ਵਿੱਤ ਮੰਤਰਾਲਾ
azadi ka amrit mahotsav

ECLGS 5.0 ਦਾ ਅੰਕੜਾ 4.11 ਲੱਖ ਗਰੰਟੀ ਦੇ ਪਾਰ, ਗਰੰਟੀ ਵਾਲੀ ਰਾਸ਼ੀ 1.55 ਲੱਖ ਕਰੋੜ ਰੁਪਏ ਤੋਂ ਵੱਧ ਹੋਈ


ਜਾਰੀ ਕੀਤੀਆਂ ਗਈਆਂ ਗਰੰਟੀਆਂ ਵਿੱਚੋਂ 98 ਪ੍ਰਤੀਸ਼ਤ (ਸੰਖਿਆ ਦੇ ਅਧਾਰ ‘ਤੇ) ਨਾਲ MSMEs ਨੂੰ ਲਾਭ, ਕਾਰੋਬਾਰਾਂ ਲਈ ਉਚਿਤ ਨਗਦੀ ਦੀ ਸਮਰੱਥਾ ਯਕੀਨੀ ਹੋਈ

Posted On: 07 JUL 2026 1:44PM by PIB Chandigarh

5 ਮਈ 2026 ਨੂੰ ਕੇਂਦਰੀ ਕੈਬਨਿਟ ਦੁਆਰਾ ਮੰਜ਼ੂਰ ਕੀਤੀ ਗਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ECLGS) 5.0, ਪੱਛਮੀ ਏਸ਼ੀਆ ਦੀ ਭੂ-ਰਾਜਨੀਤਕ ਸਥਿਤੀ ਤੋਂ ਪ੍ਰਭਾਵਿਤ ਕਾਰਾਬਾਰਾਂ ਨੂੰ ਤੇਜ਼ੀ ਨਾਲ ਹੋਰ ਵੱਡੇ ਪੱਧਰ ‘ਤੇ ਲਿਕਵਿਡਿਟੀ (ਨਕਦੀ) ਸਹਾਇਤਾ ਪਹੁੰਚਾ ਰਹੀ ਹੈ। ਇਹ ਸਕੀਮ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਉਧਾਰ ਲੈਣ ਵਾਲਿਆਂ ਨੂੰ ਐਡੀਸ਼ਨਲ ਕ੍ਰੈਡਿਟ ਦੇਣ ਲਈ ਜੋਖਮ ਘੱਟ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਕਾਰੋਬਾਰਾਂ ਨੂੰ ਕੈਸ਼-ਫਲੋ ਦੀਆਂ ਦਿੱਕਤਾਂ ਨਾਲ ਨਜਿੱਠਣ ਅਤੇ ਆਪਣਾ ਕੰਮਕਾਰ ਜਾਰੀ ਰੱਖਣ ਵਿੱਚ ਸਹਾਇਤਾ ਮਿਲਦੀ ਹੈ। MSME ਦੇ ਐਡੀਸ਼ਨਲ ਕ੍ਰੈਡਿਟ ‘ਤੇ 100% ਅਤੇ ਹੋਰ ਕਾਰੋਬਾਰੀ ਖੇਤਰਾਂ ਲਈ 90% ਗਰੰਟੀ ਕਵਰੇਜ ਦੇ ਕੇ, ਇਸ ਸਕੀਮ ਨੇ ਵਿੱਤੀ ਸੰਸਥਾਵਾਂ ਨੂੰ ਜ਼ਿਆਦਾ ਭਰੋਸੇ ਨਾਲ ਲੋਨ ਦੇਣ ਵਿੱਚ ਸਮਰੱਥ ਬਣਾਇਆ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਜ਼ਰੂਰਤਮੰਦ ਖੇਤਰਾਂ ਤੱਕ ਲਿਕਵਿਡਿਟੀ ਪਹੁੰਚੇ।

ਸ਼ੁਰੂਆਤੀ ਦੌਰ ਵਿੱਚ ਤੇਜ਼ ਗਤੀ

ਲਾਂਚ ਦੇ ਬਾਅਦ ਤੋਂ ECLGS 5.0 ਅਧੀਨ 4,11,497 ਗਰੰਟੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਗਰੰਟੀਸ਼ੁਦਾ ਰਾਸ਼ੀ 1,55,229 ਕਰੋੜ ਰੁਪਏ ਤੱਕ ਪਹੁੰਚ ਗਈ ਹੈ- ਜੋ ਇਸ ਸਕੀਮ ਦੀ ਸਫਲਤਾ ਦਾ ਸੰਕੇਤ ਹੈ।

MSMEs ਇਸ ਯੋਜਨਾ ਦੇ ਕੇਂਦਰ ਵਿੱਚ ਹਨ

ਆਪਣੇ ਉਦੇਸ਼ ਦੇ ਅਨੁਸਾਰ ਇਸ ਯੋਜਨਾ ਨਾਲ ਭਾਰਤ ਦੇ ਲਘੂ ਕਾਰੋਬਾਰ ਖੇਤਰ ਨੂੰ ਵਿਆਪਕ ਤੌਰ ‘ਤੇ ਲਾਭ ਹੋਇਆ ਹੈ।

  • ਜਾਰੀ ਕੀਤੀਆਂ ਗਈਆਂ ਸਾਰੀਆਂ ਗਰੰਟੀਆਂ ਵਿੱਚੋਂ 98 ਪ੍ਰਤੀਸ਼ਤ (ਸੰਖਿਆ ਦੇ ਅਧਾਰ ‘ਤੇ) ਨਾਲ MSMEs ਨੂੰ ਲਾਭ ਹੋਇਆ ਹੈ।
  • ਕੁੱਲ ਗਰੰਟੀਸ਼ੁਦਾ ਰਾਸ਼ੀ ਦਾ 82 ਪ੍ਰਸੀਸ਼ਤ ਹਿੱਸਾ ਵੀ MSMEs ਲਈ ਹੈ।

ਰਾਸ਼ਟਰਵਿਆਪੀ ਜਾਗਰੂਕਤਾ ਅਭਿਆਨ ਜਾਰੀ

ਵਿੱਤੀ ਸੇਵਾ ਵਿਭਾਗ (DFS) ਨੇ ਯੋਜਨਾ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਨੂੰ ਵੱਧ ਤੋਂ ਵੱਧ ਅਪਣਾਇਆ ਜਾ ਸਕੇ, ਇਸ ਲਈ ਦੇਸ਼ ਭਰ ਵਿੱਚ, ਸੁਚਾਰੂ ਜਨਤਕ ਸੰਪਰਕ ਅਭਿਆਨ ਚਲਾਇਆ ਹੈ:

ਫੇਜ 1- ਇਹ ਕੰਮ 20.05.2026 ਤੋਂ 06.06.2026 ਦੀ ਮਿਆਦ ਦੌਰਾਨ ਨੌਂ ਸਥਾਨਾਂ ‘ਤੇ ਪੂਰਾ ਕੀਤਾ ਗਿਆ ਜਿਸ ਦਾ ਸੰਚਾਲਨ ਰਾਜ ਪੱਧਰੀ ਬੈਂਕਰਸ ਕਮੇਟੀਆਂ (SLBCs) ਰਾਹੀਂ ਕੀਤਾ ਗਿਆ ਜਿਸ ਵਿੱਚ ਨੈਸ਼ਨਲ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ (NCGTC), ਪੀਐੱਸਬੀ ਅਲਾਇੰਸ, ਬੈਂਕਾਂ, ਉਦਯੋਗ ਯੂਨੀਅਨਾਂ ਅਤੇ ਉੱਦਮਾਂ ਦੀ ਸਰਗਰਮ ਭਾਗੀਦਾਰੀ ਰਹੀ।

ਫੇਜ 2- ਵਰਤਮਾਨ ਸਮੇਂ 10 ਸਥਾਨਾਂ ‘ਤੇ ਕੰਮ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ 4 ਪੂਰੇ ਹੋ ਚੁੱਕੇ ਹਨ।

ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਲੋਨ ਲੈਣ ਵਾਲਿਆਂ ਨੂੰ ਇਸ ਸਕੀਮ ਦੇ ਬਾਰੇ ਪਤਾ ਹੋਵੇ ਅਤੇ ਉਹ ਇਸ ਦੇ ਫਾਇਦਿਆਂ ਦਾ ਲਾਭ ਲੈ ਸਕਣ, ਨਾਲ ਹੀ ਮੈਂਬਰ ਲੈਂਡਿੰਗ ਇੰਸਟੀਟਿਊਸ਼ਨਾਂ (MLIs) ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਤਿਆਰ ਹੋਣ।

ECLGS 5.0 ਦੇ ਨਤੀਜੇ ਇੱਕ ਮਜ਼ਬੂਤ ਅਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਵਾਲੇ ਕ੍ਰੈਡਿਟ ਈਕੋਸਿਸਟਮ ਨੂੰ ਬਣਾਉਣ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਿਖਾਉਂਦੇ ਹਨ। ਜਿਵੇਂ-ਜਿਵੇਂ ਸਕੀਮ ਅੱਗੇ ਵਧੇਗੀ ਅਤੇ ਇਸ ਦੀ ਪਹੁੰਚ ਵਧੇਗੀ, ਉਮੀਦ ਹੈ ਕਿ ਇਸ ਨਾਲ ਦੇ MSME ਸਮੇਤ ਸਾਰੇ ਤਰ੍ਹਾਂ ਦੇ ਬਿਜ਼ਨਸ ਲਈ ਲਿਕਵਿਡਿਟੀ ਸਪੋਰਟ ਹੋਰ ਮਜ਼ਬੂਤ ਹੋਵੇਗੀ ਅਤੇ ਉੱਦਮੀ ਬਾਹਰੀ ਚੁਣੌਤੀਆਂ ਦੇ ਸਮੇਂ ਆਪਣੀ ਲਿਕਵਿਡਿਟੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣਗੇ। 

*********

ਐੱਸਆਰ/ਏਡੀ/ਏਕੇ


(Release ID: 2282320) ਵਿਜ਼ੀਟਰ ਕਾਊਂਟਰ : 43