ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੂਨੈਸਕੋ ਵਰਲਡ ਹੈਰੀਟੇਜ ਪ੍ਰਮਬਨਨ ਮੰਦਰ ਕੰਪਲੈਕਸ ਦੇ ਦਰਸ਼ਨ ਕੀਤੇ
Posted On:
08 JUL 2026 1:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗਯਾਕਾਰਤਾ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰਮਬਨਨ ਮੰਦਿਰ ਕੰਪਲੈਕਸ ਦੇ ਦਰਸ਼ਨ ਕੀਤੇ। ਇੱਕ ਖ਼ਾਸ ਪਹਿਲਕਦਮੀ ਦੇ ਤਹਿਤ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਪ੍ਰਧਾਨ ਮੰਤਰੀ ਦੇ ਨਾਲ ਮੰਦਿਰ ਦੇ ਦਰਸ਼ਨ ਲਈ ਮੌਜੂਦ ਰਹੇ। ਦੋਵਾਂ ਨੇਤਾਵਾਂ ਨੇ ਮੰਦਿਰ ਕੰਪਲੈਕਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੰਭਾਲ ਅਤੇ ਪੁਨਰ ਸਥਾਪਨ ਪ੍ਰਾਜੈਕਟ ਦੀ ਸ਼ੁਰੂਆਤ ਦੇ ਮੌਕੇ ’ਤੇ ਇੱਕ ਤਖ਼ਤੀ ਦਾ ਉਦਘਾਟਨ ਕੀਤਾ।
9ਵੀਂ ਸਦੀ ਵਿੱਚ ਬਣਿਆ ਪ੍ਰਮਬਨਨ ਮੰਦਿਰ ਕੰਪਲੈਕਸ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਮੰਦਿਰ ਕੰਪਲੈਕਸ ਹੈ, ਜੋ ਭਗਵਾਨ ਬ੍ਰਹਮਾ, ਭਗਵਾਨ ਵਿਸ਼ਨੂੰ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਹ ਮੰਦਿਰ ਕੰਪਲੈਕਸ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਾਂਝੀ ਸਭਿਅਤਾ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਸਥਾਈ ਪ੍ਰਤੀਕ ਹੈ।
ਇਹ ਸੰਭਾਲ ਪ੍ਰਾਜੈਕਟ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਦੇ 2025 ਵਿੱਚ ਭਾਰਤ ਦੇ ਅਧਿਕਾਰਤ ਦੌਰੇ ਦੌਰਾਨ ਦੋਵਾਂ ਨੇਤਾਵਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਪ੍ਰਮਬਨਨ ਕੰਪਲੈਕਸ ਦੇ ਮੰਦਿਰਾਂ ਦੀ ਬਹਾਲੀ ਲਈ ਭਾਰਤ ਤੋਂ ਸਹਾਇਤਾ ਲੈਣ 'ਤੇ ਚਰਚਾ ਕੀਤੀ ਗਈ ਸੀ।
ਦੱਖਣ-ਪੂਰਬੀ ਏਸ਼ੀਆ ਵਿੱਚ ਕਈ ਵਿਸ਼ਵ ਵਿਰਾਸਤ ਸਥਾਨਾਂ ਦੀ ਸੰਭਾਲ ਅਤੇ ਪੁਨਰ ਸਥਾਪਨ ਵਿੱਚ ਭਾਰਤ ਦਾ ਸਫ਼ਲ ਇਤਿਹਾਸ ਰਿਹਾ ਹੈ। ਏਐੱਸਆਈ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਬੋਰੋਬੁਦੁਰ ਮੰਦਿਰ ਕੰਪਲੈਕਸ ਦਾ ਵਿਆਪਕ ਤੌਰ 'ਤੇ ਦਸਤਾਵੇਜ਼ੀਕਰਨ ਵੀ ਕੀਤਾ ਹੈ। ਪ੍ਰਮਬਨਨ ਮੰਦਿਰ ਕੰਪਲੈਕਸ ਦੇ ਪੁਨਰ ਸਥਾਪਨ ਅਤੇ ਸੰਭਾਲ ਲਈ ਭਾਰਤ ਦਾ ਸਮਰਥਨ ਸਾਂਝੀ ਸਭਿਅਤਾ ਵਿਰਾਸਤ ਨੂੰ ਸੁਰੱਖਿਅਤ ਰੱਖਣ ਪ੍ਰਤੀ ਉਸਦੇ ਅਟੁੱਟ ਸੰਕਲਪ ਨੂੰ ਦਰਸਾਉਂਦਾ ਹੈ।
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2282916)
ਵਿਜ਼ੀਟਰ ਕਾਊਂਟਰ : 49
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam