੰਖਿਆ ਦੇ ਅਧਾਰ ‘ਤੇ ਕੀਤਾ ਗਿਆ। ਏਅਰਟੈੱਲ ਦੇ ਲਈ ਇਹ ਅਨੁਪਾਤ 874/28421, ਬੀਐੱਸਐੱਨਐੱਲ ਦੇ ਲਈ 6332/1622, ਆਰਜੇਆਈਐੱਲ ਲਈ 355/28540 ਅਤੇ ਵੀਆਈਐੱਲ ਲਈ 4378/27385 ਸੀ। ਕਵਰੇਜ ਗੈਪ ਦਾ ਵੇਰਵਾ ਨੱਥੀ  ਮੈਪ ਵਿੱਚ ਦਿੱਤਾ ਗਿਆ ਹੈ।

ਕਾਲ ਡਰੌਪ – ਸਫਲਤਾਪੂਰਵਕ ਸਥਾਪਿਤ ਕਾਲਾਂ ਦੀ ਸੰਖਿਆ ਵਿੱਚੋਂ ਡਰੌਪ ਦੁਆਰਾ ਹੋਈਆਂ ਕਾਲਾਂ ਦੀ ਸੰਖਿਆ ਏਅਰਟੈੱਲ ਦੇ ਲਈ 0/255, ਬੀਐੱਸਐੱਨਐੱਲ ਲਈ 8/183, ਆਰਜੇਆਈਐੱਲ ਲਈ 2/260 ਅਤੇ ਵੀਆਈਐੱਲ ਦੇ ਲਈ 7/251 ਸੀ। ਕਾਲ ਡਰੌਪ ਹੋਣ ਦੇ ਸਥਾਨਾਂ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

1   ਕਾਲ ਸਾਈਲੈਂਸ ਦੀ ਸਥਿਤੀ – ਕੁੱਲ ਸਥਾਪਿਤ ਕਾਲਾਂ ਵਿੱਚੋਂ 3 ਸਕਿੰਟ ਤੋਂ ਵੱਧ ਸਮੇਂ ਤੱਕ ਸਾਈਲੈਂਸ ਰਹਿਣ ਦੀ ਕੁੱਲ ਸੰਖਿਆ ਵਜੋਂ ਮਾਪੀ ਗਈ ਕਾਲ ਸਾਈਲੈਂਸ ਦੀ ਸਥਿਤੀ ਏਅਰਟੈੱਲ ਲਈ 2/249, ਬੀਐੱਸਐੱਨਐੱਲ ਲਈ 24/143, ਆਰਜੇਆਈਐੱਲ ਲਈ 3/250 ਅਤੇ ਵੀਆਈਐੱਲ ਲਈ 30/236 ਸਨ। ਕਾਲ ਸਾਈਲੈਂਸ ਦੀ ਸਥਿਤੀ ਦੇ ਸਥਾਨਾਂ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

ਡੇਟਾ ਡਾਉਨਲੋਡ ਅਤੇ ਅਪਲੋਡ ਥਰੂਪੁੱਟ:

  1. ਡੇਟਾ ਡਾਉਨਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5G/4G) ਦੀ ਔਸਤ ਡਾਉਨਲੋਡ ਗਤੀ 145.06 Mbps, ਬੀਐੱਸਐੱਨਐੱਲ (4G/3G/2G) ਦੀ 8.11 Mbps , ਆਰਜੇਆਈਐੱਲ ਗਤੀ (5G/4G) ਦੀ 228.12 Mbps ਅਤੇ ਵੀਆਈਐੱਲ (5G/4G/2G) ਦੀ 22.40 Mbps ਰਹੀ। ਡਾਉਨਲੋਡ ਥਰੂਪੁੱਟ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।
  2. ਡੇਟਾ ਅਪਲੋਡ ਪ੍ਰਦਰਸ਼ਨ (ਸੰਪੂਰਨ): ਏਅਰਟੈੱਲ (5G/4G) ਦੀ ਔਸਤ ਅਪਲੋਡ ਗਤੀ 24.57 Mbps , ਬੀਐੱਸਐੱਨਐੱਲ (4G/3G/2G) ਦੀ 3.60 Mbps , ਆਰਜੇਆਈਐੱਲ (5G/4G) ਦੀ 22.28 Mbps ਅਤੇ ਵੀਆਈਐੱਲ (5G/4G/2G) ਦੀ 10.99 Mbps ਰਹੀ। ਅਪਲੋਡ ਥਰੂਪੁੱਟ ਦਾ ਵੇਰਵਾ ਨੱਥੀ ਮੈਪ ਵਿੱਚ ਦਿੱਤਾ ਗਿਆ ਹੈ।

 

ਮੈਪ ‘ਤੇ ਲਾਲ ਬਿੰਦੂ ‘ਤੇ ਕਲਿੱਕ ਕਰਕੇ ਡ੍ਰੌਪ ਕਾਲ ਅਤੇ ਕਾਲ ਸਾਈਲੈਂਸ ਦੀ ਸਥਿਤੀ ਦੇਖੀ ਜਾ ਸਕਦੀ ਹੈ। ਆਈਡੀਟੀ ਦੌਰਾਨ ਡ੍ਰਾਈਵ ਟੈਸਟ ਰੂਟ ਅਤੇ ਕਵਰ ਕੀਤੇ ਗਏ ਖੇਤਰ ਦਾ ਵੇਰਵਾ ਇਸ ਪ੍ਰਕਾਰ ਹੈ:

ਸ਼ਹਿਰ-ਬਾੜਮੇਰ, ਬਾਲੋਤਰ, ਪਚਪਦਰਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਗਡਰਾ ਰੋਡ, ਗਾਗਰਿਆ, ਰਾਮਸਰ, ਬਾਚਭਰ, ਬਾੜਮੇਰ, ਉੱਤਰਲਾਈ, ਕਵਾਸ, ਲਾਪਲਾ, ਬਾਯਤੁ, ਗੋਲ ਸਟੇਸ਼ਨ, ਤਿਲਵਾੜਾ, ਬਾਲੋਤਰਾ, ਜੇਰਲਾ ਅਤੇ ਪਚਪਦਰਾ ਆਦਿ।

ਇਸ ਆਈਡੀਟੀ ਰਿਪੋਰਟ ਦੇ ਨਤੀਜਿਆਂ ਸਬੰਧੀ ਟੀਐੱਸਪੀ (ਦੂਰਸੰਚਾਰ ਸੇਵਾ ਪ੍ਰਦਾਤਾ) ਨਾਲ ਸਾਂਝਾ ਕੀਤੇ ਗਏ ਹਨ ਤਾਂ ਜੋ ਲੋੜ ਮੁਤਾਬਕ ਅੱਗੇ ਦੀ ਕਾਰਵਾਈ ਕਰ ਸਕਣ। ਆਈਡੀਟੀ ਦੀ ਵਿਸਤ੍ਰਿਤ ਰਿਪੋਰਟ ਟੀਆਰਏਆਈ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ, ਜੈਪੁਰ ਸਥਿਤ ਟੀਆਰਏਆਈ ਦੇ ਖੇਤਰੀ ਦਫ਼ਤਰ ਨੂੰ ਈ-ਮੇਲ ਆਈਡੀ ਕਿਸੇ ਵੀ ਸਪਸ਼ਟੀਕਰਣ ਜਾਂ ਵਾਧੂ ਜਾਣਕਾਰੀ ਲਈ, ਜੈਪੁਰ ਸਥਿਤ ਟੀਆਰਏਆਈ ਦੇ ਖੇਤਰੀ ਦਫਤਰ ਨੂੰ ਈਮੇਲ ਆਈਡੀ adv.jaipur@trai.gov.in ‘ਤੇ ਈਮੇਲ ਭੇਜਿਆ ਜਾ ਸਕਦਾ ਹੈ। ਜੈਪੁਰ ਸਥਿਤ ਟੀਆਰਏਆਈ ਦੇ ਖੇਤਰੀ ਦਫਤਰ ਤੋਂ 0141-2701919 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅਨੁਬੰਧ ਦੇਖਣ ਲਈ ਇੱਥੇ ਕਲਿੱਕ ਕਰੋ

****

 

ਐੱਨਜੇ/ਏਆਰਜੇ/ਬਲਜੀਤ ਸਿੰਘ


(रिलीज़ आईडी: 2283338) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil