ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਮਿਸ਼ਨ 70 ਲੱਖ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕੀਤਾ ਅਤੇ ਦਿੱਲੀ ਸਰਕਾਰ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਵਿੱਚ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੇ ਤਹਿਤ ਮਿਸ਼ਨ 70 ਲੱਖ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ
ਗ੍ਰਹਿ ਮੰਤਰੀ ਨੇ ਸੈਂਟਰਲ ਰਿਜ ਅਤੇ ਨਾਨਕਪੁਰਾ ਰਿਜ ਵਿਖੇ ਰੁੱਖ ਲਗਾ ਕੇ ਦਿੱਲੀ ਰਿਜ ਕਾਇਆਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ
ਕਈ ਸਾਲਾਂ ਤੋਂ, ਦਿੱਲੀ ਰਿਜ ‘ਤੇ ਅਜਿਹੇ ਰੁੱਖ ਫੈਲ ਗਏ ਸੀ ਜੋ ਵਾਤਾਵਰਣ ਦੇ ਲਈ ਚੰਗੇ ਨਹੀ ਸਨ, ਜਿਵੇਂ ਕਿ ਬਬੂਲ। ਹੁਣ ਇਨ੍ਹਾਂ ਨੂੰ ਹਟਾ ਕੇ ਇਨ੍ਹਾਂ ਦੀ ਥਾਂ ‘ਤੇ ਸਥਾਨਕ ਕਿਸਮਾਂ ਦੇ ਰੁੱਖ ਲਗਾਏ ਜਾਣਗੇ
ਦਿੱਲੀ ਰਿਜ ਲਈ ਅੰਤਿਮ ਨੋਟੀਫਿਕੇਸ਼ਨ, ਜੋ ਪਹਿਲੀ ਵਾਰ 1994 ਵਿੱਚ ਨੋਟੀਫਾਈ ਕੀਤਾ ਗਿਆ ਸੀ, 30 ਸਾਲਾਂ ਤੋਂ ਲਟਕਿਆ ਹੋਇਆ ਸੀ। ਦਿੱਲੀ ਸਰਕਾਰ ਨੇ ਹੁਣ ਰਿਜ ਖੇਤਰ ਦੇ 5,000 ਹੈਕਟੇਅਰ ਨੂੰ ਜੰਗਲਾਤ ਜ਼ਮੀਨ ਵਜੋਂ ਐਲਾਨਿਆ ਹੈ, ਜਿਸ ਨਾਲ ਇਸਨੂੰ ਕਾਨੂੰਨੀ ਸੁਰੱਖਿਆ ਮਿਲ ਗਈ ਹੈ
ਅਗਲੇ ਤਿੰਨ ਸਾਲਾਂ ਵਿੱਚ, ਦਿੱਲੀ ਰਿਜ ਨੂੰ "ਦਿੱਲੀ ਦੇ ਫੇਫੜਿਆਂ" ਵਿੱਚ ਬਦਲ ਦਿੱਤਾ ਜਾਵੇਗਾ । ਇਸ ਦੇ ਲਈ ਪਿੱਪਲ,ਬੋਹੜ, ਨਿੰਮ, ਅਰਜੁਨ ਅਤੇ ਜਾਮੁਨ ਵਰਗੀਆਂ ਸਥਾਨਕ ਅਤੇ ਲੰਬੇ ਸਮੇਂ ਤੱਕ ਜੀਵਿਤ ਰਹਿਣ ਵਾਲੇ ਰੁੱਖ ਲਗਾਏ ਜਾਣਗੇ ;, ਇਨ੍ਹਾਂ ਵਿੱਚੋਂ ਬਹੁਤ ਸਾਰੇ ਰੁੱਖ ਇੱਕ ਸਦੀ ਤੋਂ ਵੱਧ ਸਮੇਂ ਤੱਕ ਜੀਵਤ ਰਹਿ ਸਕਦੇ ਹਨ
ਦਿੱਲੀ ਰਿਜ ਵਿੱਚ ਵਿਸ਼ੇਸ਼ ਆਰਟ-ਥੀਮ ਵਾਲੇ ਜੰਗਲ ਵਿਕਸਿਤ ਕੀਤੇ ਜਾਣਗੇ, ਨਾਲ ਹੀ 70 ਤੋਂ ਵੱਧ ਤਲਾਬ, ਜਲ ਸਰੋਤ ਅਤੇ ਪੁਰਾਤੱਤਵ ਢਾਂਚਿਆਂ ਨੂੰ ਵੀ ਠੀਕ ਕਰਕੇ ਬਿਹਤਰ ਬਣਾਇਆ ਜਾਵੇਗਾ
ਦਿੱਲੀ ਸਰਕਾਰ ਦੀ ਇਲੈਕਟ੍ਰਿਕ ਵਾਹਨ (ਈਵੀ) ਨੀਤੀ, ਯਮੁਨਾ ਨੂੰ ਮੁੜ ਤੋਂ ਜੀਵਤ ਕਰਨ ਦੀ ਪਹਿਲਕਦਮੀ, ਅਤੇ ਦਿੱਲੀ ਰਿਜ ਨੂੰ ਫਿਰ ਤੋਂ ਬਿਹਤਰ ਬਨਾਉਣ ਦੀ ਮੁਹਿੰਮ ਮਿਲ ਕੇ ਇੱਕ ‘ਗ੍ਰੀਨ ਦਿੱਲੀ’ ਦੇ ਵਿਜ਼ਨ ਨੂੰ ਸਾਕਾਰ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਵਾਤਾਵਰਣ ਸੰਭਾਲ ਇੱਕ ਜਨ-ਅੰਦੋਲਨ ਬਣ ਗਿਆ ਹੈ ਅਤੇ ਹਰ ਨਾਗਰਿਕ ਨੂੰ ਆਪਣੀ ਮਾਂ ਅਤੇ ਧਰਤੀ ਮਾਂ ਦੇ ਨਾਮ 'ਤੇ ਇੱਕ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ
ਦਿੱਲੀ ਸਰਕਾਰ ਦਾ ਕਾਰਜ ਯੋਜਨਾ ਦਸਤਾਵੇਜ਼ (2026–36), ਅਸੋਲਾ ਭੱਟੀ ਵਾਈਲਡਲਾਈਫ ਸੈਂਚੁਰੀ ਮੈਨੇਜਮੈਂਟ ਪਲਾਨ, ਅਤੇ ਜੈਵ ਵਿਭਿੰਨਤਾ ਐਟਲਸ ਇਕੱਠੇ ਮਿਲ ਕੇ ਪੂਰੇ ਗ੍ਰੀਨ ਈਕੋਸਿਸਟਮ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਵਿਆਪਕ ਕੋਸ਼ਿਸ਼ ਹੈ
ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਹਰ ਰੋਜ਼ ਲਗਭਗ 1,500 ਮੀਟ੍ਰਿਕ ਟਨ ਗਾਂ ਦੇ ਗੋਬਰ ਨੂੰ ਯਮੁਨਾ ਵਿੱਚ ਜਾਣ ਦੇ ਰਹੀ ਸੀ, ਅਤੇ ਇਸ ਪ੍ਰਥਾ ਨੂੰ ਜਲਦੀ ਹੀ ਖਤਮ ਕਰ ਦਿੱਤਾ ਜਾਵੇਗਾ
ਰਾਸ਼ਟਰੀ ਡੇਅਰੀ ਵਿਕਾਸ ਬੋਰਡ ਨਾਲ ਇੱਕ ਸਮਝੌਤੇ ਰਾਹੀਂ, ਗਾਂ ਦਾ ਗੋਬਰ ਤੋਂ ਬਾਇਓਗੈਸ ਅਤੇ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਨਾਲ ਇਹ ਪੱਕਾ ਹੋ ਸਕੇ ਕਿ ਇੱਕ ਕਿਲੋਗ੍ਰਾਮ ਗਾਂ ਦਾ ਗੋਬਰ
प्रविष्टि तिथि:
10 JUL 2026 4:51PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ 'ਮਿਸ਼ਨ 70 ਲੱਖ ਪੌਦੇ ਲਗਾਉਣ' ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਦਿੱਲੀ ਸਰਕਾਰ ਦੇ ਵੱਖ-ਵੱਖ ਕੰਮਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਦਿੱਲੀ ਦੇ ਵਿਕਾਸ ਦੇ ਲਈ ਗ੍ਰੈਂਡ ਮਾਸਟਰ ਪਲਾਨ ਦੇ ਤਹਿਤ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 300 ਇਲੈਕਟ੍ਰਿਕ ਬੱਸਾਂ ਸ਼ੁਰੂ ਕੀਤੀਆਂ, ਤਿੰਨ ਨਵੇਂ ਬਣੇ ਬੱਸ ਡਿਪੂਆਂ ਅਤੇ 40 ਵਾਹਨ ਟੈਸਟਿੰਗ ਸੈਂਟਰਾਂ ਦਾ ਈ-ਉਦਘਾਟਨ ਕੀਤਾ, ਨਰੇਲਾ ਵਿੱਚ ਇੱਕ ਉੱਚ ਸੁਰੱਖਿਆ ਜੇਲ੍ਹ ਦਾ ਨੀਂਹ ਪੱਥਰ ਰੱਖਿਆ, ਅਤੇ ਰਿਜ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਮੁਹਿੰਮ ਵੀ ਸ਼ੁਰੂ ਕੀਤੀ। ਇਸ ਮੌਕੇ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ, ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰੀ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਰਿਜ ਖੇਤਰ ਵਿੱਚ ਬਹੁਤ ਸਾਰੇ ਜ਼ਹਿਰੀਲੇ ਅਤੇ ਕੰਡੇਦਾਰ ਰੁੱਖ ਦਿਖਾਈ ਦਿੰਦੇ ਹਨ, ਜੋ ਦੇਖਣ ਵਿੱਚ ਤਾਂ ਹਰੀ-ਭਰੀ ਦਿੱਲੀ ਦਾ ਅਹਿਸਾਸ ਕਰਾਉਂਦੇ ਹਨ, ਪਰ ਸਾਡੇ ਵਾਤਾਵਰਣ ਲਈ ਚੰਗੇ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ 1994 ਵਿੱਚ, ਦਿੱਲੀ ਦੇ ਰਿਜ ਖੇਤਰ ਦੇ 7,784 ਹੈਕਟੇਅਰ ਹਿੱਸੇ ਨੂੰ ਭਾਰਤੀ ਜੰਗਲਾਤ ਐਕਟ ਅਧੀਨ ਅਧਿਸੂਚਿਤ ਕੀਤਾ ਗਿਆ ਸੀ, ਪਰ 30 ਸਾਲਾਂ ਤੱਕ ਇਸਦੀ ਅੰਤਿਮ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਚੁੱਕਿਆ ਹੈ ਅਤੇ ਇਸ ਖੇਤਰ ਦੇ 5,000 ਹੈਕਟੇਅਰ ਹਿੱਸੇ ਨੂੰ ਜੰਗਲਾਤ ਭੂਮੀ ਘੋਸ਼ਿਤ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਪੂਰੇ ਰਿਜ ਖੇਤਰ ਨੂੰ ਕਾਨੂੰਨੀ ਸੁਰੱਖਿਆ ਦੇਣ ਜਾ ਰਹੇ ਹਨ, ਜਿਸ ਨਾਲ ਇਸਦੀ ਜੈਵ ਵਿਭਿੰਨਤਾ, ਮਿੱਟੀ, ਪਾਣੀ ਅਤੇ ਦਿੱਲੀ ਦੇ ਵਾਤਾਵਰਣ ਨੂੰ ਇੱਕ ਨਵਾਂ ਰੂਪ ਮਿਲੇਗਾ। ਤਿੰਨ ਸਾਲਾਂ ਦੇ ਅੰਦਰ, ਪਿੱਪਲ, ਬੋਹੜ, ਨਿੰਮ, ਗੁਲਰ, ਅਰਜੁਨ ਅਤੇ ਜਾਮੁਨ ਵਰਗੇ 100 ਸਾਲਾਂ ਤੋਂ ਵੱਧ ਸਮੇਂ ਤੱਕ ਜੀਵਤ ਰਹਿਣ ਵਾਲੇ ਰੁੱਖ ਲਗਾਏ ਜਾਣਗੇ ਤਾਂ ਜੋ ਇਸਨੂੰ ਹਰੀ –ਭਰੀ ਦਿੱਲੀ ਦੇ ਫੇਫੜੇ” ਬਣਾਇਆ ਜਾ ਸਕੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਸ਼ੁਰੂ ਕਰਕੇ ਦੇਸ਼ ਵਿੱਚ ਵਾਤਾਵਰਣ ਸੰਤੁਲਨ ਲਈ ਇੱਕ ਸ਼ਾਨਦਾਰ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਨੇ ਓਜ਼ੋਨ ਪਰਤ ਵਿੱਚ ਵੱਡੇ ਸੁਰਾਖ਼ ਬਣਾ ਦਿੱਤੇ ਹਨ, ਜਿਸ ਨਾਲ ਧਰਤੀ ਦੇ ਤਾਪਮਾਨ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਇਸ ਸਮੱਸਿਆ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਧਰਤੀ ਤੋਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਦੇ ਨਿਕਾਸ ਨੂੰ ਘਟਾਉਣਾ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਰੁੱਖ ਹੀ ਇਸ ਕੰਮ ਨੂੰ ਪੂਰਾ ਕਰ ਸਕਦੇ ਹਨ, ਅਤੇ ਇਸੇ ਲਈ ਪ੍ਰਧਾਨ ਮੰਤਰੀ ਮੋਦੀ ਨੇ 'ਏਕ ਪੇੜ ਮਾਂ ਕੇ ਨਾਮ' ਦਾ ਨਾਅਰਾ ਦਿੱਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਆਪਣੀਆਂ ਮਾਵਾਂ ਦੇ ਨਾਮ ‘ਤੇ ਅਤੇ ਧਰਤੀ ਮਾਤਾ ਲਈ ਰੁੱਖ ਲਗਾਉਣ ਦੀ ਅਪੀਲ ਕੀਤੀ। ਦੋਹਰੇ ਮਕਸਦ ਵਾਲੀ ਇਹ ਮੁਹਿੰਮ, ਆਉਣ ਵਾਲੇ ਦਿਨਾਂ ਵਿੱਚ ਭਾਰਤ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੇ ਨਾ ਸਿਰਫ਼ ਭਾਰਤ ਨੂੰ, ਸਗੋਂ ਪੂਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਵਾਤਾਵਰਣ ਸੰਤੁਲਨ ਦੀ ਚਿੰਤਾ ਕੀਤੇ ਬਿਨਾਂ ਵਿਕਾਸ ਦਾ ਕੋਈ ਮਤਲਬ ਨਹੀਂ ਹੈ। ਸ਼੍ਰੀ ਸ਼ਾਹ ਨੇ ਦਿੱਲੀ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਦੇ ਨਾਮ 'ਤੇ ਘੱਟੋ-ਘੱਟ ਇੱਕ ਰੁੱਖ ਲਗਾਉਣ ਅਤੇ ਬੱਚਿਆਂ ਨੂੰ ਇਸ ਕੰਮ ਵਿੱਚ ਸ਼ਾਮਲ ਕਰਨ, ਕਿਉਂਕਿ ਭਵਿੱਖ ਵਿੱਚ 'ਗ੍ਰੀਨ ਦਿੱਲੀ' ਦੇ ਸੰਕਲਪ ਨੂੰ ਉਨ੍ਹਾਂ ਨੇ ਅੱਗੇ ਵਧਾਉਣਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਗ੍ਰੀਨ ਡ੍ਰਾਈਵ ਪੋਰਟਲ’ 'ਤੇ ਜਾਣ ਅਤੇ ਰੁੱਖ ਲਗਾਉਣ ਲਈ ਆਪਣਾ ਸਲੌਟ ਬੁੱਕ ਕਰਨ, ਅਤੇ ‘ਗ੍ਰੀਨ ਦਿੱਲੀ’ ਦੇ ਸੰਕਲਪ ਨੂੰ ਪੂਰਾ ਕਰਨ ਲਈ ਆਸ-ਪਾਸ ਦੇ ਸਕੂਲਾਂ, ਕਲੋਨੀਆਂ, ਮੰਦਿਰਾਂ ਅਤੇ ਸੋਸਾਇਟੀਆਂ ਵਿੱਚ ਜਿੱਥੇ ਵੀ ਜ਼ਮੀਨ ਉਪਲਬਧ ਹੈ, ਉੱਥੇ ਰੁੱਖ ਲਗਾਉਣ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ‘ਵ੍ਰਿਕਸ਼ ਰੱਥ’ ਰਾਹੀਂ ਲੋਕਾਂ ਨੂੰ ਮੁਫਤ ਪੌਦੇ ਪ੍ਰਦਾਨ ਕੀਤੇ ਜਾ ਰਹੇ ਹਨ, ਅਤੇ ‘ਨਰਸਰੀ ਲੋਕੇਟਰ’ ਸਹੂਲਤ ਨਾਲ ਨੇੜੇ ਦੀਆਂ ਨਰਸਰੀਆਂ ਬਾਰੇ ਵਿੱਚ ਵੀ ਜਾਣਕਾਰੀ ਮਿਲਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨੇ ਅਗਲੇ ਚਾਰ ਸਾਲਾਂ ਵਿੱਚ 6,300 ਹੈਕਟੇਅਰ ਗ੍ਰੀਨ ਰਿਜ ਖੇਤਰ ਨੂੰ ਜੰਗਲਾਤ ਖੇਤਰ ਵਿੱਚ ਪੂਰੀ ਤਰ੍ਹਾਂ ਬਦਲਣ ਅਤੇ ਇਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਹੈ। ਇਹ 6,300 ਹੈਕਟੇਅਰ ਦਾ ਗ੍ਰੀਨ ਰਿਜ ‘ਦਿੱਲੀ ਦੇ ਫੇਫੜੇ’ ਦੇ ਤੌਰ ‘ਤੇ ਕੰਮ ਕਰੇਗਾ ਅਤੇ ਰਾਜਧਾਨੀ ਦੇ ਵਾਤਾਵਰਣ ਦੀ ਰੱਖਿਆ ਕਰੇਗਾ। ਇਸ ਦੇ ਤਹਿਤ, 1 ਕਰੋੜ ਤੋਂ ਵੱਧ ਸਥਾਨਕ ਪੌਦੇ, 65 ਲੱਖ ਤੋਂ ਵੱਧ ਅਜਿਹੇ ਪੌਦੇ ਜੋ ਵੱਡੇ ਰੁੱਖ ਬਣਦੇ ਹਨ, ਅਤੇ 65 ਲੱਖ ਹੋਰ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਭਾਰਤ ਸਰਕਾਰ ਦੀ ਮਦਦ ਨਾਲ ਇੱਕ ਕਾਰਜ ਯੋਜਨਾ ਦਸਤਾਵੇਜ਼ (2026 ਤੋਂ 2036) ਤਿਆਰ ਕੀਤਾ ਹੈ। ਅਸੀਂ ਅਸੋਲਾ ਭੱਟੀ ਵਾਈਲਡਲਾਈਫ ਸੈਂਚੁਰੀ ਮੈਨੇਜਮੈਂਟ ਪਲਾਨ ਤਿਆਰ ਕੀਤਾ ਹੈ, ਅਤੇ ਦਿੱਲੀ ਦਾ ਬਰਡ ਐਟਲਸ ਵੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੇ ਈਕੋਸਿਸਟਮ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਯਤਨ ਹੈ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਿਜ ਵਿੱਚ 70 ਤੋਂ ਵੱਧ ਤਲਾਬ ਅਤੇ ਛੋਟੇ ਰੈਸਟੋਰੈਂਟ ਹੋਣਗੇ, ਅਤੇ ਇੱਥੇ ਮੌਜੂਦ ਪੁਰਾਤੱਤਵ ਢਾਂਚਿਆਂ ਨੂੰ ਵੀ ਉੱਥੇ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਿਜ ਖੇਤਰ ਵਿੱਚ ਅੱਠ ਵਿਸ਼ੇਸ਼ ਜੰਗਲ ਵਿਕਸਿਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਨਕਸ਼ਤਰ ਜੰਗਲ , ਮੇਲ ਵਣ, ਰਿਸ਼ੀ ਵਣ, ਤੀਰਥੰਕਰ ਵਣ, ਸ਼ੰਕਰ ਵਣ, ਵਾਮਨ ਵ੍ਰਿਕਸ਼ ਵਣ ਅਤੇ ਪੁਰਾਣੀ ਵਾਟਿਕਾ ਸ਼ਾਮਲ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਯਮੁਨਾ ਨਦੀ ਦੀ ਸਫਾਈ ਲਈ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਡੇਅਰੀਆਂ ਤੋਂ ਨਿਕਲਣ ਵਾਲਾ ਗੋਬਰ ਹੁਣ ਸਿੱਧਾ ਯਮੁਨਾ ਨਦੀ ਵਿੱਚ ਨਹੀਂ ਜਾਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਲਦੀ ਹੀ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਨਾਲ ਇੱਕ ਸਮਝੌਤਾ ਕੀਤਾ ਜਾਵੇਗਾ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਇੱਕ ਕਿਲੋਗ੍ਰਾਮ ਗੋਬਰ ਵੀ ਯਮੁਨਾ ਵਿੱਚ ਨਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀ ਦਿੱਲੀ ਸਰਕਾਰ ਹਰ ਰੋਜ਼ 1,500 ਮੀਟ੍ਰਿਕ ਟਨ ਗੋਬਰ ਯਮੁਨਾ ਨਦੀ ਵਿੱਚ ਸੁੱਟਦੀ ਸੀ। ਹੁਣ, ਮੋਦੀ ਸਰਕਾਰ ਅਤੇ ਦਿੱਲੀ ਸਰਕਾਰ ਵਿਚਕਾਰ ਹੋਏ ਇੱਕ ਸਮਝੌਤੇ ਦੇ ਤਹਿਤ, ਇਸ ਗੋਬਰ ਨੂੰ ਗੈਸ ਅਤੇ ਕੁਦਰਤੀ ਖਾਦ ਵਿੱਚ ਪ੍ਰੋਸੈੱਸ ਕੀਤਾ ਜਾਵੇਗਾ, ਜਿਸ ਨਾਲ ਯਮੁਨਾ ਨਦੀ ਦੀ ਸਫਾਈ ਵਿੱਚ ਬਹੁਤ ਮਦਦ ਮਿਲੇਗੀ । ਸ਼੍ਰੀ ਸ਼ਾਹ ਨੇ ਕਿਹਾ ਕਿ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕੁੱਲ 129 ਸੀਰੇਜ਼ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਹੁਣ ਕਾਰਜਸ਼ੀਲ ਹਨ, ਅਤੇ 2027 ਦੇ ਅੰਤ ਤੱਕ 59 ਨਵੇਂ ਐੱਸਟੀਪੀ ਦੇ ਪੂਰੇ ਹੋਣ ਦੀ ਉਮੀਦ ਹੈ। ਇਹ ਪਲਾਂਟ ਯਮੁਨਾ ਵਿੱਚ ਸਾਫ਼ ਕੀਤਾ ਪਾਣੀ ਛੱਡਣਗੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਪਲਾਂਟਾਂ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਸਾਰੇ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਕ ਹੋਵੇ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਇੱਕ ਇਲੈਕਟ੍ਰਿਕ ਵਾਹਨ (ਈਵੀ) ਨੀਤੀ ਸ਼ੁਰੂ ਕੀਤੀ ਹੈ। ਯਮੁਨਾ ਦੀ ਸਫਾਈ, ਰਿਜ ਖੇਤਰ ਵਿੱਚ ਵੱਡੇ ਪਰਿਵਰਤਨ, ਵਾਤਾਵਰਣ ਈਕੋਸਿਸਟਮ ਨੂੰ ਬਹਾਲ ਕਰਨ ਅਤੇ ਈਵੀ ਨੀਤੀ ਵਰਗੀਆਂ ਪਹਿਲਕਦਮੀਆਂ ਦੇ ਜ਼ਰੀਏ, ਅਸੀਂ ਇੱਕ ਜ਼ਿਆਦਾ ਹਰੀ-ਭਰੀ ਅਤੇ ਟਿਕਾਊ ਦਿੱਲੀ ਦੇ ਵਿਜ਼ਨ ਨੂੰ ਸਾਕਾਰ ਕਰਾਂਗੇ।
********
ਆਰਕੇ/ਪੀਆਰ/ਪੀਐਸ/ਐੱਸਸੀ/ਏਕੇ
(रिलीज़ आईडी: 2283334)
आगंतुक पटल : 16