ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੂੰ ਕਪਾਹ ਉਤਪਾਦਕਤਾ ਮਿਸ਼ਨ (ਕਪਾਹ ਕਾਂਤੀ) ਬਾਰੇ ਜਾਣਕਾਰੀ ਦਿੱਤੀ ਗਈ


ਉਪ-ਰਾਸ਼ਟਰਪਤੀ ਨੇ ਮਿਸ਼ਨ ਦੇ ਸਮੁੱਚੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਅਤੇ ਸਮਾਂਬੱਧ ਪ੍ਰਵਾਨਗੀਆਂ, ਕਪਾਹ ਦੀ ਉੱਚ ਉਤਪਾਦਕਤਾ ਅਤੇ ਗਲੋਬਲ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਹੋਰ ਵਧਾਉਣ ਦਾ ਸੱਦਾ ਦਿੱਤਾ

प्रविष्टि तिथि: 07 JUL 2026 3:38PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਅੱਜ ਉਪ-ਰਾਸ਼ਟਰਪਤੀ ਭਵਨ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਟੈਕਸਟਾਈਲਜ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਪਾਹ ਉਤਪਾਦਕਤਾ ਮਿਸ਼ਨ (ਕਪਾਹ ਕਾਂਤੀ) ਬਾਰੇ ਜਾਣਕਾਰੀ ਦਿੱਤੀ ।

ਇਸ ਦੌਰਾਨ ਮਿਸ਼ਨ ਦੇ ਤਿੰਨ ਪ੍ਰਮੁੱਖ ਹਿੱਸਿਆਂ ਬਾਰੇ ਦੱਸਿਆ ਗਿਆ— ਖੋਜ, ਤਕਨਾਲੋਜੀ ਅਤੇ ਬਿਹਤਰ ਖੇਤੀ ਤਰੀਕਿਆਂ ਰਾਹੀਂ ਕਪਾਹ ਦੀ ਉਤਪਾਦਕਤਾ ਵਧਾਉਣਾ, ਕਸਤੂਰੀ ਕਪਾਹ ਪ੍ਰਮਾਣੀਕਰਨ ਅਤੇ ਕਿਸਾਨ ਕਪਾਹ ਐਪ ਵਰਗੀਆਂ ਪਹਿਲਕਦਮੀਆਂ ਰਾਹੀਂ ਉੱਚ ਗੁਣਵੱਤਾ ਵਾਲੀ ਕਪਾਹ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਅਤੇ ਕੱਪੜਾ ਨਿਰਮਾਣ ਦੇ ਖੇਤਰ ਵਿੱਚ ਨਵੀਨਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਯੁੱਗ ਦੇ ਕੁਦਰਤੀ ਰੇਸ਼ਿਆਂ ਦੀ ਵਰਤੋਂ ਨੂੰ ਹੁਲਾਰਾ ਦੇਣਾ।

ਉਪ-ਰਾਸ਼ਟਰਪਤੀ ਨੇ ਭਾਰਤ ਵਿੱਚ ਕਪਾਹ ਦੇ ਅਨੁਕੂਲ ਮਾਹੌਲ ਨੂੰ ਮਜ਼ਬੂਤ ​​ਕਰਨ ਲਈ ਮਿਸ਼ਨ ਦੇ ਸਮੁੱਚੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਨਵੀਨਤਾ ਨੂੰ ਗਤੀ ਦੇਣ ਅਤੇ ਨਵੀਂਆਂ ਤਕਨਾਲੋਜੀਆਂ ਨੂੰ ਸਮੇਂ ਸਿਰ ਅਪਣਾਉਣ ਵਿੱਚ ਸਹਾਇਤਾ ਲਈ ਸਮਾਂਬੱਧ ਪ੍ਰਵਾਨਗੀਆਂ ਦੇ ਇੱਕ ਢੁਕਵੇਂ ਤੰਤਰ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਤੀ ਏਕੜ ਕਪਾਹ ਦੀ ਪੈਦਾਵਾਰ ਵਿੱਚ ਸੁਧਾਰ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਉਤਪਾਦਕਤਾ ਵਧਾਉਣ ਅਤੇ ਮੋਹਰੀ ਕਪਾਹ ਉਤਪਾਦਕ ਦੇਸ਼ਾਂ ਦੇ ਨਾਲ ਫ਼ਰਕ ਨੂੰ ਪੂਰਨ ਲਈ ਸਪਸ਼ਟ ਅਤੇ ਮਾਪਣਯੋਗ ਟੀਚੇ ਨਿਰਧਾਰਤ ਕਰਨ ਦਾ ਸੱਦਾ ਦਿੱਤਾ।

ਉਪ-ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਗਲੋਬਲ ਮੁਕਾਬਲੇਬਾਜ਼ੀ ਦੀ ਸਮਰੱਥਾ ਵਧਾਉਣ ਲਈ ਆਪਣੀ ਸਥਿਤੀ ਮਜ਼ਬੂਤ ​​ਕਰਨੀ ਚਾਹੀਦੀ ਹੈ ਅਤੇ ਗੁਣਵੱਤਾ ਭਰਪੂਰ ਕਪਾਹ ਦੀ ਵਧਦੀ ਘਰੇਲੂ ਅਤੇ ਅੰਤਰਰਾਸ਼ਟਰੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਮਿਸ਼ਨ ਬਾਰੇ ਜਨਤਕ ਜਾਗਰੂਕਤਾ ਵਧਾਉਣ, ਬਜ਼ਾਰ ਦੇ ਅਨੁਕੂਲ ਰਣਨੀਤੀਆਂ ਅਪਣਾਉਣ ਅਤੇ ਵਿਆਪਕ ਪ੍ਰਚਾਰ-ਪ੍ਰਸਾਰ ਲਈ ਟੈਲੀਵਿਜ਼ਨ ਦਸਤਾਵੇਜ਼ੀ ਫਿਲਮਾਂ ਰਾਹੀਂ ਸਫ਼ਲ ਪਹਿਲਕਦਮੀਆਂ ਨੂੰ ਉਜਾਗਰ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ।

*****

ਪੀਆਰ/ਏਐਸਐਮ/ਵੀਐਮਜੇ


(रिलीज़ आईडी: 2283245) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Malayalam